Wednesday, April 29, 2009

ਵਿਅਕਤੀ ਵੱਲੋਂ ਪੁਲਿਸ ਚੌਕੀ ਅੱ੍ਯਗੇ ਪੇਟ ਵਿਚ ਬੋਤਲ ਮਾਰ ਕੇ ਖੁਦਕੁਸ਼ੀ

ਜੰਡਿਆਲਾ ਮੰਜਕੀ (ਪੱਤਰ ਪ੍ਰੇਰਕ)-ਬੀਤੇ ਦਿਨੀਂ ਸਵੇਰੇ ਜੰਡਿਆਲਾ ਪੁਲਿਸ ਚੌਕੀ ਅੱ੍ਯਗੇ ਇਕ ਵਿਅਕਤੀ ਵੱਲੋਂ ਆਪਣੇ ਪੇਟ ਵਿਚ ਕੱਚ ਦੀ ਬੋਤਲ ਤੋੜ ਕੇ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਖੁਦਕੁਸ਼ੀ ਕਰਨ ਵਾਲਾ ਸ਼ਿੰਗਾਰਾ ਸਿੰਘ ਪੁੱਤਰ ਅਮਰ ਸਿੰਘ ਉਮਰ ਲਗਭਗ 47 ਸਾਲ ਨਿਵਾਸੀ ਸਮਰਾਏ ਸਵੇਰੇ ਸਾਢੇ ਛੇ-ਸੱਤ ਵਜੇ ਦੇ ਲਗਭਗ ਸਮਰਾਏ ਵੱਲੋਂ ਜੰਡਿਆਲਾ ਆ ਰਿਹਾ ਸੀ, ਉਸ ਸਮੇਂ ਉਹ ਸ਼ਰਾਬੀ ਸੀ। ਪੁਲਿਸ ਚੌਕੀ ਦੇ ਸਾਹਮਣੇ ਆ ਕੇ ਉਸ ਨੇ ਖੁਦ ਹੀ ਆਪਣੇ ਸਿਰ ਵਿਚ ਇੱਟਾ ਮਾਰ ਕੇ ਆਪਣੇ ਆਪ ਨੂੰ ਫੱਟੜ ਕਰ ਲਿਆ ਅਤੇ ਫਿਰ ਨੇੜਲੀ ਇਕ ਕੋਲਡ ਡਰਿੰਕ ਦੀ ਦੁਕਾਨ ਤੋਂ ਕੱਚ ਦੀ ਬੋਤਲ ਚੁੱਕ ਕੇ ਭੰਨ ਲਈ ਅਤੇ ਆਪਣੇ ਪੇਟ ਵਿਚ ਕਈ ਵਾਰੀ ਮਾਰੀ, ਜਿਸ ਨਾਲ ਉਸ ਦੀਆਂ ਅੰਤੜੀਆਂ ਬਾਹਰ ਆ ਗਈਆਂ। ਜਦ ਇਕ ਪੁਲਿਸ ਕਰਮਚਾਰੀ ਅਜਿਹਾ ਦੇਖ ਕੇ ਦੌੜ ਕੇ ਆਇਆ ਤਾਂ ਪੁੱਛਿਆ ਕਿ ਅਜਿਹਾ ਕਿਉਂ ਕੀਤਾ ਤਾਂ ਉਸ ਨੇ ਸ਼ਰਾਬ ਮੰਗੀ ਅਤੇ ਫਿਰ ਜ਼ਮੀਨ 'ਤੇ ਡਿੱਗ ਪਿਆ। ਪੁਲਿਸ ਚੌਕੀ ਪਹੁੰਚੇ ਮ੍ਰਿਤਕ ਸ਼ਿੰਗਾਰਾ ਸਿੰਘ ਦੇ ਵੱਡੇ ਭਰਾ ਅਵਤਾਰ ਸਿੰਘ ਨੇ ਦੱਸਿਆ ਕਿ ਸ਼ਿੰਗਾਰਾ ਸਿੰਘ ਕਿੱਤੇ ਤੋਂ ਡਰਾਈਵਰ ਸੀ ਅਤੇ ਸ਼ਰਾਬ ਪੀਣ ਦਾ ਆਦੀ ਸੀ। ਅਵਤਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੁਝ ਮਹੀਨਿਆਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਪੁਲਿਸ ਚੌਕੀ ਜੰਡਿਆਲਾ ਦੇ ਇੰਚਾਰਜ ਮਹਿੰਦਰ ਸਿੰਘ ਏ. ਐਸ. ਆਈ. ਨੇ ਦੱਸਿਆ ਕਿ ਮਰਨ ਵਾਲੇ ਦੇ ਰਿਸ਼ਤੇਦਾਰਾਂ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਵੱਲੋਂ ਧਾਰਾ 174 ਤਹਿਤ ਕਰਵਾਈ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ।
http://www.S7News.com

No comments:

 
eXTReMe Tracker