Wednesday, April 29, 2009

ਸਮੈਕ ਵੇਚਦਾ ਕਾਬੂ

ਜਲੰਧਰ (ਪ. ਪ.)-ਥਾਣਾ-8 ਦੀ ਪੁਲਿਸ ਨੇ ਸਥਾਨਕ ਕਾਜ਼ੀ ਮੰਡੀ ਖੇਤਰ ਤੋਂ ਇਕ ਤਸਕਰ ਨੂੰ 20 ਗ੍ਰਾਮ ਸਮੈਕ ਸਮੇਤ ਗ੍ਰਿਫਤਾਰ ਕੀਤਾ ਹੈ। ਥਾਣਾ ਮੁਖੀ ਨਿਰਮਲ ਸਿੰਘ ਅਤੇ ਪੁਲਿਸ ਪਾਰਟੀ ਨੇ ਅਮਰੀਕ ਨਗਰ ਖੇਤਰ 'ਚ ਭੱਠੇ ਲਾਗੇ ਨਾਕੇਬੰਦੀ ਦੌਰਾਨ ਇਕ ਵਿਅਕਤੀ ਨੂੰ ਰੋਕ ਕੇ ਚੈ�ਕ ਕੀਤਾ ਤਾਂ ਉਸ ਦੇ ਕਬਜ਼ੇ ਵਿਚੋਂ ਸਮੈਕ ਦੀਆਂ ਪੁੜੀਆਂ ਬਰਾਮਦ ਹੋਈਆਂ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਫੜੇ ਗਏ ਕਥਿਤ ਦੋਸ਼ੀ ਦੀ ਪਹਿਚਾਣ ਬਿਰਜੂਪੁੱਤਰ ਕੇਸਰ ਚੰਦ ਵਾਸੀ ਗਲੀ ਨੰਬਰ-10 ਅਜੀਤ ਨਗਰ, ਜ�ਧਰ ਦੇ ਤੌਰ 'ਤੇ ਹੋਈ ਹੈ। ਉਸ ਦੇ ਖਿਲਾਫ ਐਨ. ਡੀ. ਪੀ. ਐਸ. ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਬਿਰਜੂਦੇ ਖਿਲਾਫ ਪਹਿਲਾਂ ਵੀ ਤਿੰਨ ਮਾਮਲੇ ਦਰਜ ਹਨ।


http://www.S7News.com

No comments:

 
eXTReMe Tracker