Wednesday, April 29, 2009

ਭਾਰਤੀ ਰਿਜ਼ਰਵ ਬੈਂਕ ਵੱਲੋਂ 10 ਰੁਪਏ ਦਾ ਨਵਾਂ ਸਿੱਕਾ ਜਾਰੀ ਕਰਨ ਦਾ ਫੈਸਲਾ

ਜਲੰਧਰ (ਪੱਤਰ ਪ੍ਰੇਰਕ)- ਭਾਰਤੀ ਰਿਜ਼ਰਵ ਬੈਂਕ ਨੇ 10 ਰੁਪਏ ਦੇ ਨਵੇਂ ਸਿੱਕੇ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਸਿੱਕਿਆਂ ਦਾ ਗੋਲਅਕਾਰ 27 ਮਿਲੀਮੀਟਰ ਹੋਵੇਗਾ ਅਤੇ ਵਜ਼ਨ 7.71 ਗ੍ਰਾਮ ਬਾਹਰੀ ਭਾਗ, 4.45, 3.26 ਗ੍ਰਾਮ ਕੇਂਦਰੀ ਭਾਗ ਹੋਵੇਗਾ। ਇਹਨ੍ਹਾਂ ਵਿਚ ਪਾਈ ਜਾਣ ਵਾਲੀ ਧਾਤ ਦੀ ਮਾਤਰਾ ਤਾਂਬਾ 92 ਪ੍ਰਤੀਸ਼ਤ, ਅਲਮੂਨੀਅਮ 6 ਪ੍ਰਤੀਸ਼ਤ, ਨਿਕਲ 2 ਪ੍ਰਤੀਸ਼ਤ, ਕੇਂਦਰੀ ਭਾਗ 'ਚ ਤਾਬਾਂ 75 ਪ੍ਰਤੀਸ਼ਤ ਅਤੇ ਨਿਕਲ 25 ਪ੍ਰਤੀਸ਼ਤ ਹੋਵੇਗਾ। 10 ਰੁਪਏ ਦੇ ਮੁੱਲ ਦੇ ਜਾਰੀ ਕੀਤੇ ਜਾਣ ਵਾਲੇ ਇਸ ਸਿੱਕੇ ਦਾ ਮੁੱਖ ਪਾਸਾ ਤਿੰਨ ਹਿੱਸਿਆਂ 'ਚ ਵੰਡਿਆ ਹੋਵੇਗਾ। ਕੇਂਦਰੀ ਭਾਗ 'ਤੇ ਸ਼ੇਰ ਦਾ ਨਿਸ਼ਾਨ ਹੋਵੇਗਾ ਜਿਸਦੇ ਹੇਠਾਂ ਸਤਿਆਮੇਵ ਜਯਤੇ ਲਿਖਿਆ ਹੋਵੇਗਾ ਅਤੇ ਮੁੱਲ ਵਰਗ 'ਚ ਸਿੱਕੇ ਦੀ ਕੀਮਤ 10 ਰੁਪਏ ਲਿੱਖੀ ਹੋਵੇਗੀ।

ਇਸਦੇ ਉਪਰਲੇ ਭਾਗ 'ਤੇ �ਭਾਰਤ' ਸ਼ਬਦ ਅਤੇ ਅੰਗਰੇਜ਼ੀ 'ਚ �ਇੰਡੀਆ' ਸ਼ਬਦ ਲਿਖਿਆ ਹੋਵੇਗਾ ਅਤੇ ਹੇਠਲੇ ਭਾਗ ਵਿਚ ਅੰਤਰਰਾਸ਼ਟਰੀ ਅੰਕਾ 'ਚ ਸਾਲ ਲਿਖਿਆ ਹੋਵੇਗਾ। ਸਿੱਕੇ ਦੇ ਦੂਜੇ ਪਾਸੇ �ਵਿਭਿੰਨਤਾ 'ਚ ਏਕਤਾ' ਦਾ ਪ੍ਰਤੀਕ ਚਾਰ ਸਿਰਾਂ ਵਾਲੀ ਤਸਵੀਰ ਅੰਕਿਤ ਹੋਵਗੀ। ਸਿੱਕੇ ਦੇ ਉਪਰਲੇ ਪਾਸੇ ਸੱਜੇ ਹਿੱਸੇ 'ਚ ਹਿੰਦੀ 'ਚ ਦਸ ਰੁਪਏ ਅਤੇ ਅੰਗਰੇਜ਼ੀ 'ਚ �ਟੈਨ ਰੂਪੀਜ਼' ਲਿਖਿਆ ਹੋਵੇਗਾ।
http://www.S7News.com

No comments:

 
eXTReMe Tracker