Wednesday, April 29, 2009

ਸੰਗਰੂਰ ਦੇ ਜ਼ਿਲ੍ਹਾ ਪੁਲਿਸ ਮੁਖੀ ਅਦਾਲਤ ’ਚ ਪੇਸ਼ ਹੋਏ

ਚੰਡੀਗੜ੍ਹ (ਪੱਤਰ ਪ੍ਰੇਰਕ)-ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸੰਗਰੂਰ ਦੇ ਐਸ. ਐਸ. ਪੀ. ਨੌਨਿਹਾਲ ਅਦਾਲਤ 'ਚ ਪੇਸ਼ ਹੋਏ। ਜਸਟਿਸ ਟੀ. ਪੀ. ਐਸ. ਮਾਨ ਨੇ ਜਸਵਿੰਦਰ ਕੌਰ ਨਾਮੀ ਸੰਗਰੂਰ ਵਾਸੀ ਔਰਤ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਐਸ. ਐਸ. ਪੀ. ਨੂੰ ਪਟੀਸ਼ਨਰ ਦੀ ਕਣਕ ਦੀ ਫ਼ੈਸਲੇ ਦੀ ਸੁਰੱਖਿਅਤ ਕਟਾਈ ਸਬੰਧੀ ਹੁਕਮ ਦਿੱਤੇ ਅਤੇ ਕਿਹਾ ਕਿ ਅਗਲੀ ਤਾਰੀਖ 28 ਅਪ੍ਰੈਲ ਤੱਕ ਇਸ ਨੂੰ ਅੰਜਾਮੀ ਰੂਪ ਦਿੱਤਾ ਜਾਵੇ। ਜ਼ਿਕਰਯੋਗ ਹੈ ਕਿ ਜਸਵਿੰਦਰ ਕੌਰ ਨੇ ਪਟੀਸ਼ਨ ਰਾਹੀਂ ਹਾਈਕੋਰਟ ਤੋਂ ਸੁਰੱਖਿਆ ਮੰਗੀ ਸੀ, ਜਿਸ ਵਿਚ ਉਸ ਨੇ ਆਪਣੇ ਰਿਸ਼ਤੇਦਾਰ ਤੇ ਜ਼ਮੀਨ ਅਤੇ ਖੜ੍ਹੀ ਫਸਲ ਹੜੱਪਣ ਦੇ ਦੋਸ਼ ਲਾਏ ਸਨ ਪਰ ਪੁਲਿਸ ਵੱਲੋਂ ਜ਼ਰੂਰੀ ਕਦਮ ਨਾ ਚੁੱਕੇ ਜਾਣ 'ਤੇ ਹਾਈਕੋਰਟ ਤੋਂ ਸੁਰੱਖਿਆ ਦੀ ਬੇਨਤੀ ਕੀਤੀ ਸੀ। ਅੱਜ ਅਦਾਲਤ 'ਚ ਐਸ. ਐਸ. ਪੀ., ਡੀ. ਐਸ. ਪੀ., ਮੁੱਖ ਅਫਸਰ ਥਾਣਾ ਸਦਰ ਸੰਗਰੂਰ ਪੇਸ਼ ਹੋਏ, ਜਿਨ੍ਹਾਂ ਨੂੰ ਅਦਾਲਤ ਨੇ ਜਸਵਿੰਦਰ ਕੌਰ ਦੇ ਹੱਕ ਦਿਵਾਉਣ ਦੇ ਹੁਕਮ ਦਿੱਤੇ।


http://www.S7News.com

No comments:

 
eXTReMe Tracker