Tuesday, April 28, 2009

ਕਾਂਗਰਸੀਆਂ ਦੀ ਫੁੱਟ ਤੋਂ ਚੀਮਾ ਨੂੰ ਹੋਵੇਗਾ ਭਾਰੀ ਫਾਇਦਾ

ਮੋਹਾਲੀ 27 ਅਪਰੈਲ ਲੋਕ ੳਭਾ ਹਲਕਾ ਆਨੰਦਪੁਰ ਸਾਹਿਬ ਤੋਂ ਅਕਾਲੀ ਭਾਜਪਾ ਨੂੰ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਨੂੰ ਇਸ ਹਲਕੇ ਤੋਂ ਕਾਂਗਰਸੀ ਪਾਰਟੀ ਦੀ ਅੰਦਰੂਨੀ ਫੁੱਟ ਦਾ ਪੂਰਾ ਲਾਭ ਮਿਲਣ ਦਾ ਯਕੀਨ ਹੈ। ਕਾਂਗਰਸ ਤੋਂ ਨਾਰਾਜ਼ ਚਲ ਰਹੇ ਆਗੂ ਤੇ ਵਰਕਰ ਨਿਸ਼ਚੈ ਹੀ ਡਾ. ਚੀਮਾ ਵੱਲ ਝੁਕੇ ਹਨ। ਜ਼ਿਲ੍ਹਾ ਮੋਹਾਲੀ ਦੇ ਕਾਂਗਰਸੀ ਕਮੇਟੀ ਦੇ ਪ੍ਰਧਾਨ ਤੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਵੱਲੋਂ 2 ਸਾਲਾ ਦੌਰਾਨ ਹਲਕੇ ਵਿੱਚ ਉਮੀਦਵਾਰ ਰਹਿਣ ਸਦਕਾ ਵੋਟਰਾਂ ਦਾ ਰੁੱਖ ਅਕਾਲੀ ਦਲ ਵੱਲ ਮੁੜਿਆ ਹੈ। ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਹੋਣ ਕਰਕੇ ਸ਼੍ਰੀ ਸਿੱਧੂ ਨਾ ਤਾਂ ਹਲਕੇ ਦਾ ਪੱਖ ਚੰਗੀ ਤਰ੍ਹਾਂ ਸਰਕਾਰ ਅੱਗੇ ਹੀ ਪੇਸ਼ ਕਰ ਸਕੇ ਹਨ ਤੇ ਨਾ ਹੀ ਹਲਕੇ ਦੇ ਲੋਕਾਂ ਲਈ ਸਾਕਾਰ ਤੋਂ ਕੋਈ ਖਾਸ ਗ੍ਰਾਂਟਾਂ ਹੀ ਲਿਆ ਸਕੇ ਹਨ। ਇਹੀ ਕਾਰਨ ਹੈ ਕਿ ਹਲਕੇ ਵਿੱਚ ਸ਼੍ਰੀ ਸਿੱਧੂ ਦੀ ਕਾਰਜਕਾਰੀ ਪ੍ਰਤੀ ਲੋਕਾਂ ਵਿੱਚ ਕਾਫੀ ਰੋਸ ਹੈ। ਵਿਧਾਨ ਸਭਾ ਚੋਣਾਂ ਮੌਕੇ ਜਿਹੜੇ ਲੋਕ ਸ਼੍ਰੀ ਸਿੱਧੂ ਦੇ ਇੱਕ ਇਸ਼ਾਰੇ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਇੱਕਠੇ ਕਰਨ ਲਈ ਤਿਆਰ ਹੋ ਜਾਂਦੇ ਸਨ, ਹੁਣ ਕਾਂਗਰਸ ਦੀਆਂ ਰੈਲੀਆਂ ਵਿੱਚ ਦਿਖ ਰਿਹਾ ਨਾਮਾਤਰ ਇੱਕਠ ਸ਼ਾਇਦ ਲੋਕਾਂ ਦੇ ਇਸੇ ਹੀ ਰੋਸ ਦਾ ਸਿੱਟਾ ਹੈ ਕਿ ਸ਼੍ਰਮਣੀ ਅਕਾਲੀ ਦਲ ਵੱਲੋਂ ਚੋਣਾਂ ਦੇ ਐਲਾਨ ਮੌਕੇ ਹੀ ਡਾ. ਦਲਜੀਤ ਸਿੰਘ ਚੀਮਾ ਨੂੰ ਉਮੀਦਵਾਰ ਵਜੋਂ ਹਲਕੇ ਵਿੱਚ ਉਤਾਰ ਦਿੱਤਾ ਗਿਆ ਸੀ, ਜਿਸ ਕਰਕੇ ਉਨ੍ਹਾਂ ਬਹੁਤ ਪਹਿਲਾਂ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਬਾਅਦ ਪੰਜਾਬ ਦੇ ਸਾਬਕਾ ਸਹਿਕਾਰਤਾ ਮੰਤਰੀ ਸਵ. ਕੈਪਟਨ ਕੰਵਲਜੀਤ ਸਿੰਘ ਅਤੇ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਚੇਅਰਮੈਨ ਤੇ ਹਲਕਾ ਇੰਚਾਰਜ ਜਸਜੀਤ ਸਿੰਘ ਬੰਨੀ ਨੇ ਉਸ ਵੇਲੇ ਹੀ ਡਾ. ਚੀਮਾ ਦੀ ਚੋਣ ਮੁਹਿੰਮ ਪੂਰੀ ਤਰ੍ਹਾਂ ਭਖਾ ਦਿੱਤੀ ਸੀ, ਜਦੋਂਕਿ ਅਜੇ ਕੋਈ ਵੀ ਉਮੀਦਵਾਰ ਚੋਣ ਮੁਹਿੰਮ ਦੇ ਰਸਤੇ ਨਹੀਂ ਸੀ ਪਿਆ। ਕੈ. ਕੰਵਲਜੀਤ ਸਿੰਘ ਦੀ ਬੇਵਕਤੀ ਮੋਤ ਕਾਰਨ ਡਾ. ਚੀਮਾ ਦੀ ਚੋਣ ਮੁਹਿੰਮ ਨੂੰ ਬਹੁਤ ਵੱਡਾ ਧੱਕਾ ਲੱਗਾ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਦੇ ਲੜਕੇ ਜਸਜੀਤ ਸਿੰਘ ਬੰਨੀ ਵਲੋਂ ਸ਼੍ਰੋਮਣੀ ਅਕਾਲੀ ਦਲ ਛੱਡਣ ਦੇ ਐਲਾਨ ਨੇ ਵੀ ਸਥਿਤੀ ਬਦਲ ਕੇ ਰੱਖ ਦਿੱਤੀ ਸੀ। ਪਰ ਹੁਣ ਸ਼੍ਰੀ ਬੰਨੀ ਮੁੜ ਜ਼ੋਰ-ਸ਼ੋਰ ਨਾਲ ਡਾ. ਚੀਮਾ ਦੀ ਚੋਣ ਮੁਹਿੰਮ ਨੂੰ ਅੱਗੇ ਵਧਾਉਣ ਲਈ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੇ ਹਨ। ਇਸ ਦਾ ਲਾਭ ਡਾ. ਚੀਮਾ ਨੂੰ ਮਿਲਣਾ ਯਕੀਨੀ ਹੈ। ਡਾ. ਚੀਮਾ ਦੀ ਸਾਊ, ਇਮਾਨਦਾਰ ਮਿੱਠਾ ਬੋਲੜੀ ਅਤੇ ਵਿਵਾਦ ਰਹਿਤ ਸ਼ਕਸੀਅਤ ਵੀ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ
http://www.DhawanNews.com

No comments:

 
eXTReMe Tracker