Wednesday, April 29, 2009

ਸੋਹਾਣਾ ’ਚ ਅੱਗ ਨਾਲ ਦੋ ਦਰਜਨ ਝੁੱਗੀਆਂ ਸੜ ਕੇ ਸੁਆਹ

ਮੁਹਾਲੀ (ਪ.ਪ.)- ਮੁਹਾਲੀ ਨਜਦੀਕੀ ਪਿੰਡ ਸੁਹਾਣਾ ਵਿਖੇ ਰਤਨ ਪ੍ਰੋਫੈਸ਼ਨਲ ਐਜੁਕੇਸ਼ਨ ਕਾਲਜ ਦੇ ਠੀਕ ਪਿੱਛੇ ਖਾਲੀ ਜਮੀਨ ਵਿੱਚ ਬਣੀਆ ਮਜਦੂਰਾਂ ਦੀਆਂ ਝੁੱਗੀਆਂ ਨੂੰ ਅੱਜ ਅੱਗ ਲਗਣ ਕਾਰਨ 20-25 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਅਤੇ ਇਸ ਦੌਰਾਨ ਦੋ ਸਾਲਾਂ ਦੀ ਬੱਚੀ ਦੀ ਅੱਗ ਵਿੱਚ ਸੜਣ ਕਾਰਨ ਮੌਤ ਹੋ ਗਈ ਜਦੋਂ ਕਿ ਇੱਕ 6 ਮਹੀਨੇ ਦੀ ਬੱਚੀ ਅੱਗ ਵਿੱਚ ਬੁਰੀ ਤਰ੍ਹਾਂ ਝੁਲਸ ਗਈ ਜਿਸ ਨੂੰ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ। ਘਟਨਾ ਲਗਭਗ 12.45 ਵਜੇ ਦੇ ਕਰੀਬ ਦੀ ਹੈ ਅਤੇ ਇਸ ਸਮੇਂ ਜਿਆਦਾਤਰ ਮਜਦੂਰ ਆਪਣੇ ਕੰਮਕਾਰ ਤੇ ਗਏ ਹੋਏ ਸਨ।

ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਝੁੱਗੀਆਂ ਵਿੱਚ ਰਹਿਣ ਵਾਲੇ ਮਜਦੂਰ ਰੋਜਾਨਾ ਦਿਹਾੜੀ ਕਰਕੇ ਆਪਣਾ ਪੇਟ ਪਾਲਦੇ ਹਨ ਅਤੇ ਪਤੀ-ਪਤਨੀ ਦੋਵੇਂ ਹੀ ਮਜਦੂਰੀ ਕਰਦੇ ਹਨ ਜੋ ਕਿ ਆਪਣੇ ਪਿੱਛੇ ਬੱਚਿਆਂ ਨੂੰ ਛੱਡ ਜਾਂਦੇ ਹਨ। ਇਸ ਜਾਣਕਾਰੀ ਅਨੁਸਾਰ ਅੱਜ ਕਿਸੇ ਬੱਚੇ ਵਲੋਂ ਖਾਣਾ ਬਨਾਉਣ ਦੇ ਸਮੇਂ ਅੱਗ ਲੱਗੀ ਜੋ ਕਿ ਇੱਕ ਗੈਸ ਸਲਿੰਡਰ ਵਿੱਚੋਂ ਗੈਸ ਦੇ ਰਿਸਾਵ ਕਾਰਨ ਧਮਾਕੇ ਦੇ ਰੂਪ ਵਿੱਚ ਇਨ੍ਹਾਂ ਝੁੱਗੀਆਂ ਦੇ ਵਿੱਚ ਫੈਲ ਗਈ। ਇਹ ਝੁੱਗੀਆਂ ਵੈਸੇ ਹੀ ਬਾਰੂਦ ਵਾਂਗ ਜਲਣਸ਼ੀਲ ਹੁੰਦੀਆਂ ਹਨ। ਇਨ੍ਹਾਂ ਨੇ ਤੁਰੰਤ ਅੱਗ ਫੜ ਲਈ ਅਤੇ ਧੂ-ਧੂ ਕਰਕੇ ਜਲਣ ਲੱਗ ਪਈਆਂ। ਇਸ ਤੋਂ ਪਹਿਲਾਂ ਕਿ ਇਹਨਾਂ ਨੂੰ ਬਚਾਉਣ ਦਾ ਕੋਈ ਯਤਨ ਹੋ ਸਕਦਾ, ਇਹਨਾਂ ਝੁੱਗੀਆਂ ਵਿੱਚ ਮਜਦੂਰ ਪ੍ਰੇਮ ਸਿੰਘ ਦੀ ਦੋ ਸਾਲਾਂ ਦੀ ਲੜਕੀ ਸ਼ਿਵਾਨੀ ਦੀ ਮੌਤ ਹੋ ਗਈ ਜਦੋਂ ਕਿ ਗੱਦੇ ਵਿੱਚ ਲਿਪਟੀ ਸੁੱਤੀ ਪਈ ਇੱਕ ਛੇ ਮਹੀਨੇ ਦੀ ਬੱਚੀ ਬੁਰੀ ਤਰ੍ਹਾਂ ਝੁਲਸ ਗਈ ਅਤੇ ਉਸ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਆਪਣੀਆਂ ਝੁੱਗੀਆਂ ਨੂੰ ਬਚਾਉਣ ਸਮੇਂ ਕੁੱਝ ਲੋਕਾਂ ਨੂੰ ਵੀ ਮਾਮੂਲੀ ਜਖਮ ਆਏ। ਇੱਕ ਪਾਸੇ ਜਿੱਥੇ ਇਹ ਝੁੱਗੀਆਂ ਜਲ ਰਹੀਆਂ ਸਨ, ਉਸ ਸਮੇਂ ਮੁਹਾਲੀ ਦੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੋ ਹੋਰ ਥਾਵਾਂ ਤੇ ਅੱਗ ਬੁਝਾਉਣ ਲਈ ਪਹੁੰਚੀਆਂ ਹੋਈਆਂ ਸਨ। ਸਹਾਇਕ ਫਾਇਰ ਅਫਸਰ ਸ਼ਾਮ ਲਾਲ ਫਾਇਰ ਟੈਂਡਰ ਲੈ ਕੇ ਜਦੋਂ ਮੌਕੇ ਤੇ ਪੁੱਜੇ ਤਾਂ ਉਸ ਸਮੇਂ ਤੱਕ ਕਾਫੀ ਦੇਰ ਹੋ ਚੁੱਕੀ ਸੀ ਅਤੇ ਇਸ ਦੌਰਾਨ ਪਿੰਡ ਵਾਸੀਆਂ ਨੇ ਮੋਟਰ ਤੋਂ ਪਾਣੀ ਮਾਰ ਕੇ ਅੱਗ ਬੁਝਾਉਣ ਦਾ ਯਤਨ ਕੀਤਾ ਅਤੇ ਇਸ ਦੌਰਾਨ ਫਾਇਰ ਬ੍ਰਿਗੇਡ ਨੇ ਵੀ ਪੁੱਜ ਕੇ ਕੁੱਝ ਝੁੱਗੀਆਂ ਨੂੰ ਬਚਾਉਣ ਵਿੱਚ ਸਫਲਤਾ ਹਾਸਿਲ ਕੀਤੀ। ਇਸ ਦੌਰਾਨ 25 ਦੇ ਕਰੀਬ ਝੁੱਗੀਆਂ ਸੜ ਕੇ ਪੂਰੀ ਤਰ੍ਹਾਂ ਸਵਾਹ ਹੋ ਗਈਆਂ। ਮਜਦੂਰਾਂ ਦੀਆਂ ਝੁੱਗੀਆਂ ਵਿੱਚ ਗੈਸ ਸਲਿੰਡਰ ਮਜਦੂਰਾਂ ਦੀਆਂ ਇਹਨਾਂ ਝੁੱਗੀਆਂ ਵਿੱਚ ਰਸੋਈ ਗੈਸ ਦੇ ਸਲਿੰਡਰ ਕਿਵੇਂ ਪਹੁੰਚ ਗਏ, ਇਹ ਬੜੀ ਖਤਰਨਾਕ ਗੱਲ ਹੈ। ਇਹਨਾਂ ਲੋਕਾਂ ਕੋਲ ਨਾ ਤਾਂ ਰਾਸ਼ਨ ਕਾਰਡ ਹੁੰਦੇ ਹਨ ਅਤੇ ਨਾ ਹੀ ਇਹਨਾਂ ਕੋਲ ਪੱਕੇ ਮਕਾਨ ਹਨ ਪਰ ਇਹਨਾਂ ਮਜਦੂਰਾਂ ਨੂੰ ਬਲੈਕ ਵਿੱਚ ਗੈਸ ਸਲਿੰਡਰ ਹਾਸਿਲ ਹੋ ਜਾਂਦੇ ਹਨ ਅਤੇ ਇਹ ਬਾਰੂਦ ਦੇ ਢੇਰ ਉ�ਤੇ ਚਿੰਗਾਰੀ ਦਾ ਕੰਮ ਕਰਦੇ ਹਨ। ਪ੍ਰਸ਼ਾਸ਼ਨ ਨੂੰ ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ।
http://www.S7News.com

No comments:

 
eXTReMe Tracker