Tuesday, April 28, 2009

ਹਰ ਵਰਗ ਦੀ ਭਲਾਈ ਲਈ ਅਕਾਲੀ ਭਾਜਪਾ ਗਠਜੋੜ ਜਿੱਤਣਾ ਜ਼ਰੂਰੀ-ਨੀਲਾ ਮਹਿਲ

ਜਲੰਧਰ (ਪ.ਪ.)-ਪੰਜਾਬ ਵਿੱਚ ਜਿਸ ਤਰ੍ਹਾਂ ਹਰ ਵਰਗ ਦੀ ਖੁਸ਼ਹਾਲੀ ਲਈ ਮੌਜੂਦਾ ਅਕਾਲੀ ਭਾਜਪਾ ਸਰਕਾਰ ਨੇ ਯੋਜਨਾਵਾਂ ਬਣਾ ਕੇ ਲਾਗੂ ਕੀਤੀਆਂ ਹਨ। ਇਸੇ ਤਰ੍ਹਾਂ ਕੇਂਦਰ ਵਿੱਚ ਕੌਮੀ ਜਮਹੂਰੀ ਗਠਜੋੜ ਦੀ ਸਰਕਾਰ ਬਣਨ 'ਤੇ ਦੇਸ਼ ਦੇ ਹਰ ਵਰਗ ਦੀ ਭਲਾਈ ਲਈ ਸਕੀਮਾਂ ਤਿਆਰ ਕੀਤੀਆਂ ਜਾਣਗੀਆਂ। ਕੇਂਦਰ ਵਿੱਚ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਅਕਾਲੀ ਭਾਜਪਾ ਗਠਜੋੜ ਦੇ ਸਾਰੇ ਉਮੀਦਵਾਰ ਨੂੰ ਜਿਤਾਉਣਾ ਜ਼ਰੂਰੀ ਹੈ। ਇਹ ਵਿਚਾਰ ਅੱਜ ਇੱਥੇ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਸ੍ਰ. ਬਲਜੀਤ ਸਿੰਘ ਨੀਲਾ ਮਹਿਲ ਨੇ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਜਦੋਂ-ਜਦੋਂ ਵੀ ਕੌਮੀ ਜਮਹੂਰੀ ਗਠਜੋੜ ਦੀ ਸਰਕਾਰ ਬਣੀ ਹੈ। ਹਰ ਵਰਗ ਨੂੰ ਰਾਹਤ ਮਿਲੀ ਹੈ।

ਜਦੋਂਕਿ ਕਾਂਗਰਸ ਦੇ ਰਾਜ ਵਿੱਚ ਦੇਸ਼ ਦੀ ਜਨਤਾ ਨੂੰ ਹਰ ਵਾਰ ਮਹਿੰਗਾਈ, ਬੇਰੁਜ਼ਗਾਰੀ ਅਤੇ ਹੋਰ ਅਨੇਕਾਂ ਗੰਭੀਰ ਮੁਸ਼ਕਿਲਾਂ ਵਿੱਚੋਂ �ਘਣਾ ਪਿਆ ਹੈ। ਮੌਜੂਦਾ ਕੇਂਦਰੀ ਕਾਂਗਰਸ ਸਰਕਾਰ ਬਾਰੇ ਉਨ੍ਹਾਂ ਕਿਹਾ ਕਿ ਇਸ ਸਰਕਾਰ ਦੇ ਰਾਜ ਵਿੱਚ ਗਰੀਬਾਂ ਦਾ ਜਿਊਣਾ ਮੁਸ਼ਕਿਲ ਹੋ ਗਿਆ ਹੈ। ਇੱਕ ਪਰਿਵਾਰ ਦੋ ਵੇਲੇ ਰੱਜਵੀਂ ਰੋਟੀ ਖਾਣ ਤੋਂ ਵੀ ਅਸਮਰੱਥ ਹੈ। ਖੰਡ ਕੇਂਦਰ ਸਰਕਾਰ ਦੀ ਸਰਮਾਏਦਾਰਾਂ ਨਾਲ ਮਿਲੀਭੁਗਤ ਕਰਕੇ ਗਰੀਬਾਂ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ। ਹੋਰ ਸਬਜ਼ੀਆਂ, ਦਾਲਾਂ ਅਤੇ ਖਾਣ ਵਾਲੇ ਪਦਾਰਥ, ਰਸੋਈ ਗੈਸ ਅਤੇ ਹੋਰ ਰੋਜ਼ਾਨਾ ਵਰਤਣ ਦੀਆਂ ਚੀਜ਼ਾਂ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੋ ਮਹਿੰਗਾਈ ਘਟਣ ਦੇ ਦਾਅਵੇ ਕੀਤੇ ਜਾ ਰਹੇ ਹਨ ਉਹ ਕਾਗਜ਼ੀ ਅੰਕੜੇ ਹਨ। ਆਮ ਲੋਕਾਂ ਦੇ ਜਨ ਜੀਵਨ 'ਤੇ ਉਨ੍ਹਾਂ ਦਾ ਕੋਈ ਅਸਰ ਨਹੀਂ ਹੈ। ਸ੍ਰ. ਨੀਲਾ ਮਹਿਲ ਨੇ ਕਿਹਾ ਕਿ ਕੇਂਦਰੀ ਭਾਜਪਾ ਸਰਕਾਰ ਦੇ ਰਾਜ ਵਿੱਚ ਰਸੋਈ ਗੈਸ ਕਾਂਗਰਸ ਦੇ ਰਾਜ ਦੀ ਤਰ੍ਹਾਂ ਬਲੈਕ ਵਿੱਚ ਨਹੀਂ ਵਿਕੀ, ਭਾਜਪਾ ਦੇ ਰਾਜ ਵਿੱਚ ਰਸੋਈ ਗੈਸ, ਮਿੱਟੀ ਦਾ ਤੇਲ ਲੋਕਾਂ ਨੂੰ ਆਮ ਰੇਟ 'ਤੇ ਬਿਨਾਂ ਲਾਇਨ ਵਿੱਚ ਲੱਗਿਆਂ ਉਪਲੱਬਧ ਕਰਾਏ ਜਾਂਦੇ ਸਨ। ਇਸੇ ਤਰ੍ਹਾਂ ਗਰੀਬ ਵਰਗਾਂ ਦੀ ਭਲਾਈ, ਵਿੱਦਿਆ, ਖੇਡਾਂ ਅਤੇ ਚੰਗੇ ਰਹਿਣ ਸਹਿਣ ਲਈ ਯੋਜਨਾਵਾਂ ਬਣਾਈਆਂ ਗਈਆਂ, ਪੰਜਾਬ ਦੇ ਵਾਸੀਆਂ ਦੀ ਭਲਾਈ ਲਈ ਵੀ ਅਨੇਕਾਂ ਪ੍ਰੋਜੈਕਟ ਬਣਾਏ ਗਏ। ਇੱਥੋਂ ਦੇ ਬਾਜ਼ੀਗਰ, ਟੱਪਰੀਵਾਸ ਅਤੇ ਵਿਮੁਕਤ ਜਾਤੀ ਵਾਸੀ ਲੋਕਾਂ ਦੇ ਚੱਲ ਰਹੇ �ਬੇ ਸੰਘਰਸ਼ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਜੀ ਨੇ ਇਨ੍ਹਾਂ ਵਰਗਾਂ ਦੀ ਭਲਾਈ ਹਿੱਤ ਯੋਜਨਾਵਾਂ ਬਣਾਉਣ ਲਈ ਕੇਂਦਰ ਵਿੱਚ ਪਹਿਲੀ ਵਾਰ ਇਨ੍ਹਾਂ ਜਾਤੀਆਂ ਦੇ ਪ੍ਰਤੀਨਿਧਾਂ ਨੂੰ ਲੈ ਕੇ ਵਿਸ਼ੇਸ਼ ਕਮਿਸ਼ਨ ਕਾਇਮ ਕੀਤਾ ਸੀ ਜਿਸ ਦੀ ਬਦੌਲਤ ਅੱਜ ਦੇਸ਼ ਭਰ ਵਿੱਚ ਵਿਮੁਕਤ ਜਾਤੀ ਅਤੇ ਟੱਪਰੀਵਾਸ ਕਬੀਲੇ ਆਪਣੀ ਹੋਂਦ ਦੀ ਰਾਖੀ ਲਈ ਇੱਕ ਮੰਚ 'ਤੇ ਇਕੱਠੇ ਹੋਣ ਵਿੱਚ ਕਾਮਯਾਬ ਹੋਏ ਹਨ। ਇਸੇ ਆਧਾਰ 'ਤੇ ਹੀ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਪੰਜਾਬ ਦੀਆਂ ਸਮੂਹ ਬਾਜ਼ੀਗਰ, ਵਿਮੁਕਤ ਅਤੇ ਟੱਪਰੀਵਾਸ ਜਾਤੀਆਂ ਨੂੰ ਅਨੁਸੂਚਿਤ ਜਾਤੀ ਵਿੱਚੋਂ ਕੱਢ ਕੇ ਅਨੁਸਚਿਤ ਜਨਜਾਤੀ (ਐਸ.ਟੀ.) ਸ਼੍ਰੇਣੀ ਵਿੱਚ ਸ਼ਾਮਿਲ ਕਰਾਉਣ ਦਾ ਐਲਾਨ ਕੀਤਾ ਹੈ। ਇਸ ਦੇ ਇਲਾਵਾ ਦੂਸਰੇ ਵਰਗਾਂ ਦੇ ਭਲਾਈ ਅਨੇਕਾਂ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਯੋਜਨਾਵਾਂ ਦੇ ਲਾਭ ਫਿਰ ਪ੍ਰਾਪਤ ਕਰਨ ਲਈ ਸਮੂਹ ਵੋਟਰ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ।
http://www.S7News.com

No comments:

 
eXTReMe Tracker