Thursday, April 30, 2009

ਮਮਤਾ ਨੂੰ ਲੈ ਕੇ ਅਡਵਾਨੀ ਚੁੱਪ

ਕੋਲਕਾਤਾ- ਲੋਕਸਭਾ ਚੌਣਾਂ ਦੇ ਬਾਅਦ ਦੇ ਸਮੀਕਰਨਾਂ ਉੱਪਰ ਨਜ਼ਰਾਂ ਟਿਕਾਈ ਬੈਠੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਲਾਲ ਕ੍ਰਿਸ਼ਨ ਅਡਵਾਨੀ ਨੇ ਪੱਛਮੀ ਬੰਗਾਲ ਵਿਚ ਚੌਣ ਪ੍ਰਚਾਰ ਦੌਰਾਨ ਮਮਤਾ ਖਿਲਾਫ ਕੁੱਝ ਬੋਲਣ ਦੀ ਬਜਾਏ ਪੂਰੀ ਤਰ੍ਹਾਂ ਚੁੱਪ ਰਹੇ. ਰਾਜਗ ਦੀ ਪੁਰਾਣੀ ਸਾਥਣ ਰਹੀ ਮਮਤਾ ਦੇ ਚੌਣਾਂ ਮਗਰੋਂ ਭਾਜਪਾ ਦੀ ਅਗਵਾਈ ਵਾਲੇ ਗਠਬੰਧਨ ਵਿਚ ਸ਼ਾਮਲ ਹੋਣ ਦੀ ਗੱਲ ਉੱਪਰ ਅਡਵਾਨੀ ਨੇ ਸਿਰਫ ਇੰਨ੍ਹਾ ਹੀ ਕਿਹਾ ਕਿ ਇਹ ਮਮਤਾ ਉੱਪਰ ਨਿਰਭਰ ਹੈ ਕਿ ਉਹ ਰਾਜਗ ਦੇ ਨਾਲ ਆਉਂਦੀ ਹੈ ਤਾਂ ਆਪਣੇ ਨਵੇਂ ਗਠਬੰਧਨ ਸਾਥੀ ਦੇ ਨਾਲ ਹੀ ਰਹਿੰਦੀ ਹੈ.

ਅਡਵਾਨੀ ਨੇ ਰਾਜ ਵਿਚ ਤਿੰਨ ਚੌਣ ਸਭਾਵਾਂ ਨੂੰ ਸੰਬੋਧਤ ਕੀਤਾ ਪਰ ਹਰ ਸਭਾ ਵਿਚ ਉਹ ਮਮਤਾ ਨੂੰ ਲੈ ਕੇ ਚੁੱਪ ਹੀ ਰਹੇ.ਉੱਧਰ ਰਾਜ ਦੇ ਭਾਜਪਾ ਆਗੂਆਂ ਨੇ ਮਮਤਾ ਦੇ ਕਾਂਗਰਸ ਨਾਲ ਜਾਣ \'ਤੇ ਇਤਰਾਜ ਜਾਹਰ ਕੀਤਾ ਹੈ. ਨੇਤਾਜੀ ਸੁਭਾਸ਼ ਚੰਦਰ ਬੋਸ ਹਵਾਈ ਅੱਡੇ ਉੱਪਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਡਵਾਨੀ ਨੇ ਕਿਹਾ ਕਿ ਮਮਤਾ ਨੇ ਇਹ ਫੈਸਲਾ ਲੈਣਾ ਹੈ ਕਿ ਉਹ ਰਾਜਗ ਨਾਲ ਜਾਵੇਗੀ ਜਾਂ ਕਾਂਗਰਸ ਦੇ ਨਾਲ ਹੀ ਰਹੇਗੀ ਕਿਉਂ ਜੋ ਉਸ ਨੇ ਹੀ ਰਾਜਗ ਛੱਡ ਕੇ ਕਾਂਗਰਸ ਨਾਲ ਜਾਣ ਦਾ ਫੈਸਲਾ ਕੀਤਾ ਸੀ ਪਰ ਇੱਕ ਗੱਲ ਨਿਰਧਾਰਤ ਹੈ ਕਿ ਭਾਜਪਾ ਵੀ ਤ੍ਰਿਣਮੂਲ ਵਾਂਗ ਮਾਕਪਾ ਵਿਰੋਧੀ ਹੈ.
http://www.S7News.com

No comments:

 
eXTReMe Tracker