Wednesday, April 29, 2009

ਸਿਆਸੀ ਸਟੇਜਾਂ ’ਤੇ ਸਿਰੋਪਿਆਂ ਦੀ ਬੇਅਦਬੀ ਤਾਂ ਬੰਦ ਕਰੋ ਲੀਡਰੋ!

ਸੰਗਰੂਰ (ਪ. ਪ.)-ਲੋਕ ਸਭਾ ਚੋਣਾਂ ਵਿੱਚ ਹੋ ਰਹੀ ਸਿਰੋਪਿਆਂ ਦੀ ਬੇਅਦਬੀ ਦਾ ਜ਼ਿੰਮੇਵਾਰ ਆਖਰ ਕੌਣ ਹੈ। ਇਹ ਸਿਰੋਪਾਓ ਆਮ ਰਾਜਸੀ ਪਾਰਟੀਆਂ ਵੱਡੀਆਂ-ਵੱਡੀਆਂ ਕਾਨਫਰੰਸਾਂ ਕਰਕੇ ਘੋਨਿਆਂ ਮੋਨਿਆਂ, ਨਸ਼ਈਆਂ, ਸਿਗਰਟ, ਬੀੜੀ, ਜ਼ਰਦਾ ਸੇਵਨ ਕਰਨ ਵਾਲਿਆਂ ਨੂੰ ਜਿਨ੍ਹਾਂ ਨੂੰ ਸਿਰੋਪਾਓ ਦਾ ਮਤਲਬ ਹੀ ਨਹੀਂ ਪਤਾ, ਉਨ੍ਹਾਂ ਦੇ ਗਲਾਂ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਸਿਰੋਪਾਓ ਪਾ ਕੇ ਸਿਰੋਪਿਆਂ ਦੀ ਘੋਰ ਅਪਮਾਨ ਕੀਤਾ ਜਾ ਰਿਹਾ ਹੈ। ਇਹ ਸਿਆਸੀ ਲੋਕ ਚੰਦ ਵੋਟਾਂ ਦੀ ਖਾਤਰ ਜਾਂ ਦਲ ਬਦਲੂ ਨੇਤਾ ਜ਼ਿਆਦਾ ਇਸਤੇਮਾਲ ਕਰਦੇ ਆ ਰਹੇ ਹਨ। ਇਹ ਸਿਰੋਪਿਆਂ ਦਾ ਕੱਪੜਾ ਦੁਕਾਨਦਾਰ ਚੋਣ ਦੇ ਸਮੇਂ ਵੱਡੇ-ਵੱਡੇ ਥਾਨਾਂ ਦੇ ਰੂਪ ਵਿੱਚ ਭਾਰੀ ਮਾਤਰਾ ਵਿੱਚ ਮੰਗਵਾ ਕੇ ਰੱਖਦੇ ਹਨ। ਇਹ ਸਿਰੋਪੇ ਇੱਕ ਰਲੀ (ਕਾਨਫਰੰਸ) ਵਿੱਚ ਸੈਂਕੜੇ ਹੀ ਦਿੱਤੇ ਜਾਂਦੇ ਹਨ।

