Wednesday, April 29, 2009

ਮੁੱਖ ਮੰਤਰੀ ਦਾ ਸੁਰੱਖਿਆ ਘੇਰਾ ਕੀਤਾ ਮਜ਼ਬੂਤ

ਪਟਿਆਲਾ (ਪੱਤਰ ਪ੍ਰੇਰਕ)-ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦਾ ਲੋਕ ਸਭਾ ਚੋਣਾਂ ਨੂੰ ਦੇਖਦਿਆਂ ਹੋਇਆਂ ਸੁਰੱਖਿਆ ਘੇਰਾ ਹੋਰ ਮਜ਼ਬੂਤ ਕਰ ਦਿੱਤਾ ਗਿਆ ਹੈ। ਅੱਜ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਤਰਾਣਾ, ਸਮਾਣਾ, ਨਾਭਾ ਤੇ ਪਟਿਆਲਾ ਵਿਚ ਚੋਣਾਵੀ ਰੈਲੀਆਂ ਨੂੰ ਸੰਬੋਧਨ ਕੀਤਾ। ਦੇਖਿਆ ਗਿਆ ਕਿ ਸ਼ੁਤਰਾਣਾ ਵਿਚ ਮੁੱਖ ਮੰਤਰੀ ਦੀ ਸੁਰੱਖਿਆ ਲਈ ਜਿਥੇ ਪਹਿਲਾਂ ਪੁਲਿਸ ਮੁਲਾਜ਼ਮਾਂ ਦੀ ਮਨੁੱਖੀ ਚੇਨ ਬਣਾਈ ਗਈ ਉਸ ਦੇ ਅੰਦਰ ਹੀ ਬੁਲੇਟ ਪਰੂਫ ਜੈਕੇਟਾਂ ਵਾਲੇ ਪੰਜ ਸੁਰੱਖਿਆ ਜਵਾਨ ਵੀ ਤਾਇਨਾਤ ਕੀਤੇ ਗਏ। ਸੂਤਰਾਂ ਅਨੁਸਾਰ ਪਤਾ ਲੱਗਿਆ ਹੈ ਕਿ ਅਜਿਹਾ ਰਾਜ ਵਿਚ ਹੋ ਰਹੀਆਂ ਲੋਕ ਸਭਾ ਚੋਣਾਂ ਸਮੇਂ ਸ਼ਾਂਤੀ ਬਣਾਏ ਰੱਖਣ ਲਈ ਕੀਤਾ ਗਿਆ ਹੈ ਕਿਉਂਕਿ ਆਈ.ਬੀ. ਨੇ ਕੁਝ ਸੰਗਠਨਾਂ ਵੱਲੋਂ ਗੜਬੜੀ ਫੈਲਾਏ ਜਾਣ ਦੀ ਸ਼ੰਕਾ ਸਬੰਧੀ ਰਿਪੋਰਟਾਂ ਵੀ ਸਰਕਾਰ ਨੂੰ ਦਿੱਤੀਆਂ ਹਨ।
http://www.S7News.com

No comments:

 
eXTReMe Tracker