Tuesday, April 28, 2009

ਭਾਰਤ ਵਿਚ ਹੋਣਗੇ ਵਿਸ਼ਵ ਕੱਪ 2011 ਦੇ 29 ਮੈਚ

ਮੁੰਬਈ, 28 ਅਪ੍ਰੈਲ : ਵਿਸ਼ਵ ਕੱਪ 2011 ਦਾ ਸਕੱਤਰੇਤ ਲਾਹੌਰ ਦੀ ਥਾਂ ਮੁੰਬਈ ਹੋਵੇਗਾ ਤੇ ਭਾਰਤ ਵਿਚ 29 ਮੈਚ ਖੇਡੇ ਜਾਣਗੇ। ਕੌਮਾਂਤਰੀ ਕ੍ਰਿਕਟ ਕੌਂਸਲ ਨੇ ਪਾਕਿ ਤੋਂ ਸਹਿ ਮੇਜ਼ਬਾਨ ਦਾ ਦਰਜਾ ਖੋਹਣ ਤੋਂ ਬਾਅਦ ਨਵੇਂ ਪ੍ਰੋਗਰਾਮ ਦਾ ਐਲਾਨ ਕੀਤਾ। ਨਵੀਂ ਵਿਉੂਂਤ ਅਨੁਸਾਰ ਅੱਠ ਸ਼ਹਿਰਾਂ ਵਿਚ 29 ਮੈਚ ਹੋਣਗੇ। ਕੌਮਾਂਤਰੀ ਕ੍ਰਿਕਟ ਕੌਂਸਲ ਦੇ ਸੀ.ਈ.ਓ ਹਾਰੂੁਨ ਲੋਗਰਟ ਨੇ ਦਸਿਆ ਕਿ ਸ੍ਰੀਲੰਕਾ ਦੇ ਤਿੰਨ ਸ਼ਹਿਰਾਂ ਵਿਚ 12 ਮੈਚ ਹੋਣਗੇ ਜਿਨ੍ਹਾਂ ਵਿਚ ਇਕ ਸੈਮੀਫਾਈਨਲ ਵੀ ਸ਼ਾਮਲ ਹੈ । ਉਦਘਾਟਨ ਸਮਾਰੋਹ 18 ਫਰਵਰੀ ਨੂੰ ਬੰਗਾਲਦੇਸ਼ ਵਿਚ ਹੋਵੇਗਾ। 19 ਫਰਵਰੀ ਨੂੰ ਉਥੇ ਹੀ ਪਹਿਲਾ ਮੈਚ ਖੇਡਿਆ ਜਾਵੇਗਾ। ਲੋਗਰਟ ਨੇ ਦਸਿਆ ਕਿ ਸ਼ਰਦ ਪਵਾਰ ਦੀ ਅਗਵਾਈ ਵਾਲੀ ਕੇਂਦਰੀ ਕਮੇਟੀ ਨੇ ਮੈਚਾਂ ਦੀ ਨਵੇਂ ਸਿਰੇ ਤੋਂ ਵੰਡ ਕੀਤੀ ਹੈ। ਲੋਗਰਟ ਨੇ ਕਿਹਾ ਕਿ ਬੰਗਲਾਦੇਸ਼ ਵਿਚ ਦੋ ਕੁਆਟਰ ਫਾਈਨਲ ਹੋਣਗੇ। ਇਕ ਕੁਆਟਰ ਫਾਈਨਲ ਭਾਰਤ ਵਿਚ ਤੇ ਇਕ ਸ੍ਰੀਲੰਕਾ ਵਿਚ ਖੇਡਿਆ ਜਾਵੇਗਾ। ਲੋਗਰਟ ਨੇ ਕਿਹਾ ਕਿ ਕੇਂਦਰੀ ਕਮੇਟੀ ਮੁੜ ਬਣਾਈ ਗਈ ਹੈ, ਜਿਸ ਵਿਚ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਵਾਲੇ ਤਿੰਨ ਦੇਸ਼ਾਂ ਦੇ ਪ੍ਰਤੀਨਿਧੀ ਤੇ ਆਈ.ਸੀ.ਸੀ ਦਾ ਇਕ ਪ੍ਰਤੀਨਿਧੀ ਸ਼ਾਮਲ ਹੋਵੇਗਾ। ਇਸ ਤੋਂ ਇਲਾਵਾ ਬੀ.ਸੀ.ਸੀ.ਆਈ ਦੇ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਰਤਨਾਕਾਰ ਨੂੰ ਟੂਰਨਾਮੈਂਟ ਦਾ ਪ੍ਰਬੰਧਕ ਡਾਇਰੈਕਟਰ ਬਣਾਇਆ ਗਿਆ ਹੈ। ਜਦਕਿ ਆਈ.ਐਸ. ਬਿੰਦਰਾ ਵਿਸ਼ਵ ਕੱਪ ਪ੍ਰਬੰਧਾਂ ਦੇ ਮੱਹਤਵਪੂਰਨ ਅਧਿਕਾਰੀ ਹੋਣਗੇ। ਲੋਗਰਟ ਨੇ ਕਿਹਾ ਕਿ ਅਧਿਕਾਰੀਆਂ ਤੇ ਖਿਡਾਰੀਆਂ ਦੀ ਸੁਰੱਖਿਆ ਤਿਆਰੀ ਸਬੰਧੀ ਇਕ ਵਿਸ਼ੇਸ਼ ਕਮੇਟੀ ਬਣਾਈ ਜਾਵੇਗੀ। ਆਈ.ਸੀ.ਸੀ.ਸੀ ਅਧਿਕਾਰੀ ਨੇ ਕਿਹਾ ਕਿ ਸੁਰੱਖਿਆ ਪ੍ਰਬੰਧ ਕਾਫੀ ਮੱਹਤਵਪੂਰਨ ਹਨ। ਲੋਗਰਟ ਨੇ ਕਿਹਾ ਕਿ ਅਸੀਂ ਸੁਰੱਖਿਆ ਮਾਮਲਿਆਂ �ਤੇ ਹੋਰ ਦੇਸ਼ਾਂ ਨਾਲ ਵੀ ਸੰਪਰਕ ਕਰ ਰਹੇ ਹਾਂ। ਲੋਗਰਟ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਕੋਈ ਸੂਚਨਾ ਨਹੀਂ ਮਿਲੀ ਕਿ ਪਾਕਿਸਤਾਨ, ਭਾਰਤ ਵਿਚ ਹੋਣ ਵਾਲੇ ਮੈਚਾਂ ਵਿਚ ਹਿੱਸਾ ਨਹੀਂ ਲੈਣਾ ਚਾਹੁੰਦਾ। ਜਦੋਂ ਸਾਡੇ ਕੋਲ ਅਜਿਹੀ ਸੂਚਨਾ ਹੋਵੇਗੀ ਤਾਂ ਅਸੀਂ ਵਿਚਾਰ ਕਰਾਂਗੇ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਪਾਕਿ, ਭਾਰਤ ਵਿਚ ਮੈਚ ਖੇਡਣ ਤੋਂ ਇਨਕਾਰ ਕਰੇਗਾ।


http://www.DhawanNews.com

No comments:

 
eXTReMe Tracker