Wednesday, April 29, 2009

ਅੱਗ ਨਾਲ ਸੜੀ ਕਣਕ ਦੇ ਮੁਆਵਜ਼ੇ ਲਈ 14 ਲੱਖ ਰੱਖੇ

ਚੰਡੀਗੜ੍ਹ (ਪੱਤਰ ਪ੍ਰੇਰਕ)�ਪੰਜਾਬ ਸਰਕਾਰ ਨੇ 8 ਜ਼ਿਲ੍ਹਿਆਂ ਤਰਨਤਾਰਨ, ਮੁਕਤਸਰ, ਫਤਹਿਗੜ੍ਹ ਸਾਹਿਬ, ਬਰਨਾਲਾ ਸੰਗਰੂਰ, ਬਠਿੰਡਾ, ਪਟਿਆਲਾ ਅਤੇ ਅੰਮ੍ਰਿਤਸਰ ਵਿਚ ਹੁਣ ਤੱਕ ਅੱਗ ਲਗਣ ਦੀਆਂ ਘਟਨਾਂਵਾਂ ਨਾਲ 273 ਏਕੜ ਕਣਕ ਦੀ ਫਸਲ ਦੇ ਹੋਏ ਨੁਕਸਾਨ ਲਈ 5000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ 13.67 ਲੱਖ ਰੁਪਏ ਦੀ ਰਾਸ਼ੀ ਰਾਹਤ ਵਜੋ ਦੇਣ ਦਾ ਫੈਸਲਾ ਕੀਤਾ ਹੈ। ਇਹ ਪ੍ਰਗਟਾਵਾ ਕਰਦੇ ਹੋਏ ਅੱਜ ਇਥੇ ਰਾਜ ਮਾਲ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ 5000/- ਰੁਪਏ ਦੀ ਰਾਹਤ ਵਿਚੋਂ 1600/- ਰੁਪਏ ਪ੍ਰਤੀ ਏਕੜ ਕੁਦਰਤੀ ਆਫਤਾ ਰਾਹਤ ਫੰਡ ਵਿਚੋਂ ਅਤੇ ਬਾਕੀ ਰਹਿੰਦੇ 3400/- ਰੁਪਏ ਪ੍ਰਤੀ ਏਕੜ ਰਾਜ ਦੇ ਖਜਾਨੇ ਵਿਚੋ� ਦਿੱਤੇ ਜਾਣਗੇ। ਇਸ ਤੋਂ ਇਲਾਵਾ 227 ਏਕੜ ਰਕਬੇ ਵਿਚ ਫਸਲ ਦਾ ਨੁਕਸਾਨ ਬਿਜਲੀ ਦੀਆਂ ਤਾਰਾ ਦੇ ਸ਼ਾਰਟ ਸਰਕਟ ਹੋਣ ਨਾਲ ਹੋਇਆ ਹੈ ਜਿਸ ਲਈ ਰਾਹਤ ਪੰਜਾਬ ਰਾਜ ਬਿਜਲੀ ਬੋਰਡ ਵਲੋਂ ਦਿਤੀ ਜਾਵੇਗੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਪੰਜਾਬ ਰਾਜ ਬਿਜਲੀ ਬੋਰਡ ਨੂੰ ਇਸ ਸਬੰਧੀ ਵਿਸਥਾਰ ਪੂਰਵਕ ਹਦਾਇਤਾਂ ਪਹਿਲਾ ਹੀ ਜਾਰੀ ਕਰ ਦਿਤੀਆਂ ਗਈਆਂ ਹਨ ਕਿ ਅਜਿਹੇ ਕੇਸਾਂ ਨੂੰ ਪਹਿਲ ਦੇ ਅਧਾਰ ਤੇ ਨਿਪਟਾਇਆ ਜਾਵੇ। ਰਾਜ ਸਰਕਾਰ ਇਸ ਮਸਲੇ ਪ੍ਰਤੀ ਕਾਫੀ ਗੰਭੀਰ ਹੈ ਅਤੇ ਇਲਾਕੇ ਦੇ ਐਸ.ਡੀ.ਐਮ., ਤਹਿਸੀਲਦਾਰ ਅਤੇ ਬਿਜਲੀ ਬੋਰਡ ਦੇ ਕਾਰਜਕਾਰੀ ਇੰਜੀਨੀਅਰ/ਉਪ-ਮੰਡਲ ਅਫਸਰ ਨੂੰ ਲੈ ਕੇ ਇੱਕ ਕਮੇਟੀ ਗਠਿਤ ਕੀਤੀ ਗਈ ਹੈ, ਜੋ ਕਿ ਅੱਗ ਲੱਗਣ ਦੀ ਘਟਨਾਂ ਉਪਰੰਤ 2 ਦਿਨਾਂ ਦੇ ਅੰਦਰ-ਅੰਦਰ ਅੱਗ ਲੱਗਣ ਦੇ ਕਾਰਨਾਂ ਸਮੇਤ ਰਿਪੋਰਟ ਸਬੰਧਤ ਡਿਪਟੀ ਕਮਿਸ਼ਨਰ ਨੂੰ ਭੇਜੇਗੀ ਜੋ ਰਾਹਤ ਦੇਣ ਲਈ ਤਜਵੀਜ਼ ਸਰਕਾਰ ਜਾਂ ਬਿਜਲੀ ਬੋਰਡ ਨੂੰ ਭੇਜਣਗੇ।
http://www.S7News.com

No comments:

 
eXTReMe Tracker