Tuesday, April 28, 2009

ਸਰਵ ਸਮਾਜ ਦੇ ਵਿਕਾਸ ਲਈ ਕੇਦਰ ਵਿਚ ਬਸਪਾ ਦੀ ਸਰਕਾਰ ਜਰੂਰੀ-ਮਾਇਆਵਤੀ

ਫਿਲੋਰ ਲੁਧਿਆਣਾ- 28 ਅਪ੍ਰੈਲ - ਬਹੁਜਨ ਸਮਾਜ ਪਾਰਟੀ ਦੀ ਰਾਸਟਰੀ ਪ੍ਰਧਾਨ, ਮੁੱਖ ਮੰਤਰੀ ਉੁਤਰ ਪ੍ਰਦੇਸ ਭੈਣ ਕੁਮਾਰੀ ਮਾਇਆਵਤੀ ਨੇ ਲੁਧਿਆਣਾ ਦੀ ਦਾਣਾ ਮੰਡੀ ਵਿਚ ਪੰਜਾਬ ਭਰ ਵਿੱਚੋ ਪਹੁੰਚੇ ਲੱਖਾ ਦੀ ਤਾਦਾਰ ਵਿਚ ਬਸਪਾ ਸਮਰਥਕਾ ਨੂੰ ਸੰਬੋਧਿਤ ਕਰਦੀਆ ਕਿਹਾ ਕਿ ਦੇਸ ਅੰਦਰ ਸਰਵ ਸਮਾਜ ਦੀਆ ਸਾਰੀਆ ਸਮੱਸਿਆਵਾ ਦਾ ਹੱਲ ਕਰਨ ਲਈ ਉਨ੍ਹਾ ਨੂੰ ਆਪਣੇ ਰਾਜ ਦੇ ਨਾਲ-ਨਾਲ ਕੇਦਰ ਵਿਚ ਵੀ ਬਸਪਾ ਦੀ ਸਰਕਾਰ ਬਣਾਉਣੀ ਹੋਵੇਗੀ ਕਿਉ ਕਿ ਪੂਰੇ ਦੇਸ ਅੰਦਰ ਬਸਪਾ ਹੀ ਇਕ ਅਜਿਹੀ ਪਾਰਟੀ ਹੈ ਜੋ ਦੇਸ ਅੰਦਰ ਸਰਵ ਸਮਾਜ ਦੇ ਵਿਕਾਸ ਅਤੇ ਮਾਣ ਸਤਿਕਾਰ ਲਈ ਵੱਡੇ ਪੱਧਰ ਤੇ ਉੁਪਰਾਲੇ ਕਰ ਰਹੀ ਹੈ ਉਨ੍ਹਾ ਨਾਲ ਹੀ ਕਿਹਾ ਕਿ ਦੇਸ ਅੰਦਰ ਕੇਵਲ ਬਸਪਾ ਹੀ ਇਕ ਅਜਿਹੀ ਪਾਰਟੀ ਹੈ ਜੋ ਪੂੰਜੀਪਤੀਆ ਦੀ ਬਜਾਏ ਆਪਣੇ ਵਰਕਰਾ ਦੀ ਮਿਹਨਤ ਦੀ ਕਮਾਈ ਦੇ ਸਹਿਯੋਗ ਨਾਲ ਅੱਗੇ ਵੱਧ ਰਹੀ ਹੈ। ਉਨ੍ਹਾ ਕਾਗਰਸ ਸਰਕਾਰ ਦੀਆ ਮਾੜੀਆ ਨੀਤਿਆ ਦੀ ਆਲੋਚਨਾ ਕਰਦੀਆ ਕਿਹਾ ਕਿ ਕਾਗਰਸ ਦੇ ਰਾਜ ਵਿਚ ਹਰ ਵਰਗ ਦੁਖੀ ਹੈ। ਕਾਗਰਸ ਵੱਲੋ ਆਪਣੇ ਹਿੱਤਾ ਦੇ ਲਈ ਸੀ.ਬੀ.ਆਈ ਦੀ ਗਲਤ ਵਰਤੋ ਕਰਦੇ ਹੋਏ ਕਾਂਗਰਸੀ ਨੇਤਾਵਾ ਨੂੰ ਕਲੀਨ ਚਿੱਟਾ ਦਿੱਤਿਆ ਜਾ ਰਹੀਆ ਹਨ ਜਦ ਕਿ ਬਾਕੀਆ ਨੂੰ ਗਲਤ ਤਰੀਕੇ ਨਾਲ ਫਸਾਉਣ ਲਈ ਢੰਗ ਤਰੀਕੇ ਅਪਣਾਏ ਜਾ ਰਹੇ ਹਨ। ਉਨ੍ਹਾ ਕਿਹਾ ਕਿ ਕੇਦਰ ਵਿਚ ਚਾਹੇ ਕਾਂਗਰਸ ਦੀ ਸਰਕਾਰ ਰਹੀ ਚਾਹੇ ਅਕਾਲੀ-ਭਾਜਪਾ ਦੀ ਸਿੱਖ ਸਾਮਾਜ ਨੂੰ ਉਨ੍ਹਾ ਨਾਲ ਹੋਏ ਕਤਲੇਆਮ ਲਈ ਅਜੇ ਤੱਕ ਇੰਨਸ਼ਾਫ ਨਹੀ ਮਿਲਿਆ ਬਲਕਿ ਸਿੱਖਾ ਦਾ ਕਤਲੇਆਮ ਕਰਨ ਵਾਲਿਆ ਨੂੰ ਸੀ.ਬੀ.ਆਈ ਰਾਹੀ ਬਚਾਉਣ ਦੀਆ ਕੋਸ਼ਿਸਾ ਕੀਤੀਆ ਜਾ ਰਹੀਆ ਹਨ ਜਿਸ ਦੀ ਬਹੁਜਨ ਸਮਾਜ ਪਾਰਟੀ ਸਖਤ ਸਬਦਾ ਵਿਚ ਨਿੰਦਿਆ ਕਰਦੀ ਹੈ। ਉਨ੍ਹਾ ਅੱਗੇ ਕਿਹਾ ਕਿ ਉਨ੍ਹਾ ਅਨੁਸੂਚਿਤ ਜਾਤੀਆ ਅਤੇ ਪੱਛੜੇ ਸਮਾਜ ਨੂੰ ਹਰ ਖੇਤਰ ਵਿਚ ਰਿਜਰਵੇਸ਼ਨ ਦੇਣ ਲਈ ਕੇਦਰ ਸਰਕਾਰ ਨੂੰ ਅਨੇਕਾ ਵਾਰ ਚਿੱਠੀਆ ਲਿਖਿਆ ਪਰ ਕੇਦਰ ਸਰਕਾਰ ਨੇ ਕੋਈ ਜਵਾਬ ਨਹੀ ਦਿੱਤਾ ਉਨ੍ਹਾ ਕਿਹਾ ਕਿ ਕੇਦਰ ਵਿਚ ਬਸਪਾ ਦੀ ਸਰਕਾਰ ਬਣਨ ਤੇ ਹਰ ਵਰਗ ਦਾ ਪੂਰਨ ਖਿਆਲ ਰੱਖਿਅਆ ਜਾਵੇਗਾ ਕਿਉ ਕਿ ਬਹੁਜਨ ਸਮਾਜ ਪਾਰਟੀ ਜੋ ਕਹਿੰਦੀ ਹੈ ਉਹ ਕਰਦੀ ਹੈ ਅੰਤ ਵਿਚ ਉਨ੍ਹਾ ਪੰਜਾਬ ਵਾਸੀਆ ਨੂੰ ਆਪੀਲ ਕੀਤੀ ਕਿ ਉਹ ਆਪਣੇ ਆਪਣੇ ਲੋਕ ਸਭਾ ਉਮੀਦਵਾਰਾ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਤਾ ਜੋ ਕੇਦਰ ਵਿਚ ਤੁਹਾਡੀ ਆਪਣੀ ਸਰਕਾਰ ਭਾਵ ਬਸਪਾ ਦੀ ਸਰਕਾਰ ਬਣ ਸਕੇ।

