Thursday, April 30, 2009

ਤੀਜੀ ਟੀਮ \'ਤੇ ਨਿਰਭਰ ਜਿੰਬਾਵੇ ਦਾ ਦੌਰਾ

ਮੁੰਬਈ- ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਵੀਰਵਾਰ ਨੂੰ ਕਿਹਾ ਕਿ ਉਸਨੇ ਇਸ ਸਾਲ ਦੇ ਅੰਤ ਵਿੱਚ ਜਿੰਬਾਵੇ ਦਾ ਪ੍ਰਸਤਾਵਿਤ ਤ੍ਰਿਕੋਣੀ ਵਨਡੇ ਸੀਰੀਜ਼ ਦੇ ਲਈ ਦੌਰਾ ਰੱਦ ਨਹੀਂ ਕੀਤਾ. ਬੀਸੀਸੀਆਈ ਨੇ ਕਿਹਾ ਕਿ ਇਸ ਸੀਰੀਜ਼ ਦੇ ਲਈ ਤੀਜੀ ਟੀਮ ਲੱਭਣ ਦੀ ਜਿੰਮੇਦਾਰੀ ਮੇਜਬਾਨ ਜਿੰਬਾਵੇ ਕ੍ਰਿਕਟ ਬੋਰਡ ਕੀਤੀ ਹੈ. ਭਾਰਤ ਦਾ ਇਹ ਜਿੰਬਾਵੇ ਦੌਰਾ ਮੇਜਬਾਨ ਦੇਸ਼ ਦੇ ਕ੍ਰਿਕਟ ਬੋਰਡ ਦੇ ਤੀਜੀ ਟੀਮ ਖੋਜਣ ਉੱਤੇ ਹੀ ਨਿਰਭਰ ਕਰਦਾ ਹੈ.

ਜਿਕਰਯੋਗ ਹੈ ਕਿ ਭਾਰਤੀ ਟੀਮ ਨੂੰ ਵੈਸਟ ਇੰਡੀਜ਼ ਵਿੱਚ ਵਨਡੇ ਸੀਰੀਜ਼ ਖੇਡਣ ਦੇ ਬਾਅਦ ਜਿੰਬਾਵੇ ਦਾ ਦੌਰਾ ਕਰਨਾ ਹੈ. ਭਾਰਤੀ ਟੀਮ 21 ਜੂਨ ਨੂੰ ਇੰਗਲੈਂਡ ਵਿੱਚ ਟਵੈਂਟੀ 20 ਕ੍ਰਿਕਟ ਵਿਸ਼ਵ ਕੱਪ ਖੇਡਣ ਦੇ ਬਾਅਦ ਵੈਸਟ ਇੰਡੀਜ਼ ਵਿੱਚ ਚਾਰ ਜਾਂ ਪੰਜ ਮੈਚਾਂ ਦੀ ਵਨਡੇ ਮੈਚਾਂ ਦੀ ਸੀਰੀਜ਼ ਖੇਡੇਗੀ.
http://www.S7News.com

ਕਪਤਾਨੀ ਗੁਆਉਣ ਦਾ ਅਫਸੋਸ ਨਹੀਂ

ਨਵੀਂ ਦਿੱਲੀ- ਸੌਰਵ ਗਾਂਗੁਲੀ ਇੰਡੀਅਨ ਪ੍ਰੀਮੀਅਰ ਲੀਗ ਵਿਚ ਸਿਰਫ ਬੱਲੇਬਾਜ ਦੀ ਭੂਮਿਕਾ ਤੋਂ ਹੀ ਖੁਸ਼ ਹਨ ਅਤੇ ਉਹਨਾਂ ਨੂੰ ਕੋਲਕਾਤਾ ਨਾਇਟ ਰਾਇਡਰਸ ਦੀ ਕਤਪਾਨੀ ਗੁਆਉਣ ਦਾ ਅਫਸੋਸ ਨਹੀਂ ਹੈ.ਉਹ ਬੱਲੇਬਾਜ ਵਜੋਂ ਖੇਡਣ ਦਾ ਲੁਤਫ ਲੈ ਰਹੇ ਹਨ.

ਗਾਂਗੁਲੀ ਨੇ ਕਿਹਾ ਕਿ ਮੈਂ ਲੰਮੇ ਸਮੇਂ ਤੱਕ ਭਾਰਤ ਦੀ ਕਪਤਾਨੀ ਕੀਤੀ ਹੈ ਅਤੇ ਪਿਛਲੇ ਸਾਲ ਵੀ ਕੋਲਕਾਤਾ ਨਾਇਟ ਰਾਇਡਰਸ ਦਾ ਕਪਤਾਨ ਰਿਹਾ.ਆਈਪੀਐਲ ਵਿਲ੍ਚ ਉਹਨਾਂ ਦੀ ਟੀਮ ਨਾਲ ਜੁੜੇ ਵਿਵਾਦ ਬਾਰੇ ਪੁੱਛਣ \'ਤੇ ਗਾਂਗੁਲੀ ਨੇ ਕਿਹਾ ਕਿ ਸਾਡੇ ਖੇਮੇ ਵਿਚ ਕੁੱਝ ਬਹੁਤ ਵੱਡੇ ਨਾਂ ਹਨ. ਸ਼ਾਹਰੁੱਖ, ਮੈਕਕੂਲਮ, ਗੇਲ, ਮੈਂ ਅਤੇ ਜਾਨ ਬੁਕਾਨਨ.ਜਦੋਂ ਤੁਸੀਂ ਜਿੱਤਦੇ ਨਹੀਂ ਹੋ ਤਾਂ ਵਿਵਾਦ ਵੱਧ ਜਾਂਦੇ ਹਨ.ਜਿੱਤਣ \'ਤੇ ਸੱਭ ਕੁੱਝ ਬਦਲ ਜਾਂਦਾ ਹੈ.
http://www.S7News.com

ਵਰੁਣ ਮਾਮਲੇ \'ਚ ਅੱਜ ਸੁਣਵਾਈ

ਨਵੀਂ ਦਿੱਲੀ- ਬੀਜੇਪੀ ਦੇ ਨੌਜਵਾਨ ਨੇਤਾ ਵਰੁਣ ਗਾਂਧੀ ਦੇ ਲਈ ਅੱਜ ਫਿਰ ਫੈਸਲੇ ਦਾ ਦਿਨ ਹੈ. ਅੱਜ ਸ਼ੁਕਰਵਾਰ ਨੂੰ ਵਰੁਣ ਦੀ ਜਮਾਨਤੀ ਰਿਹਾਈ ਦੀ ਮਿਆਦ ਖ਼ਤਮ ਹੋ ਰਹੀ ਹੈ.

ਅਜਿਹੇ ਵਿੱਚ ਸੁਆਲ ਇਹ ਹੈ ਕਿ ਕੀ ਵਰੁਣ ਗਾਂਧੀ ਦੀ ਜਮਾਨਤੀ ਰਿਹਾਈ ਦੀ ਮਿਆਦ ਵੱਧੇਗੀ ਜਾਂ ਫਿਰ ਸੁਪ੍ਰੀਮ ਕੋਰਟ ਉਹਨਾਂ ਨੂੰ ਫਿਰ ਤੋਂ ਗ੍ਰਿਫ਼ਤਾਰ ਕਰਨ ਦਾ ਆਦੇਸ਼ ਦੇਵੇਗੀ ? ਇਸ ਤੋਂ ਪਹਿਲਾਂ 16 ਅਪ੍ਰੈਲ ਨੂੰ ਸੁਪ੍ਰੀਮ ਕੋਰਟ ਨੇ ਵਰੁਣ ਗਾਂਧੀ ਨੂੰ ਦੋ ਹਫ਼ਤੇ ਦੇ ਅੰਤਰੀਮ ਪੈਰੋਲ ਉੱਤੇ ਰਿਹਾਈ ਦਾ ਆਦੇਸ਼ ਦਿੱਤਾ ਸੀ. ਵਰੁਣ ਨੇ ਇਸਦੇ ਲਈ ਕੋਰਟ ਨੂੰ ਇਹ ਲਿਖਤੀ ਭਰੋਸਾ ਦਿੱਤਾ ਸੀ ਕਿ ਉਹ ਕਿਸੇ ਵੀ ਤਰ੍ਹਾਂ ਨਾਲ ਭੜਕਾਊ ਭਾਸ਼ਣ ਅਤੇ ਬਿਆਨ ਨਹੀਂ ਦੇਣਗੇ. ਵਰੁਣ ਗਾਂਧੀ ਨੂੰ ਉੱਤਰ ਪ੍ਰਦੇਸ਼ ਸਰਕਾਰ ਦੁਆਰਾ ਐੱਨਐੱਸਏ ਲਗਾਏ ਜਾਣ ਦੇ ਬਾਅਦ ਜੇਲ੍ਹ ਭੇਜ ਦਿੱਤਾ ਗਿਆ ਸੀ.
http://www.S7News.com

ਸਹਿਜਧਾਰੀ ਸਿੱਖਾਂ ਵੱਲੋਂ ਕਾਂਗਰਸ ਦੀ ਹਿਮਾਇਤ

ਚੰਡੀਗੜ੍ਹ- ਸਹਿਜਧਾਰੀ ਸਿੱਖ ਸੰਘ ਦੀ ਰਾਸ਼ਟਰੀ ਕਾਰਜਕਾਰੀ ਪਰੀਸ਼ਦ ਨੇ ਕਾਂਗਰਸ ਪਾਰਟੀ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ.ਸੰਘ ਚੌਣ ਆਯੋਗ ਵਿਚ ਰਜਿਸਟਰਡ ਸਿਆਸੀ ਪਾਰਟੀ ਹੈ. ਪੰਜਾਬ ਰਾਜ ਕਾਂਗਰਸ ਕਮੇਟੀ ਦੇ ਦਫਤਰ ਵਿਚ ਹੋਏ ਪੱਤਰਕਾਰ ਸੰਮੇਲਨ ਵਿਚ ਸਹਿਜਧਾਰੀ ਸਿੱਖ ਸੰਘ ਦੇ ਰਾਸ਼ਟਰੀ ਪ੍ਰਧਾਨ ਪਰਮਜੀਤ ਸਿੰਘ ਰਾਣੂ ਨੇ ਸਾਰੇ ਸਹਿਜਧਾਰੀ ਸਿੱਖਾਂ ਨੂੰ ਕਾਂਗਰਸ ਦਾ ਬਿਨਾਂ ਸ਼ਰਤ ਸਮਰਥਨ ਕਰਨ ਦੀ ਅਪੀਲ ਕੀਤੀ ਕਿਉਂ ਜੋ ਅਕਾਲੀ ਦਲ ਵੱਲੋਂ ਸੰਚਾਲ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਗੈਰ ਸਿੱਖ ਐਲਾਣਿਆ ਹੈ.
http://www.S7News.com

ਚਾਰ ਚੌਣ ਅਧਿਕਾਰੀ ਮਰੇ

ਮਿਦਨਾਪੁਰ- ਪੱਛਮੀ ਮਿਦਨਾਪੁਰ ਜਿਲ੍ਹੇ ਵਿਚ ਸ਼ੱਕੀ ਨਕਸਲੀਆਂ ਨੇ ਚੌਣਾਂ ਮਗਰੋਂ ਜੰਬੋਨੀ ਤੋਂ ਵਾਪਸ ਪਾਤ ਰਹੇ ਚੌਣ ਅਧਿਕਾਰੀਆਂ ਦੀਆਂ ਗੱਡੀਆਂ ਦੇ ਕਾਫਲੇ ਨੂੰ ਬਰੂਦੀ ਸੁਰੰਗ ਦੇ ਹਮਲੇ ਦਾ ਨਿਸ਼ਾਨਾ ਬਣਾਇਆ ਜਿਸ ਵਿਚ ਚਾਰ ਅਧਿਕਾਰੀ ਹਲਾਕ ਹੋ ਗਏ. ਪੁਲਿਸ ਮਹਾਂਨਿਦੇਸ਼ਕ (ਕਨੂੰਨ ਵਿਵਸਥਾ) ਨੇ ਭਾਸ਼ਾ ਨੂੰ ਦੱਸਿਆ ਕਿ ਇੱਥੋਂ ਦੇ ਇੱਕ ਜੰਗਲ ਦੇ ਸਕੂਲ ਬੂਥ ਵਿਚ ਚੌਣ ਕਰਾਉਣ ਮਗਰੋਂ ਵਾਪਸ ਪਰਤ ਰਹੇ ਚੌਣ ਅਧਿਕਾਰੀਆਂ ਦੇ ਕਾਫਲੇ ਨੂੰ ਨਿਸ਼ਾਨਾ ਬਣਾ ਕੇ ਨਕਸਲੀਆਂ ਨੇ ਬਰੂਦੀ ਸੁਰੰਗ ਧਮਾਕਾ ਕੀਤਾ. ਜਿਲ੍ਹਾ ਅਧਿਕਾਰੀ ਐਨਐਸ ਨਿਗਮ ਨੇ ਦੱਸਿਆ ਕਿ ਚਾਰੋਂ ਅਧਿਕਾਰੀਆਂ ਦੀ ਮੌਕੇ ਉੱਪਰ ਹੀ ਮੌਤ ਹੋ ਗਈ.ਤਿੰਨ ਦੀ ਪਹਿਚਾਨ ਹੋ ਚੁੱਕੀ ਹੈ ਜਦੋਂ ਕਿ ਚੌਥੇ ਵਿਅਕਤੀ ਦੀ ਲਾਸ਼ ਦੀ ਮਾੜ੍ਹੀ ਹਾਲਤ ਹੋਣ ਕਾਰਣ ਪਹਿਚਾਨ ਵਿਚ ਮੁਸ਼ਕਲ ਆ ਰਹੀ ਹੈ.
http://www.S7News.com

ਚੋਣਾਂ ਦੌਰਾਨ ਹੋਈ ਝੜੱਪ

ਗੋਧਰਾ- ਗੁਜਰਾਤ ਦੇ ਗੋਧਰਾ ਜਿਲ੍ਹੇ ਵਿੱਚ ਲੋਕ ਸਭਾ ਦੇ ਲਈ ਜਾਰੀ ਵੋਟਿੰਗ ਦੇ ਦੌਰਾਨ ਇੱਕ ਪਿੰਡ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਵਰਕਰਾਂ ਦੇ ਦਰਮਿਆਨ ਹੱਥਾਪਾਈ ਹੋ ਗਈ.

ਭਿੜ੍ਹੰਤ ਸਵੇਰੇ ਦਸ ਵੱਜੇ ਹੋਈ ਜਦੋਂ ਜਿਲ੍ਹੇ ਦੇ ਸ਼ੇਰਾ ਪਿੰਡ ਵਿੱਚ ਕਾਂਗਰਸ ਦੇ ਵਰਕਰਾਂ ਨੇ ਬੀਜੇਪੀ ਉੱਤੇ ਵੋਟਰਾਂ ਦੇ ਨਾਲ ਧੱਕੇਸ਼ਾਹੀ ਕਰਨ ਦਾ ਆਰੋਪ ਲਗਾਇਆ. ਇਸਨੂੰ ਲੈਕੇ ਦੋਵਾਂ ਰਾਜਨੀਤਿਕ ਦਲਾਂ ਦੇ ਵਰਕਰਾਂ ਦੇ ਦਰਮਿਆਨ ਭਿੜ੍ਹੰਤ ਹੋਈ ਅਤੇ ਵੇਖਦੇ ਵੇਖਦੇ ਹਿੰਸਾ ਗੋਧਰਾ ਸ਼ਹਿਰ ਵਿੱਚ ਫੈਲ ਗਈ. ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਪਾਰਟੀਆਂ ਦੇ ਵਰਕਰ ਫੱਟੜ ਹੋਏ ਹਨ. ਹਾਲੇ ਤੱਕ ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ.
http://www.S7News.com

ਸੜ੍ਹਕਾਂ \'ਤੇ ਆਉਣਾ ਪਵੇਗਾ : ਵਰੁਣ

ਮੇਰਠ- ਚੌਣ ਕਮੀਸ਼ਨ ਅਤੇ ਅਦਾਲਤ ਦੀਆਂ ਨਸੀਹਤਾਂ ਕਾਰਣ ਨਪੇ ਤੁਲੇ ਸ਼ਬਦਾਂ ਵਿਚ ਬੋਲ ਰਹੇ ਭਾਜਪਾ ਆਗੂ ਵਰੁਣ ਯੂਪੀਏ ਅਤੇ ਬੀਐਸਪੀ ਉੱਪਰ ਨਿਸ਼ਾਨਾ ਲਗਾਉਣ ਦਾ ਕੋਈ ਮੌਕਾ ਨਹੀਂ ਛੱਡ ਰਹੇ. ਬੁੱਧਵਾਰ ਨੂੰ ਮੁੰਬਈ ਹਮਲੇ ਦੇ ਆਰੋਪੀ ਅੱਤਵਾਦੀ ਅਜਮਲ ਕਸਾਬ ਵੱਲੋਂ ਅਖਬਾਰ, ਪਰਫਿਊਮ ਅਤੇ ਟੁੱਥਪੇਸਟ ਦੀ ਮੰਗ ਸਾਹਮਣੇ ਆਉਣ ਮਗਰੋਂ ਵਰੁਣ ਨੇ ਕਿਹਾ ਕਿ ਉਸ ਨੂੰ ਜੇਲ੍ਹ ਵਿਚ ਤੰਦੂਰੀ ਚਿਕਨ ਖੁਆਇਆ ਜਾ ਰਿਹਾ ਹੈ ਜਦੋਂ ਕਿ ਮੈਨੂੰ ਏਟਾ ਜੇਲ੍ਹ ਵਿਚ ਖਾਣ ਲਈ ਅੱਲ੍ਹ ਦੀ ਸਬਜ਼ੀ ਦਿੱਤੀ ਜਾਂਦੀ ਸੀ.

ਹਾਲਾਂਕਿ ਵਰੁਣ ਨੇ ਫੌਰਨ ਹੀ ਕਿਹਾ ਕਿ ਉਹ ਸ਼ਾਕਾਹਾਰੀ ਹਨ ਅਤੇ ਉਹਨਾਂ ਨੂੰ ਅੱਲ੍ਹ ਬਹੁਤ ਪਸੰਦ ਹੈ.ਉਹਨਾਂ ਕਿਹਾ ਕਿ ਬੰਦ ਕਮਰੇ ਦੀ ਸਿਆਸਤ ਹੁਣ ਖਤਮ ਹੋਣ ਵਾਲੀ ਹੈ ਅਤੇ ਜੇਕਰ ਬੀਜੇਪੀ ਨੂੰ ਸੱਤਾ ਵਿਚ ਲਿਆਉਣਾ ਹੈ ਤਾਂ ਸੜ੍ਹਕਾਂ ਉੱਪਰ ਆਉਣਾ ਪਵੇਗਾ. ਉਹਨਾਂ ਦਾਅਵਾ ਕੀਤਾ ਕਿ ਉਹ ਦੇਸ਼ ਦੇ ਲੋਕਾਂ ਦੇ ਸਨਮਾਣ ਅਤੇ ਉਹਨਾਂ ਦੇ ਬੱਚਿਆਂ ਦੀ ਰੱਖਿਆ ਲਈ ਲੜ੍ਹ ਰਹੇ ਹਨ.
http://www.S7News.com

ਜਯਾਪ੍ਰਦਾ ਖਿਲਾਫ ਮਾਮਲਾ ਦਰਜ

ਰਾਮਪੁਰ- ਉੱਤਰ ਪ੍ਰਦੇਸ਼ ਵਿਚ ਰਾਮਪੁਰ ਲੋਕਸਭਾ ਹਲਕੇ ਤੋਂ ਸਪਾ ਉਮੀਦਵਾਰ ਜਯਾਪ੍ਰਦਾ ਖਿਲਾਫ ਬਿੰਦੀ ਦੇ ਪੈਕੇਟ ਵੰਡਣ ਦੇ ਸਿਲਸਿਲੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ.

ਪੁਲਿਸ ਮੁਤਾਬਕ ਜਯਾਪ੍ਰਦਾ ਉੱਪਰ ਆਰੋਪ ਹੈ ਕਿ 24 ਅਪ੍ਰੈਲ ਨੂੰ ਉਹਨਾਂ ਨੇ ਮਹਿਲਾਵਾਂ ਨੂੰ ਬਿੰਦੀ ਦੇ ਪੈਕੇਟ ਵੰਡੇ ਸਨ. ਇਸ ਸਿਲਸਿਲੇ ਵਿਚ ਰਾਮਪੁਰ ਦੇ ਸੁਆਰ ਥਾਣੇ ਵਿਚ ਸਪਾ ਉਮੀਦਵਾਰ ਖਿਲਾਫ ਲੋਕ ਪ੍ਰਤੀਨਿੱਧਤਾ ਕਨੂੰਨ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ.ਉਹਨਾਂ ਦੱਸਿਆ ਕਿ ਬਿੰਦੀ ਦੇ ਪੈਕੇਟ ਵਿਚ ਜਯਾਪ੍ਰਦਾ ਅਤੇ ਪਾਰਟੀ ਮੁਖੀ ਮੁਲਾਇਮ ਸਿੰਘ ਯਾਦਵ ਦਾ ਚਿੱਤਰ ਹੈ.
http://www.S7News.com

ਸੜਕ ਹਾਦਸੇ \'ਚ ਸੱਤ ਮਰੇ

ਰਾਏਪੁਰ- ਛੱਤੀਸਗੜ੍ਹ ਦੇ ਰਾਏਪੁਰ ਜਿਲ੍ਹੇ ਵਿੱਚ ਇੱਕ ਬੱਸ ਡੂੰਘੇ ਨਾਲੇ ਵਿੱਚ ਜਾ ਡਿੱਗੀ, ਜਿਸ ਨਾਲ ਕਰੀਬ ਸੱਤ ਵਿਅਕਤੀਆਂ ਦੀ ਮੌਤ ਹੋ ਗਈ. ਹਾਦਸੇ ਵਿੱਚ ਕਈ ਯਾਤਰੀ ਫੱਟੜ ਹੋ ਗਏ ਹਨ. ਫੱਟੜਾਂ ਨੂੰ ਹੋਰ ਬੱਸ ਤੋਂ ਰਾਏਪੁਰ ਲਿਆਂਦਾ ਜਾ ਰਿਹਾ ਹੈ.

ਰਾਏਪੁਰ ਜਿਲ੍ਹੇ ਦੇ ਪੁਲਿਸ ਮੁੱਖ ਅਮਿਤ ਕੁਮਾਰ ਨੇ ਅੱਜ ਇੱਥੇ ਭਾਸ਼ਾ ਨੂੰ ਦੱਸਿਆ ਕਿ ਜਿਲ੍ਹੇ ਦੇ ਮੈਨਪੁਰ ਥਾਣੇ ਦੇ ਅਧੀਨ ਪੈਂਦੇ ਧਵਲਪੁਰ ਪਿੰਡ ਦੇ ਕੋਲ ਇੱਕ ਯਾਤਰੀ ਬੱਸ ਦੇ ਨਾਲੇ ਵਿੱਚ ਡਿੱਗਣ ਨਾਲ ਸੱਤ ਯਾਤਰੀਆਂ ਦੀ ਮੌਤ ਹੋ ਗਈ ਅਤੇ ਕਈ ਫੱਟੜ ਹੋ ਗਏ. ਅਮਿਤ ਕੁਮਾਰ ਨੇ ਦੱਸਿਆ ਕਿ ਜਿਲ੍ਹੇ ਦੇ ਗਰੀਆਬੰਦ ਕਸਬੇ ਤੋਂ ਦੇਵਭੋਗ ਦੇ ਵੱਲ ਜਾ ਰਹੀ ਸ਼ਾਰਦਾ ਟਰੈਵਲਜ਼ ਦੀ ਇੱਕ ਬੱਸ ਧਵਲਪੁਰ ਪਿੰਡ ਦੇ ਕੋਲ ਰੁਖ਼ ਨਾਲ ਜਾ ਟਕਰਾਈ ਅਤੇ ਨਾਲੇ ਵਿੱਚ ਡਿੱਗ ਗਈ.
http://www.S7News.com

ਕਰਾਚੀ \'ਚ ਹਿੰਸਾ, 34 ਮਰੇ

ਕਰਾਚੀ- ਪਾਕਿਸਤਾਨ ਦੇ ਸ਼ਹਿਰ ਕਰਾਚੀ ਵਿਚ ਬੀਤੇ ਦੋ ਦਿਨਾਂ ਵਿਚ ਜਾਤੀ ਹਿੰਸਾ ਵਿਚ ਘੱਟ ਤੋਂ ਘੱਟ 34 ਲੋਕ ਹਲਾਕ ਹੋਏ ਹਨ.ਮਰਨ ਵਾਲਿਆਂ ਵਿਚ ਮੁੱਤਾਹਿਦਾ ਕੌਮੀ ਮੂਵਮੈਂਟ ਦੇ ਪਸ਼ਤੋ ਅਤੇ ਉਰਦੂ ਭਾਸ਼ੀ ਸਮਰਥਕ ਵੀ ਸ਼ਾਮਲ ਹਨ. ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਐਮਕਿਉਐਮ ਦੇ ਸਮਰਥਕਾਂ ਅਤੇ ਪਸ਼ਤੂਨ ਸਮੂਹ ਦੇ ਮੈਂਬਰਾਂ ਵਿਚਕਾਰ ਸਮੁੱਚੇ ਕਰਾਚੀ ਵਿਚ ਗੋਲੀਬਾਰੀ ਹੋਈ ਜਿਸ ਵਿਚ ਘੱਟ ਤੋਂ ਘੱਟ 34 ਲੋਕ ਹਲਾਕ ਹੋਏ ਹਨ ਜਦੋਂ ਕਿ 40 ਤੋਂ ਵੀ ਵੱਧ ਜ਼ਖਮੀ ਹੋਏ ਹਨ.

