Wednesday, April 29, 2009

ਫੈਕਟਰੀ ’ਚ ਚੋਰੀ ਕਰਦਾ ਸੁਰੱਖਿਆ ਕਰਮਚਾਰੀ ਫਸਿਆ

ਜਲੰਧਰ (ਪੱਤਰ ਪ੍ਰੇਰਕ)-ਸਥਾਨਕ ਅਰਬਨ ਇਸਟੇਟ ਖੇਤਰ 'ਚ ਸਥਿਤ ਇਕ ਫੈਕਟਰੀ ਤੋਂ ਪਿੱਤਲ ਦਾ ਸਾਮਾਨ ਚੋਰੀ ਕਰਨ ਦੇ ਦੋਸ਼ ਅਧੀਨ ਥਾਣਾ-8 ਦੀ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜਿਆ ਗਿਆ ਕਥਿਤ ਦੋਸ਼ੀ ਹਰਜਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਮਾਧੋਪੁਰ (ਕਪੂਰਥਲਾ) ਸਥਾਨਕ ਇੰਡਸਟ੍ਰੀਅਲ ਇਸਟੇਟ ਸਥਿਤ ਆਰਕੋ ਮੈਨੂੰਫੈਕਚਰਿੰਗ ਨਾਮਕ ਕੰਪਨੀ 'ਚ ਸੁਰਖਿਆ ਕਰਮਚਾਰੀ ਵਜੋਂ ਕੰਮ ਕਰਦਾ ਸੀ। ਫੈਕਟਰੀ ਦੇ ਮਾਲਕ ਨੇ ਥਾਣਾ-8 ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਹਰਜਿੰਦਰ ਸਿੰਘ ਦੀ ਨਾਈਟ ਡਿਊਟੀ ਹੁੰਦੀ ਸੀ ਜਿਸ ਦੌਰਾਨ ਉਹ ਫੈਕਟਰੀ ਤੋਂ ਪਿੱਤਲ ਚੋਰੀ ਕਰਦਾ ਸੀ। ਉਸ ਦੇ ਕਬਜ਼ੇ 'ਚੋਂ 20 ਕਿਲੋ ਚੋਰੀਸ਼ੁਦਾ ਪਿੱਤਲ ਬਰਾਮਦ ਕਰ ਲਿਆ।


http://www.S7News.com

No comments:

 
eXTReMe Tracker