ਇਸ ਮੋਕੇ ਲੋਕ ਸਭਾ ਪੰਜਾਬ ਦੇ 13 ਉਮੀਦਵਾਰਾ ਤੋ ਇਲਾਵਾ ਸ੍ਰੀ ਨਰਿੰਦਰ ਕਸਿਯਪ ਕੋਮੀ ਜਨਰਸ ਸਕੱਤਰ ਬਸਪਾ, ਬਸਪਾ ਪੰਜਾਬ ਦੇ ਸਾਬਕਾ ਪ੍ਰਧਾਨ ਸ੍ਰੀ ਮੋਹਣ ਲਾਲ ਫਲਿਆਵਾਲਾ, ਬਸਪਾ ਪੰਜਾਬ ਦੇ ਜਨਰਲ ਸਕੱਤਰ ਸ੍ਰੀ ਸੁਖਵਿੰਦਰ ਕੋਟਲੀ, ਐਮ.ਪੀ ਸਿੰਘ ਗੁਰਾਇਆ, ਰਾਮ ਸਰੂਪ ਸਰੋਏ ਪ੍ਰਧਾਨ ਜਿਲਾ ਜਲੰਧਰ, ਰਮਨਜੀਤ ਲਾਲੀ ਜਨਰਲ ਸਕੱਤਰ ਪੰਜਾਬ, ਲੇਖ ਰਾਜ ਬਿਲਗਾ ਵਾਇਸ ਪ੍ਰਧਾਨ ਜਿਲਾ ਜਲੰਧਰ, ਨਵਜੋਤ ਜਰਗ ਪ੍ਰਧਾਨ ਜੱਟ ਭਾਈਚਾਰਾ ਬਣਾਉ ਕਮੇਟੀ ਪੰਜਾਬ, ਦੇਵ ਰਾਜ ਸੰਧੂ, ਸੱਤਪਾਲ ਵਿਰਕ ਅਦਿ ਹਾਜਿਰ ਸਨ।




http://www.DhawanNews.com

No comments:

 
eXTReMe Tracker