Wednesday, April 29, 2009

ਕੇਂਦਰੀ ਚੋਣ ਅਬਜ਼ਰਵਰ ਅੰਮ੍ਰਿਤਸਰ ਪੁੱਜੇ

ਅੰਮ੍ਰਿਤਸਰ (ਬੀ. ਐ�ਨ. ਆਈ.)-ਸ੍ਰ ਭਗਵੰਤ ਸਿੰਘ, ਡਿਪਟੀ ਕਮਿਸ਼ਨਰ-ਕਮ-ਰਿਟਰਨਿੰਗ ਅਫਸਰ ਪਾਰਲੀਮਾਨੀ ਹਲਕਾ 2 ਅੰਮ੍ਰਿਤਸਰ ਨੇ ਦੱਸਿਆ ਕਿ ਭਾਰਤ ਦੇ ਮੁੱਖ ਚੋਣ ਕਮਿਸ਼ਨ ਵੱਲੋਂ ਚੋਣਾਂ ਦੀ ਨਿਗਰਾਨੀ ਲਈ ਨਿਯੁਕਤ ਕੀਤੇ ਗਏ ਅਬਜਰਵਰ ਪਾਰਲੀਮਾਨੀ ਹਲਕਾ 2 ਅੰਮ੍ਰਿਤਸਰ ਵਿਖੇ ਪਹੁੰਚ ਗਏ ਹਨ ਅਤੇ ਉਹ ਅੰਮ੍ਰਿਤਸਰ ਸਰਕਟ ਹਾਊਸ ਵਿਖੇ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਠਹਿਰਣਗੇ। ਹੋਰ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਸ੍ਰ ਭਗਵੰਤ ਸਿੰਘ ਨੇ ਦੱਸਿਆ ਕਿ ਲੋਕ ਸਭਾ ਹਲਕਾ 2 ਅੰਮ੍ਰਿਤਸਰ ਵਿੱਚ ਪੈਂਦੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਲਈ ਚੋਣ ਕਮਿਸ਼ਨ ਵੱਲੋਂ ਨਿਯੁਕਤ ਚੋਣ ਅਬਜਰਵਰ ਸ੍ਰੀਮਤੀ ਸ਼ਿਖਾ ਦੂਬੇ, ਆਈ:ਏ:ਐਸ, ਸਰਕਟ ਹਾਊਸ ਦੇ ਕਮਰਾ ਨੰ: 14 ਵਿਖੇ ਠਹਿਰੇ ਹੋਏ ਹਨ ਅਤੇ ਉਨ੍ਹਾਂ ਨਾਲ ਚੋਣਾਂ ਸਬੰਧੀ ਟੈਲੀਫੋਨ ਨੰ: 2220895, ਮੋਬਾਇਲ ਨੰ: 94652-23954 ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਹ ਵਿਧਾਨ ਸਭਾ ਹਲਕਾ 16-ਅੰਮ੍ਰਿਤਸਰ ਵੈਸਟ (ਰਿਜਰਵ), 19-ਅੰਮ੍ਰਿਤਸਰ ਸਾਉਥ ਅਤੇ 20-ਅਟਾਰੀ ਹਲਕੇ ਦੀ ਚੋਣ ਪ੍ਰਕਿਰਿਆ ਨਾਲ ਸਬੰਧਤ ਸ਼ਿਕਾਇਤਾਂ ਅਤੇ ਆਦਰਸ਼ ਚੋਣ ਜਾਬਤੇ ਸਬੰਧੀ ਨਿਗਰਾਨੀ ਕਰਨਗੇ।

