Tuesday, April 28, 2009

ਚੋਣ ਪ੍ਰਚਾਰ ਬੇਰੰਗਾ, ਨਾ ਗੱਡੀ ਦਿਸੇ ਨਾ ਝੰਡਾ

ਸ਼ਾਹਕੋਟ (ਕੇਵਲ ਕ੍ਰਿਸ਼ਨ ਮੱਟੂ)-ਚੋਣ ਕਮਿਸ਼ਨ ਦੇ ਕਾਨੂੰਨ ਅਨੁਸਾਰ, ਚੋਣ ਪ੍ਰਚਾਰ ਤੇ ਪਾਬੰਦੀਆਂ ਕਾਰਨ ਚੋਣ ਪ੍ਰਚਾਰ ਠੰਡਾ ਤੇ ਬੇਰੰਗਾ ਹੈ, ਜੋ ਕਿ ਗੁਪਤ ਗੱਡੀਆਂ 'ਤੇ ਸਟਿੱਕਰ ਲਗਾ ਕੇ ਕੀਤਾ ਜਾ ਰਿਹਾ ਹੈ। ਪਹਿਲਾਂ ਵਾਂਗ ਝੰਡਿਆਂ-ਸਪੀਕਰਾਂ ਵਾਲੀਆਂ ਗੱਡੀਆਂ ਘੱਟ ਘੁੰਮਦੀਆਂ ਦਿਖਾਈ ਦੇ ਰਹੀਆਂ ਹਨ। ਕਿਤੇ ਰੌਣਕਾਂ ਹਨ, ਕਿਤੇ ਨਹੀਂ ਹਨ। ਨਾ ਕਿਸੇ ਘਰ ਵਿੱਚ ਝੰਡਾ ਨਾ ਬਜ਼ਾਰਾਂ ਵਿੱਚ ਡੰਡਾ, ਚੋਣ ਕਮਿਸ਼ਨ ਨੇ ਪਾ'ਤਾ ਪੰਗਾ। ਵੋਟਰ ਸਪੋਟਰ ਪ੍ਰੇਸ਼ਾਨ ਸੁਸਤ ਨਜ਼ਰ ਆ ਰਹੇ ਹਨ। ਲੋਕ ਵੀ ਏਨੀ ਖੁੱਲ੍ਹ ਕੇ ਦਿਲਚਸਪੀ ਦਿਖਾ ਰਹੇ ਵੋਟ-ਪਰਦੇ ਵਿੱਚ ਪਾਉਣਾ ਚਾਹੁੰਦੇ ਹਨ। ਪਰ ਕੁਝ ਖ਼ਾਸ ਵੱਖ-ਵੱਖ ਪਾਰਟੀਆਂ ਦੇ ਵੋਟਰ, ਸਪੋਟਰ, ਵਰਕਰ ਸਕੂਟਰ, ਗੱਡੀਆਂ ਤੇ ਸਟਿੱਕਰ ਲਾ ਕੇ ਚੋਣ ਪ੍ਰਚਾਰ ਕਰ ਰਹੇ ਹਨ।
http://www.S7News.com

No comments:

 
eXTReMe Tracker