Tuesday, April 28, 2009

ਅਡਵਾਨੀ 1 ਮਈ ਨੂੰ ਪੰਜਾਬ ਵਿੱਚ ਠੋਕਣਗੇ ਚੋਣ ਤਾਲ

ਜਲੰਧਰ 27 ਅਪਰੈਲ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਲਾਲ ਕ੍ਰਿਸ਼ਨ ਅਡਵਾਨੀ ਪੰਜਾਬ ਵਿੱਚ ਚੋਣ ਪ੍ਰਚਾਰ ਕਰਨ ਲਈ ਪਹਿਲੀ ਮਈ ਨੂਂੰ ਸੂਬੇ ਦੇ ਦੌਰੇ ਤੇ ਆ ਰਹੇ ਹਨ। ਪੰਜਾਬ ਦੇ ਲੋਕਲ ਬਾਡੀਜ਼ ਮੰਤਰੀ ਮਨੋਰੰਜਨ ਕਾਲੀਆ, ਪੰਜਾਬ ਭਾਜਪਾ ਦੇ ਪ੍ਰਧਾਨ ਪ੍ਰੋ. ਰਾਜਿੰਦਰ ਭੰਡਾਰੀ ਅਤੇ ਸੀਨੀਅਰ ਪਾਰਟੀ ਆਗੂ ਵਿਨੋਦ ਸ਼ਰਮਾ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ। ਅਡਵਾਨੀ ਦੇ ਦਫਤਰ ਨੇ ਸੂਬਾ ਯੁਨਿਟ ਨੂੰ ਪਹਿਲੀ ਮਈ ਦੇ ਦੌਰੇ ਬਾਰੇ ਜਾਣਕਾਰੀ ਦੇ ਦਿੱਤੀ ਹੈ ਪਰ ਅਜੇ ਭਾਜਪਾ ਨੇ ਅਕਾਲੀ ਦਲ ਨਾਲ ਮੀਟਿੰਗ ਕਰਕੇ ਇਸ ਗੱਲ ਦਾ ਫੈਸਲਾ ਕਰਨਾ ਹੈ ਕਿ ਅਡਵਾਨੀ ਦੀ ਰੈਲੀ ਕਿਸ ਜ਼ਿਲ੍ਹੇ ਵਿੱਚ ਕਰਵਾਈ ਜਾਵੇ। ਪੰਜਾਬ ਵਿੱਚ ਦੋ ਪੜਾਵਾਂ ਵਿੱਚ ਵੋਟਾਂ ਪੈਣੀਆਂ ਹਨ। ਇਸ ਨੂੰ ਵੇਖਦੇ ਹੋਏ ਸ਼ਾਇਦ ਅਡਵਾਨੀ ਨੂੰ ਅਕਾਲੀ-ਭਾਜਪਾ ਗਠਜੋੜ ਵਲੋਂ ਮਾਲਵਾ ਖੇਤਰ ਵਿੱਚ ਲਿਜਾਣ ਦੀ ਕੋਸ਼ਿਸ਼ ਕੀਤੀ ਜਾਵੇਗੀ ਜਿਸ ਵਿੱਚ ਪੈਂਦੀਆਂ ਚਾਰ ਸੀਟਾਂ ਬਠਿੰਡਾ, ਪਹਿਲੇ ਪੜਾਅ ਵਿੱਚ 7 ਮਈ ਨੂੰ ਵੋਟਾਂ ਪੈਣੀਆਂ ਹਨ। ਅਡਵਾਨੀ ਤੋਂ ਇਲਾਵਾ ਭਾਜਪਾ ਆਗੂ ਸੁਸ਼ਮਾ ਸੁਵਰਾਜ ਨੇ ਵੀ ਪਹਿਲੀ ਮਈ ਨੂੰ ਹੀ ਪੰਜਾਬ ਦੌਰੇ ਤੇ ਆਉਣ ਦੀ ਸਹਿਮਤੀ ਦਿੱਤੀ ਹੈ। ਸੁਸ਼ਮਾ ਦੇ ਮਾਲਵਾ ਅਤੇ ਦੋਆਬਾ ਵਿੱਚ ਦੋ ਪ੍ਰੋਗਰਾਮ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰੋ. ਭੰਡਾਰੀ ਨੇ ਕਿਹਾ ਕਿ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਵੀ ਮਈ ਦੇ ਪਹਿਲੇ ਹਫਤੇ ਵਿੱਚ ਪੰਜਾਬ ਚੋਣ ਪ੍ਰਚਾਰ ਲਈ ਆਉਣ ਬਾਰੇ ਸਹਿਮਤੀ ਦਿੱਤੀ ਹੈ। ਸ਼ਾਇਦ ਕੱਲ ਤੱਕ ਮੋਦੀ ਦੀ ਤਾਰੀਕ ਵੀ ਫਾਈਨਲ ਕਰ ਦਿੱਤੀ ਜਾਵੇਗੀ। ਸੂਬੇ ਵਿੱਚ ਅਕਾਲੀ-ਭਾਜਪਾ ਗਠਜੋੜ ਨੂੰ ਸੱਤਾ ਵਿੱਚ ਆਏ ਦੋ ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ ਜਿਸ ਨੂੰ ਵੇਖਦੇ ਹੋਏ ਸਰਕਾਰ ਵਿਰੋਧੀ ਲਹਿਰ ਨੂੰ ਘੱਟ ਕਰਨ ਉਦੇਸ਼ ਨਾਲ ਭਾਜਪਾ ਨੇ ਆਪਣੇ ਮਹਾਰਥੀ ਆਗੂਆਂ ਦੀ ਟੀਮ ਨੂੰ ਇੱਕ ਤੋਂ 11 ਮਈ ਦਰਮਿਆਨ ਚੋਣ ਮੈਦਾਨ ਵਿੱਚ ਝੋਕਣ ਦਾ ਫੈਸਲਾ ਲਿਆ ਹੈ।
http://www.DhawanNews.com

No comments:

 
eXTReMe Tracker