Tuesday, April 28, 2009

ਸੀਬੀਆਈ ਦੀ ਰਿਪੋਰਟ ਅਸਲੀ ਨਹੀਂ : ਫੂਲਕਾ

ਚੰਡੀਗੜ੍ਹ 27 ਅਪਰੈਲ 1984 ਦੇ ਦਿੱਲੀ ਦੇ ਦੰਗਾ ਪੀੜਤਾਂ ਨਾਲ ਸਬੰਧਤ ਕੇਸਾਂ ਦੀ ਪੈਰਵੀ ਕਰ ਰਹੇ ਪ੍ਰਸਿੱਧ ਵਕੀਲ ਐਚ ਐਸ ਫੂਲਕਾ ਨੇ ਖੁਲਾਸਾ ਕੀਤਾ ਹੈ ਕਿ ਸੀਬੀਆਈ ਦੇ ਡਾਇਰੈਕਟਰ ਨੇ ਇਸ ਕੇਸ ਦੇ ਜਾਂਚ ਅਧਿਕਾਰੀਆਂ ਵਲੋਂ ਪੇਸ਼ ਕੀਤੀ ਜਾਂਚ ਰਿਪੋਰਟ ਬਦਲ ਕੇ ਮੁਲਜ਼ਮਾਂ ਨੂੰ ਬਚਾਉਣ ਲਈ ਉਸ ਦੀ ਥਾਂ ਤੇ ਨਵੀਂ ਰਿਪੋਰਟ ਤਿਆਰ ਕਰਵਾਈ ਹੈ। ਉਨ੍ਹਾਂ ਦੱਸਿਆ ਕਿ 28 ਅਪਰੈਲ ਨੂੰ ਨਵੀਂ ਦਿੱਲੀ ਵਿਖੇ ਪੇਸ਼ੀ ਦੇ ਮੌਕੇ ਤੇ ਉਹ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਜਾਂਚ ਅਧਿਕਾਰੀਆਂ ਅਤੇ ਉਨ੍ਹਾਂ ਵਲੋਂ ਮੁਲਜ਼ਮਾਂ ਖਿਲਾਫ ਕਤਲ ਦਾ ਕੇਸ ਦਰਜ ਕਰਨ ਦੀ ਕੀਤੀ ਸਿਫਾਰਸ਼ ਤੇ ਅਧਾਰਿਤ ਦਸਤਾਵੇਜ਼ ਅਦਾਲਤ ਵਿੱਚ ਤਲਬ ਕਰਨ ਦੀ ਅਪੀਲ ਕਰਨਗੇ। ਫੂਲਕਾ ਨੇ ਦੱਸਿਆ ਕਿ ਜਗਦੀਸ਼ ਟਾਈਟਲਰ ਦੇ ਮਾਮਲੇ ਵਿੱਚ ਕੁਝ ਨਵੇਂ ਅਤੇ ਅਹਿਮ ਦਸਤਾਵੇਜ਼ ਉਨ੍ਹਾਂ ਦੇ ਹੱਥ ਵਿੱਚ ਹਨ, ਜੋ ਸੀ ਬੀ ਆਈ ਦੀ ਕਲੀਨ ਚਿੱਟ ਵਾਲੇ ਮਾਮਲੇ ਤੇ ਪ੍ਰਸ਼ਨ ਚਿੰਨ੍ਹ ਲਾਉਂਦੇ ਹਨ। ਉਨ੍ਹਾਂ ਦੱਸਿਆ ਕਿ ਟਾਈਟਲਰ ਖਿਲਾਫ ਦਿੱਲੀ ਦੰਗਿਆਂ ਸਬੰਧੀ ਲੱਗੇ ਗੰਭੀਰ ਦੋਸ਼ਾਂ ਦੀ ਜਾਂਚ ਕਰਨ ਵਾਲੇ ਡੀਆਈਜੀ ਪੱਧਰ ਦੇ ਅਧਿਕਾਰੀ ਨੇ ਆਂਪਣੀ ਰਿਪੋਰਟ ਵਿੱਚ ਸਪੱਸ਼ਟ ਲਿਖਿਆ ਸੀ ਕਿ ਜਗਦੀਸ਼ ਟਾਈਟਲਰ ਖਿਲਾਫ ਕਤਲ ਕੇਸ਼ ਚਲਾਇਆ ਜਾਵੇ ਅਤੇ ਉਸ ਖਿਲਾਫ ਚਾਰਜ਼ਸ਼ੀਟ ਫਾਇਲ ਕੀਤੀ ਜਾਵੇ। ਇਸ ਸਿਫਾਰਸ਼ ਦੀ ਪ੍ਰੋੜਤਾ ਸੀਬੀਆਈ ਦੇ ਜਾਇੰਟ ਡਾਇਰੈਕਟਰ ਅਰੁਣ ਕੁਮਾਰ ਨੇ ਕੀਤੀ ਸੀ ਅਤੇ ਨੋਟ ਲਿਖਿਆ ਸੀ ਕਿ ਇਸ ਤੇ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੀਬੀਆਈ ਦੇ ਡਾਇਰੈਕਟਰ ਅਤੇ ਹੋਰ ਵਿਅਕਤੀਆਂ ਨੇ ਮਿਲ ਕੇ ਇਸ ਰਿਪੋਰਟ ਨੂੰ ਖੁਰਦਬੁਰਦ ਕੀਤਾ ਹੈ।
http://www.DhawanNews.com

No comments:

 
eXTReMe Tracker