ਇਨ੍ਹਾਂ ਦੇ ਨਾਲ ਸ੍ਰ ਸੁਖਚੈਨ ਸਿੰਘ, ਈ:ਟੀ:ਓ ਜਿੰਨਾਂ ਦਾ ਟੈਲੀਫੋਨ ਨੰ: 98720-22641 ਬਤੌਰ ਤਾਲਮੇਲ ਅਫਸਰ ਨਿਯੁਕਤ ਕੀਤੇ ਗਏ ਹਨ। ਸ੍ਰੀ ਗਣੇਸ਼ ਭਾਰਤੀ, ਆਈ:ਏ:ਐਸ, ਸਰਕਟ ਹਾਊਸ ਦੇ ਕਮਰਾ ਨੰ: 16 ਅਤੇ ਟੈਲੀਫੋਨ ਨੰ: 2220942 ਅਤੇ ਮੋਬਾਇਲ ਨੰ: 94652-23953 ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਹ ਵਿਧਾਨ ਸਭਾ ਹਲਕਾ 13- ਮਜੀਠਾ, 17-ਅੰਮ੍ਰਿਤਸਰ ਸੈਂਟਰਲ ਅਤੇ 18 ਅੰਮ੍ਰਿਤਸਰ ਈਸਟ ਲਈ ਅਬਜਰਵਰ ਨਿਯੁਕਤ ਕੀਤੇ ਗਏ ਹਨ। ਇਨ੍ਹਾਂ ਦੇ ਨਾਲ ਸ੍ਰ ਕਿਰਪਾਲ ਸਿੰਘ, ਈ:ਟੀ:ਓ ਜਿੰਨਾਂ ਦਾ ਟੈਲੀਫੋਨ ਨੰ: 98721-87300 ਨੂੰ ਬਤੌਰ ਤਾਲਮੇਲ ਅਫਸਰ ਵਜੋਂ ਨਿਯੁਕਤ ਕੀਤਾ ਗਿਆ ਹੈ। ਸ੍ਰੀ ਅਸਿਤ ਕੁਮਾਰ ਮਹਾਂਪਾਤਰਾ, ਆਈ:ਆਰ:ਐਸ ਸਰਕਟ ਹਾਊਸ ਦੇ ਕਮਰਾ ਨੰ: 15 ਵਿੱਚ ਠਹਿਰਣਗੇ ਉਨ੍ਹਾਂ ਦਾ ਟੈਲੀਫੋਨ ਨੰ: 2220941 ਅਤੇ ਮੋਬਾਇਲ ਨੰ: 94552-23952 ਹੈ। ਇਹ ਵਿਧਾਨ ਸਭਾ ਹਲਕਾ 11-ਅਜਨਾਲਾ, 12-ਰਾਜਾਸਾਂਸੀ ਅਤੇ 15-ਅੰਮ੍ਰਿਤਸਰ ਨਾਰਥ ਹਲਕੇ ਦੀ ਚੋਣ ਪ੍ਰਕਿਰਿਆ ਸਬੰਧੀ ਨਿਗਰਾਨੀ ਕਰਨਗੇ। ਇਨ੍ਹਾਂ ਦੇ ਨਾਲ ਸ੍ਰ ਹਰਮੀਤ ਸਿੰਘ, ਈ:ਟੀ:ਓ ਜਿੰਨਾਂ ਦਾ ਟੈਲੀਫੋਨ ਨੰ: 98149-49774 ਨੂੰਬਤੌਰ ਤਾਲਮੇਲ ਅਫਸਰ ਵਜੋਂ ਨਿਯੁਕਤ ਕੀਤਾ ਗਿਆ ਹੈ। ਸਥਾਨਕ ਸਰਕਟ ਹਾਊਸ ਵਿਖੇ ਚੋਣ ਪ੍ਰਕਿਰਿਆ ਲਈ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ, ਜਿਸ ਦਾ ਟੈਲੀਫੋਨ ਨੰ: 2220849 ਹੈ। ਰਿਟਰਨਿੰਗ ਅਫਸਰ ਨੇ ਹੋਰ ਅੱਗੇ ਦੱਸਿਆ ਿਕ ਹਰੇਕ ਚੋਣ ਅਬਜਰਵਰ ਨੂੰਹਰ ਤਰ੍ਹਾਂ ਦੀ ਮਦਦ ਅਤੇ ਹਰ ਕਿਸਮ ਦੀ ਚੋਣਾਂ ਸਬੰਧੀ ਸੂਚਨਾ ਮੁਹੱਈਆ ਕਰਨ ਲਈ 3 ਸੀਨੀਅਰ ਅਫਸਰ ਬਤੌਰ ਤਾਲਮੇਲ ਅਧਿਕਾਰੀ ਉਨ੍ਹਾਂ ਨਾਲ ਲਗਾਏ ਗਏ ਹਨ ਅਤੇ ਉਨ੍ਹਾਂ ਨੂੰਹਦਾਇਤ ਕੀਤੀ ਗਈ ਹੈ ਕਿ ਉਹ ਚੋਣਾਂ ਸਬੰਧੀ ਹਰੇਕ ਕਿਸਮ ਦੀ ਸੂਚਨਾ ਨਾਲ ਆਪਣੇ ਆਪ ਨੂੰਲੈਸ ਰੱਖਣ ਤਾਂ ਜੋ ਚੋਣ ਅਬਜਰਵਰਾਂ ਨੂੰਉਨ੍ਹਾਂ ਦੇ ਅੰਮ੍ਰਿਤਸਰ ਵਿਖੇ ਠਹਿਰਣ ਦੌਰਾਨ ਸਹਾਇਤਾ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਸਬੰਧੀ ਕਿਸੇ ਕਿਸਮ ਦੀ ਸ਼ਿਕਾਇਤ, ਸ਼ਿਕਾਇਤ ਕਰਤਾ ਸਬੰਧਤ ਚੋਣ ਅਬਜਰਵਰ ਨੂੰਟੈਲੀਫੋਨ ਤੇ ਕਰ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸਰਕਟ ਹਾਊਸ ਵਿਖੇ ਹਰ ਰੋਜ ਸ਼ਾਮ 4 ਤੋਂ 5 ਵਜੇ ਤੱਕ ਚੋਣਾਂ ਸਬੰਧੀ ਸ਼ਿਕਾਇਤਾਂ ਲਈ ਨਿਯੁਕਤ ਅਬਜਰਵਰਾਂ ਨੂੰਮਿਲਿਆ ਜਾ ਸਕਦਾ ਹੈ।
http://www.S7News.com

No comments:

 
eXTReMe Tracker