ਉੱਤਰੀ ਬੰਦਰਗਾਹ ਸ਼ਹਿਰ ਕਰਾਚੀ ਵਿਚ ਐਮਕਿਉਐਮ ਦੇ ਦੋ ਵਰਕਰਾਂਦਾ ਗੋਲੀ ਮਾਰ ਕੇ ਕਤਲ ਕੀਤੇ ਜਾਣ ਮਗਰੋਂ ਨਸਲੀ ਹਿੰਸਾ ਭੜਕ ਉੱਠੀ ਸੀ.ਡਾਨ ਨਿਊਜ਼ ਦੀ ਖਬਰ ਮੁਤਾਬਕ ਕਰਾਚੀ ਦੇ ਕਈ ਹਿੱਸਿਆਂ ਵਿਚ ਤਣਾਅ ਬਰਕਰਾਰ ਹੈ. ਦੋਵੇਂ ਗੁਟਾਂ ਦੇ ਹਥਿਆਰਬੰਦ ਮੈਂਬਰਾਂ ਦਾ ਟਾਕਰਾ ਹੋਇਆ ਅਤੇ ਇੱਕ ਦਰਜਨ ਤੋਂ ਵੱਧ ਵਾਹਨਾਂ ਅਤੇ ਦੁਕਾਨਾਂ ਨੂੰ ਫੂਕ ਦਿੱਤਾ ਗਿਆ.ਪਾਕਿਸਤਾਨੀ ਰੇਂਜਰਸ ਨੇ ਅੱਜ ਕਰਾਚੀ ਦੀਆਂ ਸੜ੍ਹਕਾਂ ਉੱਪਰ ਗਸ਼ਤ ਕੀਤੀ ਅਤੇ ਉਹਨਾਂ ਨੂੰ ਆਦੇਸ਼ ਦਿੱਤਾ ਗਿਆ ਕਿ ਦੰਗਾਈਆਂ ਨੂੰ ਵੇਖਦੇ ਹੀ ਗੋਲੀ ਮਾਰ ਦਿੱਤੀ ਜਾਵੇ.

ਅਰਧ ਸੈਨਿਕ ਬਲਾਂ ਨੇ 25 ਲੋਕਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਹਨਾਂ ਦੇ ਕਬਜ਼ੇ ਤੋਂ ਹਥਿਆਰ ਬਰਾਮਦ ਕੀਤੇ.ਤਮਾਮ ਵਿਦਿਅਕ ਅਦਾਰੇ ਬੰਦ ਰਹੇ ਅਤੇ ਹਿੰਸਾ ਪ੍ਰਭਾਵਿਤ ਇਲਾਕੇ ਵਿਚ ਸੁੰਨਸਾਨ ਰਿਹਾ. ਦੁਕਾਨਾਂ ਦੇ ਸ਼ਟਰ ਬੰਦ ਰਹੇ ਅਤੇ ਸੜ੍ਹਕਾਂ ਉੱਪਰ ਵਾਹਨ ਨਦਾਰਦ ਰਹੇ.ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੀ ਨੇ ਸੰਘਰਸ਼ ਦੇ ਕਾਰਣਾਂ ਦੀ ਜਾਂਚ ਦੇ ਆਦੇਸ਼ ਦਿੱਤੇ ਹਨ. ਐਮਕਿਉਐਮ ਦੇ ਗੜ੍ਹ ਕਰਾਚੀ ਵਿਚ ਬੀਤੇ ਕੁਝ ਮਹੀਨਿਆਂ ਵਿਚ ਪਾਰਟੀ ਸਮਰਥਕਾਂ ਅਤੇ ਪਸ਼ਤੂਨ ਸਮੂਹਾਂ ਵਿਚਕਾਰ ਤਣਾਅ ਵਧਿਆ ਹੈ.
http://www.S7News.com

ਜਿਉਂਦਾ ਹੈ ਲਾਦੇਨ : ਓਬਾਮਾ

ਮਿਸੂਰੀ- ਅਮਰੀਕੀ ਰਾਸ਼ਟਰਪਤੀ ਬਰਾਕ �"ਬਾਮਾ ਨੇ ਪਾਕਿਸਤਾਨੀ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਦੇ ਉਲਟ ਅਲਕਾਇਦਾ ਸਰਗਨਾ �"ਸਾਮਾ ਬਿਨ ਲਾਦੇਨ ਦੇ ਜਿਉਂਦੇ ਹੋਣ ਦੀ ਸੰਭਾਵਨਾ ਦੇ ਸੰਕੇਤ ਦਿੱਤੇ ਹਨ. ਜਰਦਾਰੀ ਨੇ ਕਿਹਾ ਸੀ ਕਿ ਖੁਫੀਆ ਸੇਵਾਵਾਂ ਦਾ ਮੰਨਣਾ ਹੈ ਕਿ ਲਾਦੇਨ ਮਰ ਚੁੱਕਾ ਹੈ. �"ਬਾਮਾ ਨੇ ਮਿਸੂਰੀ ਦੇ ਟਾਊਨ ਹਾਲ ਵਿੱਚ ਹੋਈ ਬੈਠਕ ਵਿੱਚ ਕੱਲ੍ਹ ਅਫਗਾਨਿਸਤਾਨ ਵਿੱਚ ਹਜਾਰਾਂ ਹੋਰ ਸੈਨਿਕ ਭੇਜਣ ਦੇ ਆਪਣੇ ਫੈਸਲੇ ਨੂੰ ਉੱਚਿਤ ਦੱਸਿਆ.

ਕਈ ਡੈਮੋਕ੍ਰੇਟ ਅਫਗਾਨਿਸਤਾਨ ਵਿੱਚ ਹੋਰ ਅਮਰੀਕੀ ਸੈਨਿਕ ਭੇਜੇ ਜਾਣ ਦੇ �"ਬਾਮਾ ਦੇ ਫੈਸਲੇ ਦਾ ਵਿਰੋਧ ਕਰ ਰਹੇ ਹਨ. �"ਬਾਮਾ ਰਾਸ਼ਟਰਪਤੀ ਦੇ ਰੂਪ ਵਿੱਚ ਆਪਣਾ 100 ਦਿਨ ਦਾ ਕਾਰਜਕਾਲ ਪੂਰਾ ਹੋਣ ਦੇ ਮੌਕੇ ਉੱਤੇ ਲੋਕਾਂ ਦੁਆਰਾ ਆਯੋਜਿਤ ਇੱਕ ਪ੍ਰੋਗ੍ਰਾਮ ਵਿੱਚ ਬੋਲ ਰਹੇ ਸਨ. ਰਾਸ਼ਟਰਪਤੀ ਨੇ ਕਿਹਾ ਕਿ ਮੈਂ ਚਿੰਤਾਵਾਂ ਨੂੰ ਸਮਝਦਾ ਹਾਂ, ਪਰੰਤੂ ਕਮਾਂਡਰ ਇਨ ਚੀਫ ਦੇ ਰੂਪ ਵਿੱਚ ਇਹ ਸੁਨਿਸ਼ਚਿਤ ਕਰਨਾ ਮੇਰੀ ਜਿੰਮੇਦਾਰੀ ਹੈ ਕਿ �"ਸਾਮਾ ਬਿਨ ਲਾਦੇਨ ਅਤੇ ਉਸਦੇ ਸਾਥੀ ਕੋਈ ਅਜਿਹਾ ਸੁਰੱਖਿਅਤ ਪਨਾਹਗਾਹ ਨਾ ਬਣਾ ਪਾਉਣ, ਜਿੱਥੇ ਉਹ ਹੋਰ ਤਿੰਨ ਹਜਾਰ ਅਮਰੀਕੀਆਂ ਜਾਂ ਅਧਿਕ ਨੂੰ ਮਾਰ ਸਕਣ.
http://www.S7News.com

ਇਰਾਕ \'ਚ ਵਿਸਫੋਟ, 41 ਮਰੇ

ਬਗਦਾਦ- ਬਗਦਾਦ ਦੇ ਸਦਰ ਸ਼ਹਿਰ ਵਿੱਚ ਇੱਕ ਦੇ ਬਾਅਦ ਇੱਕ ਹੋਏ ਤਿੰਨ ਕਾਰ ਬੰਬ ਧਮਾਕਿਆਂ ਵਿੱਚ ਘੱਟ ਤੋਂ ਘੱਟ 41 ਲੋਕਾਂ ਦੀ ਮੌਤ ਹੋ ਗਈ, ਜਦਕਿ 60 ਹੋਰ ਫੱਟੜ ਹੋ ਗਏ.

ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਬਾਜਾਰ ਵਿੱਚ ਹੋਏ ਤਿੰਨ ਕਾਰ ਬੰਬ ਧਮਾਕਿਆਂ ਵਿੱਚ 41 ਲੋਕ ਮਾਰੇ ਗਏ, ਜਦਕਿ 68 ਹੋਰ ਫੱਟੜ ਹੋ ਗਏ. ਹਸਪਤਾਲ ਦੇ ਸੂਤਰਾਂ ਨੇ ਵੀ ਮ੍ਰਿਤਕਾਂ ਅਤੇ ਫੱਟੜਾਂ ਦੀ ਸੰਖਿਆ ਦੀ ਪੁਸ਼ਟੀ ਕੀਤੀ, ਜਦਕਿ ਰੱਖਿਆ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਵਿਸਫੋਟ ਵਿੱਚ 45 ਲੋਕਾਂ ਦੀ ਮੌਤ ਹੋਈ, ਜਦਕਿ 63 ਹੋਰ ਫੱਟੜ ਹੋ ਗਏ.
http://www.S7News.com

ਸ਼ਰੀਫ ਅਦਾਲਤ ਦੀ ਸ਼ਰਨ \'ਚ

ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੇ ਉੱਚਤਮ ਅਦਾਲਤ ਵਿੱਚ ਇੱਕ ਅਰਜ਼ੀ ਦਾਖਲ ਕਰਕੇ ਜਹਾਜ ਅਗਵਾ ਮਾਮਲੇ ਵਿੱਚ ਅੱਤਵਾਦ ਰੋਧੀ ਅਦਾਲਤ ਦੁਆਰਾ ਉਹਨਾਂ ਨੂੰ ਦੋਸ਼ੀ ਠਹਿਰਾਏ ਜਾਣ ਨੂੰ ਚੁਨੌਤੀ ਦਿੱਤੀ.

ਅੱਤਵਾਦ ਰੋਧੀ ਅਦਾਲਤ ਨੇ ਸ਼ਰੀਫ ਨੂੰ ਉਸ ਕਥਿਤ ਜਹਾਜ ਅਗਵਾ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਸੀ, ਜਿਸ ਵਿੱਚ ਸਾਬਕਾ ਸੈਨਾ ਪ੍ਰਮੁੱਖ ਪਰਵੇਜ ਮੁਸ਼ਰਫ ਪਾਕਿਸਤਾਨ ਵਾਪਸ ਆ ਰਹੇ ਸਨ. ਇਸ ਤੋਂ ਪਹਿਲਾਂ ਸਿੰਧ ਦੀ ਅਦਾਲਤ ਨੇ ਥੱਲੜ੍ਹੀ ਅਦਾਲਤ ਦੇ ਫੈਸਲੇ ਨੂੰ ਅਪ੍ਰੈਲ 2002 ਵਿੱਚ ਬਰਕਰਾਰ ਰੱਖਿਆ ਸੀ. ਅਰਜੀ ਵਿੱਚ ਸ਼ਰੀਫ ਨੇ ਕਿਹਾ ਕਿ ਉਹਨਾਂ ਨੂੰ ਦੋਸ਼ੀ ਠਹਿਰਾਇਆ ਜਾਣਾ ਅਤੇ ਸਜ਼ਾ ਮਿਲਣਾ ਠੀਕ ਨਹੀਂ ਹੈ.
http://www.S7News.com

ਭਾਰਤ ਨਾਲ ਭਾਈਵਾਲੀ ਦੇ ਇਛੁੱਕ ਓਬਾਮਾ

ਵਾਸ਼ਿੰਗਟਨ- ਅਮਰੀਕੀ ਪ੍ਰਸ਼ਾਸਨ ਵੱਲੋਂ ਕੱਚੇ ਤੇਲ ਉੱਪਰ ਨਿਰਭਰਤਾ ਘਟਾਉਣ ਲਈ ਵਿਕਲਪਿਕ ਊਰਜਾ ਸਰੋਤਾਂ ਵੱਲ ਧਿਆਨ ਕੇਂਦ੍ਰਿਤ ਕੀਤੇ ਜਾਣ ਦੇ ਨਾਲ ਹੀ �"ਬਾਮਾ ਪ੍ਰਸ਼ਾਸਨ ਭਾਰਤ ਨਾਲ ਅੰਤ ਊਰਜਾ ਭਾਈਵਾਲੀ ਕਰਨਾ ਚਾਹੁੰਦਾ ਹੈ ਜਿਸ ਨਾਲ ਨਾ ਸਿਰਫ ਦੋਵੇਂ ਦੇਸ਼ਾਂ ਸਗੋਂ ਸਮੁੱਚੇ ਸੰਸਾਰ ਨੂੰ ਲਾਭ ਮਿਲੇਗਾ. ਜਲਵਾਯੂ ਬਦਲਾ \'ਤੇ ਪ੍ਰਧਾਨ ਮਮੰਤਰੀ ਦੇ ਵਿਸ਼ੇਸ਼ ਦੂਤ ਸ਼ਿਆਮ ਸਰਨ ਜਦੋਂ ਬੀਤੀ ਸ਼ਾਮ ਵ੍ਹਾਇਟ ਹਾਉਸ ਵਿਚ ਇੱਕ ਅਧਿਕਾਰਕ ਭੋਜ ਵਿਚ ਅਮਰੀਕੀ ਰਾਸ਼ਟਰਪਤੀ ਨੂੰ ਮਿਲੇ ਤਾਂ �"ਬਾਮਾ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਇਸ ਮਹੀਨੇ ਦੀ ਸ਼ੁਰੂਆਤ ਵਿਚ ਲੰਦਨ ਵਿਚ ਊਰਜਾ ਸੰਰਖਿਅਣ ਉੱਪਰ ਹੋਈ ਗੱਲਬਾਤ ਦਾ ਜ਼ਿਕਰ ਕੀਤਾ.

ਇਸ ਭੋਜ ਵਿਚ ਊਰਜਾ ਅਤੇ ਜਲਵਾਯੂ ਬਦਲਾਅ ਬਾਰੇ 17 ਦੇਸ਼ਾਂ ਦੀ ਇਕੋਨੇਮਿਕ ਫੋਰਮ ਨਾਲ ਜੁੜੇ ਲੋਕ ਸ਼ਾਮਲ ਹੋਏ. ਸਰਨ ਨੇ ਭਾਰਤੀ ਪੱਤਰਕਾਰਾਂ ਦੇ ਇੱਕ ਸਮੂਹ ਨੂੰ ਦੱਸਿਆ ਕਿ �"ਬਾਮਾ ਨੇ ਇਸ ਸੰਖੇਪ ਗੱਲਬਾਤ ਦੌਰਾਨ ਲੰਦਨ ਵਿਚ ਸਮੂਹ 20 ਸ਼ਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਹੋਈ ਗੱਲਬਾਤ ਦਾ ਹਵਾਲਾ ਦਿੱਤਾ ਅਤੇ ਦੱਸਿਆ ਕਿ ਉਹ ਮਨਮੋਹਨ ਨਾਲ ਜਲਵਾਯੂ ਬਦਲਾਅ ਅਤੇ ਊਰਜਾ ਸੁਰੱਖਿਆ ਦੇ ਮੁੱਦੇ ਉੱਪਰ ਵੀ ਗੱਲਬਾਤ ਨੂੰ ਲੈ ਕੇ ਖੁਸ਼ ਅਤੇ ਉਤਸ਼ਾਹਤ ਹਨ.
http://www.S7News.com

ਰਾਜਗ ਬਣਾਵੇਗਾ ਸਰਕਾਰ : ਰਾਜਨਾਥ

ਲਖਨਊ- ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਾਜਨਾਥ ਸਿੰਘ ਨੇ ਲੋਕਸਭਾ ਚੌਣਾਂ ਵਿਚ ਭਾਜਪਾ ਦੀ ਅਗਵਾਈ ਵਾਲੇ ਰਾਜਗ ਨੂੰ ਪੂਰਨ ਬਹੁਮਤ ਮਿਲਣ ਦੀ ਆਸ ਜ਼ਾਹਰ ਕਰਦਿਆਂ ਕਿਹਾ ਕਿ ਕੇਂਦਰ ਵਿਚ ਅਗਲੇਰੀ ਸਰਕਾਰ ਰਾਜਗ ਦੀ ਬਣੇਗੀ ਪਰ ਉਹ ਸਰਕਾਰ ਵਿਚ ਸ਼ਾਮਲ ਹੋਣ ਦੀ ਬਜਾਏ ਪਾਰਟੀ ਸੰਗਠਨ ਦੀ ਜੁੰਮੇਵਾਰੀ ਸੰਭਾਲਣਗੇ.

ਸਿੰਘ ਨੇ ਰਾਜਭਵਨ ਸਾਹਮਣੇ ਲੋਕ ਨਿਰਮਾਣ ਇਮਾਰਤ ਵਿਚ ਮਤਦਾਨ ਕੇਂਦਰ \'ਤੇ ਵੋਟ ਪਾਉਣ ਮਗਰੋਂ ਦਾਅਵਾ ਕੀਤਾ ਕਿ ਲੋਕਸਭਾ ਚੌਣਾਂ ਦੇ ਪਹਿਲੇ ਦੌਰਾਂ ਦੇ ਮਤਦਾਨ ਵਿਚ ਰਾਜਗ ਨੇ ਸੰਪ੍ਰਗ ਉੱਪਰ ਵਾਧਾ ਹਾਸਲ ਕਰ ਲਿਆ ਹੈ ਅਤੇ ਰਾਜਗ ਨੂੰ ਪੂਰਨ ਬਹੁਮਤ ਮਿਲਣਾ ਨਿਸ਼ਚਿਤ ਹੈ. ਸਰਕਾਰ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਬਾਰੇ ਸਿੰਘ ਨੇ ਕਿਹਾ ਕਿ ਹਾਲਾਂਕਿ ਇਹ ਫੈਸਲਾ ਪਾਰਟੀ ਕਰੇਗੀ ਪਰ ਉਹ ਖੁਦ ਸਰਕਾਰ ਵਿਚ ਸ਼ਾਮਲ ਹੋਣ ਦੀ ਬਜਾਏ ਪਾਰਟੀ ਸੰਗਠਨ ਲਈ ਕੰਮ ਕਰਨਾ ਪਸੰਦ ਕਰਨਗੇ.

ਉੱਤਰ ਪ੍ਰਦੇਸ਼ ਵਿਚ ਪਾਰਟੀ ਨੂੰ ਮੁੜ ਤੋਂ ਸਥਾਪਤ ਕਰਨ ਦੀ ਯੋਜਨਾ ਬਾਰੇ ਪੁੱਛਣ \'ਤੇ ਸਿੰਘ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ਪਾਰਟੀ ਮੁੜ ਤੋਂ ਸਥਾਪਤ ਹੋ ਚੁੱਕੀ ਹੈ ਅਤੇ ਇਹ ਗੱਲ ਚੌਣ ਸਿੱਟੇ ਆਉਣ \'ਤੇ ਸਿੱਧ ਹੋ ਜਾਵੇਗੀ.
http://www.S7News.com

ਫਰਵਰੀ \'ਚ ਹੋਵੇ ਚੋਣ : ਅਡਵਾਨੀ

ਗਾਂਧੀਨਗਰ- ਗਾਂਧੀਨਗਰ ਵਿੱਚ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕਰਨ ਦੇ ਬਾਅਦ ਪ੍ਰਧਾਨ ਮੰਤਰੀ ਪਦ ਦੇ ਭਾਜਪਾ ਉਮੀਦਵਾਰ ਲਾਲਕ੍ਰਿਸ਼ਨ ਅਡਵਾਨੀ ਨੇ ਕਿਹਾ ਕਿ ਚੋਣ ਸਮੇਂ ਵਿੱਚ ਤਬਦੀਲੀ ਦੀ ਜਰੂਰਤ ਹੈ.

ਇਸ ਮੌਕੇ ਉੱਤੇ ਪੱਤਰਕਾਰ ਭਾਈਚਾਰੇ ਨਾਲ ਗੱਲਬਾਤ ਕਰਦਿਆਂ ਕਿਹਾ ਮੇਰਾ ਸੁਝਾਅ ਹੈ ਕਿ ਰਾਜਨੀਤਿਕ ਦਲਾਂ ਅਤੇ ਚੋਣ ਕਮਿਸ਼ਨ ਨੂੰ ਇਸ ਉੱਤੇ ਸੋਚਣਾ ਚਾਹੀਦਾ ਹੈ ਕਿ ਕੀ ਅਸੀਂ ਲੋਕ ਸਭਾ ਅਤੇ ਵਿਧਾਨ ਸਭਾਵਾਂ ਦੇ ਸਥਾਈ ਕਾਰਜਕਾਲ ਦੇ ਲਈ ਸੰਵਿਧਾਨ ਵਿੱਚ ਬਦਲਾਅ ਕਰ ਸਕਦੇ ਹਾਂ. ਉਹਨਾਂ ਨੇ ਕਿਹਾ ਕਿ ਅਸੀਂ ਵਿਦੇਸ਼ੀ ਪ੍ਰਣਾਲੀ ਨੂੰ ਅਪਣਾ ਰਹੇ ਹਾਂ, ਜੋ ਸਾਡੇ ਅਨੁਕੂਲ ਨਹੀਂ ਹੈ. ਇਸ ਲਈ ਇਸ ਵਿੱਚ ਬਦਲਾਅ ਦੀ ਜਰੂਰਤ ਹੈ. ਉਹਨਾਂ ਨੇ ਕਿਹਾ ਕਿ ਗਰਮੀ ਦੇ ਕਾਰਣ ਚੋਣ ਦਾ ਪ੍ਰਤੀਸ਼ਤ ਡਿੱਗਦਾ ਹੈ, ਇਸ ਲਈ ਚੋਣ ਫਰਵਰੀ ਵਿੱਚ ਹੋਣੀ ਚਾਹੀਦੀ ਹੈ ਤਾਂ ਜੋ ਸਭ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕਰ ਸਕਣ.
http://www.S7News.com

ਪੀਐਮ ਬਨਣਗੇ ਮੁਲਾਇਮ : ਕਲਿਆਣ

ਆਗਰਾ- ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਨੇ ਬੁੱਧਵਾਰ ਨੂੰ ਰਾਜ ਦੀ ਮੁੱਖ ਮੰਤਰੀ ਮਾਇਆਵਤੀ ਦੇ ਪ੍ਰਧਾਨ ਮੰਤਰੀ ਬਨਣ ਦੇ ਸੁਫਨੇ ਨੂੰ ਖਿਆਲੀ ਪੁਲਾਅ ਦੱਸਿਆ ਅਤੇ ਕਿਹਾ ਕਿ ਲੋਕਸਭਾ ਚੌਣਾਂ ਮਗਰੋਂ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ ਦੇ ਪ੍ਰਧਾਨ ਮੰਤਰੀ ਬਨਣ ਦੀ ਪੂਰੀ ਸੰਭਾਵਨਾ ਹੈ.

