Tuesday, April 28, 2009

ਸਮੁੱਚੇ ਵਾਲਮੀਕਿ ਭਾਈਚਾਰੇ ਵੱਲੋਂ ਮਹਿੰਦਰ ਸਿੰਘ ਕੇ.ਪੀ. ਨੂੰ ਵੋਟਾਂ ਪਾ ਕੇ ਜਿਤਾਉਣ ਦਾ ਐਲਾਨ

ਜਲੰਧਰ (ਪ.ਪ.)-ਜਲੰਧਰ ਲੋਕ ਸਭਾ ਹਲਕੇ ਦੇ ਵਿੱਚ ਪੈਂਦੇ ਸਮੂਹ ਹਲਕਿਆਂ ਦੇ ਵਾਲਮੀਕ ਭਾਈਚਾਰੇ ਨੇ ਅੱਜ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੇ ਲੋਕ ਸਭਾ ਚੋਣਾਂ ਦੌਰਾਨ ਪੂਰਨ ਹਮਾਇਤ ਕਾਂਗਰਸੀ ਉਮੀਦਵਾਰ ਮਹਿੰਦਰ ਸਿੰਘ ਕੇ.ਪੀ. ਨੂੰ ਹੋਵੇਗੀ। ਅੱਜ ਇੱਥੇ ਕਾਂਗਰਸ ਦੇ ਮੀਡੀਆਂ ਚੋਣ ਇੰਚਾਰਜ ਸ੍ਰੀ ਵਰਿੰਦਰ ਸ਼ਰਮਾ ਅਤੇ ਸ੍ਰੀ ਮਹਿੰਦਰ ਸਿੰਘ ਕੇ.ਪੀ. ਦੇ ਸਪੁੱਤਰ ਸ੍ਰੀ ਰਿਚੀ ਕੇ.ਪੀ., ਸ੍ਰੀ ਸ਼ਾਲੂ ਆਹਲੂਵਾਲੀਆ, ਸ੍ਰੀ ਕਾਕੂ ਆਹਲੂਵਾਲੀਆ ਦੀ ਹਾਜ਼ਰੀ ਵਿੱਚ ਵਾਲਮੀਕਿ ਭਾਈਚਾਰੇ ਦੀ ਪ੍ਰਤੀਨਿਧ ਜਥੇਬੰਦੀ ਵਾਲਮੀਕਿ ਸਭਾ ਦੇ ਅਹੁਦੇਦਾਰਾਂ ਨੇ ਸਪੱਸ਼ਟ ਕੀਤਾ ਕਿ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਸ੍ਰੀ ਹੰਸ ਰਾਜ ਹੰਸ ਦੇ ਹਮਾਇਤੀ ਇਹ ਗਲਤ ਪ੍ਰਚਾਰ ਕਰ ਰਹੇ ਹਨ ਕਿ ਸਮੁੱਚੇ ਵਾਲਮੀਕਿ ਭਾਈਚਾਰੇ ਦੀ ਹਮਾਇਤ ਉਨ੍ਹਾਂ ਦੇ ਉਮੀਦਵਾਰ ਨੂੰ ਹੈ। ਵਾਲਮੀਕਿ ਸਭਾ ਦੇ ਪ੍ਰਧਾਨ ਅੰਮ੍ਰਿਤ ਖੋਸਲਾ, ਚੇਅਰਮੈਨ ਰਾਜ ਕੁਮਾਰ ਰਾਜੂ, ਡਾ. ਰਾਕੇਸ਼ ਸੱਭਰਵਾਲ, ਰਾਜੇਸ਼ ਸੱਭਰਵਾਲ, ਅਕਸ਼ਵੰਤ ਖੋਸਲਾ, ਰਾਜੇਸ਼ ਭੱਟੀ, ਸੂਰਜ ਪ੍ਰਕਾਸ਼ ਲਾਡੀ, ਮਿੰਟੂ ਗਿੱਲ, ਬਨਾਰਸੀ ਦਾਸ ਖੋਸਲਾ, ਵਿਸ਼ਾਲ ਗਿੱਲ, ਬੋਬੀ ਸੌਂਧੀ, ਮਨੀ ਪਦਮ, ਸੋਨੀ ਖੋਸਲਾ, ਅਸ਼ੋਕ ਕੁਮਾਰ, ਜੇਨਸ, ਰਜਨੀਸ਼ ਸਹੋਤਾ ਐਡਵੋਕੇਟ, ਸੁਖਦੇਵ ਕਲਿਆਣ, ਦਵਿੰਦਰ ਗਿੱਲ ਅਤੇ ਹੋਰ ਪ੍ਰਤੀਨਿਧਾਂ ਨੇ ਦੱਸਿਆ ਕਿ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਸ੍ਰੀ ਹੰਸ ਰਾਜ ਹੰਸ ਨੇ ਵੋਟਾਂ ਲਈ ਉਮੀਦਵਾਰ ਬਣਨ ਤੋਂ ਪਹਿਲਾਂ ਆਪਣੇ ਭਾਈਚਾਰੇ ਦੀ ਬਿਲਕੁਲ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਹੰਸ ਰਾਜ ਹੰਸ ਨੇ ਧਾਰਮਿਕ ਗੀਤ ਗਾਏ ਹਨ ਪ੍ਰੰਤੂਭਗਵਾਨ ਸ੍ਰੀ ਵਾਲਮੀਕਿ ਜੀ ਦੀ ਉਸਤਤ ਵਿੱਚ ਹਾਲੇ ਤੱਕ ਇੱਕ ਵੀ ਗੀਤ ਨਹੀਂ ਗਾਇਆ। ਉਨ੍ਹਾਂ ਕਿਹਾ ਕਿ ਸਾਡੇ ਦੁੱਖ-ਸੁੱਖ ਵਿੱਚ ਹਰ ਸਮੇਂ ਸ੍ਰੀ ਮਹਿੰਦਰ ਸਿੰਘ ਕੇ.ਪੀ. ਤੁਰੰਤ ਆ ਕੇ ਖੜ੍ਹਦੇ ਰਹੇ ਹਨ। ਇਸ ਲਈ ਸਾਡੀ ਇੱਕ ਇੱਕ ਵੋਟ ਕੇ.ਪੀ. ਨੂੰ ਭੁਗਤੇਗੀ।
http://www.S7News.com

No comments:

 
eXTReMe Tracker