Tuesday, April 28, 2009

ਪਾਕਿ ਵਿੱਚ ਫੌਜੀ ਕਾਰਵਾਈ ਦੌਰਾਨ 50 ਤਾਲਿਬਾਨ ਹਲਾਕ

ਇਸਲਾਮਾਬਾਦ 28 ਅਪਰੈਲ ਪਾਕਿਸਤਾਨ ਸੁਰੱਖਿਆ ਦਸਤਿਆਂ ਵੱਲੋਂ ਤਾਲਿਬਾਨ ਖਿਲਾਫ ਕੀਤੀ ਜਾ ਰਹੀ ਕਾਰਵਾਈ ਦੌਰਾਨ ਹੈਲੀਕਾਪਟਰ ਰਾਹੀਂ ਕਤਿੇ ਗਏ ਹਮਲਿਆਂ ਵਿੱਚ ਉੱਤਰ ਪੱਛਮੀ ਸਰਹੱਦੀ ਸੂਬੇ ਵਿੱਚ 50 ਤੋਂ ਵਧੇਰੇ ਅੱਤਵਾਦੀ ਮਾਰੇ ਗਏ। ਇਸ ਕਾਰਵਾਈ ਦੇ ਰੋਸ ਵਜੋਂ ਤਾਲਿਬਾਨ ਨੇ ਹਾਲ ਹੀ ਵਿੱਚ ਕੀਤੀ ਗਈ ਅਮਨ ਸੰਧੀ ਤਹਿਤ ਸਰਕਾਰ ਨਾਲ ਗੱਲਬਾਤ ਤੋੜ ਦਿੱਤੀ, ਜਦਕਿ ਨੀਮ ਫੌਜੀ ਦਸਤੇ ਫਰੰਟੀਅਰ ਕੋਰ ਨੇ ਸਵਾਤ ਦੇ ਨਾਲ ਲੱਗਦੇ ਦੀੜ ਖੇਤਰ ਵਿੱਚ ਦੂਜੇ ਦਿਨ ਵੀ ਅੱਤਵਾਦੀਆਂ ਦੀਆਂ ਛੁਪਣਗਾਹਾਂ ਤੇ ਹਮਲੇ ਜਾਰੀ ਰੱਖੇ। ਗ੍ਰਹਿ ਮੰਤਰੀ ਰਹਿਮਾਨ ਮਲਿਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੀੜ ਦੇ ਹੇਠਲੇ ਇਲਾਕਿਆਂ ਵਿੱਚ ਕੀਤੀ ਗਈ ਕਾਰਵਾਈ ਦੌਰਾਨ 20 ਅੱਤਵ ਿਹੋਰ ਮਾਰੇ ਗਏ ਜਕਿ ਲੰਘੀ ਰਾਤ ਗੱਟ ਗੱਟ 30 ੳੱਤਵਾਦੀ ਮਾਰੇ ਗਏ ਸਨ। ਉਨ੍ਹਾਂ ਕਿਹਾ ਕਿ ਤਾਲਿਬਾਨ ਵੱਲੋਂ ਸਵਾਤ ਵਾਦੀ ਦੇ ਬਾਹਰ ਆਪਣਾ ਦਬਦਬਾ ਬਣਾਉਣ ਦਾ ਜਿਹੜਾ ਯਤਨ ਕੀਤਾ ਗਿਆ ਸੀ ਇਹ ਕਾਰਵਾਈ ਉਸ ਦਾ ਹੀ ਜਵਾਬ ਹੈ।
http://www.DhawanNews.com

No comments:

 
eXTReMe Tracker