ਕਲਿਆਣ ਸਿਘ ਇੱਥੇ ਫਤਿਹਾਬਾਦ ਲਾਗੇ ਇੱਕ ਪਿੰਡ ਵਿਚ ਇੱਕ ਚੌਣ ਸਭਾ ਨੂੰ ਸੰਬੋਧਤ ਕਰ ਰਹੇ ਸਨ. ਉਹਨਾਂ ਮਾਇਆ ਉੱਪਰ ਤਮਾਮ ਸਮਾਜ ਵਿਰੋਧੀ ਅਣਸਰਾਂ ਨੂੰ ਪਾਰਟੀ ਦੀ ਟਿਕਟ ਦੇਣ ਦਾ ਆਰੋਪ ਲਗਾਇਆ ਅਤੇ ਕਿਹਾ ਕਿ ਮੁਲਾਇਮ ਸਿੰਘ ਯਾਦਵ ਹੀ ਅਗਲੇ ਪ੍ਰਧਾਨ ਮੰਤਰੀ ਹੋਣਗੇ.
http://www.S7News.com

ਕਵਾਤ੍ਰੋਚੀ ਮਾਮਲੇ \'ਚ ਸੁਣਵਾਈ 8 ਨੂੰ

ਨਵੀਂ ਦਿੱਲੀ- ਦਿੱਲੀ ਦੀ ਇੱਕ ਅਦਾਲਤ ਨੇ ਬੋਫੋਰਸ ਰਿਸ਼ਵਤ ਮਾਮਲੇ ਵਿੱਚ ਇਤਾਲਵੀ ਕਾਰੋਬਾਰੀ �"ਤੀਵਿ�" ਕਵਾਤ੍ਰੋਚੀ ਦੇ ਵਿਰੁੱਧ ਮਾਮਲੇ ਦੀ ਸੁਣਵਾਈ ਅੱਠ ਸਿਤੰਬਰ ਤੱਕ ਦੇ ਲਈ ਸਥਗਿਤ ਕਰ ਦਿੱਤੀ. ਵਾਂਟੇਡ ਵਿਅਕਤੀਆਂ ਦੀ ਸੂਚੀ ਤੋਂ ਕਵਾਤਰੋਚੀ ਦਾ ਨਾਮ ਹਟਾਏ ਜਾਣ ਦੇ ਮੱਦੇਨਜਰ ਕਵਾਤ੍ਰੋਚੀ ਦੇ ਵਿਰੁੱਧ ਅੱਗੇ ਦੀ ਕਾਰਵਾਈ ਦਾ ਫੈਸਲਾ ਕਰਨ ਦੇ ਲਈ ਸੀਬੀਆਈ ਨੇ ਅਦਾਲਤ ਤੋਂ ਦੋ ਮਹੀਨੇ ਦਾ ਸਮੇਂ ਮੰਗਿਆ ਸੀ.

ਮੁੱਖ ਮੈਟਰੋਪੋਲੀਅਨ ਮੈਜਿਸਟ੍ਰੇਟ ਕਾਵੇਰੀ ਬਾਵੇਜਾ ਦੇ ਸਾਹਮਣੇ ਮਾਮਲੇ ਦੀ ਸੰਖੇਪਿਤ ਸੁਣਵਾਈ ਦੇ ਦੌਰਾਨ ਸੀਬੀਆਈ ਦਾ ਪੱਖ ਰੱਖਦਿਆਂ ਅਡੀਸ਼ਨਲ ਸੋਲੀਸਿਟਰ ਜਨਰਲ ਪੀਪੀ ਮਲਹੋਤਰਾ ਨੇ ਇੱਕ ਅਰਜੀ ਦਾਖਿਲ ਕਰਕੇ ਅਦਾਲਤ ਨੂੰ ਦੱਸਿਆ ਕਿ ਕਵਾਤ੍ਰੋਚੀ ਦੇ ਵਿਰੋਧ ਜਾਰੀ ਰੈੱਡ ਕਾਰਨਰ ਨੋਟਿਸ ਨੂੰ ਪਿਛਲੇ ਸਾਲ ਨਵੰਬਰ ਵਿੱਚ ਵਾਪਸ ਲੈ ਲਿਆ ਗਿਆ ਸੀ. ਮਾਮਲੇ ਦੀ ਸੁਣਵਾਈ ਅੱਠ ਸਤੰਬਰ ਤੱਕ ਦੇ ਲਈ ਸਥਗਿਤ ਕਰਦਿਆਂ ਜੱਜ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ ਸੀਬੀਆਈ ਵੱਲੋਂ ਦਾਖਿਲ ਬੇਨਤੀ ਪੱਤਰ ਵਿੱਚ ਇਸ ਮਾਮਲੇ ਵਿੱਚ ਅੱਗੇ ਦੀ ਕਾਰਵਾਈ ਦਾ ਫੈਸਲਾ ਕਰਨ ਦੇ ਲਈ ਦੋ ਮਹੀਨਿਆਂ ਦਾ ਸਮਾਂ ਮੰਗਿਆ ਗਿਆ ਹੈ.
http://www.S7News.com

ਬਦਲੇ ਬਦਲੇ ਵਿਖਾਈ ਦੇਣਗੇ ਨੇਤਾ

ਚੰਡੀਗੜ੍ਹ- ਚੋਣਾਂ ਦੇ ਬਾਅਦ ਦੇਸ਼ ਦੇ ਰਾਜਨੇਤਾਵਾਂ ਦਾ ਮੇਕ�"ਵਰ ਹੋਣ ਵਾਲਾ ਹੈ. ਇਸਦਾ ਜਿੰਮਾ ਇੰਟਰਨੈਸ਼ਨਲ ਆਫ ਫੈਸ਼ਨ ਡਿਜਾਈਨਿੰਗ ਦੇ ਵਿੱਦਿਆਰਥੀਆਂ ਨੇ ਲਿਆ ਹੈ. ਆਈਐੱਨਆਈਐੱਫਡੀ ਦੇ ਵਿੱਦਿਆਰਥੀਆਂ ਨੇ ਅਮਰੀਕੀ ਰਾਸ਼ਟਰਪਤੀ ਬਰਾਕ �"ਬਾਮਾ ਅਤੇ ਉਹਨਾਂ ਦੀ ਪਤਨੀ ਮਿਸ਼ੈਲ �"ਬਾਮਾ ਦੀ ਤਰਜ ਉੱਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਭਾਜਪਾ ਦੇ ਪ੍ਰਧਾਨ ਮੰਤਰੀ ਪਦ ਦੇ ਉਮੀਦਵਾਰ ਲਾਲਕ੍ਰਿਸ਼ਨ ਅਡਵਾਨੀ, ਬਸਪਾ ਪ੍ਰਮੁੱਖ ਮਾਇਆਵਤੀ, ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਅਤੇ ਗੁਜਰਾਤ ਦੇ ਮੁੱਖ ਮੰਤਰੀ ਨਰੇਂਦਰ ਮੋਦੀ ਦੇ ਮੈਕ�"ਵਰ ਦੀ ਯੋਜਨਾ ਬਣਾਈ ਹੈ.

ਇੰਸਟੀਟਿਊਟ ਦੀ ਉਪ ਪ੍ਰਮੁੱਖ ਅਦਿਤੀ ਸ਼੍ਰੀਵਾਸਤਵ ਨੇ ਪ੍ਰਸ਼ਨ ਉਠਾਇਆ, ਜੇਕਰ �"ਬਾਮਾ ਅਤੇ ਮਿਸ਼ੈਲ ਇੱਕ ਕੌਮਾਂਤਰੀ ਪੱਤ੍ਰਿਕਾ ਦੇ ਮੁੱਖ ਪੰਨੇ ਉੱਤੇ ਆਪਣੀ ਸਟਾਈਲ ਦੇ ਲਈ ਜਗ੍ਹਾ ਬਣਾ ਸਕਦੇ ਹਨ, ਤਾਂ ਸਾਡੇ ਨੇਤਾ ਕਿਉਂ ਨਹੀਂ. ਇੰਸਟੀਟਿਊਟ ਦੇ ਚੰਡੀਗੜ੍ਹ ਕੇਂਦਰ ਦੇ ਵਿੱਦਿਆਰਥੀਆਂ ਨੇ ਪੰਜ ਚੁਣਵੇਂ ਨੇਤਾਵਾਂ ਦੇ ਲਈ ਕਈ ਨਮੂਨਾ ਡਿਜਾਈਨ ਦੇ ਸਕੈਚ ਦਾ ਨਿਰਮਾਣ ਕਰ ਲਿਆ ਹੈ. ਪੰਜਾਂ ਨੇਤਾਵਾਂ ਦੇ ਲਈ ਡਿਜਾਈਨ ਜਮ੍ਹਾਂ ਕਰਨ ਦੀ ਪ੍ਰਤੀਯੋਗਿਤਾ 29 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ, ਜੋ ਚੌਥੇ ਚਰਨ ਦੇ ਚੋਣਾਂ ਵਾਲੇ ਦਿਨ ਤੱਕ ਚੱਲੇਗੀ.
http://www.S7News.com

ਮਮਤਾ ਨੂੰ ਲੈ ਕੇ ਅਡਵਾਨੀ ਚੁੱਪ

ਕੋਲਕਾਤਾ- ਲੋਕਸਭਾ ਚੌਣਾਂ ਦੇ ਬਾਅਦ ਦੇ ਸਮੀਕਰਨਾਂ ਉੱਪਰ ਨਜ਼ਰਾਂ ਟਿਕਾਈ ਬੈਠੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਲਾਲ ਕ੍ਰਿਸ਼ਨ ਅਡਵਾਨੀ ਨੇ ਪੱਛਮੀ ਬੰਗਾਲ ਵਿਚ ਚੌਣ ਪ੍ਰਚਾਰ ਦੌਰਾਨ ਮਮਤਾ ਖਿਲਾਫ ਕੁੱਝ ਬੋਲਣ ਦੀ ਬਜਾਏ ਪੂਰੀ ਤਰ੍ਹਾਂ ਚੁੱਪ ਰਹੇ. ਰਾਜਗ ਦੀ ਪੁਰਾਣੀ ਸਾਥਣ ਰਹੀ ਮਮਤਾ ਦੇ ਚੌਣਾਂ ਮਗਰੋਂ ਭਾਜਪਾ ਦੀ ਅਗਵਾਈ ਵਾਲੇ ਗਠਬੰਧਨ ਵਿਚ ਸ਼ਾਮਲ ਹੋਣ ਦੀ ਗੱਲ ਉੱਪਰ ਅਡਵਾਨੀ ਨੇ ਸਿਰਫ ਇੰਨ੍ਹਾ ਹੀ ਕਿਹਾ ਕਿ ਇਹ ਮਮਤਾ ਉੱਪਰ ਨਿਰਭਰ ਹੈ ਕਿ ਉਹ ਰਾਜਗ ਦੇ ਨਾਲ ਆਉਂਦੀ ਹੈ ਤਾਂ ਆਪਣੇ ਨਵੇਂ ਗਠਬੰਧਨ ਸਾਥੀ ਦੇ ਨਾਲ ਹੀ ਰਹਿੰਦੀ ਹੈ.

ਅਡਵਾਨੀ ਨੇ ਰਾਜ ਵਿਚ ਤਿੰਨ ਚੌਣ ਸਭਾਵਾਂ ਨੂੰ ਸੰਬੋਧਤ ਕੀਤਾ ਪਰ ਹਰ ਸਭਾ ਵਿਚ ਉਹ ਮਮਤਾ ਨੂੰ ਲੈ ਕੇ ਚੁੱਪ ਹੀ ਰਹੇ.ਉੱਧਰ ਰਾਜ ਦੇ ਭਾਜਪਾ ਆਗੂਆਂ ਨੇ ਮਮਤਾ ਦੇ ਕਾਂਗਰਸ ਨਾਲ ਜਾਣ \'ਤੇ ਇਤਰਾਜ ਜਾਹਰ ਕੀਤਾ ਹੈ. ਨੇਤਾਜੀ ਸੁਭਾਸ਼ ਚੰਦਰ ਬੋਸ ਹਵਾਈ ਅੱਡੇ ਉੱਪਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਡਵਾਨੀ ਨੇ ਕਿਹਾ ਕਿ ਮਮਤਾ ਨੇ ਇਹ ਫੈਸਲਾ ਲੈਣਾ ਹੈ ਕਿ ਉਹ ਰਾਜਗ ਨਾਲ ਜਾਵੇਗੀ ਜਾਂ ਕਾਂਗਰਸ ਦੇ ਨਾਲ ਹੀ ਰਹੇਗੀ ਕਿਉਂ ਜੋ ਉਸ ਨੇ ਹੀ ਰਾਜਗ ਛੱਡ ਕੇ ਕਾਂਗਰਸ ਨਾਲ ਜਾਣ ਦਾ ਫੈਸਲਾ ਕੀਤਾ ਸੀ ਪਰ ਇੱਕ ਗੱਲ ਨਿਰਧਾਰਤ ਹੈ ਕਿ ਭਾਜਪਾ ਵੀ ਤ੍ਰਿਣਮੂਲ ਵਾਂਗ ਮਾਕਪਾ ਵਿਰੋਧੀ ਹੈ.
http://www.S7News.com

ਹੈਲੀਕਾਪਟਰ ਕੇਸ \'ਚ ਸਰਕਾਰ ਦੀ ਸਫ਼ਾਈ

ਮੁੰਬਈ- ਚਸ਼ਮਦੀਦ ਦੀ ਮੌਤ ਦੇ ਬਾਅਦ ਅਨਿਲ ਅੰਬਾਨੀ ਹੈਲੀਕਾਪਟਰ ਨੇ ਰਹੱਸਮਈ ਮੋੜ੍ਹ ਲੈ ਲਿਆ ਹੈ. ਇਸ ਬਾਰੇ ਮਹਾਰਾਸ਼ਟਰ ਸਰਕਾਰ ਨੇ ਅੱਜ ਕਿਹਾ ਕਿ ਇਸ ਮਾਮਲੇ ਵਿੱਚ ਕਿਸੇ ਕਿਸਮ ਦੀ ਕਾਰਪੋਰੇਟ ਦੁਸ਼ਮਣੀ ਦੇ ਕੋਈ ਸਬੂਤ ਨਹੀਂ ਮਿਲੇ ਹਨ. ਭਰਤ ਬੋਰਗੇ ਦੁਆਰਾ ਅਨਿਲ ਅੰਬਾਨੀ ਦੇ ਹੈਲੀਕਾਪਟਰ ਦੇ ਈਂਧਣ ਟੈਂਕ ਵਿੱਚ ਕੰਕਰ ਪਾਏ ਜਾਣ ਦੇ ਇੱਕ ਦਿਨ ਬਾਅਦ ਉਹ ਰੇਲਵੇ ਟਰੈਕ ਉੱਤੇ ਮ੍ਰਿਤ ਪਾਇਆ ਗਿਆ.

ਰਾਜ ਦੇ ਗ੍ਰਹਿ ਮੰਤਰੀ ਜਯੰਤ ਪਾਟਿਲ ਨੇ ਇਸ ਬਾਰੇ ਵਿੱਚ ਕਿਹਾ ਕਿ ਸਾਨੂੰ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਕਿ ਦੋ ਸਮੂਹਾਂ ਦੇ ਦਰਮਿਆਨ ਕਾਰਪੋਰੇਟ ਮੁਕਾਬਲੇਬਾਜੀ ਹੈ, ਇਸ ਲਈ ਅਜਿਹਾ ਹੋਇਆ. ਪਾਟਿਲ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਸ ਲਈ ਅਜਿਹਾ ਕੁੱਝ ਨਹੀਂ ਹੈ ਅਤੇ ਪੁਲਿਸ ਸਹੀ ਨਤੀਜੇ ਦੀ ਦਿਸ਼ਾ ਵੱਧ ਰਹੀ ਹੈ.
http://www.S7News.com

ਦਾਦੀ ਤੋਂ ਵਿਰਾਸਤ \'ਚ ਮਿਲੇ ਕੱਪੜੇ

ਰਾਏਬਰੇਲੀ- ਪ੍ਰਿਅੰਕਾ ਗਾਂਧੀ ਨੂੰ ਆਪਣੀ ਦਾਦੀ ਤੋਂ ਕੇਵਲ ਨੱਕ ਨਹੀਂ ਬਲਕਿ ਕੱਪੜਿਆਂ ਦਾ ਸੰਗ੍ਰਹਿ ਵੀ ਵਿਰਾਸਤ ਵਿੱਚ ਮਿਲਿਆ ਹੈ, ਜਿਸਦੇ ਕਾਰਣ ਉਹ ਆਪਣੀ ਦਾਦੀ ਜਿਹੀ ਹੀ ਵਿਖਾਈ ਦਿੰਦੀ ਹੈ. ਨਹਿਰੂ ਗਾਂਧੀ ਪਰਿਵਾਰ ਦੀ ਇਸ ਪਾਰੰਪਰਿਕ ਸੀਟ ਤੋਂ ਆਪਣੀ ਮਾਂ ਦੇ ਪੱਖ \'ਚ ਚੋਣ ਪ੍ਰਚਾਰ ਕਰ ਰਹੀ ਪ੍ਰਿਅੰਕਾ ਨੂੰ ਵੇਖਕੇ ਲੋਕਾਂ ਦੇ ਦਿਮਾਗ \'ਚ ਉਹਨਾਂ ਦੀ ਦਾਦੀ ਦੀ ਯਾਦ ਤਾਜਾ ਹੋ ਜਾਂਦੀ ਹੈ.

ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਇਹ ਇੰਦਰਾ ਜੀ ਦੀ ਸਾੜੀ ਹੈ. ਸਾੜੀ ਉਸ ਸਮੇਂ ਮੈਨੂੰ ਛੋਟੀ ਸੀ. ਇਸਨੂੰ ਪਹਿਣਨ ਦੇ ਲਈ ਮੈਨੂੰ ਇਸ ਵਿੱਚ ਕੁੱਝ ਫੇਰਬਦਲ ਕਰਨਾ ਪਿਆ ਕਿਉਂਕਿ ਮੈਂ ਉਹਨਾਂ ਨਾਲੋਂ ਲੰਮੀ ਹਾਂ. 36 ਵਰ੍ਹਿਆਂ ਦੀ ਪ੍ਰਿਅੰਕਾ ਦਾ ਧਿਆਨ ਪੱਤਰਕਾਰਾਂ ਨੇ ਇਸ ਵੱਲ ਦੁਆਇਆ ਸੀ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਤਰ੍ਹਾਂ ਵਿਖਾਈ ਪੈਂਦੀ ਹੈ ਅਤੇ ਕੱਪੜੇ ਵੀ ਉਹਨਾਂ ਦੀ ਤਰ੍ਹਾਂ ਪਹਿਨਦੀ ਹੈ.
http://www.S7News.com

ਜੇਲ੍ਹ ਨਹੀਂ ਫਾਂਸੀ ਲਗਾਓ : ਮੋਦੀ

ਆਨੰਦ- ਗੁਜਰਾਤ ਦੰਗਿਆਂ ਦੇ ਮਾਮਲੇ ਵਿੱਚ ਘੇਰੇ ਵਿੱਚ ਆਏ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਜੇਕਰ ਉਹ ਦੋਸ਼ੀ ਹੈ ਤਾਂ ਉਹ ਜੇਲ੍ਹ ਦੀ ਬਜਾਏ ਫਾਂਸੀ ਚੜ੍ਹਨਾ ਪਸੰਦ ਕਰੇਗਾ. ਮੋਦੀ ਨੇ ਕਿਹਾ ਕਿ ਉਹ ਗੁਜਰਾਤ ਦੀ ਜਨਤਾ ਦੇ ਲਈ ਜੇਲ੍ਹ ਜਾਣ ਨੂੰ ਤਿਆਰ ਹੈ, ਕਿਉਂਕਿ ਉਹ ਇਸ ਤੋਂ ਨਹੀਂ ਡਰਦਾ ਹੈ.

ਉੱਚਤਮ ਅਦਾਲਤ ਦੁਆਰਾ ਸੋਮਵਾਰ ਨੂੰ ਗੁਜਰਾਤ ਦੰਗਿਆਂ ਵਿੱਚ ਉਹਨਾਂ ਦੀ ਭੂਮਿਕਾ ਦੇ ਸੰਬੰਧ ਵਿੱਚ ਵਿਸ਼ੇਸ਼ ਜਾਂਚ ਟੀਮ ਨੂੰ ਤਿੰਨ ਮਹੀਨਿਆਂ ਵਿੱਚ ਰਿਪੋਰਟ ਦੇਣ ਦੇ ਆਦੇਸ਼ ਉੱਤੇ ਪਹਿਲੀ ਵਾਰ ਟਿੱਪਣੀ ਕਰ ਰਹੇ ਮੋਦੀ ਨੇ ਇਸਨੂੰ ਕਾਂਗਰਸੀ ਚਾਲ ਦੱਸਿਆ. ਇਸ ਮੌਕੇ ਸਿੱਬਲ ਨੂੰ ਨਿਸ਼ਾਨਾ ਬਣਾਉਂਦੇ ਹੋਏ ਮੋਦੀ ਨੇ ਕਿਹਾ ਕਿ ਉਹਨਾਂ ਨੇ ਮੈਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਕਾਂਗ਼ਰਸ ਵਿਰੁੱਧ ਬੋਲਣਾ ਛੱਡਦੇ, ਨਹੀਂ ਤਾਂ ਜੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ.
http://www.S7News.com

ਬਚਪਨ ਤੋਂ ਹੀ ਕੌਤਕ ਕਰਿਆਵਾਂ ਨਾਲ ਲੋਕਾਂ ਨੂੰ ਹੈਰਾਨ ਕਰ ਦਿੰਦੀ ਸੀ ਮਾਤਾ ਪੰਜਾਬ ਕੌਰ

ਮੇਲਾ ਮੇਲੀਆਂ ਦਾ ਯਾਰਾ ਬੇਲੀਆਂ, ਸੰਗਤਾਂ ਵੇਹਲੀਆਂ ਦਾ।

ਰੁਪਏ ਧੇਲੀਆਂ ਦਾ, ਸਖੀਆਂ-ਸਹੇਲੀਆਂ ਦਾ।

ਧੁੱਪ-ਧੱਕੇ-ਧੂੜ ਜਿਹੜੇ ਜਰ ਸਕਦੇ,

ਮੇਲਿਆਂ ਦੀ ਸੈਰ ਸੋ ਹੀ ਕਰ ਸਕਦੇ।

ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,

¦ਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ।

ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,

ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।

ਮੇਲੇ ਦੀ ਮਹੱਤਤਾ-ਛੇ ਮਹੀਨਿਆਂ ਤੋਂ ਧੀਆਂ-ਪੁੱਤਾਂ ਵਾਂਗੂੰ ਪਾਲੀ ਕਣਕ ਦੀ ਫਸਲ ਨੂੰ ਕਿਸਾਨ ਜੱਟ ਸਾਂਭ ਕੇ ਆਪਣੇ ਪਰਿਵਾਰ ਸਮੇਤ ਟਰੈਕਟਰਾਂ-ਟਰਾਲੀਆਂ, ਮੋਟਰ ਗੱਡੀਆਂ, ਕਾਰਾਂ, ਮੋਟਰਸਾਈਕਲਾਂ-ਸਕੂਟਰਾਂ, ਟਰੱਕਾਂ-ਫੋਰਵੀਲ੍ਹਰਾਂ ਤੇ ਹੋਰ ਵ¤ਖ-ਵੱਖ ਸਾਧਨਾਂ 'ਤੇ ਮਾਤਾ ਜੀ ਦੇ ਮੇਲੇ 'ਤੇ ਪਹੁੰਚਦੇ ਹਨ। ਦੂਰ-ਦਰਾਡਿਆਂ ਤੋਂ ਅਤੇ ਇਲਾਕੇ ਦੇ ਹਰ ਧਰਮਾਂ ਦੇ ਲੋਕ ਮਾਤਾ ਪੰਜਾਬ ਕੌਰ ਦੇ ਮੇਲੇ ਦਾ ਅਨੰਦ ਮਾਨਣ ਆਉਂਦੇ ਹਨ, ਲੱਡੂ-ਜਲੇਬੀਆਂ, ਪਕੌੜਿਆਂ, ਗੋਲ ਗੱਪਿਆਂ ਤੇ ਖਾਣ-ਪੀਣ ਦੀਆਂ ਚੀਜ਼ਾਂ ਖਾ ਕੇ ਮਨ ਪਰਚਾਉਂਦੇ ਹਨ। �"ਰਤਾਂ ਚੂੜੀਆਂ ਚੜ੍ਹਾ ਕੇ ਬੱਚਿਆਂ ਲਈ ਖਿਡਾਉਣੇ ਤੇ ਬਰਤਨ ਖਰੀਦਦੇ ਹਨ ਅਤੇ ਪੰਘੂੜੇ ਝੂਟ ਕੇ ਖੁਸ਼ੀਆਂ ਮਨਾਉਂਦੇ ਹਨ। ਢੰਡੋਵਾਲ ਤੇ ਨੰਗਲ ਅੰਬੀਆਂ ਦੀਆਂ ਦੀਵਾਨ ਕਮੇਟੀਆਂ ਵਲੋਂ ਦੀਵਾਨ ਤੇ ¦ਗਰ ਲਗਾਏ ਜਾਂਦੇ ਹਨ। ਸ਼ਰਧਾਲੂ-ਸੰਗਤਾਂ ਪਹਿਲੇ ਦਿਨ ਸੂਹਾ ਲਾਲ ਨਿਸ਼ਾਨ ਚੜ੍ਹਾਉਂਦੀਆਂ ਹਨ, ਦੇ ਸੁਖਾਂ ਸੁਖਦੀਆਂ ਹਨ ਤੇ ਕਈ ਸੁਖਾਂ ਮੁਰਾਦਾਂ ਪੂਰੀਆਂ ਹੋਣ 'ਤੇ ਖੁਸ਼ੀ ਦੇ ਕੜਾਹ ਪ੍ਰਸ਼ਾਦ ਦੀਆਂ ਦੇਗਾੰ ਕਰਵਾ ਕੇ ਵਰਤਾਉਂਦੀਆਂ ਹਨ। ਇਹ ਸੀ ਮੇਲੇ ਦੀ ਮਹੱਤਤਾ, ਤੇ ਹੁਣ ਪੜ੍ਹੋ ਸੰਖੇਪ ਰੂਪ ਵਿੱਚ ਮਾਤਾ ਪੰਜਾਬ ਕੌਰ ਜੀ ਦਾ ਇਤਿਹਾਸ।

