Wednesday, April 29, 2009

ਅੱਗੇ ਲੱਗਾ ਏ ਨਾਕਾ, ਹੁਣ ਕਿਧਰ ਜਾਣਾ ਏ ਤੂੰ ਕਾਕਾ...!

ਨਡਾਲਾ (ਪੱਤਰ ਪ੍ਰੇਰਕ)-ਚੋਣ ਕਮਿਸ਼ਨ ਦੀਆਂ ਸਖਤ ਹਿਦਾਇਤਾਂ 'ਤੇ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਰਾਮ ਵੱਲੋਂ ਸਖ਼ਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਅੱਜ ਐਸ. ਪੀ. ਡੀ. ਸ: ਸੁਖਵਿੰਦਰ ਸਿੰਘ ਤੇ ਡੀ. ਐਸ. ਪੀ. ਭੁਲੱਥ ਸ: ਮਹਿੰਦਰ ਸਿੰਘ ਦੀ ਅਗਵਾਈ ਹੇਠ ਦਿਨ ਭਰ ਸਬ ਡਵੀਜ਼ਨ ਭੁਲੱਥ ਦੇ ਚਾਰਾਂ ਥਾਣਿਆਂ ਵੱਲੋਂ ਤਲਾਸ਼ੀ ਮੁਹਿੰਮ ਤੇ ਅਚਾਨਕ ਨਾਕਬੰਦੀਆਂ ਦੀ ਮੁਹਿੰਮ ਚਲਾਈ ਗਈ। ਸ: ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲੋਕਾਂ 'ਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਆਉਣ ਵਾਲੇ ਦਿਨਾਂ 'ਚ ਇਹ ਮੁਹਿੰਮ ਤੇਜ਼ ਕੀਤੀ ਜਾਵੇਗੀ। ਅੱਜ ਦਿਨ ਭਰ ਅਚਾਨਕ ਨਾਕਾਬੰਦੀਆਂ ਦੌਰਾਨ ਬਿਨਾਂ ਕਾਂਗਜ਼ਾਂ ਵਾਲੇ ਵਾਹਨਾ, ਕਾਲੇ ਸ਼ੀਸ਼ਿਆਂ, ਤੀਹਰੀ ਸਵਾਰੀ ਤੇ ਹੋਰ ਗਲਤ ਲੋਕਾਂ ਦੇ ਚਲਾਨ ਕੱਟੇ ਗਏ। ਇਸੇ ਦੌਰਾਨ ਅੱਜ ਸ਼ਾਮ ਨਡਾਲਾ ਚੌਕ 'ਤੇ ਨਡਾਲਾ ਦੀ ਪੁਲਿਸ ਵੱਲੋਂ ਅਚਾਨਕ ਘੇਰਾਬੰਦੀ ਕੀਤੀ ਗਈ। ਸੀ. ਆਈ. ਏ. ਸਟਾਫ ਦੇ ਇੰਚਾਰਜ ਸ੍ਰੀ ਮੰਗਤ ਰਾਏ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਪਿੰਡ ਦੀ ਸਰਚ ਕੀਤੀ ਤੇ ਕੁੱਤਾ ਸਕੁਐਡ ਦੇ ਇੰਚਾਰਜ ਸੁਖਵਿੰਦਰ ਸਿੰਘ, ਸਤਨਾਮ ਸਿੰਘ ਨੇ ਕੁੱਤਿਆਂ ਨੂੰ ਲੈ ਕੇ ਸਥਾਨਕ ਬੈਂਕਾਂ ਤੇ ਹੋਰ ਮਹੱਤਵਪੂਰਨ ਥਾਵਾਂ ਦੀ ਜਾਂਚ ਕੀਤੀ। ਇਸ ਮੁਹਿੰਮ ਦੀ ਕਾਮਯਾਬੀ ਲਈ ਸ: ਹਰਨੀਲ ਸਿੰਘ ਥਾਣਾ ਮੁਖੀ ਬੇਗੋਵਾਲ, ਸ: ਪਰਮਿੰਦਰ ਸਿੰਘ ਹੀਰ ਥਾਣਾ ਮੁਖੀ ਭੁਲੱਥ, ਸ: ਕੁਲਵਿੰਦਰ ਸਿੰਘ ਥਾਣਾ ਮੁਖੀ ਸੁਭਾਨਪੁਰ, ਸ: ਗੁਰਮੁੱਖ ਸਿੰਘ ਥਾਣਾ ਮੁਖੀ ਢਿਲਵਾਂ, ਇਕਬਾਲ ਸਿੰਘ ਚੌਂਕੀ ਮੁਖੀ ਨਡਾਲਾ, ਚਮਨ ਸਿੰਘ ਏ. ਐਸ. ਆਈ., ਭਗਵੰਤ ਸਿੰਘ ਐਚ. ਸੀ., ਲਖਵਿੰਦਰ ਸਿੰਘ ਲੱਖਾ ਮੁਣਸ਼ੀ, ਹਰਜਿੰਦਰ ਸਿੰਘ ਐਚ. ਸੀ. ਤੇ ਹੋਰਨਾਂ ਨੇ ਅਹਿਮ ਭੂਮਿਕਾ ਨਿਭਾਈ।
http://www.S7News.com

No comments:

 
eXTReMe Tracker