Tuesday, April 28, 2009

ਸਪੇਨ-ਪੋਲੈਂਡ ਦੇ ਦੌਰੇ ਤੇ ਵਾਪਸ ਆਈ ਰਾਸ਼ਟਰਪਤੀ

ਨਵੀਂ ਦਿੱਲੀ 27 ਅਪਰੈਲ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਸਪੇਨ ਅਤੇ ਪੋਲੈਂਡ ਦੇ ਇਕ ਹਫਤੇ ਦੇ ਦੌਰੇ ਤੋਂ ਬਾਅਦ ਸੋਮਵਾਰ ਨੂੰ ਵਾਪਸ ਦੇਸ਼ ਪਰਤ ਆਏ ਹਨ। ਰਾਸ਼ਟਰਪਤੀ ਨੇ ਇਸ ਦੌਰੇ ਦੌਰਾਨ ਆਰਥਿਕ ਸਬੰਧਾਂ ਨੂੰ ਮਜ਼ਬੂਤ ਬਣਾਉਣ ਦੇ ਲਈ ਦੋਵਾਂ ਯੂਰਪੀ ਦੇਸ਼ਾਂ ਦੇ ਨਾਲ ਸਮਝੌਤੇ ਕੀਤੇ ਹਨ। ਪ੍ਰਤਿਭਾ ਸਪੇਨ ਦਾ ਦੌਰਾ ਕਰਨ ਵਾਲੀ ਪਹਿਲੀ ਭਾਰਤੀ ਰਾਸ਼ਟਰਪਤੀ ਹਨ। ਉਨ੍ਹਾਂ ਨੇ ਸਪੇਨ ਦੇ ਨਰੇਸ਼ ਜੁਆਨ ਕਾਰਲੋਸ ਅਤੇ ਪ੍ਰਧਾਨ ਮੰਤਰੀ ਜੋਇ ਲੁਈ ਰੋਡਰਿਗਜ਼ ਜਪਾਟਰੋ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਖੇਤੀ, ਟੂਰਿਜ਼ਮ ਅਤੇ ਊਰਜਾ ਦੇ ਖੇਤਰ ਵਿੱਚ ਤਿੰਨ ਸਮਝੌਤਿਆਂ ਤੇ ਦਸਤਖਤ ਕੀਤੇ। ਦੋਹਾਂ ਦੇਸ਼ਾਂ ਨੇ ਅੱਤਵਾਦ ਦਾ ਮੁਕਾਬਲਾ ਕਰਨ ਦੇ ਲਈ ਇਕ ਸਾਂਝੀ ਰਣਨੀਤੀ ਬਣਾਉਣ ਤੇ ਵੀ ਸਹਿਮਤੀ ਪ੍ਰਗਟ ਕੀਤੀ। ਭਾਰਤ ਨੇ ਪੋਲੈਂਡ ਦੇ ਨਾਲ ਸਿਹਤ ਅਤੇ ਇਲਾਜ ਅਤੇ ਟੂਰਿਜ਼ਮ ਦੇ ਖੇਤਰਾਂ ਵਿੱਚ ਦੋ ਸਮਝੌਤੇ ਕੀਤੇ।
http://www.DhawanNews.com

No comments:

 
eXTReMe Tracker