ਗੁਰਗੱਦੀਨਾਵਾਂ-ਪੰਜਾਬ ਦੀ ਧਰਤੀ ਗੁਰੂਆਂ-ਪੀਰਾਂ, ਦੇਵੀ-ਦੇਵਤਿਆਂ ਦੀ ਧਰਤੀ ਹੈ ਤੇ ਇਨ੍ਹਾਂ ਦੀ ਯਾਦ ਵਿੱਚ ਲੋਕ ਮੇਲੇ ਕਰਵਾਉਂਦੇ ਹਨ ਤੇ ਆਪਣਾ ਸੱਭਿਆਚਾਰ-ਵਿਰਸਾ ਕਾਇਮ ਰੱਖਦੇ ਹਨ। ਏਸੇ ਤਰ੍ਹਾਂ ਹੀ ਸ਼ਾਹਕੋਟ ਤੋਂ ਚੜ੍ਹਦੇ ਪਾਸੇ ਵੱਲ ਦੋ ਕੁ ਕਿਲੋਮੀਟਰ ਦੀ ਦੂਰੀ 'ਤੇ ਵਸਿਆ ਪਿੰਡ ਨੰਗਲ ਅੰਬੀਆਂ ਹੈ। ਇਸ ਪਿੰਡ ਦੇ ਉਪਰ ਦੀ ਘੁੰਮ ਕੇ ਸੱਜੇ ਪਾਸੇ ਨੂੰ ਇਕ ਡੇਰਾ ਮਾਤਾ ਪੰਜਾਬ ਕੌਰ ਜੀ ਹੈ ਜਿਸ ਵਿੱਚ ਸੁੰਦਰ ਕਮਰੇ ਹਨ। ਇਕ ਕਮਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਪ੍ਰਕਾਸ਼ ਹੈ, ਨਾਲ ਦੇ ਹੀ ਕਮਰੇ ਵਿੱਚ ਪੀਂਘ ਝੂਟ ਰਹੀ ਮਾਤਾ ਜੀ ਦੀ ਤਸਵੀਰ ਹੈ, ਨਾਲ ਹੀ ਕਮਰੇ ਵਿੱਚ ਸਿਰ 'ਤੇ ਪਾਣੀ ਦਾ ਘੜਾ ਚੁੱਕੀ ਖੜ੍ਹੀ ਮਾਤਾ ਜੀ ਦੀ ਤਸਵੀਰ ਹੈ। ਸਾਹਮਣੇ ਉਪਰ ਹੀ ਬਾਬਾ ਸ੍ਰੀ ਚੰਦ ਜੀ ਦੀ ਤੇ ਸਾਹਿਬ ਸ੍ਰੀ ਗੁਰੂ ਰਾਮ ਰਾਏ ਜੀ ਦੀ ਤਸਵੀਰ ਬਣੀ ਹੋਈ ਹੈ, ਨਾਲ ਹੀ ਸੱਜੇ ਪਾਸੇ ਕਾਫੀ ਉ¤ਚਾ-¦ਬਾ ਲਾਲ ਰੰਗ ਦਾ ਨਿਸ਼ਾਨ ਸਾਹਿਬ ਹੈ। ਦਰਬਾਰ ਸਾਹਿਬ ਤੋਂ ਪਿਛਾਂਹ ਮੁੜਦਿਆਂ ਤੇ ਪਿੰਡੋਂ ਆਉਂਦਿਆਂ ਇਕ ਬਾਉਲੀ ਸਾਹਿਬ ਜਿਥੇ ਕਿ ਬੀਬੀਆਂ-ਭੈਣਾਂ ਪੈਂਚਵੀ ਵਾਲੇ ਦਿਨ ਇਸ਼ਨਾਨ ਕਰਦੀਆਂ ਹਨ ਤੇ ਹਰ ਮਹੀਨੇ ਮੇਲਾ ਪੈਂਚਵੀ ਲਗਦਾ ਹੈ। ਮੌਜੂਦਾ ਗੱਦੀ ਨਸ਼ੀਨ ਸੇਵਾਦਾਰ ਬਾਬਾ ਚੇਤਨਾ ਦਾਸ ਜੀ ਮਹੰਤ ਦੇ ਦੱਸਣ ਮੁਤਾਬਕ ਇਹ ਉਦਾਸੀ ਗੱਦੀ ਸੰਪਰਦਾਏ (ਵੱਡਾ ਖਾੜਾ) ਬਾਬਾ ਸ੍ਰੀ ਚੰਦਰ ਦੇਵ (ਬਾਬਾ ਸ੍ਰੀ ਚੰਦ ਜੀ), ਤੋਂ ਚੱਲਦੀ ਹੈ। ਬਾਬਾ ਸ੍ਰੀ ਚੰਦ ਜੀ ਦੇ ਪਹਿਲੇ ਚਾਰ ਚੇਲੇ ਹੋਏ-ਪੱਛਮ, ਪੰਗਤ, ਬਾਲੂ ਤੇ ਹਸਨਾ। ਉਸ ਤੋਂ ਬਾਅਦ ਮਹੰਤ ਗੁਰਦਿਆਲ ਦਾਸ ਜੀ, ਮਹੰਤ ਬ੍ਰਹਮ ਸਰੂਪ ਜੀ, ਮਹੰਤ ਮਸਤ ਰਾਮ ਜੀ, ਮਹੰਤ ਪਿਆਰਾ ਰਾਮ ਜੀ, ਮਹੰਤ ਬੁੱਧ ਦਾਸ ਜੀ, ਮਹੰਤ ਦੌਲਤ ਰਾਮ ਜੀ, ਮਹੰਤ ਸੰਤ ਰਾਮ ਜੀ ਤੇ ਹੁਣ ਮੌਜੂਦਾ ਗੱਦੀ ਨਸ਼ੀਨ ਦੇ ਸੇਵਾਦਾਰ ਹਨ ਮਹੰਤ ਬਾਬਾ ਚੇਤਨ ਦਾਸ ਜੀ। ਇਹ ਸੀ ਡੇਰੇ ਦੀ ਗੁਰ ਗੱਦੀ ਤੇ ਹੁਣ ਮਾਤਾ ਪੰਜਾਬ ਕੌਰ ਜੀ ਬਾਰੇ ਇਤਿਹਾਸ।

ਮਾਤਾ ਪੰਜਾਬ ਕੌਰ ਜੀ ਦਾ ਪਿਛੋਕੜ- ਮਹੰਤ ਚੇਤਨ ਦਾਸ ਦੱਸਦੇ ਹਨ ਕਿ ਪਿੰਡ ਨੰਗਲ ਅੰਬੀਆਂ ਮਾਤਾ ਪੰਜਾਬ ਕੌਰ ਜੀ ਦਾ ਜੱਦੀ ਪਿੰਡ ਹੈ ਤੇ ਮਾਤਾ ਦਾ ਨਾਂ ਦੇਵਕੀ ਸੀ। ਮਾਤਾ ਜੀ ਦਾ ਵਿਆਹ ਦੇਹਰਾਦੂਨ ਦੇ ਨੇੜੇ ਖਰੜ ਮਹੱਲੇ ਤੋਂ ਸਾਹਿਬ ਸ੍ਰੀ ਗੁਰੂ ਰਾਮ ਰਾਏ ਨਾਲ ਹੋਇਆ। ਮਾਤਾ ਜੀ ਇਸ ਡੇਰੇ ਦੀ ਬਾਉਲੀ ਸਾਹਿਬ ਵਾਲੇ ਖੂਹ ਤੋਂ ਪਾਣੀ ਭਰਨ ਕੁੜੀਆਂ ਨਾਲ ਆਉਂਦੇ ਸਨ। ਚਾਰ-ਪੰਜ ਘੜੇ ਸਿਰ 'ਤੇ ਇਕੱਠੇ ਰੱਖ ਕੇ ਹੱਥ ਛੱਡ ਕੇ ਤੁਰਦੇ ਸਨ ਤੇ ਦੂਸਰੀਆਂ ਕੁੜੀਆਂ ਨਾਲੋਂ ਸਿਰ ਨਾਲੋਂ ਦੋ ਗਿੱਠਾਂ ਉ¤ਚੇ ਰਹਿੰਦੇ ਸਨ ਤੇ ਲੋਕ ਇਹ ਕਰਿਸ਼ਮਾ ਦੇਖ ਕੇ ਦੰਗ ਰਹਿ ਜਾਂਦੇ ਸਨ। ਜਦੋਂ ਸਾਉਣ ਦੇ ਮਹੀਨੇ ਪਿੱਪਲੀ ਪੀਂਘਾਂ ਪਾਉਣ ਲਈ ਇਸ ਡੇਰੇ 'ਤੇ ਇਕੱਠੀਆਂ ਹੁੰਦੀਆਂ ਸਨ ਤਾਂ ਕੁੜੀਆਂ ਜਿੱਦਬਾਜ਼ੀ ਨਾਲ ਮਾਤਾ ਜੀ ਨੂੰ ਪੀਂਘ ਝੂਟਣ ਨਾ ਦਿੰਦੀਆਂ, ਤਾਂ ਮਾਤਾ ਜੀ ਕੱਚੇ ਤੰਦ ਨਾਲ ਆਪਣੀ ਵੱਖਰੀ ਪੀਂਘ ਪਾ ਕੇ ਝੂਟਦੇ ਤੇ ਦੂਸਰੀਆਂ ਕੁੜੀਆਂ ਨਾਲੋਂ ਉਨ੍ਹਾਂ ਦੀ ਪੀਂਘ ਕਾਫੀ ਉ¤ਚਾਈ 'ਤੇ ਜਾਂਦੀ। ਕੁੜੀਆਂ ਇਹ ਦੇਖ ਕੇ ਦੰਗ ਰਹਿ ਜਾਂਦੀਆਂ ਸਨ। ਮਾਤਾ ਜੀ ਦੀਆਂ ਇਸ ਤਰ੍ਹਾਂ ਦੀਆਂ ਕੌਤਕ ਕਰਾਮਾਤਾਂ ਦੇਖ ਕੇ ਮਾਤਾ ਪੰਜਾਬ ਕੌਰ ਜੀ ਨੂੰ ਲੋਕ ਰੂਹਾਨੀਅਤ ਸ਼ਕਤੀ ਮੰਨਣ ਲੱਗ ਪਏ।

ਸਾਲ ਬਾਅਦ ਮਾਤਾ ਜੀ ਦੀ ਯਾਦ ਵਿੱਚ ਮੇਲਾ ਲੱਗਦਾ ਹੈ। ਇਲਾਕੇ ਦੇ ਪਿੰਡਾਂ ਦੀਆਂ �"ਰਤਾਂ ਬਾਉਲੀ ਸਾਹਿਬ ਵਿੱਚ ਇਸ਼ਨਾਨ ਕਰਦੀਆਂ ਹਨ। ਹਰ ਧਰਮਾਂ ਦੇ ਲੋਕ ਸੁੱਖਾਂ ਸੁਖਦੇ ਹਨ ਤੇ ਮੁਰਾਦਾਂ ਮੰਗਦੇ ਹਨ। ਸੁੱਖਾਂ-ਮੁਰਾਦਾਂ ਪੂਰੀਆਂ ਹੋਣ 'ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਕਰਵਾਏ ਜਾਂਦੇ ਹਨ, ਗੁਰੂ ਕੇ ¦ਗਰ ਅਤੁੱਟ ਵਰਤਾਏ ਜਾਂਦੇ ਹਨ, ਸੂਹੇ ਲਾਲ ਰੰਗ ਦੇ ਨਿਸ਼ਾਨ ਸਾਹਿਬ ਚੜ੍ਹਾਏ ਜਾਂਦੇ ਹਨ। ਹੁਣ ਇਕ ਦਾਨੀ ਸੱਜਣ ਕਮਲਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਇੰਗਲੈਂਡ ਵਾਲਿਆਂ ਨੇ ਪੁਰਾਣੇ ਸੱਭਿਆਚਾਰ ਵਿਰਸੇ ਨੂੰ ਮੁੱਖ ਰੱਖਦਿਆਂ ਤੇ ਯਾਦ ਤਾਜ਼ਾ ਕਰਦਿਆਂ ਇੱਕ ਪਾਣੀ ਦਾ 'ਟਿੰਡਾਂ ਵਾਲਾ ਖੂਹ' ਬਣਾਇਆ ਹੈ। ਇਸ ਖੂਹ 'ਤੇ ਵਿਸ਼ੇਸ਼ ਕਰਕੇ ਬਲਦਾਂ ਦੀਆਂ ਖੇਡਾਂ-ਦੌੜਾਂ ਦੇ ਮੁਕਾਬਲੇ ਹੋਣਗੇ।

ਪੇਸਕਸ਼-ਕੇਵਲ ਕ੍ਰਿਸ਼ਨ ਮੱਟੂ, ਪਿੰਡ ਪਰਜੀਆਂ ਕਲਾਂ (ਸ਼ਾਹਕੋਟ)
http://www.S7News.com

ਰੁੱਤ ਵੋਟਾਂ ਦੀ ਆਈ’ਆ

ਰੁੱਤ ਵੋਟਾਂ ਦੀ ਆਈ'ਆ,

ਬਈ ਹੁਣ ਰੁੱਤ ਵੋਟਾਂ ਦੀ ਆਈ'ਆ

ਝੰਡੀ ਗੱਡੀ ਉ¤ਤੇ ਲਾਈ'ਆ,

ਹੁਣ ਰੁੱਤ........................।

ਵੋਟ ਪਾਉਣੀ ਤੂੰ ਮੈਨੂੰ ਸੱਜਣਾ,

ਨੋਟ ਮਿਲਣਗੇ ਤੈਨੂੰ ਸੱਜਣਾ।

ਘਰ-ਘਰ ਮਚੀ ਦੁਹਾਈ'ਆ,

ਹੁਣ ਰੁੱਤ........................।

ਨਸ਼ੇ ਪੱਤੇ ਦੀ ਪਰਵਾਹ ਨਹੀਂ ਕਰਨੀ,

ਦਾਰੂ ਦੇ ਨਾਲ ਬਾਲਟੀ ਭਰ ਲੈਣੀ।

ਬੋਤਲਾਂ ਸਿਰ ਉ¤ਤੇ ਟਕਾਣੀ'ਆ,

ਹੁਣ ਰੁੱਤ........................।

ਕਿੰਨੇ ਲੋਕ ਸਿਆਣੇ ਸੱਜਣਾ,

ਦੋਨਾਂ ਪਾਸਿਉਂ ਪੈਸੇ ਖਾਂਦੇ ਸੱਜਣਾ।

ਮੋਹਰ ਤੀਜੇ ਪਾਸੇ ਲਾਈ'ਆ,

ਹੁਣ ਰੁੱਤ........................।

ਲੀਡਰਾਂ ਨੇ ਹੁਣ ਘਰ-ਘਰ ਆਉਣਾ,

ਪੰਜ ਸਾਲ ਨਹੀਂ ਫੇਰ ਬੁਲਾਉਣਾ।

ਮੋਟੀਆਂ ਕਰਨ ਕਮਾਈਆਂ,

ਹੁਣ ਰੁੱਤ........................।

ਜਾਅਲੀ ਵੋਟਾਂ ਆਪੇ ਨੇ ਪਵਾਉਂਦੇ,

ਇੱਕ ਦੂਜੇ ਤੇ ਤੀਰ ਚਲਾਉਂਦੇ।

ਚਾਹ-ਪਾਣੀ ਫੁੱਲ ਪਲਾਈ'ਆ,

ਹੁਣ ਰੁੱਤ........................।

ਜਿਹੜਾ ਜਿੱਤੂ ਕੁਰਸੀ 'ਤੇ ਬੈ ਜਾਊ,

ਮਰ ਜਾਣਾ ਸਦੀਕ ਕੀ ਲੈ ਜਾਊ।

ਗੱਲ ਸਿੱਧਵਾਂ ਵਿੱਚ ਸੁਣਾਈ'ਆ,

ਹੁਣ ਰੁੱਤ........................।

-ਸੁਰਿੰਦਰ ਸਦੀਕ, ਪਿੰਡ ਸਿੱਧਵਾਂ ਸਟੇਸ਼ਨ (ਨਕੋਦਰ)
http://www.S7News.com

‘ਮੁੜ ਪੰਜਾਬ ਦੀ ਧਰਤੀ ਉ¤ਤੇ’

ਅੱਜ ਪੰਜਾਬ ਦੀ ਧਰਤੀ ਉ¤ਤੇ ਜ਼ੁਲਮਾਂ ਲਾਇਆ ਡੇਰਾ,

ਮੁੜ ਮਾਤਾ ਪੰਜਾਬ ਕੌਰ ਪੰਜਾਬ 'ਚ ਪਾ ਜਾਈਂ ਫੇਰਾ।

ਮਾਏਂ ਨੀ ਪੰਜਾਬ ਹੋਣ ਅੱਜ ਇੱਜਤਾਂ ਦੇ ਸੌਦੇ,

ਹਵਸ ਦੇ ਭੁੱਖਿਆਂ ਲੋਕਾਂ ਨੇ ਪੁੱਟੇ ਸ਼ਰਮ ਦੇ ਪੌਦੇ।

ਰੋ-ਰੋ ਗੈਰਤ ਆਖ ਰਹੀ ਏ ਕਦਰ ਰਿਹਾ ਨਾ ਮੇਰਾ,

ਮੁੜ ਮਾਤਾ ਪੰਜਾਬ ਕੌਰ................।

ਸੁਰਗ ਜਿਹੇ ਪੰਜਾਬ ਦੀ ਕੀਤੀ ਧੰਨ ਵਾਲਿਆਂ ਬਰਬਾਦੀ,

ਨਿਰਧਨਾਂ ਨੂੰ ਏ ਖ਼ਤਮ ਕਰਨ ਦੀ ਕਸਮ ਜਿਨ੍ਹਾਂ ਨੇ ਖਾਧੀ।

ਮਿਹਰਾਈ ਦਾ ਬੋਝ ਜੋ ਜਰਦੀ ਧੰਨ ਜਨਤਾ ਦਾ ਜੇਰਾ,

ਮੁੜ ਮਾਤਾ ਪੰਜਾਬ ਕੌਰ................।

ਗੁਰੂਆਂ ਪੀਰਾਂ ਦੀ ਧਰਤੀ ਤੇ ਜ਼ਾਲਮਾ ਡੇਰਾ ਲਾਇਆ,

ਤਾਰ ਸ਼ਾਟ ਕਰ ਗਈ ਤਾਂ ਜ਼ਿਮੀਂਦਾਰ ਦਾ ਨੁਕਸਾਨ ਹੋ ਗਿਆ।

ਈਸ਼ਵਰ, ਈਸਾ, ਮੂਸਾ, ਗੁਰੂ ਨਾਨਕ ਦਾ ਨਾਮ ਭੁਲਾਇਆ।

ਨੀਵੇਂ ਨੂੰ ਨਹੀਂ ਦੇਖ ਕੇ ਰਾਜੀ ਜੋ ਕੋਈ ਦਿਸੇ ਉਚੇਰਾ,

ਮੁੜ ਮਾਤਾ ਪੰਜਾਬ ਕੌਰ................।

ਘਰ ਘਰ ਅੰਦਰ ਰੋ ਰਹੀਆਂ ਸੱਜ ਵਿਆਹੀਆਂ ਭੈਣਾਂ,

ਮੰਗਦੇ ਨੇ ਜਿਨ੍ਹਾਂ ਤੋਂ ਸਹੁਰੇ ਨਿੱਤ ਪੈਸਾ ਤੇ ਵੈਨਾਂ।

ਸਮੇਂ ਨੇ ਸੱਭਿਅਤਾ ਦਾ ਸਾਹ ਪੀਤਾ ਇੱਕ ਸਹਾਰਾ ਤੇਰਾ,

ਮੁੜ ਮਾਤਾ ਪੰਜਾਬ ਕੌਰ................।

ਤਰਲੇ ਸੁਣਕੇ ਪੰਜਾਬੀਆਂ ਦੇ ਮਾਤਾ ਪੰਜਾਬ ਕੌਰ ਆਜਾ,

ਫਿਰ ਪੰਜਾਬ ਦੇ ਵਾਸਿਆਂ ਤਾਈਂ ਸਿੱਧੇ ਰਾਹੀਂ ਪਾ ਜਾ।

'ਪੰਛੀ' ਜ਼ੁਲਮ ਤੇ ਜ਼ਾਲਿਮ ਦੋਹਾਂ ਦਾ ਕਰ ਦੇ ਵੇਰਾ ਵੇਰਾ,

ਮੁੜ ਮਾਤਾ ਪੰਜਾਬ ਕੌਰ................।

-ਉਸਤਾਦ ਕਵੀ ਪਿਆਰੇ ਲਾਲ ਪੰਛੀ ਨਕੋਦਰ
http://www.S7News.com

ਦਿਲ ਦੇ ਦੌਰੇ ਦਾ ਇਲਾਜ ਕਿਵੇਂ ਹੋਵੇ?

