Tuesday, April 28, 2009

ਕਸਾਬ ਨਾਬਾਲਿਗ ਨਹੀਂ

ਮੁੰਬਈ 28 ਅਪਰੈਲ ਮੁੰਬਈ ਦਹਿਸ਼ਤਗਰਦੀ ਹਮਲੇ ਦੇ ਮੁੱਖ ਮੁਜਰਮ ਮੁਹੰਮਦ ਅਜਮਲ ਆਮਿਰ ਕਾਸਬ ਦੇ ਦੰਦਾਂ ਤੇ ਹੱਡੀਆਂ ਦੀ ਜਾਂਚ ਰਿਪੋਰਟ ਤੋਂ ਬਾਅਦ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ ਕਿ ਘਟਨਾ ਦੇ ਸਮੇਂ ਉਸ ਦੀ ਉਮਰ 20 ਸਾਲ ਤੋਂ ਵੱਧ ਸੀ। ਇਸ ਤਰ੍ਹਾਂ ਇਸ ਰਿਪੋਰਟ ਤੋਂ ਦੂਜੀ ਧਿਰ ਦੇ ਉਹ ਦਾਅਵੇ ਖ਼ੁਦ-ਬ-ਖ਼ੁਦ ਖ਼ਾਰਜ ਹੋ ਗਏ ਹਨ, ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਕਾਸਬ ਨਾਬਾਲਗ ਹੈ।

ਮੁਦੱਈ ਪੱਖ ਨੇ ਮੈਡੀਕਲ ਰਿਪੋਰਟ ਨੂੰ ਅਦਾਲਤ �ਚ ਪੇਸ਼ ਕਰਦਿਆਂ ਇਸ ਕੇਸ ਦੀ ਸੁਣਵਾਈ ਕਰ ਰਹੇ ਜੱਜ ਨੂੰ ਕਿਹਾ ਕਿ ਕਾਸਬ ਦੇ ਹੇਠਲੇ ਜਬਾੜੇ ਦੇ ਦੰਦਾਂ ਦੀ ਜਾਂਚ ਤੋਂ ਇਹ ਪਤਾ ਚੱਲਦਾ ਹੈ ਕਿ ਉਸ ਦੀ ਅਕਲ ਜਾੜ੍ਹ ਜੰਮੀ ਹੋਈ ਹੈ ਅਤੇ ਉਸ ਦੀਆਂ ਜੜ੍ਹਾਂ ਵੀ ਵਿਕਸਤ ਹਨ। ਜਾਂਚ ਰਿਪੋਰਟ �ਚ ਇਹ ਵੀ ਖ਼ੁਲਾਸਾ ਹੋਇਆ ਹੈ ਕਿ ਉਸ ਦੀਆਂ ਹੱਡੀਆਂ ਬਹੁਤ ਜ਼ਿਆਦਾ ਠੋਸ ਹਨ ਜੋ ਕਿ ਉਸ ਦੀ ਉਮਰ 21 ਸਾਲ ਤੋਂ ਵੱਧ ਹੋਣ ਦਾ ਸਬੂਤ ਹਨ।

ਇਹ ਰਿਪੋਰਟ ਜੇ ਜੇ ਹਸਪਤਾਲ ਦੇ ਚਾਰ ਡਾਕਟਰਾਂ ਦੇ ਪੈਨਲ ਨੇ ਤਿਆਰ ਕੀਤੀ ਹੈ। ਇਕ ਹੋਰ ਘਟਨਾਕ੍ਰਮ �ਚ ਜੇਲ੍ਹ ਸੁਪਰਡੈਂਟ ਸਵਾਤੀ ਸਾਠੇ ਤੇ ਨਾਇਰ ਹਸਪਤਾਲ ਦੇ ਡਾਕਟਰ ਵੀ ਰਾਮਮੂਰਤੀ ਨੇ ਅਦਾਲਤ ਨੂੰ ਦੱਸਿਆ ਕਿ ਪਿਛਲੇ ਸਾਲ ਨਵੰਬਰ �ਚ ਜਦੋਂ ਕਾਸਬ ਨੂੰ ਗ੍ਰਿ/ਤਾਰ ਕੀਤਾ ਗਿਆ ਸੀ ਤਾਂ ਉਸ ਨੇ ਆਪਣੀ ਉਮਰ 21 ਸਾਲ ਦੱਸੀ ਸੀ।

