Tuesday, April 28, 2009

ਅਫਗਾਨਿਸਤਾਨ ਦੀ ਯਾਤਰਾ ਤੇ ਕੁਰੈਸ਼ੀ

ਇਸਲਾਮਾਬਾਦ 27 ਅਪਰੈਲ ਪਾਕਿਸਤਾਨ ਦੇ ਵਿਦੇਸ਼ ਮੰਤਰੀ ਮਹਮੂਦ ਕੁਰੇਸ਼ੀ ਸੋਮਵਾਰ ਨੂੰ ਕਾਬੁਲ ਦੀ ਯਾਤਰਾ ਤੇ ਗਏ ਹਨ। ਆਪਣੇ ਇਕ ਦਿਨਾਂ ਦੌਰੇ ਵਿੱਚ ਉਹ ਅਫਗਾਨਿਸਤਾਨ, ਇਰਾਨ ਅਤੇ ਪਾਕਿਸਤਾਨ ਦੇ ਦਰਮਿਆਨ ਅਗਲੇ ਬੈਠਕ ਦੇ ਏਜੰਡੇ ਤੇ ਵਿਚਾਰ ਕਰਨਗੇ। ਕੁਰੇਸ਼ੀ ਦੇ ਨਾਲ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਗਏ ਹਨ ਜੋ ਅਫਗਾਨਿਸਤਾਨ ਅਤੇ ਇਰਾਨ ਅਤੇ ਆਪਣੇ ਸਹਿਯੋਗੀਆਂ ਨਾਲ ਗੱਲਬਾਤ ਕਰਨਗੇ। ਅਫਗਾਨਿਸਤਾਨ ਦੇ ਵਿਦੇਸ਼ ਮੰਤਰਾਲੇ ਤੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਤਿੰਨੋਂ ਵਿਦੇਸ਼ ਮੰਤਰੀ ਖੇਤਰੀ ਸਮੱਸਿਆਵਾਂ ਅਤੇ ਉਨ੍ਹਾਂ ਦੇ ਸੰਭਾਵਿਤ ਹੱਲ, ਅੱਤਵਾਦ ਦੇ ਖਿਲਾਫ ਮੁਹਿੰਮ, ਨਸ਼ੀਲੇ ਪਦਾਰਥ ਅਤੇ ਤਿਕੋਨੇ ਆਪਸੀ ਸਹਿਯੋਗ ਤੇ ਵਿਚਾਰ ਕਰਨਗੇ। ਤਿੰਨਾਂ ਦੇਸ਼ਾਂ ਦਰਮਿਆਨ ਅਗਲੀ ਬੈਠਕ ਤਹਿਰਾਨ ਵਿੱਚ ਅਗਲੇ ਮਹੀਨੇ ਹੋਣ ਦੀ ਸੰਭਾਵਨਾ ਹੈ। ਇਸ ਸਬੰਧ ਵਿੱਚ ਇਕ ਸ਼ੁਰੂਆਤੀ ਬੈਠਕ ਇਸ ਮਹੀਨੇ ਦੇ ਸ਼ੁਰੂ ਵਿੱਚ ਇਸਲਾਮਾਬਾਦ ਵਿੱਚ ਆਯੋਜਿਤ ਕੀਤੀ ਗਈ ਸੀ।
http://www.DhawanNews.com

No comments:

 
eXTReMe Tracker