ਪੂਰੀ ਦੁਨੀਆਂ ਵਿਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਪੰਜਾਬੀਆਂ ਦਾ ਦਿਲ ਹੁਣ ਧੋਖਾ ਦੇਣ ਲੱਗ ਪਿਆ ਹੈ। ਅੰਕੜਿਆਂ ਮੁਤਾਬਿਕ ਪੰਜਾਬ ਵਿਚ 74 ਫੀਸਦੀ ਲੋਕ ਦਿਲ ਦੀਆਂ ਗੰਭੀਰ ਬਿਮਾਰੀਆਂ ਦੀ ਦਲਦਲ ਵਿਚ ਫਸੇ ਹੋਏ ਹਨ। ਸਾਡੀ ਅਸੰਤੁਲਿਤ ਖੁਰਾਕ ਅਤੇ ਫਾਸਟ ਫੂਡ ਦੀ ਮਿਹਰਬਾਨੀ ਸਦਕਾ ਹਰ ਚੌਥਾ ਵਿਅਕਤੀ ਦਿਲ ਦੇ ਰੋਗਾਂ ਦਾ ਮਰੀਜ਼ ਬਣ ਗਿਆ ਹੈ। ਇਸ ਲਈ ਅੱਜਕਲ੍ਹ ਹਾਰਟ ਸਪੈਸ਼ਲਿਸਟਾਂ ਦੇ ਕਲੀਨਿਕਾਂ 'ਤੇ ਮਰੀਜ਼ਾਂ ਦੀ ਲੰਬੀ ਕਤਾਰ ਲੱਗੀ ਹੋਈ ਹੈ। ਹਰ ਕੋਈ ਆਪਣੀ ਸਾਹਾਂ ਦੀ ਪੂੰਜੀ ਨੂੰ ਬਰਕਰਾਰ ਰੱਖਣ ਲਈ ਡਾਕਟਰਾਂ ਅੱਗੇ ਹਾੜੇ ਪਾ ਰਿਹਾ ਹੈ। ਪਰ ਫਿਰ ਵੀ ਇਨ੍ਹਾਂ ਹਾਰਟ-ਸਰਜਨਾਂ ਦੀਆਂ ਤਿੱਖੀਆਂ ਕੈਂਚੀਆਂ ਨਾਲ ਸਾਡਾ ਨਾਜ਼ੁਕ ਦਿਲ ਸਰਜਰੀ ਦੀ ਭੇਟ ਚੜ੍ਹ ਰਿਹਾ ਹੈ। ਇਥੇ ਹੀ ਬੱਸ ਨਹੀਂ, ਕਈ ਅਭਾਗੇ ਨਵਜੰਮੇ ਬੱਚੇ ਵੀ ਹਾਰਟ-ਪਰਫੋਰੇਸ਼ਨ (ਦਿਲ ਵਿਚ ਸੁਰਾਖ) ਵਰਗੀਆਂ ਅੜੀਅਲ ਬਿਮਾਰੀਆਂ ਤੋਂ ਪੀੜਤ ਹਨ। ਜਿਨ੍ਹਾਂ ਬੱਚਿਆਂ ਦਾ ਪੰਘੜੇ ਵਿਚ ਕਿਲਕਾਰੀਆਂ ਮਾਰਨ ਦਾ ਵੇਲਾ ਸੀ, ਉਹ ਬੱਚੇ ਹਸਪਤਾਲ ਦੇ ਆਈ. ਸੀ. ਯੂ. ਵਿਚ ਪਏ ਜ਼ਿੰਦਗੀ ਅਤੇ ਮੌਤ ਨਾਲ ਜੰਗ ਲੜ ਰਹੇ ਹਨ ਅਤੇ ਉਨ੍ਹਾਂ ਦੇ ਅਣਭੋਲ ਦੇ ਹਲਪਤਾਲਾਂ ਦੇ ਬਰਾਂਡੇ ਵਿਚ ਬੈਠੇ ਆਪਣੇ ਲਾਡਲੇ ਦੇ ਠੀਕ ਹੋਣ ਦੀ ਬੜੀ ਬੇਸਰੀ ਨਾਲ ਇੰਤਜ਼ਾਰ ਕਰ ਰਹੇ ਹਨ ਅਤੇ ਮਾਂ ਉਸ ਘੜੀ ਨੂੰ ਕੋਸ ਰਹੀ ਹੁੰਦੀ ਹੈ, ਜਦੋਂ ਉਸ ਨੇ ਪ੍ਰੈਗਨੈਂਸੀ ਦੌਰਾਨ ਅੰਗਰੇਜ਼ੀ ਦਵਾਈਆਂ ਦੀ ਅੰਨ੍ਹੇਵਾਹ ਵਰਤੋਂ ਕੀਤੀ ਸੀ। ਇਨ੍ਹਾਂ ਉਪਰੋਕਤ ਦਿਲ ਦਹਿਲਾ ਦੇਣ ਵਾਲੀਆਂ ਹਾਲਤਾਂ ਤੋਂ ਤੁਸੀਂ ਬਚ ਸਕਦੇ ਹੋ ਜੇਕਰ ਸਾਨੂੰ ਦਿਲ ਨੂੰ ਸੁਰੱਖਿਅਤ ਰੱਖਣ ਦੀ ਜਾਂਚ ਆ ਗਈ ਤਾਂ। ਆ�" ਜਾਣੀਏ ਕਿਨ੍ਹਾਂ ਲੋਕਾਂ ਨੂੰ ਦਿਲ ਦੇ ਦੌਰੇ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਜ਼ਿਆਦਾ ਸ਼ਰਾਬ ਅਤੇ ਸਿਗਰਟ ਦੀ ਵਰਤੋਂ ਨਾਲ, ਉ¤ਚ ਰਕਤਚਾਪ, ਖੂਨ ਵਿਚ ਚਰਬੀ ਦੇ ਵਧਣ ਨਾਲ, ਸ਼ੂਗਰ ਨਾਲ, ਜ਼ਿਆਦਾ ਗੁੱਸਾ ਕਰਨ ਵਾਲੇ ਵਿਅਕਤੀਆਂ ਵਿਚ, ਜਿਨੈਟਿਕਸ ਕਾਰਨਾਂ ਕਰਕੇ (ਪੀੜ੍ਹੀ-ਦਰ-ਪੀੜ੍ਹੀ), ਜ਼ਿਆਦਾ ਮੋਟਾਪਾ ਵਧਣ ਕਰਕੇ, ਸਰੀਰਕ ਕੰਮ ਦੀ ਘਾਟ ਨਾਲ, ਖੂਨ ਵਿਚ ਆਕਸੀਜਨ ਦੀ ਕਮੀ ਨਾਲ, ਜ਼ਿਆਦਾ ਚਿਕਨਾਈ ਵਾਲੀਆਂ ਚੀਜ਼ਾਂ ਦੀ ਲੋੜ ਤੋਂ ਵੱਧ ਵਰਤੋਂ ਕਰਨੀ।

ਦਿਲ ਦੌਰੇ ਦੇ ਲੱਛਣ- ਛਾਤੀ ਵਿਚ ਸੂਲ ਵਰਗ ਦਰਦ, ਤਰੇਲੀਆਂ ਆਉਣੀਆਂ, ਘਬਰਾਹਟ ਮਹਿਸੂਸ ਹੋਣਾ, ਚੱਕਰ ਤੇ ਉਲਟੀਆਂ ਆਉਣੀਆਂ, ਥੋੜ੍ਹਾ ਜਿਹਾ ਤੁਰਨ ਨਾਲ ਸਾਹ ਚੜ੍ਹ ਜਾਣਾ, ਸਰੀਰ ਦਾ ਨੀਲਾ ਪੈ ਜਾਣਾ, ਦਿਲ ਦੀ ਧੜਕਣ ਵਧ ਜਾਣੀ।

ਦਿਲ ਦੇ ਮਰੀਜ਼ਾਂ ਦੀ ਜਾਂਚ- ਈ. ਸੀ. ਜੀ., ਲਿਪਿਡ ਪਰੋਫਾਈਲ, ਛਾਤੀ ਦੇ ਐਕਸ-ਰੇ ਦੀ ਜਾਂਚ, ਖੂਨ ਵਿਚ ਸ਼ੂਗਰ ਦੀ ਜਾਂਚ, ਇਕੋ-ਕਾਰਡੀ�"ਗ੍ਰਾਫੀ, ਐਂਜੀ�"ਗ੍ਰਾਫੀ, ਯੂਰਾਈਨ-ਇਗਜਾਮੀਨੇਸ਼ਨ, ਐਨਜ਼ਾਈਮ ਸਟੱਡੀ।

ਰੋਕਥਾਮ- ਭਾਰੀ ਕੰਮ ਨਹੀਂ ਕਰਨਾ ਚਾਹੀਦਾ, ਰੋਜ਼ਾਨਾ ਸੈਰ ਅਤੇ ਕਸਰਤ ਦੀ ਆਦਤ ਪਾ�", ਰੈਗੂਲਰ ਡਾਕਟਰੀ ਜਾਂਚ ਕਰਵਾਉਂਦੇ ਰਹੋ, ਮਾਸਾਹਾਰੀ ਭੋਜਨ ਤੋਂ ਪ੍ਰਹੇਜ਼ ਰੱਖੋ, ਲੋੜ ਤੋਂ ਜ਼ਿਆਦਾ ਗੁੱਸਾ ਨਾ ਕਰੋ, ਕੋਲੈਸਟਰੋਲ ਦੇ ਪੱਧਰ ਦੀ ਜਾਂਚ ਕਰੋ, ਬਹੁਤਾ ਦਿਮਾਗੀ ਕੰਮ ਜਾਂ ਹਰ ਵੇਲੇ ਸੋਚਣਾ ਨਹੀਂ ਚਾਹੀਦਾ ਫਾਸਟ ਫੂਟ ਅਤੇ ਜੰਕ ਤੋਂ ਤੌਬਾ ਕਰ ਲ�", ਸਾਦੀ ਖੁਰਾਕ ਦੀ ਵਰਤੋਂ ਕਰੋ, ਨਮਕ ਦੀ ਵਰਤੋਂ ਘੱਟ ਕਰੋ।

ਹਰ ਛਾਤੀ ਦਾ ਦਰਦ ਹਾਰਟ ਦੀ ਬਿਮਾਰੀ ਦੇ ਸੰਦਰਭ ਨਹੀਂ ਹੁੰਦਾ। ਜੇਕਰ ਤੁਸੀਂ ਉਪਰੋਕਤ ਕਿਸੇ ਵੀ ਲੱਛਣ ਤੋਂ ਪੀੜਤ ਹੋ ਜੋ ਹਾਰਟ ਬਿਮਾਰੀ ਦਾ ਭੁਲੇਖਾ ਪਾਉਂਦੇ ਹਨ ਤਾਂ ਆਪਣੇ ਨਜ਼ਦੀਕੀ ਸਿਹਤ ਕੇਂਦਰ ਤੋਂ ਆਪਣਾ ਚੈਕਅਪ ਕਰਵਾ�"।

ਦਿਲ ਦੇ ਦੌਰੇ ਦਾ ਹੋਮਿ�"ਪੈਥਿਕ ਇਲਾਜ- 1. ਨਾਜ਼ਾ, 2. ਡਿਜੀਟੈਲ, 3. ਗੁਲੋਲਾਇਨ, 4. ਇਥੈਰਿਸ਼, 5. ਕੈਕਟਸ ਮਦਦ ਟਿੰਚਰ।

ਹੋਮਿ�"ਪੈਥਿਕ ਦਵਾਈਆਂ ਅਲਾਮਤਾਂ 'ਤੇ ਆਧਾਰਿਤ ਹੁੰਦੀਆਂ ਹਨ। ਡਾਕਟਰ ਮਰੀਜ਼ ਦੇ ਮਾਨਸਿਕ ਅਤੇ ਸਰੀਰਕ ਲੱਛਣ ਨੋਟ ਕਰਕੇ ਮਟੀਰੀਆ ਮੈਡੀਕਾ ਦੇ ਭੰਡਾਰ ਵਿਚੋਂ ਕੋਈ ਇਕ ਦਵਾਈ ਦੀ ਹੀ ਚੋਣ ਕਰਦਾ ਹੈ। ਜੋ ਮਰੀਜ਼ਾਂ ਦੇ ਲੱਛਣਾਂ 'ਤੇ ਆਧਾਰਿਤ ਹੁੰਦੀ ਹੈ, ਇਸ ਲਈ ਸਮਝਦਾਰੀ ਇਸੇ ਵਿਚ ਹੀ ਹੈ ਕਿ ਮਰੀਜ਼ ਨੂੰ ਆਪਣੀ ਮਰਜ਼ੀ ਨਾਲ ਕੋਈ ਵੀ ਦਵਾਈ ਨਹੀਂ ਲੈਣੀ ਚਾਹੀਦੀ, ਆਖਰਕਾਰ ਤੁਹਾਡੀ ਸਿਹਤ ਦਾ ਮਾਮਲਾ ਹੈ।

-ਡਾ. ਅਨਿਲ ਕੁਮਾਰ, ਕੋਟਕਪੂਰਾ।
http://www.S7News.com

ਚੰਡੀਗੜ੍ਹ ਦੇ 6 ਵਿਦਿਆਰਥੀਆਂ ਨੂੰ ਨਾਸਾ ਦਾ ਸੱਦਾ

ਚੰਡੀਗੜ੍ਹ- ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਧਰਤੀ ਦੇ ਬਾਹਰ ਮਨੁੱਖੀ ਬਸਤੀਆਂ ਵਸਾਉਣ ਦੀ ਮਹਤੀ ਪਰੀਯੋਜਨਾ ਅਧੀਨ ਫਲੋਰਿਡਾ ਵਿਚ ਹੋਣ ਵਾਲੇ ਸਾਲਾਨਾ ਕੌਮਾਂਤਰੀ ਪੁਲਾੜ ਵਿਕਾਸ ਸੰਮੇਲਨ ਲਈ ਚੰਡੀਗੜ੍ਹ ਵਿਖੇ ਸਥਿੱਤ ਸਕੂਲ ਦੇ ਛੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਹੈ. ਦੀਕਸ਼ਾਂਤ ਅੰਤਰ ਰਾਸ਼ਟਰੀ ਸਕੂਲ ਦੀ ਦਸਵੀਂ ਜਮਾਤ ਦੇ ਵਿਦਿਆਰਥੀਆਂ ਪ੍ਰਗਿਆ, ਕੀਰਤੀ, ਕਨਿਕਾ, ਆਦਿਤਿਆ, ਸ਼੍ਰੇਆ ਅਤੇ ਅਭਿਸ਼ੇਕ ਦੀ ਸਾਲ 2009 ਦੇ ਨਾਸਾ ਨੈਸ਼ਨਲ ਸਪੇਸ ਸੈਟਲਮੈਂਟ ਮੁਕਾਬਲੇ ਵਿਚ ਚੌਣ ਕੀਤੀ ਗਈ ਅਤੇ ਹੁਣ ਇਹ ਵਿਦਿਆਅਥੀ 28 ਤੋਂ 31 ਮਈ ਦੇ ਸੰਮੇਲਨ ਵਿਚ ਸੀਨੀਅਰ ਵਿਗਿਆਨੀਆਂ ਨਾਲ ਭਾਗ ਲੈਣਗੇ.

ਇਹ ਬਸਤੀਆਂ ਸਾਡੀਆਂ ਲੋੜਾਂ ਮੁਤਾਬਕ ਹੋਣਗੀਆਂ ਅਤੇ ਧਰਤੀ ਉੱਪਰ ਸਾਡੇ ਘਰਾਂ ਜਿਹੀਆਂ ਹੋਣਗੀਆਂ. ਸਕੂਲ ਦੇ ਨਿਦੇਸ਼ਕ ਮਿਤੁਲ ਦੀਕਸ਼ਤ ਨੇ ਦੱਸਿਆ ਕਿ ਪੁਲਾੜ ਵਿਚ ਮਨੁੱਖੀ ਵਸੇਬੇ ਲਈ ਖਾਣ-ਪੀਣ, ਥਾਂ, ਉਸਾਰੀ, ਸਮੱਗਰੀ, ਊਰਜਾ, ਆਵਾਜਾਈ, ਸੰਚਾਰ, ਜੀਵਨ ਸਮੱਗਰੀ, ਵਿਕਿਰਨ ਸੰਰਖਿਅਣ ਆਦਿ ਨੂੰ ਧਿਆਨ ਵਿਚ ਰੱਖਦੇ ਹੋਏ ਧਰਤੀ ਦੇ ਘੇਰੇ ਵਿਚ ਇਹ ਬਸਤੀਆਂ ਵਸਾਈਆਂ ਜਾਣਗੀਆਂ.
http://www.S7News.com

ਯੋਗ ਅਭਿਆਸ ਨਾਲ ਪਾਓ ਦਮੇ ’ਤੇ ਕਾਬੂ

ਦਮਾ ਸਰੀਰ ਦੀ ਇਕ ਤਕਲੀਫਦੇਹ ਬਿਮਾਰੀ ਹੈ, ਹਵਾ ਦੇ ਪ੍ਰਕੋਮ ਕਾਰਨ ਹੁੰਦੀ ਹੈ। ਰੋਗੀ ਖੰਘਦੇ ਬੇਹਾਲ ਹੋ ਜਾਂਦਾ ਹੈ। ਸਾਹ ਫੁੱਲਣ ਲਗਦਾ ਹੈ ਅਤੇ ਬਹੁਤ ਕੋਸ਼ਿਸ਼ ਦੇ ਬਾਅਦ ਬਲਗਮ ਨਿਕਲਦੀ ਹੈ। ਰੋਗੀਆਂ ਵਿਚ ਸਰੀਰਕ ਗਣਾਂ ਦੇ ਅਨੁਰੂਪ ਦਮਾ ਕਈ ਪ੍ਰਕਾਰ ਦਾ ਹੋ ਸਕਦਾ ਹੈ। ਸਰਦੀ ਵਿਚ ਆਮ ਤੌਰ 'ਤੇ ਦਮੇ ਦਾ ਪ੍ਰਕੋਪ ਵਧ ਜਾਂਦਾ ਹੈ।

ਸਰੀਰ ਦੀਆਂ ਵਾਯੂ-ਗ੍ਰਥੀਆਂ ਵਿਚ ਕਮਜ਼ੋਰੀ ਆ ਜਾਣ ਨਾਲ ਫੇਫੜੇ ਠੀਕ ਤਰ੍ਹਾਂ ਕੰਮ ਨਹੀਂ ਕਰਦੇ। ਇਸ ਦੀਆਂ ਨਾੜੀਆਂ ਵਿਚ ਲੋੜ ਦੇ ਅਨੁਸਾਰ ਫੈਲਾਅ ਨਹੀਂ ਹੁੰਦਾ। ਅੰਦਰ ਤੋਂ ਬਾਹਰ ਨਿਕਲਣ ਵਾਲੀ ਦੂਸ਼ਿਤ ਹਵਾ ਕਫ਼ ਦੇ ਨਾਲ ਮਿਲ ਕੇ ਸਾਹ ਕਿਰਿਆ ਵਿਚ ਰੁਕਾਵਟ ਪੈਦਾ ਕਰਦੀ ਹੈ। ਨਤੀਜੇ ਵਜੋਂ ਮਿਹਦੇ ਅੰਦਰ ਜ਼ਹਿਰੀਲੀ ਗੈਸ ਪੈਦਾ ਹੋਣ ਲਗਦੀ ਹੈ।

ਜ਼ਹਿਰੀਲੀ ਗੈਸ ਦੇ ਪ੍ਰਕੋਪ ਨਾਲ ਜੋ ਕੀਟਾਣੂ ਪੈਦਾ ਹੁੰਦੇ ਹਨ, ਉਹ ਖੂਨ ਨੂੰ ਦੂਸ਼ਿਤ ਕਰਕੇ ਸਰੀਰ ਦੇ ਸੰਪੂਰਨ ਪ੍ਰਬੰਧ ਦੀ ਕਾਰਜ ਸਮਰੱਥਾ ਵਿਚ ਅਸੰਤੁਲਨ ਪੈਦਾ ਕਰ ਦਿੰਦੇ ਹਨ, ਜਿਸ ਕਾਰਨ ਕਈ ਰੋਗ ਪੈਦਾ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਦਮੇ ਦਾ ਪ੍ਰਕੋਪ ਅਕਸਰ ਰਾਤ ਨੂੰ ਹੁੰਦਾ ਹੈ, ਉਹ ਵੀ ਰਾਤ ਦੇ ਦੂਜੇ ਤਾਂ ਤੀਜੇ ਪਹਿਰ। ਦਮੇ ਦਾ ਰੋਗੀ ਰਾਤ ਭਰ ਸੌਂ ਨਹੀਂ ਸਕਦਾ ਅਤੇ ਉਹ ਬੇਚੈਨੀ ਮਹਿਸੂਸ ਕਰਦਾ ਹੈ। ਕਈ ਵਾਰ ਸਾਹ ਛੱਡਣ ਵਿਚ ਮੁਸ਼ਕਿਲ ਹੁੰਦੀ ਹੈ। ਸਾਹ ਘੁਟਦਾ ਮਹਿਸੂਸ ਹੁੰਦਾ ਹੈ। ਇਸ ਨਾਲ ਦਿਮਾਗ ਪ੍ਰੇਸ਼ਾਨ ਹੋ ਉਠਦਾ ਹੈ। ਨੀਂਦ ਪੂਰੀ ਨਾ ਹੋਣ ਕਾਰਨ ਮਨ ਆਲਸੀ ਹੁੰਦਾ ਹੈ। ਕਹਾਵਤ ਹੈ 'ਦਮਾ ਦਮ ਦੇ ਨਾਲ ਹੀ ਜਾਂਦਾ ਹੈ' ਪਰ ਆਹਾਰ-ਵਿਹਾਰ ਅਤੇ ਯੋਗ ਅਭਿਆਸ ਨਾਲ ਇਸ ਬਿਮਾਰੀ 'ਤੇ ਕਾਬੂ ਪਾਉਣਾ ਸੰਭਵ ਹੈ।

ਯੋਗਿਕ ਕਿਰਿਆ ਤੋਂ ਪਹਿਲਾਂ

ਸਵੇਰ ਵੇਲੇ ਸੂਰਜ ਚੜ੍ਹਨ ਤੋਂ ਪਹਿਲਾਂ ਘੱਟੋ-ਘੱਟ ਇਕ ਘੰਟਾ ਸੈਰ ਕਰੋ। ਸੈਰ ਕਰਦੇ ਸਮੇਂ ਲਗਾਤਾਰ ਨੱਕ ਨਾਲ ਸਾਹ ਲੈਣ ਦਾ ਯਾਤਨ ਕਰੋ। ਸੈਰ ਕਰਦੇ ਸਮੇਂ ਜ਼ਰੂਰੀ ਕਿਰਿਆਵਾਂ ਤੋਂ ਵਿਹਲੇ ਹੋ ਕੇ ਹੇਠ ਲਿਖੇ ਪ੍ਰਾਮਯਾਮ ਦਾ ਅਭਿਆਸ ਕਰੋ-

ਸੂਰਜ ਨਮਸਕਾਰ ਆਸਣ, ਪਵਨ ਮੁਕਤ ਆਸਣ, ਇਕਪਾਦ ਉਤਾਨ ਆਸਣ, ਤਾੜ ਆਸਣ, ਭੁਚੰਗ ਆਸਣ, ਪੱਛਮਉਤਾਨ ਆਸਣ ਸਾਰੇ ਚਾਰ ਵਾਰ ਕਰੋ। ਪਦਮ ਆਸਣ 2 ਮਿੰਟ ਤੱਕ ਅਤੇ ਸ਼ਵ ਆਸਣ 4 ਮਿੰਟ ਤੱਕ ਕਰੋ।

ਉਪਰੋਕਤ ਆਸਣਾਂ ਨੂੰ ਨਿਯਮ ਅਨੁਸਾਰ ਕਰਦੇ ਰਹਿਣ ਨਾਲ ਸਰਦੀ, ਖਾਂਸੀ ਅਤੇ ਦਮੇ ਦੀ ਸ਼ਿਕਾਇਤ ਵਾਲੇ ਰੋਗੀਆਂ ਨੂੰ ਬਹੁਤ ਲਾਭ ਹੁੰਦਾ ਹੈ। ਜੇਕਰ ਨਿਯਮ ਅਨੁਸਾਰ ਯੋਗ ਅਭਿਆਸ ਪ੍ਰਹੇਜ਼ ਦੇ ਨਾਲ ਕੀਤੇ ਜਾਣ ਤਾਂ ਦਮੇ ਵਰਗੀ ਲਾਇਲਾਜ ਬਿਮਾਰੀ ਤੋਂ ਛੁਟਕਾਰਾ ਮਿਲ ਸਕਦਾ ਹੈ। ਜੇਕਰ ਆਸਣਾਂ ਦਾ ਅਭਿਆਸ ਪਹਿਲੀ ਵਾਰ ਕਰ ਰਹੇ ਹੋ ਅਤੇ ਆਪਣੇ ਸਰੀਰ ਦੀ ਅਸਲ ਸਮਰੱਥਾ ਦਾ ਗਿਆਨ ਨਾ ਹੋਵੇ ਤਾਂ ਕਿਸੇ ਯੋਗ ਮਹਿਰ ਦੀ ਸਲਾਹ ਲੈ ਕੇ ਹੀ ਯੋਗ ਅਭਿਆਸ ਸ਼ੁਰੂ ਕਰੋ। ਇਸ ਤੋਂ ਇਲਾਵਾ ਹੇਠ ਲਿਖੇ ਯੋਗ ਵੀ ਕਰ ਸਕਦੇ ਹੋ-

ਆਸਣ ਕਰਨ ਤੋਂ ਪਹਿਲਾਂ ਸਿੱਧ ਆਸਣ, ਪਦਮ ਆਸਣ ਜਾਂ ਸੁੱਖ ਆਸਣ ਵਿਚ ਬੈਠ ਜਾ�" ਅਤੇ ਕਮਰ, ਰੀੜ੍ਹ ਅਤੇ ਗਰਦਨ ਨੂੰ ਸਥਿਰ ਰੱਖਣ ਦੀ ਕੋਸ਼ਿਸ਼ ਕਰੋ। ਹਥੇਲੀਆਂ ਨਾਲ ਗੋਡਿਆਂ ਨੂੰ ਦਬਾਅ ਕੇ ਨੱਕ ਸਿਕੋੜ ਕੇ ਜ਼ਿਆਦਾ ਤੋਂ ਜ਼ਿਆਦਾ ਸਾਹ ਬਾਹਰ ਕੱਢਣ ਦਾ ਯਤਨ ਕਰੋ। ਇਹ ਕਿਰਿਆ ਪੰਜ ਮਿੰਟ ਤੱਕ ਕਰੋ।

ਦੂਜੀ ਕਿਰਿਆ, ਆਸਣ ਵਿਚ ਬੈਠ ਕੇ, ਸਾਹ ਕੱਢ ਕੇ ਪੇਟ ਨੂੰ ਪੂਰੀ ਤਰ੍ਹਾਂ ਖਾਲੀ ਕਰਕੇ ਬਿਨਾਂ ਸਾਹ ਲਏ ਪੇਟ ਨੂੰ ਅੰਦਰ ਖਿੱਚੋ। ਕੋਸ਼ਿਸ਼ ਕਰੋ ਕਿ ਤੁਹਾਡੀ ਠੋਡੀ ਪੇਟ ਨਾਲ ਲੱਗ ਜਾਵੇ। ਇਸ ਹਾਲਤ ਵਿਚ ਰਹਿਣ ਤੋਂ ਬਾਅਦ ਆਮ ਹਾਲਤ ਵਿਚ ਆ ਜਾ�"। ਇਸ ਤੋਂ ਬਾਅਦ ਹਲ ਆਸਣ ਦਾ ਅਭਿਆਸ ਕਰੋ।

