Tuesday, April 28, 2009

‘ਲੈਕਟ੍ਰਿਕਸ’ ਦਾ ਨਵਾਂ ਸ਼ੋਅਰੂਮ ਖੁੱਲ੍ਹਿਆ

ਜਲੰਧਰ (ਪੱਤਰ ਪ੍ਰੇਰਕ)-ਈ-ਬਾਈਕ ਕੰਪਨੀ ਲੈਕਟ੍ਰਿਕਸ ਮੋਟਰਜ਼ ਲਿਮਟਿਡ ਨੇ ਆਟੋ ਮੋਬਾਈਲ ਦੀ ਮਾਰਕੀਟ 'ਚ ਕਦਮ ਰੱਖਦੇ ਹੋਏ ਅੱਜ ਸ਼ਾਸਤਰੀ ਮਾਰਕੀਟ ਚੌਕ ਮਲਹੋਤਰਾ ਬ੍ਰਦਰਜ਼ ਵਿਖੇ ਆਪਣਾ ਸ਼ੋਅਰੂਮ ਖੋਲ੍ਹਿਆ। ਨਵੇਂ ਸ਼ੋਅਰੂਮ ਦਾ ਉਦਘਾਟਨ ਕਰਦੇ ਹੋਏ ਲੈਕਟ੍ਰਿਕਸ ਮੋਟਰਜ਼ ਦੇ ਰੀਜਨਲ ਸੇਲਜ਼ ਮੈਨੇਜਰ ਸ੍ਰੀ ਵਿਕਾਸ ਅਰੋੜਾ ਅਤੇ ਮਲਹੋਤਰਾ ਬ੍ਰਦਰਜ਼ ਦੇ ਸ੍ਰੀਮਤੀ ਪੁਸ਼ਪਾ ਮਲਹੋਤਰਾ ਨੇ ਦੱਸਿਆ ਕਿ ਇਹ ਬਾਈਕ ਬਿਲਕੁਲ ਪ੍ਰਦੂਸ਼ਣ ਮੁਕਤ ਹਨ। ਇਸ ਦੀ ਇਕ ਯੂਨਿਟ ਚਾਰਜ ਦੀ ਕੀਮਤ 5 ਰੁਪਏ ਪੈਂਦੀ ਹੈ ਅਤੇ ਰਨਿੰਗ ਕਾਸਟ ਸਿਰਫ 10 ਪੈਸੇ ਪ੍ਰਤੀ ਕਿ: ਮੀ: ਹੈ। ਉਨ੍ਹਾਂ ਦੱਸਿਆ ਕਿ ਇਸ ਈ-ਬਾਈਕ �ਲੈਕਟ੍ਰਿਕਸ' ਦੇ ਵੱਖ-ਵੱਖ ਮਾਡਲਾਂ ਦੀ ਕੀਮਤ 28 ਤੋਂ ਲੈ ਕੇ 31 ਹਜ਼ਾਰ ਰੁਪਏ ਤੱਕ ਹੈ ਅਤੇ ਵੱਖ-ਵੱਖ ਤਰ੍ਹਾਂ ਦੇ ਕਈ ਰੰਗ ਹਨ। ਉਨ੍ਹਾਂ ਈ-ਬਾਈਕ ਦੇ ਕਾਰੋਬਾਰ ਬਾਰੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਦਾ ਭਾਰਤੀ ਕਾਰੋਬਾਰ 500 ਕਰੋੜ ਰੁਪਏ ਦਾ ਹੈ ਜੋ ਕਿ ਅਗਲੇ 4-5 ਸਾਲਾਂ 'ਚ 600 ਕਰੋੜ ਹੋਣ ਦੀ ਆਸ ਹੈ। ਇਸ ਦੌਰਾਨ ਉਨ੍ਹਾਂ ਈ-ਬਾਈਕ ਦੀਆਂ ਹੋਰ ਖੂਬੀਆਂ ਬਾਰੇ ਵੀ ਜਾਣਕਾਰੀ ਦਿੱਤੀ।
http://www.S7News.com

No comments:

 
eXTReMe Tracker