Wednesday, April 29, 2009

10 ਏਕੜ ਕਣਕ ਅਤੇ ਇੱਕ ਦੁਕਾਨ ਸੜ ਕੇ ਸੁਆਹ

ਨਵਾਂਸ਼ਹਿਰ (ਪੱਤਰ ਪ੍ਰੇਰਕ)-ਦੇਰ ਰਾਤ ਸਥਾਨਕ ਰਾਜਾਂ ਮੁਹੱਲਾ ਵਿਖੇ ਇਕ ਕਰਿਆਨਾ ਦੁਕਾਨ ਅਤੇ ਨਜ਼ਦੀਕੀ ਪਿੰਡ ਗੁਜਰਪੁਰ ਵਿਖੇ 10 ਏਕੜ ਕਣਕ ਦੀ ਪੱਕੀ ਫ਼ਸਲ ਸੜ੍ਹ ਕੇ ਰਾਖ ਹੋ ਗਈ। ਜਾਣਕਾਰੀ ਅਨੁਸਾਰ ਦੇਰ ਰਾਤ ਕਰੀਬ ਦੋ ਵਜੇ ਤਿਲਕ ਕਰਿਆਨਾ ਸਟੋਰ 'ਤੇ ਅੱਗ ਲੱਗ ਗਈ ਜਿਸਨੂੰ ਦੇਖ ਕੇ ਲੋਕਾਂ ਵਲੋਂ ਰੌਲਾ ਪਾਇਆ ਗਿਆ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਖ਼ਬਰ ਮਿਲਦੇ ਸਾਰ ਫਾਇਰ ਬ੍ਰਿਗੇਡ ਦੇ ਨਾਲ-ਨਾਲ ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਤੋਂ ਏ.ਐਸ.ਆਈ. ਮਨੋਹਰ ਲਾਲ ਸਮੇਤ ਪੁਲਿਸ ਪਾਰਟੀ ਅਤੇ ਪੀ.ਸੀ.ਆਰ. ਨੂੰ ਲੈ ਕੇ ਘਟਨਾ ਸਥਾਨ 'ਤੇ ਪਹੁੰਚਿਆ ਜਿੱਥੇ ਜਾਅ ਕੇ ਉਨ੍ਹਾਂ ਅੱਗ ਨੂੰ ਕਾਬੂਪਾਉਣ ਦਾ ਯਤਨ ਕੀਤਾ। ਦੁਕਾਨ ਦੇ ਮਾਲਕ ਤਿਲਕ ਰਾਜ ਨੇ ਦੱਸਿਆ ਕਿ ਉਸਦੀ ਦੁਕਾਨ 'ਤੇ ਕਰੀਬ 2 ਲੱਖ ਦਾ ਨੁਕਸਾਨ ਹੋ ਗਿਆ ਹੈ। ਇਸੇ ਤਰ੍ਹਾਂ ਅੱਜ ਦੁਪਹਿਰ ਬਾਅਦ ਨਗਰ ਕੌਂਸਲ ਦੇ ਕੌਂਸਲਰ ਸ: ਮੱਖਣ ਸਿੰਘ ਗਰੇਵਾਲ ਦੇ ਠੇਕੇ 'ਤੇ ਲਈ ਹੋਈ ਪਿੰਡ ਗੁਜ਼ਰਪੁਰ ਵਿਖੇ ਜ਼ਮੀਨ 'ਚੋਂ 10 ਏਕੜ ਕਣਕ ਸੜ੍ਹ ਕੇ ਸੁਆਹ ਹੋ ਗਈ। ਕਣਕ ਨੂੰ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਟ ਹੋਣਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆ ਕਣਕ ਦੀ ਫ਼ਸਲ ਦੇ ਮਾਲਕ ਮੱਖਣ ਸਿੰਘ ਗਰੇਵਾਲ ਨੇ ਦੱਸਿਆ ਕਿ ਉਸਦਾ ਕਰੀਬ ਦੋ ਲੱਖ ਦਾ ਨੁਕਸਾਨ ਹੋ ਗਿਆ ਹੈ।
http://www.S7News.com

No comments:

 
eXTReMe Tracker