ਪ੍ਰਹੇਜ਼- ਦਮਾ ਰੋਗੀਆਂ ਨੂੰ ਯੋਗ ਦਾ ਅਭਿਆਸ ਕਰਦੇ ਹੋਏ ਦੁੱਧ ਤੋਂ ਬਣੀਆਂ ਵਸਤੂਆਂ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ। ਚੀਨੀ, ਡਬਲਰੋਟੀ, ਬਿਸਕੁਟ, ਸੋਡਾ ਵਾਟਰ, ਕੌਫੀ, ਤਲੀਆਂ ਹੋਈਆਂ ਵਸਤੂਆਂ, ਸਿਗਰਟਨੋਸ਼ੀ, ਸ਼ਰਾਬ ਦਾ ਤਿਆਗ ਕਰ ਲੈਣਾ ਚਾਹੀਦਾ ਹੈ।

ਗਾਜਰ, ਗੋਭੀ ਅਤੇ ਬੀਟ ਦਾ ਰਸ ਮਿਲਾ ਕੇ ਪੀਣਾ ਚੰਗਾ ਹੁੰਦਾ ਹੈ। ਸਬਜ਼ੀਆਂ ਦਾ ਰਸ ਜਾਂ ਆਲੂ ਸੇਬ ਦਾ ਮਿਸ਼ਰਤ ਰਸ ਮਿਲਾ ਕੇ ਪੀ�" ਅਤੇ ਉਸ ਦੇ ਬਾਆਦ ਲਸਣ, ਪਪੀਤੇ ਦਾ ਰਸ ਵੀ ਮਿਲਾ ਕੇ ਪੀਤਾ ਜਾ ਸਕਦਾ ਹੈ। ਦਮੇ ਰੋਗੀਆਂ ਨੂੰ ਸ਼ਹਿਦ ਦਾ ਸੇਵਨ ਕਰਨਾ ਲਾਭਦਾਇਕ ਹੁੰਦਾ ਹੈ। ਬਾਸੀ ਪਾਣੀ ਨਾਲ ਇਸ਼ਨਾਨ ਕਰਨਾ, ਬਾਸੀ ਪਾਣੀ ਪੀਣਾ, ਬਾਸੀ ਭੋਜਨ ਅਤਿਅੰਤ ਹਾਨੀਕਾਰਕ ਹੁੰਦਾ ਹੈ। ਨਦੀ-ਤਲਾਬ ਜਾਂ ਖੂਹ ਦੇ ਪਾਣੀ ਨਾਲ ਇਸਨਾਨ ਕਰਨਾ ਵੀ ਹਾਨੀਕਾਰਕ ਹੁੰਦਾ ਹੈ। ਇਨ੍ਹਾਂ ਸਭ ਤੋਂ ਪ੍ਰਹੇਜ਼ ਕਰਨਾ ਵੀ ਜ਼ਰੂਰੀ ਹੈ।

-ਡਾ. ਦੀਨਾ ਨਾਥ ਝਾਅ।
http://www.S7News.com

ਯੋਗ ਅਭਿਆਸ ਨਾਲ ਪਾਓ ਦਮੇ ’ਤੇ ਕਾਬੂ

ਦਮਾ ਸਰੀਰ ਦੀ ਇਕ ਤਕਲੀਫਦੇਹ ਬਿਮਾਰੀ ਹੈ, ਹਵਾ ਦੇ ਪ੍ਰਕੋਮ ਕਾਰਨ ਹੁੰਦੀ ਹੈ। ਰੋਗੀ ਖੰਘਦੇ ਬੇਹਾਲ ਹੋ ਜਾਂਦਾ ਹੈ। ਸਾਹ ਫੁੱਲਣ ਲਗਦਾ ਹੈ ਅਤੇ ਬਹੁਤ ਕੋਸ਼ਿਸ਼ ਦੇ ਬਾਅਦ ਬਲਗਮ ਨਿਕਲਦੀ ਹੈ। ਰੋਗੀਆਂ ਵਿਚ ਸਰੀਰਕ ਗਣਾਂ ਦੇ ਅਨੁਰੂਪ ਦਮਾ ਕਈ ਪ੍ਰਕਾਰ ਦਾ ਹੋ ਸਕਦਾ ਹੈ। ਸਰਦੀ ਵਿਚ ਆਮ ਤੌਰ 'ਤੇ ਦਮੇ ਦਾ ਪ੍ਰਕੋਪ ਵਧ ਜਾਂਦਾ ਹੈ।

ਸਰੀਰ ਦੀਆਂ ਵਾਯੂ-ਗ੍ਰਥੀਆਂ ਵਿਚ ਕਮਜ਼ੋਰੀ ਆ ਜਾਣ ਨਾਲ ਫੇਫੜੇ ਠੀਕ ਤਰ੍ਹਾਂ ਕੰਮ ਨਹੀਂ ਕਰਦੇ। ਇਸ ਦੀਆਂ ਨਾੜੀਆਂ ਵਿਚ ਲੋੜ ਦੇ ਅਨੁਸਾਰ ਫੈਲਾਅ ਨਹੀਂ ਹੁੰਦਾ। ਅੰਦਰ ਤੋਂ ਬਾਹਰ ਨਿਕਲਣ ਵਾਲੀ ਦੂਸ਼ਿਤ ਹਵਾ ਕਫ਼ ਦੇ ਨਾਲ ਮਿਲ ਕੇ ਸਾਹ ਕਿਰਿਆ ਵਿਚ ਰੁਕਾਵਟ ਪੈਦਾ ਕਰਦੀ ਹੈ। ਨਤੀਜੇ ਵਜੋਂ ਮਿਹਦੇ ਅੰਦਰ ਜ਼ਹਿਰੀਲੀ ਗੈਸ ਪੈਦਾ ਹੋਣ ਲਗਦੀ ਹੈ।

ਜ਼ਹਿਰੀਲੀ ਗੈਸ ਦੇ ਪ੍ਰਕੋਪ ਨਾਲ ਜੋ ਕੀਟਾਣੂ ਪੈਦਾ ਹੁੰਦੇ ਹਨ, ਉਹ ਖੂਨ ਨੂੰ ਦੂਸ਼ਿਤ ਕਰਕੇ ਸਰੀਰ ਦੇ ਸੰਪੂਰਨ ਪ੍ਰਬੰਧ ਦੀ ਕਾਰਜ ਸਮਰੱਥਾ ਵਿਚ ਅਸੰਤੁਲਨ ਪੈਦਾ ਕਰ ਦਿੰਦੇ ਹਨ, ਜਿਸ ਕਾਰਨ ਕਈ ਰੋਗ ਪੈਦਾ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਦਮੇ ਦਾ ਪ੍ਰਕੋਪ ਅਕਸਰ ਰਾਤ ਨੂੰ ਹੁੰਦਾ ਹੈ, ਉਹ ਵੀ ਰਾਤ ਦੇ ਦੂਜੇ ਤਾਂ ਤੀਜੇ ਪਹਿਰ। ਦਮੇ ਦਾ ਰੋਗੀ ਰਾਤ ਭਰ ਸੌਂ ਨਹੀਂ ਸਕਦਾ ਅਤੇ ਉਹ ਬੇਚੈਨੀ ਮਹਿਸੂਸ ਕਰਦਾ ਹੈ। ਕਈ ਵਾਰ ਸਾਹ ਛੱਡਣ ਵਿਚ ਮੁਸ਼ਕਿਲ ਹੁੰਦੀ ਹੈ। ਸਾਹ ਘੁਟਦਾ ਮਹਿਸੂਸ ਹੁੰਦਾ ਹੈ। ਇਸ ਨਾਲ ਦਿਮਾਗ ਪ੍ਰੇਸ਼ਾਨ ਹੋ ਉਠਦਾ ਹੈ। ਨੀਂਦ ਪੂਰੀ ਨਾ ਹੋਣ ਕਾਰਨ ਮਨ ਆਲਸੀ ਹੁੰਦਾ ਹੈ। ਕਹਾਵਤ ਹੈ 'ਦਮਾ ਦਮ ਦੇ ਨਾਲ ਹੀ ਜਾਂਦਾ ਹੈ' ਪਰ ਆਹਾਰ-ਵਿਹਾਰ ਅਤੇ ਯੋਗ ਅਭਿਆਸ ਨਾਲ ਇਸ ਬਿਮਾਰੀ 'ਤੇ ਕਾਬੂ ਪਾਉਣਾ ਸੰਭਵ ਹੈ।

ਯੋਗਿਕ ਕਿਰਿਆ ਤੋਂ ਪਹਿਲਾਂ

ਸਵੇਰ ਵੇਲੇ ਸੂਰਜ ਚੜ੍ਹਨ ਤੋਂ ਪਹਿਲਾਂ ਘੱਟੋ-ਘੱਟ ਇਕ ਘੰਟਾ ਸੈਰ ਕਰੋ। ਸੈਰ ਕਰਦੇ ਸਮੇਂ ਲਗਾਤਾਰ ਨੱਕ ਨਾਲ ਸਾਹ ਲੈਣ ਦਾ ਯਾਤਨ ਕਰੋ। ਸੈਰ ਕਰਦੇ ਸਮੇਂ ਜ਼ਰੂਰੀ ਕਿਰਿਆਵਾਂ ਤੋਂ ਵਿਹਲੇ ਹੋ ਕੇ ਹੇਠ ਲਿਖੇ ਪ੍ਰਾਮਯਾਮ ਦਾ ਅਭਿਆਸ ਕਰੋ-

ਸੂਰਜ ਨਮਸਕਾਰ ਆਸਣ, ਪਵਨ ਮੁਕਤ ਆਸਣ, ਇਕਪਾਦ ਉਤਾਨ ਆਸਣ, ਤਾੜ ਆਸਣ, ਭੁਚੰਗ ਆਸਣ, ਪੱਛਮਉਤਾਨ ਆਸਣ ਸਾਰੇ ਚਾਰ ਵਾਰ ਕਰੋ। ਪਦਮ ਆਸਣ 2 ਮਿੰਟ ਤੱਕ ਅਤੇ ਸ਼ਵ ਆਸਣ 4 ਮਿੰਟ ਤੱਕ ਕਰੋ।

ਉਪਰੋਕਤ ਆਸਣਾਂ ਨੂੰ ਨਿਯਮ ਅਨੁਸਾਰ ਕਰਦੇ ਰਹਿਣ ਨਾਲ ਸਰਦੀ, ਖਾਂਸੀ ਅਤੇ ਦਮੇ ਦੀ ਸ਼ਿਕਾਇਤ ਵਾਲੇ ਰੋਗੀਆਂ ਨੂੰ ਬਹੁਤ ਲਾਭ ਹੁੰਦਾ ਹੈ। ਜੇਕਰ ਨਿਯਮ ਅਨੁਸਾਰ ਯੋਗ ਅਭਿਆਸ ਪ੍ਰਹੇਜ਼ ਦੇ ਨਾਲ ਕੀਤੇ ਜਾਣ ਤਾਂ ਦਮੇ ਵਰਗੀ ਲਾਇਲਾਜ ਬਿਮਾਰੀ ਤੋਂ ਛੁਟਕਾਰਾ ਮਿਲ ਸਕਦਾ ਹੈ। ਜੇਕਰ ਆਸਣਾਂ ਦਾ ਅਭਿਆਸ ਪਹਿਲੀ ਵਾਰ ਕਰ ਰਹੇ ਹੋ ਅਤੇ ਆਪਣੇ ਸਰੀਰ ਦੀ ਅਸਲ ਸਮਰੱਥਾ ਦਾ ਗਿਆਨ ਨਾ ਹੋਵੇ ਤਾਂ ਕਿਸੇ ਯੋਗ ਮਹਿਰ ਦੀ ਸਲਾਹ ਲੈ ਕੇ ਹੀ ਯੋਗ ਅਭਿਆਸ ਸ਼ੁਰੂ ਕਰੋ। ਇਸ ਤੋਂ ਇਲਾਵਾ ਹੇਠ ਲਿਖੇ ਯੋਗ ਵੀ ਕਰ ਸਕਦੇ ਹੋ-

ਆਸਣ ਕਰਨ ਤੋਂ ਪਹਿਲਾਂ ਸਿੱਧ ਆਸਣ, ਪਦਮ ਆਸਣ ਜਾਂ ਸੁੱਖ ਆਸਣ ਵਿਚ ਬੈਠ ਜਾ�" ਅਤੇ ਕਮਰ, ਰੀੜ੍ਹ ਅਤੇ ਗਰਦਨ ਨੂੰ ਸਥਿਰ ਰੱਖਣ ਦੀ ਕੋਸ਼ਿਸ਼ ਕਰੋ। ਹਥੇਲੀਆਂ ਨਾਲ ਗੋਡਿਆਂ ਨੂੰ ਦਬਾਅ ਕੇ ਨੱਕ ਸਿਕੋੜ ਕੇ ਜ਼ਿਆਦਾ ਤੋਂ ਜ਼ਿਆਦਾ ਸਾਹ ਬਾਹਰ ਕੱਢਣ ਦਾ ਯਤਨ ਕਰੋ। ਇਹ ਕਿਰਿਆ ਪੰਜ ਮਿੰਟ ਤੱਕ ਕਰੋ।

ਦੂਜੀ ਕਿਰਿਆ, ਆਸਣ ਵਿਚ ਬੈਠ ਕੇ, ਸਾਹ ਕੱਢ ਕੇ ਪੇਟ ਨੂੰ ਪੂਰੀ ਤਰ੍ਹਾਂ ਖਾਲੀ ਕਰਕੇ ਬਿਨਾਂ ਸਾਹ ਲਏ ਪੇਟ ਨੂੰ ਅੰਦਰ ਖਿੱਚੋ। ਕੋਸ਼ਿਸ਼ ਕਰੋ ਕਿ ਤੁਹਾਡੀ ਠੋਡੀ ਪੇਟ ਨਾਲ ਲੱਗ ਜਾਵੇ। ਇਸ ਹਾਲਤ ਵਿਚ ਰਹਿਣ ਤੋਂ ਬਾਅਦ ਆਮ ਹਾਲਤ ਵਿਚ ਆ ਜਾ�"। ਇਸ ਤੋਂ ਬਾਅਦ ਹਲ ਆਸਣ ਦਾ ਅਭਿਆਸ ਕਰੋ।

ਪ੍ਰਹੇਜ਼- ਦਮਾ ਰੋਗੀਆਂ ਨੂੰ ਯੋਗ ਦਾ ਅਭਿਆਸ ਕਰਦੇ ਹੋਏ ਦੁੱਧ ਤੋਂ ਬਣੀਆਂ ਵਸਤੂਆਂ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ। ਚੀਨੀ, ਡਬਲਰੋਟੀ, ਬਿਸਕੁਟ, ਸੋਡਾ ਵਾਟਰ, ਕੌਫੀ, ਤਲੀਆਂ ਹੋਈਆਂ ਵਸਤੂਆਂ, ਸਿਗਰਟਨੋਸ਼ੀ, ਸ਼ਰਾਬ ਦਾ ਤਿਆਗ ਕਰ ਲੈਣਾ ਚਾਹੀਦਾ ਹੈ।

ਗਾਜਰ, ਗੋਭੀ ਅਤੇ ਬੀਟ ਦਾ ਰਸ ਮਿਲਾ ਕੇ ਪੀਣਾ ਚੰਗਾ ਹੁੰਦਾ ਹੈ। ਸਬਜ਼ੀਆਂ ਦਾ ਰਸ ਜਾਂ ਆਲੂ ਸੇਬ ਦਾ ਮਿਸ਼ਰਤ ਰਸ ਮਿਲਾ ਕੇ ਪੀ�" ਅਤੇ ਉਸ ਦੇ ਬਾਆਦ ਲਸਣ, ਪਪੀਤੇ ਦਾ ਰਸ ਵੀ ਮਿਲਾ ਕੇ ਪੀਤਾ ਜਾ ਸਕਦਾ ਹੈ। ਦਮੇ ਰੋਗੀਆਂ ਨੂੰ ਸ਼ਹਿਦ ਦਾ ਸੇਵਨ ਕਰਨਾ ਲਾਭਦਾਇਕ ਹੁੰਦਾ ਹੈ। ਬਾਸੀ ਪਾਣੀ ਨਾਲ ਇਸ਼ਨਾਨ ਕਰਨਾ, ਬਾਸੀ ਪਾਣੀ ਪੀਣਾ, ਬਾਸੀ ਭੋਜਨ ਅਤਿਅੰਤ ਹਾਨੀਕਾਰਕ ਹੁੰਦਾ ਹੈ। ਨਦੀ-ਤਲਾਬ ਜਾਂ ਖੂਹ ਦੇ ਪਾਣੀ ਨਾਲ ਇਸਨਾਨ ਕਰਨਾ ਵੀ ਹਾਨੀਕਾਰਕ ਹੁੰਦਾ ਹੈ। ਇਨ੍ਹਾਂ ਸਭ ਤੋਂ ਪ੍ਰਹੇਜ਼ ਕਰਨਾ ਵੀ ਜ਼ਰੂਰੀ ਹੈ।

-ਡਾ. ਦੀਨਾ ਨਾਥ ਝਾਅ।
http://www.S7News.com

Wednesday, April 29, 2009

ਕੀ ਤੁਸੀਂ ਠੀਕ ਢੰਗ ਨਾਲ ਜੀਅ ਰਹੇ ਹੋ?

1. ਆਮ ਤੌਰ 'ਤੇ ਆਪਣੇ ਦਫ਼ਤਰ ਦੀ ਕੁਰਸੀ/ਆਪਣੇ ਗਾਹਕ ਦੀ ਕੁਰਸੀ ਜਾਂ ਆਪਣੀ ਕਾਰ ਦੀ ਸੀਟ 'ਤੇ ਅਭਿਆਸ ਨਹੀਂ ਕਰਦਾ ਹਾਂ।

(ੳ) ਠੀਕ ਨਹੀਂ।

(ਅ) ਕਦੀ-ਕਦੀ ਠੀਕ।

(ੲ) ਅਕਸਰ ਠੀਕ।

(ਸ) ਬਹੁਤ ਠੀਕ।

2. ਮੇਰੇ ਬਹੁਤ ਸਾਰੇ ਮਿੱਤਰ ਹਨ ਜੋ ਮੈਨੂੰ ਬੁਲਾਉਂਦੇ ਹਨ। ਮੈਂ ਹਫਤੇ ਵਿਚ ਘੱਟੋ-ਘੱਟ ਤਿੰਨ- ਚਾਰ ਵਾਰ ਬਾਹਰ ਜਾਂਦਾ ਹਾਂ।

(ੳ) ਮੈਨੂੰ ਨਹੀਂ।

(ਅ) ਕਦੀ-ਕਦੀ ਮੈਨੂੰ।

(ੲ) ਅਕਸਰ ਮੈਨੂੰ।

(ਸ) ਯਕੀਨੀ ਤੌਰ 'ਤੇ ਮੈਨੂੰ।

3. ਮੈਨੂੰ ਬਹੁਤ ਦੇਰ ਤੱਕ ਕੰਮ ਕਰਨਾ ਪੈਂਦਾ ਹੈ, ਇਸ ਲਈ ਮੇਰੇ ਕੋਲ ਖਾਣਾ ਬਣਾਉਣ ਲਈ ਸਮਾਂ ਨਹੀਂ ਹੁੰਦਾ। ਬਰਗਰ, ਬਰਿਆਨੀ, ਡੋਸਾ ਜਾਂ ਪਾਸਤਾ ਅਕਸਰ ਮੇਰਾ ਭੋਜਨ ਹੁੰਦੇ ਹਨ।

(ੳ) ਮੈਂ ਨਹੀਂ।

(ਅ) ਕਦੀ-ਕਦੀ ਮੈਂ।

(ੲ) ਅਕਸਰ ਮੈਂ।

(ਸ) ਹਾਂ, ਬਿਲਕੁਲ ਮੈਂ।

4. ਮੈਂ ਕਸਰਤ ਕਰਨਾ ਪਸੰਦ ਕਰਦਾ ਹਾਂ ਅਤੇ ਮੇਰਾ ਜਿਸਮ ਬਹੁਤ ਵਧੀਆ ਹੈ ਪਰ ਸਮਾਂ ਕਿਸ ਕੋਲ ਹੈ?

(ੳ) ਮੈਂ ਨਹੀਂ।

(ਅ) ਕਦੀ-ਕਦੀ ਮੈਂ।

(ੲ) ਅਕਸਰ ਮੈਂ।

(ਸ) ਹਾਂ, ਬਿਲਕੁਲ ਮੈਂ।

5. ਸਿਰਦਰਦ, ਪੇਟ ਗੈਸ ਅਤੇ ਪੇਟ ਗੜਬੜ ਵਿਚ ਮੈਂ ਅਕਸਰ ਦਵਾਈ ਦੀ ਲੋੜ ਮਹਿਸੂਸ ਕਰਦਾ ਹਾਂ।

(ੳ) ਠੀਕ ਨਹੀਂ।

(ਅ) ਕਦੇ-ਕਦਾਈੰ ਠੀਕ ਹੈ।

(ੲ) ਅਕਸਰ ਹਾਂ।

(ਸ) ਬਿਲਕੁਲ ਸੱਚ।

6. ਪਿਛਲੀ ਵਾਰ ਇਕ ਮਹੀਨਾ ਪਹਿਲਾਂ ਆਪਣੇ ਘਰ ਜੋ ਮੈਂ ਸੰਤੁਲਿਤ ਭੋਜਨ ਖਾਧਾ, ਉਸ ਵਿਚ ਸਬਜ਼ੀਆਂ, ਸਲਾਦ, ਦਹੀ, ਮੱਛੀ ਅਤੇ ਪੁਡਿੰਗ ਸ਼ਾਮਿਲ ਸੀ।

(ੳ) ਗ਼ਲਤ।

(ਅ) ਨਹੀਂ, ਅਕਸਰ ਨਹੀਂ।

(ੲ) ਸ਼ਾਇਦ।

(ਸ) ਹਾਂ।

7. ਮੇਰੀ ਜ਼ਿੰਦਗੀ ਵਿਚ ਵੱਡੀ ਸਮੱਸਿਆ ਤਾਂ ਕੋਈ ਨਹੀਂ। ਪਰ ਛੋਟੀਆਂ-ਛੋਟੀਆਂ ਬਹੁਤ ਹਨ। ਇਕ ਖਤਮ ਹੋਣ 'ਤੇ ਦੂਸਰੀ ਆ ਜਾਂਦੀ ਹੈ-

(ੳ) ਠੀਕ ਨਹੀਂ।

(ਅ) ਠੀਕ ਹੈ, ਇਕ ਪਲ ਲਈ।

(ੲ) ਅਕਸਰ ਠੀਕ ਹੈ।

(ਸ) ਕਾਫੀ ਹੱਦ ਤੱਕ ਸਹੀ।

8. ਹੈਲਮਟ ਤੇ ਸੀਟ ਬੈਲਟਸ? ਕਿੰਨਾ ਮੁਸ਼ਕਿਲ, ਮੈਂ ਤੇਜ਼ ਰਸਤੇ 'ਤੇ ਚਲਦਾ ਹਾਂ ਅਤੇ ਮੈਂ ਆਜ਼ਾਦੀ ਮਾਨਣਾ ਪਸੰਦ ਕਰਾਂਗਾ।

(ੳ) ਮੈਂ ਨਹੀਂ।

(ਅ) ਕਈ ਵਾਰ ਮੈਂ।

(ੲ) ਅਕਸਰ ਮੈਂ।

(ਸ) ਯਕੀਨਣ ਮੈਂ।

9. ਨਵੇਂ ਸਾਲ 'ਤੇ ਮੈਂ ਬਹੁਤ ਸਾਰੇ ਮਤੇ ਬਣਾਏ ਪਰ ਇਹ ਜਾਣਦਾ ਕਿ ਇਹ ਕਿਵੇਂ ਪੂਰੇ ਕਰਾਂ?