ਪਾਰਟੀ ਭਾਵੇਂ ਕੋਈ ਵੀ ਹੋਵੇ, ਸਿਰੋਪਾ ਕੇਵਲ ਕੇਸਰੀ ਰੰਗ ਦਾ ਹੀ ਵੇਖਣ ਨੂੰ ਮਿਲਦਾ ਹੈ। ਪਰ ਕੁਝ ਵੀ ਹੋਵੇ, ਦੁਕਾਨਦਾਰਾਂ ਦੀ ਤਾਂ ਚਾਂਦੀ ਬਣੀ ਹੋਈ ਹੈੇ। ਚੋਣਾਂ ਭਾਵੇਂ ਲੋਕ ਸਭਾ, ਭਾਵੇਂ ਵਿਧਾਨ ਸਭਾ, ਨਗਰ ਕੌਂਸਲ ਦੀਆਂ ਭਾਵੇਂ ਸਰਪੰਚੀ ਦੀਆਂ ਪਰ ਕੇਸਰੀ ਸਿਰੋਪੇ ਹੀ ਗਲਾਂ ਵਿੱਚ ਪਾਏ ਜਾਂਦੇ ਹਨ। ਸਿਰੋਪਿਆਂ ਤੇ ਭਾਰੀ ਚਿੰਤਾ ਪ੍ਰਗਟ ਕਰਦਿਆਂ ਗ੍ਰੰਥੀ ਸਭਾ ਇੰਟਰਨੈਸ਼ਨਲ ਦੇ ਕੁਆਰਡੀਨੇਟਰ ਬਚਿੱਤਰ ਸਿੰਘ ਰਾਗੀ ਨੇ ਕਿਹਾ ਕਿ ਸਿਰੋਪੇ ਦੀ ਮਰਿਆਦਾ ਤਾਂ ਭੰਗਾਣੀ ਦੇ ਯੁੱਗ ਵਿੱਚ ਫਤਿਹ ਕਰਨ ਤੋਂ ਬਾਅਦ ਦਸਮੇਸ਼ ਪਿਤਾ ਕਲਗੀਧਰ ਪਾਤਸ਼ਾਹ ਨੇ ਆਪਣੀ ਦਸਤਾਰ ਦੇ ਦੋ ਸਿਰੋਪੇ ਬਣਾਏ, ਜਿਸ ਵਿੱਚੋਂ ਇਕ ਸਿਰੋਪਾ ਪੀਰ ਬੁੱਧੂਸ਼ਾਹ ਨੂੰ ਬਖਸ਼ਿਆ ਦੂਸਰਾ ਸਿਰੋਪਾ ਉਦਾਸੀ ਸੰਤ ਕ੍ਰਿਪਾਲ ਚੰਦ ਨੂੰ ਬਖਸ਼ਿਆ। ਜਦੋਂ ਦੂਸਰੇ ਪਾਤਸ਼ਾਹ ਅੰਗਦ ਦੇਵ ਜੀ ਨੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੂੰ 12 ਸਾਲ ਤੱਕ ਸਿਰੋਪੇ 12 ਬਖਸ਼ੇ ਸਨ, ਹਰ ਸਾਲ ਗੁਰੂ ਅੰਗਦ ਦੇਵ ਜੀ ਸਿਰੋਪੇ ਦਿੰਦੇ ਸਨ। ਇਹ ਸੀ ਸਿਰੋਪੇ ਦੀ ਮਰਿਆਦਾ। ਇਹੋ ਜਿਹੀ ਪ੍ਰਵਾਨ ਬਹੁਤ ਮਿਲਦੇ ਸਨ, ਪਰ ਇਨ੍ਹਾਂ ਰਾਜਸੀ ਲੋਕਾਂ ਨੇ ਦਲ ਬਦਲੂ ਨੇਤਾਵਾਂ ਨੇ ਸਿਰੋਪਾ ਇੱਕ ਆਮ ਕੱਪੜਾ ਹੀ ਸਮਝਿਆ ਹੈ। ਇਸ ਸਿਰੋਪੇ ਦੀ ਮਰਿਆਦਾ ਨੂੰ ਸਮਝ ਹੀ ਰਹੇ, ਬੱਸ ਐਰੇ ਗੈਰੇਆਂ ਨੂੰ ਸਿਰੋਪਾਓ ਦੇ ਕੇ ਚੰਦ ਵੋਟਾਂ ਲੈਣ ਸਮੇਂ ਦੀ ਵਾਹਵਾ ਖਾਤਰ ਪੁਰਾਤਨ ਚੱਲੀਆਂ ਆ ਰਹੀਆਂ ਮਰਿਆਦਾਵਾਂ ਨੂੰ ਖਤਮ ਕਰਦੇ ਜਾ ਰਹੇ ਹਨ ਅਤੇ ਬਾਬਾ ਬਾਗੀ ਨੇ ਜ਼ੋਰ ਦੇ ਕੇ ਕਿਹਾ ਕਿ ਕਾਨਫਰੰਸਾਂ ਵਿੱਚ ਸਿਰੋਪੇ ਅਤੇ ਕ੍ਰਿਪਾਨ ਜਣੇ ਖਣੇ ਨੂੰ ਦੇਣੀ ਬੰਦ ਕਰ ਦੇਣੀ ਚਾਹੀਦੀ ਹੈ।

ਇਸ ਵਿਚਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੰਭੀਰਤਾ ਦੇ ਨਾਲ ਵਿਚਾਰ ਭਰ ਕੇ ਆਗੂ ਕਰੇ ਸਿਰੋਪਾਓ ਦੀ ਅਤੇ ਸ੍ਰੀ ਸਾਹਿਬਾ ਕ੍ਰਿਪਾਨ ਦੀ ਮਰਿਆਦਾ ਕਾਇਮ ਰੇ�ਖੀ ਜਾਵੇ। ਜੇ ਅਗਰ ਇਸ ਤਰ੍ਹਾਂ ਹੁੰਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਕਿ ਜਦੋਂ ਸਿਰੋਪਾਓ ਲੈ ਕੇ ਲੋਕ ਸਫਾਈ ਕਰਨ ਲਈ ਰੱਖਿਆ ਕਰਨਗੇ। ਇਹ ਗੱਲ ਸਿੱਖ ਪੰਥ ਬਿਲਕੁੱਲ ਬਰਦਾਸ਼ਤ ਨਹੀਂ ਕਰੇਗਾ ਅਤੇ ਸਾਡੀ ਅਖੀਰ ਵਿੱਚ ਸਾਰੀਆਂ ਪਾਰਟੀਆਂ ਨੂੰ ਹੱਥ ਬੰਨ੍ਹ ਕੇ ਪਹਿਲਾਂ ਤਾਂ ਬੇਨਤੀ ਕਰਦੇ ਹਾਂ ਕਿ ਸਿਰੋਪੇ ਦੀ ਮਰਿਆਦਾ ਪੈਰਾਂ ਵਿੱਚ ਨਾ ਰੋਲੋ, ਇਸ ਮਰਿਆਦਾ ਨੂੰ ਕਾਇਮ ਰੱਖਣਾ ਹੈ ਤਾਂ ਸਮੁੱਚਾ ਸਿੱਘ ਪੰਥ ਮਰਿਆਦਾ ਨੂੰ ਕਾਇਮ ਰੱਖਣ ਲਈ ਇਹ ਸਭ ਕੁਝ ਨਹੀਂ ਹੋਣ ਦੇਵੇਗਾ।।
http://www.S7News.com

No comments:

 
eXTReMe Tracker