Tuesday, April 28, 2009

ਪ੍ਰਵਾਸੀ ਭਾਰਤੀ ਦੀ ਕੋਠੀ ’ਚ ਡਕੈਤੀ

ਜਲੰਧਰ (ਪੱਤਰ ਪ੍ਰੇਰਕ)-ਬੀਤੀ ਰਾਤ ਤਿੰਨ ਹਥਿਆਰਬੰਦ ਵਿਅਕਤੀਆਂ ਨੇ ਸਥਾਨਕ ਸ਼ੰਕਰ ਗਾਰਡਨ ਕਾਲੋਨੀ ਵਿਖੇ ਸਇਤ ਇਕ ਪ੍ਰਵਾਸੀ ਭਾਰਤੀ ਦੀ ਕੋਠੀ ਦੇ ਕੇਅਰ ਟੇਕਰ ਨੂੰ ਜ਼ਖ਼ਮੀ ਕਰ ਕੇ ਹਜ਼ਾਰਾਂ ਰੁਪਏ ਨਕਦ ਤੇ ਕੀਮਤੀ ਸਾਮਨ ਲੁੱਟ ਲਿਆ। ਹਸਪਤਾਲ 'ਚ ਇਲਾਜ ਅਧੀਨ ਕੇਅਰ ਟੇਕਰ ਸੁਨੀਲ ਘਈ ਪੁੱਤਰ ਕੇ.ਕੇ. ਘਈ ਨੇ ਦੱਸਿਆ ਕਿ ਉਹ ਇਕ ਹੋਟਲ 'ਚ ਮੈਨੇਜਰ ਹੈ ਅਤੇ ਇੰਗਲੈਂਡ ਨਿਵਾਸੀ ਇਕ ਪ੍ਰਵਾਸੀ ਭਾਰਤੀ ਅਮਰਜੀਤ ਸਿੰਘ ਦੀ ਸ਼ੰਕਰ ਗਾਰਡਨ ਕਾਲੋਨੀ ਵਿਖੇ ਸਥਿਤ ਕੋਠੀ ਦੀ ਦੇਖਭਾਲ ਕਰਦਾ ਹੈ ਅਤੇ ਇਥੇ ਹੀ ਰਹਿੰਦਾ ਹੈ। ਬੀਤੀ ਦੇਰ ਰਾਤ ਕਰੀਬ 12-00 ਵਜੇ ਉਹ ਕੰਮ ਤੋਂ ਵਾਪਸ ਆ ਕੇ ਕੋਠੀ ਕੋਲ ਪੁੱਜਾ ਤਾਂ ਕੋਠੀ ਦੇ ਬਾਹ ਇਕ ਪਗੜ੍ਹੀਧਾਰੀ ਅਤੇ ਦੋ ਮੋਨੇ ਵਿਅਕਤੀ ਖੜ੍ਹੇ ਸਨ। ਉਨ੍ਹਾਂ 'ਚੋਂ ਇਕ ਨੇ ਉਸ ਨੂੰ ਜੱਫਾ ਮਾਰ ਕੇ ਕਾਬੂ ਕਰ ਲਿਆ ਤੇ ਦੂਜੇ ਨੇ ਚਾਕੂ ਕੱਢ ਲਿਆ ਅਤੇ ਉਸ ਨੂੰ ਕੋਠੀ ਦੇ ਅੰਦਰ ਲੈ ਗਏ ਤੇ ਉਸ ਦੇ ਹੱਥ ਕੁਰਸੀ ਦੇ ਨਾਲ ਬੰਨ੍ਹ ਦਿੱਤੇ। ਲੁਟੇਰਿਆਂ ਨੇ ਉਸ ਨੂੰ ਧਮਕਾ ਕੇ ਘਰ ਦੀਆਂ ਚਾਬੀਆਂ ਲੈ ਲਈਆਂ, ਉਨ੍ਹਾਂ ਦਾ ਤੀਜਾ ਸਾਥੀ ਉਸ ਨੂੰ ਘੇਰ ਕੇ ਹੇਠਾਂ ਹੀ ਖੜ੍ਹਾ ਰਿਹਾ। ਉਸ ਨੇ ਸੁਨੀਲ ਦੀ ਤਲਾਸ਼ੀ ਲੈ ਕੇ ਉਸ ਦੀ ਜੇਬ 'ਚ ਪਏ 8000 ਹਜ਼ਾਰ ਰੁਪਏ ਕੱਢ ਲਏ।

ਇਸ ਤੋਂ ਬਾਅਦ ਉਹ ਹੇਠਾਂ ਆ ਕੇ ਸ਼ਰਾਬ ਪੀਣ ਲੱਗੇ। ਇਸੇ ਦੌਰਾਨ ਹੀ ਮੋਕਾ ਮਿਲਣ 'ਤੇ ਉਹ ਭੱਜ ਕੇ ਬਾਹਰ ਨਿਕਲਿਆ ਤੇ ਰੌਲ੍ਹਾ ਪਾ ਦਿੱਤਾ। ਗੁਆਂਢੀਆਂ ਤੇ ਉਨ੍ਹਾਂ ਨੇ ਪੁਲੀਸ ਨੂੰ ਸੂਚਿਤ ਕੀਤਾ। ਪਰ ਲੁਟੇਰੇ ਫਰਾਰ ਹੋ ਗਏ। ਇਹ ਘਟਨਾ ਰਾਤ ਕਰੀਬ 2-00 ਵਜੇ ਵਾਪਰੀ ਹੈ। ਐਸ.ਪੀ. ਸਿਟੀ (ਦੋ) ਅਤੇ ਹੋਰ ਪੁਲੀਸ ਅਧਿਕਾਰੀ ਤੁਰੰਤ ਮੋਕੇ 'ਤ ਪੰਹੁਚ ਗਏ ਪਰ ਲੁਟੇਰਿਆਂ ਦਾ ਕੋਈ ਸੁਰਾਗ ਨਹੀ ਲੱਗਾ। ਸੁਨੀਲ ਅਨੁਸਾਰ ਲੁਟੇਰਿਆਂ ਕੋਲ ਰਿਵਾਲਵਰ ਵੀ ਸੀ।
http://www.S7News.com

No comments:

 
eXTReMe Tracker