Wednesday, April 29, 2009

ਸੜੇ ਟਰਾਂਸਫਾਰਮਰ ਧਾਰੀਵਾਲ ਹੀ ਲਏ ਜਾਣ

ਬਟਾਲਾ (ਬੀ. ਐ�ਨ. ਆਈ.)-ਜੇ.ਈ. ਕੌਂਸਲ ਬਟਾਲਾ ਇਕਾਈ ਦੀ ਮੀਟਿੰਗ ਰੈਸਟ ਹਾਊਸ ਬਟਾਲਾ ਵਿਚ ਇੰਜ. ਪਰਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਬੋਰਡ ਦੇ ਅਫਸਰਾਂ ਵੱਲੋਂ ਟਰਾਂਸਫਾਰਮਰ ਬਣਾਉਣ ਵਾਲੀਆਂ ਕੰਪਨੀਆਂ ਨਾਲ ਗਿੱਟ-ਮਿੱਟ ਕਰਕੇ ਉਨ੍ਹਾਂ ਨੂੰ ਅਸਿੱਧਾ ਫਾਇਦਾ ਪਹੁੰਚਾਉਣ ਲਈ ਕਰਮਚਾਰੀਆਂ ਲਈ ਨਵੀਆਂ ਮੁਸ਼ਕਿਲਾਂ ਖੜ੍ਹੀਆਂ ਕਰਨ ਦੀ ਪੁਰਜ਼ੋਰ ਨਿਖੇਧੀ ਕੀਤੀ ਗਈ। ਕੌਸਲ ਵੱਲੋਂ ਧਾਰੀਵਾਲ ਸਬ ਸੈਂਟਰ ਵੱਲੋਂ ਗਾਰੰਟੀ ਦੌਰਾਨ ਸੜੇ ਟਰਾਂਸਫਾਰਮਰ ਵਾਪਸ ਲੈਣ ਤੋਂ ਨਾਂਹ ਕਰਕੇ ਦੂਰ-ਦੁਰਾਡੇ ਪੈਂਦੇ ਸਟੇਸ਼ਨ ਪਠਾਨਕੋਟ ਵਿਖੇ ਟਰਾਂਸਫਾਰਮਰ ਜਮ੍ਹਾਂ ਕਰਵਾਉਣ ਲਈ ਮਜ਼ਬੂਰ ਕਰਨ ਦੀ ਨਿਖੇਧੀ ਕਰਦਿਆਂ �ਬੇ ਅਰਸੇ ਤੋਂ ਇਹ ਸੇਵਾ ਮੁਹੱਈਆ ਕਰਵਾਉਂਦੇ ਧਾਰੀਵਾਲ ਸਟੇਸ਼ਨ ਵਿਖੇ ਹੀ ਦੁਬਾਰਾ ਸੜੇ ਟਰਾਂਸਫਾਰਮਰ ਜਮ੍ਹਾਂ ਕਰਵਾਉਣ ਦੀ ਮਨਜ਼ੂਰੀ ਦੇਣ 'ਤੇ ਜ਼ੋਰ ਦਿੱਤਾ। ਜੇ.ਈ. ਕੌਸਲ ਵੱਲੋਂ ਸਮੂਹਿਕ ਤੌਰ 'ਤੇ ਬੋਰਡ ਦੇ ਉਚ ਅਧਿਕਾਰੀਆਂ ਕੋਲੋਂ ਆਉਣ ਵਾਲੇ ਝੋਨੇ ਦੇ ਸੀਜਨ ਨੂੰ ਵੇਖਦਿਆਂ ਹੋਇਆਂ ਮੁਰੰਮਤ ਲਈ ਜ਼ਰੂਰੀ ਸਾਮਾਨ ਸਟੋਰਾਂ 'ਤੇ ਤੁਰੰਤ ਉਪਲਬਧ ਕਰਵਾਉਣ ਦੀ ਮੰਗ ਕੀਤੀ। ਮੀਟਿੰਗ ਵਿਚ ਕੌਂਸਲ ਦੇ ਅਹੁਦੇਦਾਰ ਇੰਜੀ. ਬਲਜੀਤ ਸਿੰਘ, ਕੁਲਦੀਪ ਸਿੰਘ, ਗੁਰਨਾਮ ਸਿੰਘ, ਹਰਨਾਮ ਸਿੰਘ, ਜਸਵਿੰਦਰ ਸਿੰਘ, ਹਰਭਜਨ ਸਿੰਘ, ਕੁਲਬੀਰ ਸਿੰਘ, ਸੰਤੋਖ ਸਿੰਘ, ਸੁਖਜਿੰਦਰ ਸਿੰਘ, ਜਗਤਾਰ ਸਿੰਘ, ਭਗਵੰਤ ਸਿੰਘ, ਮਨਜੀਤ ਸਿੰਘ ਸਾਰਚੂਰ ਅਤੇ ਬਾਰਡਰ ਜ਼ੋਨ ਦੇ ਸੰਗਠਨ ਸਕੱਤਰ ਇੰਜੀ. ਜਗਦੀਸ਼ ਸਿੰਘ ਆਦਿ ਹਾਜ਼ਰ ਸਨ।
http://www.S7News.com

No comments:

 
eXTReMe Tracker