Wednesday, April 29, 2009

ਕਾਂਗਰਸ ਨੂੰ ਇਸ ਵਾਰ ਕ੍ਰਿਸ਼ਮੇ ਦੀ ਆਸ

ਚੰਡੀਗੜ੍ਹ (ਵਿਸ਼ੇਸ਼ ਪ੍ਰਤੀਨਿਧੀ)-ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਨਾਲ ਹੁਣ ਇੱਥੇ ਚੋਣ ਮਾਹੌਲ ਭਖਦਾ ਨਜ਼ਰ ਆ ਰਿਹਾ ਹੈ। ਉਥੇ ਹੀ ਲੋਕਾਂ ਦੇ ਰੁਝਾਨ ਨੂੰ ਦੇਖਦਿਆਂ ਕੁਝ ਕੁਝ ਤਸਵੀਰ ਸਾਫ ਦਿਖਾਈ ਦੇਣ ਲੱਗੀ ਹੈ। 15ਵੀਂ ਲੋਕ ਸਭਾ ਲਈ ਹੋਣ ਵਾਲੀਆਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਇਸ ਵਾਰ ਕਾਂਗਰਸ ਦਾ ਪੱਲਾ ਭਾਰੀ ਰਹੇਗਾ। ਇਹ ਲੱਗਭੱਗ ਤੈਅ ਦਿਖਾਈ ਦੇ ਰਿਹਾ ਹੈ। 2004 'ਚ ਕੇਵਲ ਦੋ ਸੀਟਾਂ ਤੱਕ ਸੀਮਤ ਰਹਿ ਚੁੱਕੀ ਕਾਂਗਰਸ ਪਾਰਟੀ ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਕੋਈ ਕ੍ਰਿਸ਼ਮਾ ਕਰ ਦੇਣ ਦੀ ਸੂਰਤ ਵਿੱਚ ਦਿਖਾਈ ਦੇ ਰਹੀ ਹੈ।

ਮਾਲਵੇ ਵਿੱਚ ਜਿੱਥੇ ਅਕਾਲੀ ਦਲ ਤੇ ਕਾਂਗਰਸ 'ਚ ਫਸਵੀਂ ਟੱਕਰ ਲਿਖਾਈ ਦੇ ਰਹੀ ਹੈ, ਉਥੇ ਹੀ ਮਾਝੇ ਤੇ ਦੋਆਬੇ ਵਿੱਚ ਕਾਂਗਰਸ ਦਾ ਪੰਜਾ ਤੱਕੜੀ 'ਤੇ ਭਾਰੂ ਹੁੰਦਾ ਦਿਖਾਈ ਦੇ ਰਿਹਾ ਹੈ। ਪੰਜਾਬ ਦੀਆਂ ਦੋ ਅਹਿਮ ਲੋਕ ਸਭਾ ਸੀਟਾਂ ਪਟਿਆਲਾ ਤੇ ਬਠਿੰਡਾ ਵਿੱਚ ਅਕਾਲੀ ਦਲ ਤੇ ਕਾਂਗਰਸ ਦੀ ਮਿਆਰੀ ਲੜਾਈ ਦੇ ਨਾਲ-ਨਾਲ ਸੂਬੇ ਦੇ ਦੋ ਰਾਜਨੀਤਕ ਪਰਿਵਾਰ ਆਹਮੋ-ਸਾਹਮਣੇ ਹਨ। ਸੱਤਾਧਾਰੀ ਬਾਦਲ ਪਰਿਵਾਰ ਦੇ ਆਪਣੇ ਗ੍ਰਹਿ ਜ਼ਿਲ੍ਹੇ ਬਠਿੰਡਾ ਵਿੱਚ ਜਿੱਥੇ ਪਟਿਆਲੇ ਦੇ ਯੁਵਰਾਜ ਵੱਲੋਂ ਬਾਦਲਕਿਆਂ ਨੂੰ ਚੁਣੌਤੀ ਦਿੱਤੀ ਗਈ ਹੈ, ਉਥੇ ਹੀ ਕੈਪਟਨ ਦੇ ਘਰ ਵਿੱਚ ਪਟਿਆਲਾ ਲੋਕ ਸਭਾ ਹਲਕੇ ਵਿੱਚ ਅਕਾਲੀ ਰਾਜ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸੇਂਧਮਾਰੀ ਕਰਦਿਆਂ ਕੈਪਟਨ ਦੀ ਚਾਚੀ ਅਮਰਜੀਤ ਕੌਰ ਰਾਜ ਸਭਾ ਮੈਂਬਰ ਸਹਿਤ ਕਈ ਕਾਂਗਰਸੀਆਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਕੇ ਕੈਪਟਨ ਦੀ ਨੀਂਦ ਉਡਾ ਦਿੱਤੀ ਹੈ। ਪੰਜਾਬ ਸਾਹਿਤ ਬਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਵੱਲੋਂ ਇਨ੍ਹਾਂ ਚੋਣ ਹਲਕਿਆਂ ਦੀ ਪਲ ਪਲ ਦੀ ਖਬਰ ਰੱਖੀ ਜਾ ਰਹੀ ਹੈ। ਲੋਕਾਂ ਵੱਲੋਂ ਇਸ ਪਰਿਵਾਰ ਨੂੰ ਸੂਬੇ ਦੀ ਵਾਗਡੋਰ ਲੋਕ ਸਭਾ ਚੋਣਾਂ ਵਿੱਚ ਲੜਾਈ ਜਾਰੀ ਹੈ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
http://www.S7News.com

No comments:

 
eXTReMe Tracker