Wednesday, April 29, 2009

ਮਜ਼ਦੂਰਾਂ ਦੀਆਂ 16 ਝੁੱਗੀਆਂ ਸੜ ਕੇ ਸੁਆਹ

ਨਕੋਦਰ (ਦਲਜੀਤ ਸ਼ਰਮਾ/ਅਨਿਲ ਏਰੀ)-ਥਾਣਾ ਮਹਿਤਪੁਰ ਦੇ ਪਿੰਡ ਸੰਗੋਵਾਲ ਦੇ ਲਾਗੇ ਮਜ਼ਦੂਰਾਂ ਦੀਆਂ 16 ਝੁੱਗੀਆਂ ਅਚਾਨਕ ਲੱਗੀ ਅੱਗ ਨਾਲ ਸੜ ਕੇ ਸੁਆਹ ਹੋ ਗਈਆਂ। ਅੱਗ ਨਾਲ ਇੱਕ ਮੱਝ ਵੀ ਮਰ ਗਈ। ਇੱਕ ਬੱਚੇ ਦਾ ਪੈਰ ਵੀ ਥੋੜ੍ਹਾ ਜਿਹਾ ਝੁਲਸ ਗਿਆ। ਅੱਗ ਲੱਗਣ ਨਾਲ ਝੁੱਗੀਆਂ ਵਿੱਚ ਪਿਆ ਟੀ. ਵੀ., ਪੱਖੇ ਅਤੇ ਕੁਝ ਜਮ੍ਹਾਂ ਧਨ ਰਾਸ਼ੀ ਵੀ ਸੜ ਕੇ ਸੁਆਹ ਹੋ ਗਈ। ਮੱਝ ਘਨੱਈਆ ਰਾਮ ਦੀ ਸੀ ਅਤੇ ਓਹਲੀ ਰਾਮ ਦੇ ਬੱਚੇ ਦਾ ਪੈਰ ਝੁਲਸ ਗਿਆ। ਤਕਰੀਬਨ ਡੇਢ ਕੁ ਲੱਖ ਰੁਪਏ ਦਾ ਨੁਕਸਾਨ ਹੋ ਗਿਆ।


http://www.S7News.com

No comments:

 
eXTReMe Tracker