Thursday, April 30, 2009

ਰਾਜਗ ਬਣਾਵੇਗਾ ਸਰਕਾਰ : ਰਾਜਨਾਥ

ਲਖਨਊ- ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਾਜਨਾਥ ਸਿੰਘ ਨੇ ਲੋਕਸਭਾ ਚੌਣਾਂ ਵਿਚ ਭਾਜਪਾ ਦੀ ਅਗਵਾਈ ਵਾਲੇ ਰਾਜਗ ਨੂੰ ਪੂਰਨ ਬਹੁਮਤ ਮਿਲਣ ਦੀ ਆਸ ਜ਼ਾਹਰ ਕਰਦਿਆਂ ਕਿਹਾ ਕਿ ਕੇਂਦਰ ਵਿਚ ਅਗਲੇਰੀ ਸਰਕਾਰ ਰਾਜਗ ਦੀ ਬਣੇਗੀ ਪਰ ਉਹ ਸਰਕਾਰ ਵਿਚ ਸ਼ਾਮਲ ਹੋਣ ਦੀ ਬਜਾਏ ਪਾਰਟੀ ਸੰਗਠਨ ਦੀ ਜੁੰਮੇਵਾਰੀ ਸੰਭਾਲਣਗੇ.

ਸਿੰਘ ਨੇ ਰਾਜਭਵਨ ਸਾਹਮਣੇ ਲੋਕ ਨਿਰਮਾਣ ਇਮਾਰਤ ਵਿਚ ਮਤਦਾਨ ਕੇਂਦਰ \'ਤੇ ਵੋਟ ਪਾਉਣ ਮਗਰੋਂ ਦਾਅਵਾ ਕੀਤਾ ਕਿ ਲੋਕਸਭਾ ਚੌਣਾਂ ਦੇ ਪਹਿਲੇ ਦੌਰਾਂ ਦੇ ਮਤਦਾਨ ਵਿਚ ਰਾਜਗ ਨੇ ਸੰਪ੍ਰਗ ਉੱਪਰ ਵਾਧਾ ਹਾਸਲ ਕਰ ਲਿਆ ਹੈ ਅਤੇ ਰਾਜਗ ਨੂੰ ਪੂਰਨ ਬਹੁਮਤ ਮਿਲਣਾ ਨਿਸ਼ਚਿਤ ਹੈ. ਸਰਕਾਰ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਬਾਰੇ ਸਿੰਘ ਨੇ ਕਿਹਾ ਕਿ ਹਾਲਾਂਕਿ ਇਹ ਫੈਸਲਾ ਪਾਰਟੀ ਕਰੇਗੀ ਪਰ ਉਹ ਖੁਦ ਸਰਕਾਰ ਵਿਚ ਸ਼ਾਮਲ ਹੋਣ ਦੀ ਬਜਾਏ ਪਾਰਟੀ ਸੰਗਠਨ ਲਈ ਕੰਮ ਕਰਨਾ ਪਸੰਦ ਕਰਨਗੇ.

ਉੱਤਰ ਪ੍ਰਦੇਸ਼ ਵਿਚ ਪਾਰਟੀ ਨੂੰ ਮੁੜ ਤੋਂ ਸਥਾਪਤ ਕਰਨ ਦੀ ਯੋਜਨਾ ਬਾਰੇ ਪੁੱਛਣ \'ਤੇ ਸਿੰਘ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ਪਾਰਟੀ ਮੁੜ ਤੋਂ ਸਥਾਪਤ ਹੋ ਚੁੱਕੀ ਹੈ ਅਤੇ ਇਹ ਗੱਲ ਚੌਣ ਸਿੱਟੇ ਆਉਣ \'ਤੇ ਸਿੱਧ ਹੋ ਜਾਵੇਗੀ.
http://www.S7News.com

No comments:

 
eXTReMe Tracker