ਦੋਹਾਂ ਨੇ ਮੁਦੱਈ ਪੱਖ ਦੇ ਗਵਾਹ ਦੇ ਰੂਪ �ਚ ਆਪਣੇ ਬਿਆਨ ਦਿੱਤੇ ਅਤੇ ਰਿਕਾਰਡ ਵਿਖਾਏ। ਡਾਕਟਰ ਰਾਮ ਮੂਰਤੀ ਨੇ ਖੁੱਲ੍ਹੀ ਅਦਾਲਤ �ਚ ਕਾਸਬ ਦੀ ਪਹਿਚਾਣ ਕਰਦਿਆਂ ਕਿਹਾ ਕਿ ਇਹ ਉਹੀ ਵਿਅਕਤੀ ਹੈ, ਜਿਸ ਨੂੰ 26 ਨਵੰਬਰ ਦੀ ਰਾਤ ਮੌਕੇ ਉਨ੍ਹਾਂ ਦੇ ਸਾਹਮਣੇ ਲਿਆਂਦਾ ਗਿਆ ਸੀ ਅਤੇ ਉਸ ਨੇ ਖ਼ੁਦ ਆਪਣੀ ਉਮਰ 21 ਸਾਲ ਦੱਸੀ। ਅਦਾਲਤ ਨੇ ਇਹ ਸਾਰੀ ਰਿਪੋਰਟ ਪੜ੍ਹ ਕੇ ਬੁੱਧਵਾਰ ਨੂੰ ਤਿੰਨ ਹੋਰ ਗਵਾਹਾਂ ਨੂੰ ਬੁਲਾਇਆ ਹੈ। ਅਦਾਲਤ ਨੇ ਇਹ ਕਾਰਵਾਈ ਕਾਸਬ ਦੇ ਵਕੀਲ ਵੱਲੋਂ ਕੀਤੀ ਜਾਣ ਵਾਲੀ ਬਹਿਸ ਦੇ ਮੱਦੇਨਜ਼ਰ ਕੀਤੀ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਤੱਥਾਂ ਨੂੰ ਆਧਾਰ ਬਣਾ ਕੇ ਹੀ ਕਾਸਬ ਦੇ ਬਾਲਗ ਜਾਂ ਨਾਬਾਲਗ ਹੋਣ ਬਾਰੇ ਬਹਿਸ ਕੀਤੀ ਜਾਵੇਗੀ। ਬੁੱਧਵਾਰ ਨੂੰ ਜਾਂਚ ਕਰਨ ਵਾਲੇ ਡਾਕਟਰ, ਐਮਰਜੈਂਸੀ ਮੈਡੀਕਲ ਅਧਿਕਾਰੀ ਅਤੇ ਨਾਇਰ ਹਸਪਤਾਲ ਦੇ ਰਿਕਾਰਡ ਕੀਪਰ ਨੂੰ ਬੁਲਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਮੁੰਬਈ �ਚ ਦਹਿਸ਼ਤਗਰਦੀ ਹਮਲੇ ਵਾਲੀ ਰਾਤ ਕਾਸਬ ਨੂੰ ਜ਼ਖਮੀ ਹੋਣ ਤੋਂ ਬਾਅਦ ਨਾਇਰ ਹਸਪਤਾਲ �ਚ ਭਰਤੀ ਕਰਵਾਇਆ ਗਿਆ ਸੀ। ਕਾਸਬ �ਤੇ ਦੋਸ਼ ਲਗਾਇਆ ਗਿਆ ਸੀ ਕਿ ਉਸ ਨੇ 166 ਲੋਕਾਂ ਨੂੰ ਮਾਰਨ ਵਾਲਿਆਂ ਦਾ ਸਾਥ ਦਿੱਤਾ ਹੈ। ਕਾਸਬ ਨੂੰ ਜਿਉਂਦਾ ਗ੍ਰਿ/ਤਾਰ ਕਰਨ ਤੋਂ ਬਾਅਦ ਉਸ ਦੇ ਨਾਬਾਲਗ ਹੋਣ ਦੀਆਂ ਗੱਲਾਂ ਸਾਹਮਣੇ ਆਈਆਂ ਸਨ। ਇਨ੍ਹਾਂ ਗੱਲਾਂ ਦੇ ਸਾਹਮਣੇ ਆਉਣ ਤੋਂ ਬਾਅਦ ਕਾਸਬ ਦੀ ਉਮਰ ਜਾਂਚਣ ਲਈ ਨਿਰਦੇਸ਼ ਦਿੱਤੇ ਗਏ ਸਨ।




http://www.DhawanNews.com

No comments:

 
eXTReMe Tracker