(ੳ) ਬਿਲਕੁਲ ਠੀਕ ਨਹੀਂ।

(ਅ) ਕੁਝ ਹੱਦ ਤੱਕ ਠੀਕ।

(ੲ) ਅਕਸਰ ਠੀਕ।

(ਸ) ਬਿਲਕੁਲ ਸਹੀ।

10. ਇਸ ਮੁਕਾਬਲੇਬਾਜ਼ੀ ਦੇ ਯੁੱਗ ਵਿਚ ਅੱਗੇ ਰਹਿਣ ਲਈ ਮੈਨੂੰ ਤੇਜ਼ ਦੌੜਨਾ ਪਵੇਗਾ।

ਮੈਂ ਸੋਚਦਾ ਹਾਂ ਕਿ ਮੈਂ ਸਫਲ ਨਹੀਂ ਹੋਵਾਂਗਾ।

(ੳ) ਉਹ ਮੈਂ ਨਹੀਂ।

(ਅ) ਕਈ ਵਾਰ ਮੈਂ।

(ੲ) ਅਕਸਰ ਸਹੀ।

(ਸ) ਮੈਂ ਸਦਾ ਹੀ।

11. ਮੁੱਲਾ ਤੇ ਮੈਂ ਅਜੀਬ ਦੋਸਤ ਬਣਾਉਂਦੇ ਹਾਂ। ਮੈਨੂੰ ਜਾਣਕਾਰੀ ਨਹੀਂ ਖਰਚਾ ਕਿਥੋਂ ਆਉਂਦਾ ਹੈ। ਜਿੰਨਾ ਮੈਂ ਵੱਧ ਕਮਾਉਂਦਾ ਹਾਂ, ਓਨਾ ਹੀ ਵੱਧ ਖਰਚਕਰਦਾ ਜਾਪਦਾ ਹਾਂ।

(ੳ) ਇਹ ਮੈਂ ਨਹੀਂ ਹਾਂ।

(ਅ) ਕਦੇ-ਕਦੇ ਇਹ ਮੈਂ ਹਾਂ।

(ੲ) ਅਕਸਰ ਇਹ ਮੈਂ ਹਾਂ।

(ਸ) ਸ਼ਾਇਦ ਮੈਂ।

12. ਮੈਨੂੰ ਇਕ ਮੌਕੇ ਦੀ ਲੋੜ ਹੈ। ਮੈਨੂੰ ਇਕ ਛੁੱਟੀ ਦੀ ਲੋੜ ਹੈ, ਇਹ ਪਾਗਲਾਂ ਵਾਲੀ ਰੁਟੀਨ ਲਗਦੀ ਹੈ।

(ੳ) ਮੈਂ ਨਹੀਂ।

(ਅ) ਕਦੇ-ਕਦੇ ਮੈਂ।

(ੲ) ਆਮ ਤੌਰ 'ਤੇ ਮੈਂ।

(ਸ) ਹਾਂ, ਉਹ ਮੈਂ।

13. ਜਿਹੜੀ ਕਸਰਤ ਮੈਂ ਕਰ ਰਿਹਾ ਹਾਂ, ਉਹ ਹੈ ਮੇਰੇ ਮਨ ਦੀ। ਉਹ ਉਠਕ-ਬੈਠਕ, ਜੋਗਿੰਗ ਆਦਿ ਮੇਰੇ ਲਈ ਨਹੀਂ ਹਨ ਅਤੇ ਫਿਰ ਵੀ ਮੈਨੂੰ ਸਵੀਕਾਰ ਕਰਨ ਦਿਉ, ਮੈਂ ਬੜੀ ਮੁਸ਼ਕਿਲ ਨਾਲ ਆਪਣੀ ਅੱਡੀ ਨੂੰ ਛੂਹ ਸਕਦਾ ਹਾਂ ਜਾਂ ਬਿਨਾਂ ਰੁਕੇ ਪੌੜੀ ਚੜ੍ਹ ਸਕਦਾ ਹਾਂ।

(ੳ) ਉਹ ਮੈਂ ਨਹੀਂ ਹਾਂ।

(ਅ) ਜੇ ਮੈਂ ਆਪਣਾ ਮਨ ਬਣਾ ਲਵਾਂ ਤਾਂ ਮੈਂ ਕਰ ਸਕਦਾ ਹਾਂ, ਇਹ ਮੇਰੇ ਮੁਤਾਬਿਕ ਹੈ।

(ੲ) ਖਾਸ ਸਮੇਂ 'ਤੇ ਉਹ ਮੈਂ ਹਾਂ।

(ਸ) ਉਹ ਮੈਂ ਹਾਂ।

14. ਬਲੱਡ ਪ੍ਰੈਸ਼ਰ, ਸ਼ੂਗਰ, ਕੋਲੈਸਟਰੋਲ ਮੇਰੇ ਪਰਿਵਾਰ ਵਿਚ ਹੋ ਸਕਦਾ ਹੈ ਪਰ ਮੈਂ ਬਿਲਕੁਲ ਠੀਕ ਅਤੇ ਸਿਹਤਮੰਦ ਹਾਂ। ਮੈਂ ਬਹੁਤ ਜ਼ਿਆਦਾ ਬਿਜ਼ੀ ਹਾਂ, ਇਸ ਲਈ ਮੈਂ ਥੱਕ ਜਾਂਦਾ ਹਾਂ। ਮੈਂ ਸਾਲਾਂ ਤੋਂ ਕਦੀ ਡਾਕਟਰ ਕੋਲ ਨਹੀਂ ਗਿਆ ਜਾਂ ਕਦੀ ਚੈ�ਕ ਨਹੀਂ ਕਰਵਾਇਆ। ਇਹ ਇਸ ਲਈ ਹੈ, ਕਿਉਂਕਿ ਮੈਂ ਕਦੇ ਵੀ ਬਿਮਾਰ ਨਹੀਂ ਹੋਇਆ।

(ੳ) ਉਹ ਮੈਂ ਨਹੀਂ।

(ਅ) ਕਦੀ-ਕਦੀ ਉਹ ਮੈਂ।

(ੲ) ਉਹ ਅਮ ਤੌਰ 'ਤੇ ਮੈਂ।

(ਸ) ਹਾਂ ਮੈਂ।

ਅੰਕ- ਜੇਕਰ ਮੁੱਖ ਤੌਰ 'ਤੇ ਤੁਹਾਡੇ ਉ�ਪਰ (ੳ) ਜਾਂ (ਅ) ਹਨ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਤੁਸੀਂ ਸਹੀ ਰਸਤੇ 'ਤੇ ਹੋ। ਤੁਹਾਡੀ ਜ਼ਿੰਦਗੀ ਦੀ ਤਰਜ਼ ਅਤੇ ਸੋਚ ਸਿਹਤ ਪ੍ਰਤੀ ਸੁਚੇਤ ਹੈ ਅਤੇ ਤੁਸੀਂ ਤੰਦਰੁਸਤ, ਸ਼ਾਂਤ ਚਿੱਤ, ਰਿਸ਼ਟ-ਪੁਸ਼ਟ ਜਿਸਮ, ਸੰਤੁਲਿਤ ਆਹਾਰ, ਪੂਰਾ ਆਰਾਮ ਚੰਗੀ ਸਮਾਜਿਕ ਜ਼ਿੰਦਗੀ ਜਿਊੰਦੇ ਹੋ. ਵਧਾਈ ਹੋਵੇ, ਤੁਸੀਂ ਚੰਗੀ ਤਰ੍ਹਾਂ ਰਹਿਣਾ ਚੁਣਿਆ ਹੈ।

ਜੇਕਰ ਤੁਹਾਡੇ ਉ�ਤਰ (ੲ) ਅਤੇ (ਸ) ਵਧੇਰੇ ਹਨ ਤਾਂ ਤੁਸੀਂ ਆਪਣੀ ਮੋਮਬੱਤੀ ਰੂਪੀ ਸਿਹਤ ਦੇ ਦੋਵੇਂ ਸਿਰੇ ਸਾੜ ਰਹੇ ਹੋ। ਤੁਸੀਂ ਵੱਧ ਕੰਮ ਕਰ ਰਹੇ ਹੋ ਤੇ ਸਰੀਰ ਨੂੰ ਵੱਧ ਵਰਤ ਰਹੇ ਹੋ। ਤੁਹਾਡਾ ਜਿਊਣ ਦਾ ਢੰਗ ਕਤਰਨਾਕ ਹੈ ਤੇ ਤੁਸੀਂ ਆਪਣੇ-ਆਪ 'ਤੇ ਬਹੁਤ ਸਾਰੇ ਦਬਾਅ ਬਣਾਏ ਹੋਏ ਹਨ। ਤੁਹਾਨੂੰ ਓਵਰਹਾਲ ਕੀਤੇ ਜਾਣ ਦੀ ਲੋੜ ਹੈ। ਤੁਹਾਡੀ ਜੀਵਨਸ਼ੈਲੀ ਰੋਜ਼ਮਰਾ ਦੀ ਜ਼ਿੰਦਗੀ ਵਿਚ ਚਿੰਤਾਵਾਂ ਦਾ ਵਾਧਾ ਕਰ ਰਹੀ ਹੈ। ਅਜਿਹਾ ਕਰਦਿਆ ਤੁਹਾਨੂੰ ਦਿਮਾਗੀ ਬਿਮਾਰੀ ਲੱਗ ਸਕਦੀ ਹੈ। ਸਿਰ ਦਰਦ, ਉਨੀਂਦਰਾ, ਪਾਚਣ ਸਮੱਸਿਆ, ਕਮਰ ਦਰਦ ਜਿਹੀਆਂ ਬਿਮਾਰੀਆਂ 'ਚੋਂ ਤੁਸੀਂ ਗੁਜ਼ਰ ਰਹੇ ਹੋਵੇਗੀ। ਦਵਾਈ ਨਾਲ ਕੁਝ ਰਾਹਤ ਮਿਲਦੀ ਹੋਵੇਗੀ ਪਰ ਤੁਹਾਨੂੰ ਬਿਮਾਰੀ ਦੀ ਜੜ੍ਹ ਲੱਭਣੀ ਪਵੇਗੀ। ਤੁਹਾਡੇ ਮਾਮਲੇ ਵਿਚ ਇਹ ਹੀ ਜੀਵਨ ਤਰਜ਼ ਹੈ।

ਤੁਹਾਡੇ ਵਾਲਾਂ ਵਿਚ ਹਵਾ ਯਕੀਨੀ ਚੰਗੀ ਲਗਦੀ ਹੈ ਪਰ ਇਹ ਵੀ ਯਕੀਨੀ ਬਣਾਓ ਕਿ ਇਸ ਵਿਚ ਤੁਹਾਡਾ ਸਿਰ ਸੁਰੱਖਿਅਤ ਹੈ ਅਤੇ ਆਸਟਰਿਚ ਦੀ ਤਰ੍ਹਾਂ ਆਪਣਾ ਸਿਰ ਰੇਤ ਵਿਚ ਰੱਖ ਕੇ ਸੁਰੱਖਿਅਤ ਨਾ ਸਮਝੋ। ਇਨ੍ਹਾਂ ਗੱਲਾਂ ਤੋਂ ਅਵੇਸਲੇ ਹੋ ਕੇ ਤੁਸੀਂ ਤੰਦਰੁਸਤ ਨਹੀਂ ਰਹਿ ਸਕੋਗੇ। ਆਪਣੀ ਮਨ, ਸਰੀਰ ਤੇ ਆਤਮਾ ਦੀਆਂ ਲੋੜਾਂ ਤੋਂ ਬਚੋ। ਚੰਗਾ ਜੀਵਨ ਜਿਊਣਾ ਆਪਣੀ ਆਦਤ ਬਣਾਓ।

-ਸਵਿਤਾ।
http://www.S7News.com

ਨਰੋਈ ਸਿਹਤ ਦੀ ਜ਼ਾਮਨ ਕਸਰਤ

ਕਸਰਤ ਨਰੋਈ ਸਿਹਤ ਅਤੇ ਲੰਮੀ ਅਤੇ ਤੰਦਰੁਸਤ ਉਮਰ ਦੀ ਜ਼ਾਮਨ ਹੈ। ਕਸਰਤ ਔਰਤਾਂ ਵਿਚ ਮਾਹਵਾਰੀ ਤੋਂ ਪਹਿਲਾਂ ਅਤੇ ਮਾਹਵਾਰੀ ਦੌਰਾਨ ਹੋਣ ਵਾਲੇ ਦਰਦ, ਬੱਚੇ ਦੇ ਜਨਮ ਅਤੇ ਪਿੱਠ ਦਰਦ ਘਟਾਉਣ ਵਿਚ ਬਹੁਤ ਮਦਦਗਾਰ ਹੁੰਦੀ ਹੈ। ਕਸਰਤ ਸਰੀਰਕ ਸੰਮਰਥਾ ਵਧਾਉਂਦੀ ਹੈ ਤੇ ਮਨੁੱਖੀ ਤਾਕਤ ਦੇ ਸੋਮੇ ਨੂੰ ਸੰਭਾਲੀ ਰੱਖਦੀ ਹੈ। ਮਾਨਸਿਕ ਤਨਾਅ ਅਤੇ ਉਦਾਸੀਨਤਾ ਦੂਰ ਕਰਦੀ ਹੈ। ਚੰਗੀ ਅਤੇ ਗੂੜ੍ਹੀ ਨੀਂਦ ਲਈ ਕਸਰਤ ਜ਼ਰੂਰੀ ਹੈ ਅਤੇ ਸਰੀਰ ਨੂੰ ਚੰਗੀ ਤਰ੍ਹਾਂ ਸਿਥਲ ਅਤੇ ਨਿਸਲ ਕਰਨ ਵਿਚ ਮਦਦ ਕਰਦੀ ਹੈ। ਇਕਾਗਰਤਾ ਵਧਾਉਂਦੀ ਹੈ। ਮਾਨਸਿਕ ਅਤੇ ਸਰੀਰਕ ਸਬੰਧਾਂ ਵਿਚ ਸੁਧਾਰ ਲਿਆਉਂਦੀ ਹੈ ਤੇ ਕਾਮਵਰਧਕ ਵੀ ਹੈ। ਆਤਮ ਵਿਸ਼ਵਾਸ ਵਿਚ ਵਾਧਾ ਕਰਕੇ ਜੀਵਨ ਵਿਚ ਉਤਸ਼ਾਹ ਅਤੇ ਉਮੰਗ ਭਰਦੀ ਹੈ। ਇਸ ਕਸਰਤ ਨੂੰ ਫਜ਼ੂਲ ਕਹਿ ਕੇ ਨਕਾਰਨਾ ਜੀਵਨ ਨੂੰ ਨੀਰਸ ਅਤੇ ਬੇਸੁਆਦਾ ਕਰਨ ਦੇ ਤੁੱਲ ਹੈ।

ਕੀ ਕਸਰਤ ਦਿਮਾਗ ਵਧਾਉਂਦੀ ਹੈ...? ਜਵਾਬ ਹਾਂ ਵਿਚ ਹੈ। ਕੈਲੀਫੋਰਨੀਆ ਦੇ ਡਾਕਟਰ ਹਰਬਰਟ ਨੇ 50 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਉ�ਪਰ ਕਸਰਤ ਦਾ ਸਰੀਰ ਅਤੇ ਦਿਮਾਗ ਉ�ਪਰ ਅਸਰ ਦਾ ਅਧਿਐਨ ਕੀਤਾ। ਡਾ. ਹਰਬਰਟ ਅਨੁਸਾਰ ਜਿਨ੍ਹਾਂ ਵਿਅਕਤੀਆਂ ਨੂੰ ਇਸ ਅਧਿਐਨ ਵਿਚ ਸ਼ਾਮਿਲ ਕੀਤਾ ਗਿਆ, ਉਹ ਸਾਰੇ ਹੀ ਜ਼ਿਆਦਾ ਚੁਸਤ ਅਤੇ ਫੁਰਤੀਲੇ ਬਣ ਗਏ। ਪਹਿਲਾਂ ਨਾਲੋਂ ਚੰਗਾ ਅਤੇ ਵਧੀਆ ਮਹਿਸੂਸ ਕਰਨ ਦੇ ਨਾਲ-ਨਾਲ ਜੀਵਨ ਰਸ ਭਰਪੂਰ ਬਣ ਗਿਆ। ਸਭ ਤੋਂ ਚਕਿੱਤ ਕਰਨ ਵਾਲਾ ਨਤੀਜਾ ਇਹ ਸੀ ਕਿ ਉਨ੍ਹਾਂ ਦੇ ਖੂਨ ਦੀ ਆਕਸੀਜਨ ਲਿਜਾਣ ਦੀ ਸਮੱਰਥਾ ਕਾਫੀ ਵਧ ਗਈ , ਕਿਉਂਕਿ ਇਹ ਖੋਜ ਪਹਿਲਾਂ ਹੀ ਹੋ ਚੁੱਕੀ ਸੀ ਕਿ ਜਦ ਦਿਮਾਗ ਦੇ ਸੈ�ਲਾਂ ਨੂੰ ਆਕਸੀਜਨ ਲੋਂੜੀਂਦੀ ਮਾਤਰਾ ਵਿਚ ਨਹੀਂ ਮਿਲਦੀ ਤਾਂ ਉਨ੍ਹਾਂ ਦੇ ਕੰਮ ਕਰਨ ਦੀ ਸਮਰੱਥਾ ਬਹੁਤ ਘਟ ਜਾਂਦੀ ਹੈ, ਜਿਸ ਦੇ ਫਲਸਰੂਪ ਬੌਧਿਕ ਅਤੇ ਚਿੰਤਨ ਸਮਰੱਥਾ ਵਿਚ ਨਿਘਾਰ ਆਉਂਦਾ ਹੈ। ਖੂਨ ਦੀ ਆਕਸੀਜਨ ਲਿਜਾਣ ਦੀ ਸਮਰੱਥਾ ਵਧ ਜਾਣ ਕਾਰਨ ਕਸਰਤ ਨਾਲ ਚਿੰਤਨ ਸ਼ਕਤੀ ਅਤੇ ਬੌਧਿਕ ਸ਼ਕਤੀ ਵਿਚ ਵਾਧਾ ਹੁੰਦਾ ਹੈ।

ਕੀ ਕਸਰਤ ਉਮਰ ਵਧਾਉਂਦੀ ਹੈ...?

-ਇਸ ਬਾਰੇ ਬਹੁਤ ਵੱਡੇ ਪੈਮਾਨੇ 'ਤੇ ਖੋਜ ਹੋ ਚੁੱਕੀ ਹੈ ਕਿ ਕਸਰਤ ਨਾ ਕਰਨ ਵਾਲੇ ਲੋਕਾਂ ਦੇ ਮੁਕਾਬਲੇ ਕਸਰਤ ਕਰਨ ਵਾਲੇ ਲੋਕ ਲੰਮੀ, ਨਰੋਈ ਅਤੇ ਨਿਰੋਗ ਉਮਰ ਭੋਗਦੇ ਹਨ। ਕਸਰਤ ਕੁਝ ਖਤਰਨਾਕ ਬਿਮਾਰੀਆਂ ਦਾ ਖਤਰਾ ਘਟਾ ਦਿੰਦੀ ਹੈ ਜਾਂ ਫਿਰ ਉਨ੍ਹਾਂ ਦੀ ਤੀਬਰਤਾ ਘਟਾ ਦਿੰਦੀ ਹੈ। ਵੱਡੀ ਉਮਰ ਵਿਚ ਹਲਕੀ ਕਸਰਤ ਕਾਫੀ ਲਾਭਦਾਇਕ ਹੈ।

ਕਸਰਤ ਸਮੇਂ ਸਾਵਧਾਨੀਆਂ

ਕਸਰਤ ਕਰਨ ਦਾ ਵਕਤ ਨਿਰਧਾਰਤ ਕਰ ਲਿਆ ਜਾਵੇ ਤਾਂ ਬਹੁਤ ਹੀ ਚੰਗਾ ਹੈ। ਜ਼ਿਆਦਾ ਗਰਮੀ ਅਤੇ ਜ਼ਿਆਦਾ ਸਰਦੀ ਵਿਚ ਕਸਰਤ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਕਸਰਤ ਸਵੇਰੇ ਜਾਂ ਸ਼ਾਮ ਨੂੰ ਕੀਤੀ ਜਾਵੇ ਤਾਂ ਜ਼ਿਆਦਾ ਫਾਇਦੇਮੰਦ ਹੈ। ਕਸਰਤ ਤੋਂ ਪਹਿਲਾਂ ਕੁਝ ਖਾਧਾ ਨਾ ਜਾਵੇ, ਖਾਸ ਤੌਰ 'ਤੇ ਕੋਈ ਭਾਰੀ ਚੀਜ਼। ਕਸਰਤ ਤੋਂ ਪਹਿਲਾਂ ਪਾਣੀ ਦਾ ਇਕ ਗਿਲਾਸ ਜਾਂ ਦੋ ਗਿਲਾਸ ਪੀਣਾ ਕਸਰਤ ਵਿਚ ਸਹਾਈ ਹੁੰਦਾ ਹੈ। ਕਸਰਤ ਤੋਂ ਪਹਿਲਾਂ ਗਰਮ ਹੋਣਾ ਅਤੇ ਬਾਅਦ ਵਿਚ ਸਹਿਜ ਅਵਸਥਾ ਵਿਚ ਆਉਣਾ ਅਤੀ ਜ਼ਰੂਰੀ ਹੈ। ਅਗਰ ਕਿਸੇ ਵਿਅਕਤੀ ਨੇ ਕਾਫੀ ਲੰਮੇ ਅਰਸੇ ਤੱਕ ਕੋਈ ਸਰੀਰਕ ਕੰਮ ਨਹੀਂ ਕੀਤਾ ਅਤੇ ਉਹ ਕਿਸੇ ਖੇਡ ਵਿਚ ਹਿੱਸਾ ਵੀ ਨਹੀਂ ਲੈਂਦਾ ਅਤੇ ਜੇਕਰ ਉਮਰ 40 ਸਾਲ ਤੋਂ ਵੱਧ ਹੈ ਤਾਂ ਕਸਰਤ ਸ਼ੁਰੂ ਕਰਨ ਤੋਂ ਪਹਿਲਾਂ ਡਾਕਟਰੀ ਮਸ਼ਵਰਾ ਅਤੇ ਚੈਕਅਪ ਜ਼ਰੂਰੀ ਹੈ। ਕਸਰਤ ਕਰਦੇ ਸਮੇਂ ਚੱਕਰ ਆਉਣ ਲੱਗੇ, ਛਾਤੀ ਜਾਂ ਸਰੀਰ ਦੇ ਕਿਸੇ ਹੋਰ ਹਿੱਸੇ ਵਿਚ ਹੋਵੇ ਖੱਲੀਆਂ ਚੜ੍ਹਨ ਲੱਗਣ ਤਾਂ ਕਸਰਤ ਤੁਰੰਤ ਬੰਦ ਕਰ ਦੇਣੀ ਚਾਹੀਦੀ ਹੈ। ਕਸਰਤ ਤੋਂ ਬਾਅਦ ਪਾਣੀ ਦਾ ਗਿਲਾਸ, ਦੁੱਧ ਦਾ ਗਿਲਾਸ ਜਾਂ ਜੂਸ ਦਾ ਗਿਲਾਸ ਬਹੁਤ ਹੀ ਲਾਭਕਾਰੀ ਹੈ।

ਜ਼ਿੰਦਗੀ ਨੂੰ ਰਸ ਭਰਪੂਰ, ਆਨੰਦ ਦਾਇਕ ਬਣਾਉਣ ਲਈ ਅਤੇ ਜੀਵਨ ਵਿਚ ਜ਼ਿੰਦਾਦਿਲੀ ਭਰਨ ਲਈ ਕਸਰਤ ਦੀ ਆਦਤ ਪਾਉਣੀ ਹੀ ਚਾਹੀਦੀ ਹੈ।

-ਡਾ. ਬਲਦੇਵ ਸਿੰਘ ਸਹੋਤਾ,

ਐਸ. ਐਮ. ਓ. ਸੁਨਾਮ।
http://www.S7News.com

ਵਿਰਸੇ ਦੀਆਂ ਬਾਤਾਂ- ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ

ਕਦੇ ਖੜੇਤ ਨਹੀਂ ਆਈ, ਜਿਹੜੀ ਚੀਜ਼ ਅੱਜ ਫੈਸ਼ਨ ਦੇ ਤੌਰ 'ਤੇ ਵਰਤੀ ਜਾਂਦੀ ਹੈ, ਹੋ ਸਕਦਾ ਹੈ ਸਾਲ-ਛੇ ਮਹੀਨਿਆਂ ਤੱਕ ਉਸ ਦੀ ਵੀ ਕੋਈ ਵੁੱਕਤ ਨਾ ਰਹੇ।

ਕੋਈ ਵੇਲਾ ਸੀ ਜਦੋਂ ਸੱਗੀ ਫੁੱਲ, ਪਿੱਪਲ ਪੱਤੀਆਂ ਅਤੇ ਹੋਰ ਸ਼ਿੰਗਾਰਾਂ ਨਾਲ ਸਜੀਆਂ ਮੁਟਿਆਰ ਪੰਜਾਬਣਾਂ ਹੋਣ ਦਾ ਅਹਿਸਾਸ ਕਰਾਉਂਦੀਆਂ ਸਨ ਪਰ ਅੱਜ ਇਹ ਸਾਰੀਆਂ ਚੀਜ਼ਾਂ ਅਜਾਇਬ ਘਰਾਂ ਦਾ ਸ਼ਿੰਗਾਰ ਬਣ ਕੇ ਰਹਿ ਗਈਆ ਹਨ। ਹੁਣ ਤਾਂ ਸੌ ਪਿੱਛੇ ਦਸ ਮੁਟਿਆਰਾਂ ਵੀ ਅਜਿਹੀਆਂ ਨਹੀਂ ਲੱਭਦੀਆਂ ਜਿਹੜੀਆਂ ਪਰਾਂਦੇ ਨੂੰ ਅਹਿਮੀਅਤ ਦਿੰਦੀਆਂ ਹੋਣ। ਕਿਸੇ ਵੇਲੇ ਆਸਾ ਸਿੰਘ ਮਸਤਾਨਾ ਦਾ ਗੀਤ �ਕਾਲੀ ਤੇਰੀ ਗੁੱਤ 'ਤੇ ਪਰਾਂਦਾ ਤੇਰਾ ਲਾਲ ਨੀ, ਰੂਪ ਦੀਏ ਰਾਣੀਏ ਪਰਾਂਦੇ ਨੂੰ ਸੰਭਾਲ ਨੀ' ਕੰਨਾਂ ਵਿਚ ਖੰਡ-ਮਿਸ਼ਰੀ ਘੋਲਦਾ ਹੁੰਦਾ ਸੀ ਪਰ ਦੁੱਖ ਦੀ ਗੱਲ ਇਹ ਹੈ ਕਿ ਰੂਪ ਦੀਆਂ ਰਾਣੀਆਂ ਨੇ ਨਾ ਪਰਾਂਦਿਆਂ ਨੂੰ ਸੰਭਾਲਿਆ ਅਤੇ ਨਾ ਹੀ ਲੰਮੀਆਂ ਗੁੱਤਾਂ ਨੂੰ।

