Tuesday, April 28, 2009

ਆਈ ਟੀ ਐਫ ਦੇ ਫੈਸਲੇ ਵਿਰੁੱਧ ਅਪੀਲ ਕਰੇਗਾ ਆਸਟਰੇਲੀਆ

ਮੈਲਬਰਨ 27 ਅਪਰੈਲ ਭਾਰਤ ਖਿਲਾਫ ਅਗਲੇ ਮਹੀਨੇ ਹੋਣ ਵਾਲੇ ਮੁਕਬਾਲੇ ਵਿੱਚੋਂ ਘੱਟਣ ਕਾਰਨ ਡੇਵਿਸ ਕੱਪ ਵਿੱਚ ਇਕ ਸਾਲ ਦੀ ਪਾਬੰਦੀ ਲੱਗਣ ਨੇੜੇ ਪੁੱਜੇ ਆਸਟਰੇਲੀਆ ਨੇ ਕਿਹਾ ਕਿ ਇਹ ਉਸ ਪਾਬੰਦੀ ਵਿਰੁੱਧ ਅੰਤਰਰਾਸ਼ਟਰੀ ਟੈਨਿਸ ਫੈਡਰੇਸ਼ਨ ਨੂੰ ਅਪੀਲ ਕਰੇਗਾ। ਆਸਟਰੇਲੀਆ ਨੇ ਕਿਹਾ ਕਿ ਉਹ ਇਸ ਕਰਕੇ ਮੁਕਾਬਲੇ ਤੋਂ ਹੱਟ ਗਿਆ ਕਿਉਂਕਿ ਉਹ ਚੇਨਈ ਵਿੱਚ ਸੁਰੱਖਿਆ ਪ੍ਰਬੰਧਾਂ ਤੋਂ ਸੰਤੁਸ਼ਟ ਨਹੀਂ ਹੈ। ਭਾਰਤ ਵਿੱਚ ਡੇਵਿਸ ਕੱਪ ਮੁਕਾਬਲਾ 8 ਤੋਂ 10 ਮਈ ਤੱਕ ਹੋਣਾ ਹੈ। ਆਸਟਰੇਲੀਆ ਦੇ ਮੁਕਬਾਲੇ ਵਿੱਚ ਹੱਟਣ ਤੋਂ ਬਾਅਦ ਭਾਰਤ ਨੂੰ ਜੇਤੂ ਐਲਾਨ ਦਿੱਤਾ ਹੈ। ਭਾਰਤ ਵਿਸ਼ਵ ਗਰੁੱਪ ਪਲੇਅ ਆਫ ਵਿੱਚ ਪੁੱਜ ਗਿਆ ਹੈ। ਦੂਜੇ ਪਾਸੇ 28 ਵਾਰ ਦੇ ਵਿਸ਼ਵ ਚੈਂਪੀਅਨ ਆਸਟਰੇਲੀਆ ਨੂੰ ਇਕ ਸਾਲ ਦੀ ਪਾਬੰਦੀ ਅਤੇ 25000 ਡਾਲਰ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।




http://www.DhawanNews.com

No comments:

 
eXTReMe Tracker