ਸ਼ਹਿਰਾਂ ਦੀ ਗੱਲ ਤਾਂ ਵੱਖਰੀ, ਪੇਂਡੂ ਕੁੜੀਆਂ ਸੀਨਿਆਂ 'ਤੇ ਛੁਰੀਆਂ ਚਲਾਉਂਦਾ। ਸ਼ਾਇਦ ਇਸੇ ਕਰਕੇ ਵੱਖ-ਵੱਖ ਕਵੀਆਂ ਨੇ ਪਰਾਂਦੇ ਦੀ ਮਹੱਤਤਾ ਬਿਆਨ ਕੀਤੀ ਹੈ। ਕਿਸੇ ਨੇ ਪਰਾਂਦੇ ਨੂੰ ਸੱਪ ਵਾਂਗ ਫੁੰਕਾਰੇ ਮਾਰਨ ਵਾਲਾ ਆਖਿਆ ਹੈ, ਕਿਸੇ ਨੇ ਚੋਬਰਾਂ ਦੀਆਂ ਨੀਂਦਾ ਉਡਾਉਣ ਵਾਲਾ ਤੇ ਕਿਸੇ ਨੇ ਇਸ ਨੂੰ ਮੁਟਿਆਰ ਦੇ ਹੁਸਨ ਦਾ ਪ੍ਰਤੀਕ ਆਖਿਆ ਹੈ।

ਇਹ ਸੱਚ ਹੈ ਕਿ ਪਹਿਲੇ ਵੇਲਿਆਂ ਵਿਚ ਮੁਟਿਆਰ ਦੀਆਂ ਸਧਰਾਂ ਪਰਾਂਦੇ ਨਾਲ ਵੀ ਜੁੜੀਆਂ ਹੁੰਦੀਆਂ ਸਨ। ਪਰਾਂਦੇ ਨੂੰ ਮਹਿਕਦੀ ਜਵਾਨੀ ਨਾਲ ਜੋੜ ਕੇ ਦੇਖਿਆ ਜਾਂਦਾ ਸੀ। ਪਰਾਂਦਾ ਮੁਟਿਆਰ ਦੇ ਹੁਸਨ ਨੂੰ ਚਾਰ ਚੰਨ ਲਗਾ ਦਿੰਦਾ ਅਤੇ ਉਸ ਦੇ ਰੂਪ ਦੀ ਸੋਭਾ ਵਧ ਜਾਂਦੀ ਜਿਵੇਂ ਸ਼ਿੰਗਾਰ ਦੇ ਬਾਕੀ ਸਾਧਨਾਂ ਦਾ ਆਪੋ-ਆਪਣਾ ਥਾਂ ਹੈ, ਉਸੇ ਤਰ੍ਹਾਂ ਪਰਾਂਦਾ ਆਪਣਾ ਰੋਲ ਅਦਾ ਕਰਦਾ ਅਤੇ ਵਿਆਹਾਂ ਮੌਕੇ ਮੁਟਿਆਰਾਂ ਸਹੁਰੇ ਘਰ ਕਈ-ਕਈ ਦਰਜਨ ਪਰਾਂਦੇ ਲੈ ਕੇ ਜਾਂਦੀਆਂ।

ਹੁਣ ਸਮਾਂ ਏਨਾ ਬਦਲ ਗਿਆ ਹੈ ਕਿ ਸਭ ਦੇ ਸਾਹਮਣੇ ਹੈ। ਸਕੂਲ-ਕਾਲਜ ਵਿਚ ਪੜ੍ਹਦੀ ਕਿਸੇ ਵੀ ਕੁੜੀ ਨੂੰ ਪੁੱਛ ਲਵੋ, �ਤੁਸੀਂ ਗੁੱਤ ਦੀ ਥਾਂ ਗਿੱਠ ਕੁ ਲੰਮੇ ਵਾਲਾਂ 'ਤੇ ਰਬੜ ਬੈਂਡ ਚੜ੍ਹਾਇਆ ਹੋਇਐ, ਜੇ ਤੁਸੀਂ ਲੰਮੀ ਗੁੱਤ ਰੱਖ ਲਵੋਂ ਤਾਂ ਬਹੁਤੀ ਚੰਗੀ ਗੱਲ ਹੋਵੇ।' ਅੱਗੋਂ ਜਵਾਬ ਮਿਲਦਾ ਹੈ, �ਸਾਰਾ ਦਿਨ ਗਰਦਨ ਨੂੰ ਪਸੀਨਾ ਜਿਹਾ ਆਉਂਦਾ ਰਹਿੰਦੈ, ਕੌਣ ਕਰੇ ਯੱਬ੍ਹ ਗੁੱਤ ਰੱਖਣਾ ਦਾ, ਪੋਨੀ ਵਧੀਆ ਐ, ਨਾ ਇਸ ਨੂੰ ਵਾਹੁਣ-ਸੰਵਾਰਨ 'ਤੇ ਬਹੁਤਾ ਝੰਜਟ ਕਰਨ ਦੀ ਲੋੜ ਐ...।' ਇਹ ਗੱਲ ਆਪਣੀ ਥਾਂ ਠੀਕ ਹੋ ਸਕਦੀ ਹੈ ਪਰ ਸੋਹਣੇ ਦੇਸ਼ ਪੰਜਾਬ ਦੀਆਂ ਮੁਟਿਆਰਾਂ ਜਦੋਂ ਇਹ ਵਿਚਾਰ ਰੱਖਣ ਲੱਗੀਆਂ ਹੋਣ ਤਾਂ ਮਨ ਨੂੰ ਹੌਲ ਜਿਹਾ ਪੈਂਦਾ ਹੈ।

ਗੁਰਦਾਸ ਮਾਨ ਦਾ ਗੀਤ ਵੀ ਤੁਸੀਂ ਸੁਣਿਆ ਹੋਵੇਗਾ, �ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ, ਜਿਨ੍ਹਾਂ ਦੇ ਰਾਤੀਂ ਯਾਰ ਵਿਛਾੜੇ', ਜਿਸ ਵਿਚ ਪਰਾਂਦੇ ਨਾਲ ਮੁਟਿਆਰ ਦੀਆਂ ਸਧਰਾਂ ਨੂੰ ਜੋੜ ਕੇ ਪੇਸ਼ ਕੀਤਾ ਗਿਆ ਹੈ। ਸੱਚ ਹੈ ਕਿ ਜਦੋਂ ਮਨ ਵਿਚ ਕੋਈ ਚਾਅ ਨਾ ਹੋਵੇ, ਸਧਰਾਂ ਮਰ ਗਈਆਂ ਹੋਣ, ਖੁਸ਼ੀ ਨਾਂਅ ਦੀ ਕੋਈ ਚੀਜ਼ ਨਾ ਹੋਵੇ, ਉਦੋਂ ਕੀਹਦੇ ਲਈ ਸੰਵਰਨਾ ਹੁੰਦਾ ਹੈ। ਜ਼ਮਾਨਾ ਭਾਵੇਂ ਬਦਲ ਜਾਵੇ, ਫੈਸ਼ਨ ਭਾਵੇਂ ਕੋਈ ਵੀ ਆ ਜਾਵੇ, ਸਾਨੂੰ ਆਪਣਾ ਪਿਛੋਕੜ ਨਹੀਂ ਭੁੱਲਣਾ ਚਾਹੀਦਾ, ਕਿਉਂਕਿ ਜਿਹੜੀਆਂ ਕੌਮਾਂ ਅਤੀਤਵਿਸਾਰ ਦਿੰਦੀਆਂ ਹਨ, ਸਮਾਂ ਉਨ੍ਹਾਂ ਨੂੰ ਘੱਟ ਹੀ ਮੁਆਫ ਕਰਦਾ ਹੈ।
http://www.S7News.com

ਜਦੋਂ ਕਿਸੇ ਅੰਗ ਵਿਚ ਮੋਚ ਆ ਜਾਵੇ

ਮਨੁੱਖੀ ਸਰੀਰ ਦੇ ਅੰਗਾਂ ਦੇ ਤੰਤੂਆਂ ਦੇ ਫਟਣ ਜਾਂ ਖਿੱਚੇ ਜਾਣ ਨੂੰ ਮੋਚ ਕਹਿੰਦੇ ਹਨ। ਅਜਿਹਾ ਸਰੀਰ ਦੇ ਕਿਸੇ ਅੰਗ ਵਿਸ਼ੇਸ਼ ਨੂੰ ਲੋੜ ਤੋਂ ਵੱਧ ਜ਼ੋਰ ਦੇ ਕੇ ਕੰਮ ਕਰਨ ਦੀ ਕੋਸ਼ਿਸ ਕਰਦੇ ਸਮੇਂ ਹੁੰਦਾ ਹੈ ਅਤੇ ਉਚਾਈ ਤੋਂ ਛਲਾਂਗ ਲਗਾਉਣਾ ਜਾਂ ਗੁੱਟ ਨਾਲ ਖੇਡਦੇ ਸਮੇਂ ਵੀ ਹੁੰਦਾ ਹੈ। ਕਹਿਣ ਦਾ ਭਾਵ ਹੈ ਕਿ ਥੋੜ੍ਹੀ ਜਿਹੀ ਵੀ ਲਾਪ੍ਰਵਾਹੀ ਨਾਲ ਕੰਮ ਕਰਨ ਦਾ ਯਤਨ ਕੀਤੇ 'ਤੇ ਮੋਚ ਆ ਜਾਂਦੀ ਹੈ।

ਅਸੀਂ ਸੁਣਦੇ ਹਾਂ ਕਿ ਉ�ਚੀ ਜਗ੍ਹਾ ਤੋਂ ਛਾਲ ਮਾਰੀ ਅਤੇ ਉਸ ਦੇ ਪੈਰ ਵਿਚ ਮੋਚ ਆ ਗਈ। ਸਾਈਕਲ ਦਾ ਟਾਇਰ ਦੌੜਾਉਂਦੇ ਹੋਏ ਡਿੱਗਣ 'ਤੇ ਉਸ ਦੇ ਹੱਥਾਂ ਵਿਚ ਮੋਚ ਆ ਗਈ। ਦੌੜਦੇ ਹੋਏ ਡਿੱਗਿਆ ਤਾਂ ਉਸ ਦੇ ਗੋਡੇ ਵਿਚ ਮੋਚ ਆ ਗਈ। ਕਬੱਡੀ ਖੇਡਦੇ ਸਮੇਂ ਕੂਹਣੀਆਂ ਨੂੰ ਮੋਚ ਆ ਗਈ।

ਸਪੱਸ਼ਟ ਹੈ ਕਿ ਇਨ੍ਹਾਂ ਗੱਲਾਂ ਤੋਂ ਪਤਾ ਲਗਦਾ ਹੈ ਕਿ ਸਾਵਧਾਨੀ ਤੋਂ ਬਗੈਰ ਕੰਮ ਕੀਤਿਆਂ ਮੋਚ ਆ ਜਾਂਦੀ ਹੈ। ਸਰੀਰ ਦੇ ਕਿਸੇ ਅੰਗ ਵਿਚ ਮੋਚ ਆ ਜਾਣ ਨਾਲ ਦਰਦ ਹੁੰਦੀ ਹੈ। ਮੋਚ ਵਾਲੀ ਥਾਂ ਹਿਲਾਉਣ ਨਾਲ ਦਰਦ ਹੁੰਦਾ ਹੈ। ਉਸ ਥਾਂ 'ਤੇ ਸੋਜ਼ ਵੀ ਆ ਜਾਂਦੀ ਹੈ। ਹੁਣ ਅਸੀਂ ਕੁਝ ਉਪਾਅ ਦੱਸਾਂਗੇ, ਜਿਨ੍ਹਾਂ ਰਾਹੀ ਤੁਸੀਂ ਆਪਣੀ ਮੋਚ ਦਾ ਇਲਾਜ ਕਰ ਸਕਦੇ ਹੋ-

* ਮੋਚਗ੍ਰਸਤ ਅੰਗ ਨੂੰ ਸਥਿਰ ਅਵਸਥਾ ਵਿਚ ਰੱਖੋ।

* ਅੰਗ 'ਤੇ ਪੱਟੀ ਬੰਨ੍ਹੋ ਅਤੇ ਉਸ ਨੂੰ ਪਾਣੀ ਨਾਲ ਗਿੱਲਾ ਰੱਖੋ।

* ਇਮਲੀ ਦੀਆਂ ਪੱਤੀਆਂ ਉਬਾਲ ਲਓ। ਉਸ ਵਿਚ ਨਮਕ ਵੀ ਪਾਉਸ਼ ਉਬਲੇ ਪਾਣੀ ਨਾਲ ਮੋਚਗ੍ਰਸਤ ਅੰਗ ਨੂੰ ਧੋਵੋ। ਫਿਰ ਪੱਤੀਆਂ ਲਗਾ ਕੇ ਸਾਫ ਕੱਪੜੇ ਨੂੰ ਪੱਟੀ ਨਾਲ ਬੰਨ੍ਹ ਦਿਉ। ਇਸ ਤਰ੍ਹਾਂ ਕੁਝ ਦਿਨ ਕਰੋ, ਜਦੋ ਤੱਕ ਮੋਚ ਠੀਕ ਨਾ ਹੋ ਜਾਵੇ।

* ਜੇਕਰ ਮੋਚ ਵਾਲੀ ਥਾਂ 'ਤੇ ਜ਼ਖਮ ਹੋ ਗਿਆ ਹੈ ਜਾਂ ਖੂਨ ਨਿਕਲਿਆ ਹੈ ਤਾਂ ਹਲਦੀ ਅਤੇ ਪਿਆਜ਼ ਪੀਸ ਕੇ ਸਰ੍ਹੋਂ ਦੇ ਤੇਲ ਵਿਚ ਬੰਨ੍ਹੋ। ਅਜਿਹਾ ਤਦ ਤੱਕ ਕਰੋ ਜਦ ਤੱਕ ਆਰਾਮ ਨਾ ਆਵੇ।

* ਮੋਚਗ੍ਰਸਤ ਅੰਗ 'ਤੇ ਮਾਲਿਸ਼ ਨਾ ਕਰੋ। ਇਸ ਨਾਲ ਨਸਾਂ ਇਧਰ-ਉਧਰ ਹੋ ਸਕਦੀਆਂ ਹਨ, ਜੋ ਨੁਕਸਾਨਦੇਹ ਹੈ।

* ਸਾਧਾਰਨ ਮੋਚ ਵਿਚ ਆਇਓਡੈਕਸ ਦੀ ਗਰਮ ਮਾਲਿਸ਼ ਕੀਤੀ ਜਾ ਸਕਦੀ ਹੈ।

ਇਹ ਕੁਝ ਉਪਾਅ ਹਨ, ਜਿਨ੍ਹਾਂ ਨਾਲ ਅਸੀਂ ਮੋਚ ਦਾ ਇਲਾਜ ਕਰ ਸਕਦੇ ਹਾਂ। ਸਭ ਕੁਝ ਕਰਨ ਤੋਂ ਬਾਅਦ ਵੀ ਜਦੋਂ ਸਾਨੂੰ ਇਹ ਲੱਗੇ ਕਿ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ ਤਾਂ ਡਾਕਟਰ ਕੋਲ ਜਾਣਾ ਚਾਹੀਦਾ ਹੈ।

ਮੋਚ ਵਾਲੀ ਥਾਂ ਨੂੰ ਕੁਝ ਲੋਕ ਖਿੱਚ-ਠੋਕ ਕੇ ਬਿਠਾਉਣ ਦਾ ਦਾਅਵਾ ਵੀ ਕਰਦੇ ਹਨ। ਯਾਦ ਰੱਖੋ, ਅਜਿਹਾ ਖਤਰਾ ਲੈਂਦੇ ਸਮੇਂ ਡਾਕਟਰ ਨਾਲ ਸਲਾਹ ਜ਼ਰੂਰ ਕਰੋ ਅਤੇ ਸੰਭਵ ਇਲਾਜ ਕਰਵਾਓ।

-ਗਰੀਸ਼ ਚੰਦਰ।
http://www.S7News.com

ਦਲੇਰ ਮਹਿੰਦੀ ਹਰਸਿਮਰਤ ਦੀ ਮਦਦ ’ਤੇ ਆਏ

ਮਾਨਸਾ (ਪੱਤਰ ਪ੍ਰੇਰਕ)-ਪ੍ਰਸਿੱਧ ਪੌਪ ਗਾਇਕ ਦਲੇਰ ਮਹਿੰਦੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੀ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਦੇ ਹੱਕ 'ਚ ਆ ਡਟੇ ਹਨ। ਸ੍ਰੀ ਮਹਿੰਦੀ ਜਿਨ੍ਹਾਂ ਨੂੰ ਨੇੜਿਓਂ ਵੇਖਣ ਲਈ ਲੋਕੀਂ ਉਮੜ ਕੇ ਪਹੁੰਚਦੇ ਹਨ, ਉਥੇ ਉਨ੍ਹਾਂ ਵੱਲੋਂ ਵੱਖਰੇ ਲਹਿਜੇ 'ਚ ਕੀਤਾ ਜਾਂਦਾ ਭਾਸ਼ਣ ਅਤੇ ਗੀਤਾਂ ਨੂੰ ਵੀ ਵੋਟਰ ਧਿਆਨ ਨਾਲ ਸੁਣਦੇ ਹਨ। ਬੀਤੀ ਸ਼ਾਮ ਦਲੇਰ ਮਹਿੰਦੀ ਮਾਨਸਾ ਸ਼ਹਿਰ ਦੇ ਵਾਰਡ ਨੰਬਰ 20 'ਚ ਪਹੁੰਚੇ ਅਤੇ ਉਨ੍ਹਾਂ ਨੇ ਆਪਣੇ ਇਕ ਦੋ ਗੀਤ ਵੀ ਸੁਣਾਏ ਅਤੇ ਵੋਟਰਾਂ ਨੂੰ ਬੀਬੀ ਹਰਸਿਮਰਤ ਕੌਰ ਬਾਦਲ ਦੇ ਹੱਕ 'ਚ ਵੋਟਾਂ ਪਾਉਣ ਲਈ ਵੀ ਪ੍ਰੇਰਿਆ। ਚੋਣ ਜਲਸੇ ਨੂੰ ਟਰੱਕ ਯੂਨੀਅਨ ਮਾਨਸਾ ਦੇ ਪ੍ਰਧਾਨ ਮਲਕੀਤ ਸਿੰਘ ਭਪਲਾ, ਵਾਰਡ ਦੀ ਐਮ. ਸੀ. ਸਰਬਜੀਤ ਕੌਰ, ਜਥੇਦਾਰ ਗੁਰਦੀਪ ਸਿੰਘ ਦੀਪ ਅਤੇ ਕਈ ਹੋਰਾਂ ਨੇ ਵੀ ਸੰਬੋਧਨ ਕੀਤਾ।
http://www.S7News.com

ਮੁੱਖ ਮੰਤਰੀ ਦਾ ਸੁਰੱਖਿਆ ਘੇਰਾ ਕੀਤਾ ਮਜ਼ਬੂਤ

ਪਟਿਆਲਾ (ਪੱਤਰ ਪ੍ਰੇਰਕ)-ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦਾ ਲੋਕ ਸਭਾ ਚੋਣਾਂ ਨੂੰ ਦੇਖਦਿਆਂ ਹੋਇਆਂ ਸੁਰੱਖਿਆ ਘੇਰਾ ਹੋਰ ਮਜ਼ਬੂਤ ਕਰ ਦਿੱਤਾ ਗਿਆ ਹੈ। ਅੱਜ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਤਰਾਣਾ, ਸਮਾਣਾ, ਨਾਭਾ ਤੇ ਪਟਿਆਲਾ ਵਿਚ ਚੋਣਾਵੀ ਰੈਲੀਆਂ ਨੂੰ ਸੰਬੋਧਨ ਕੀਤਾ। ਦੇਖਿਆ ਗਿਆ ਕਿ ਸ਼ੁਤਰਾਣਾ ਵਿਚ ਮੁੱਖ ਮੰਤਰੀ ਦੀ ਸੁਰੱਖਿਆ ਲਈ ਜਿਥੇ ਪਹਿਲਾਂ ਪੁਲਿਸ ਮੁਲਾਜ਼ਮਾਂ ਦੀ ਮਨੁੱਖੀ ਚੇਨ ਬਣਾਈ ਗਈ ਉਸ ਦੇ ਅੰਦਰ ਹੀ ਬੁਲੇਟ ਪਰੂਫ ਜੈਕੇਟਾਂ ਵਾਲੇ ਪੰਜ ਸੁਰੱਖਿਆ ਜਵਾਨ ਵੀ ਤਾਇਨਾਤ ਕੀਤੇ ਗਏ। ਸੂਤਰਾਂ ਅਨੁਸਾਰ ਪਤਾ ਲੱਗਿਆ ਹੈ ਕਿ ਅਜਿਹਾ ਰਾਜ ਵਿਚ ਹੋ ਰਹੀਆਂ ਲੋਕ ਸਭਾ ਚੋਣਾਂ ਸਮੇਂ ਸ਼ਾਂਤੀ ਬਣਾਏ ਰੱਖਣ ਲਈ ਕੀਤਾ ਗਿਆ ਹੈ ਕਿਉਂਕਿ ਆਈ.ਬੀ. ਨੇ ਕੁਝ ਸੰਗਠਨਾਂ ਵੱਲੋਂ ਗੜਬੜੀ ਫੈਲਾਏ ਜਾਣ ਦੀ ਸ਼ੰਕਾ ਸਬੰਧੀ ਰਿਪੋਰਟਾਂ ਵੀ ਸਰਕਾਰ ਨੂੰ ਦਿੱਤੀਆਂ ਹਨ।
http://www.S7News.com

ਚਾਕੂ ਦੀ ਨੋਕ ’ਤੇ ਭਾਜਪਾ ਨੇਤਾ ਨੂੰ ਲੁੱਟਿਆ

ਜਲੰਧਰ (ਵਿ. ਪ੍ਰ.)-ਬੀਤੀ ਰਾਤ ਹਥਿਆਰਬੰਦ ਲੁਟੇਰਿਆਂ ਨੇ ਸੋਢਲ ਫਾਟਕ ਦੇ ਨੇੜੇ ਜਾ ਰਹੇ ਇਕ ਭਾਜਪਾ ਨੇਤਾ ਨੂੰ ਹਥਿਆਰਾਂ ਦੀ ਨੋਕ 'ਤੇ ਲੁੱਟ ਲਿਆ। ਭਾਜਪਾ ਨੇਤਾ ਬਿੱਟੂ ਚੌਧਰੀ ਬੀਤੀ ਰਾਤ ਕਰੀਬ 11-00 ਵਜੇ ਆਪਣੇ ਇਕ ਦੋਸਤ ਦੇ ਨਾਲ ਮੋਟਰਸਾਈਕਲ 'ਤੇ ਜਾ ਰਿਹਾ ਸੀ ਕਿ ਸੇਠ ਹੁਕਮ ਚੰਦ ਸਕੂਲ ਦੇ ਨੇੜੇ ਮੋਟਰਸਾਈਕਲ ਸਵਾਰ ਤਿੰਨ ਹਥਿਆਰਬੰਦ ਲੁਟੇਰਿਆਂ ਨੇ ਉਨ੍ਹਾਂ ਨੂੰ ਘੇਰ ਕੇ ਰੋਕ ਲਿਆ ਤੇ ਤੇਜ਼ਧਾਰ ਹਥਿਆਰ ਦਿਖਾ ਕੇ ਮਾਰਨ ਦੀ ਧਮਕੀ ਦੇ ਕੇ ਬਿੱਟੂ ਚੋਧਰੀ ਦੀ ਜੇਬ 'ਚ ਪਏ 28,000 ਰੁਪਏ ਲੁੱਟ ਲਏ ਅਤੇ ਫਰਾਰ ਹੋ ਗਏ। ਥਾਣਾ-1 ਦੀ ਪੁਲੀਸ ਨੂੰ ਸ਼ਿਕਾਇਤ ਕੀਤੀ ਗਈ ਗਈ ਹੈ।
http://www.S7News.com
 
eXTReMe Tracker