Thursday, April 30, 2009

‘ਮੁੜ ਪੰਜਾਬ ਦੀ ਧਰਤੀ ਉ¤ਤੇ’

ਅੱਜ ਪੰਜਾਬ ਦੀ ਧਰਤੀ ਉ¤ਤੇ ਜ਼ੁਲਮਾਂ ਲਾਇਆ ਡੇਰਾ,

ਮੁੜ ਮਾਤਾ ਪੰਜਾਬ ਕੌਰ ਪੰਜਾਬ 'ਚ ਪਾ ਜਾਈਂ ਫੇਰਾ।

ਮਾਏਂ ਨੀ ਪੰਜਾਬ ਹੋਣ ਅੱਜ ਇੱਜਤਾਂ ਦੇ ਸੌਦੇ,

ਹਵਸ ਦੇ ਭੁੱਖਿਆਂ ਲੋਕਾਂ ਨੇ ਪੁੱਟੇ ਸ਼ਰਮ ਦੇ ਪੌਦੇ।

ਰੋ-ਰੋ ਗੈਰਤ ਆਖ ਰਹੀ ਏ ਕਦਰ ਰਿਹਾ ਨਾ ਮੇਰਾ,

ਮੁੜ ਮਾਤਾ ਪੰਜਾਬ ਕੌਰ................।

ਸੁਰਗ ਜਿਹੇ ਪੰਜਾਬ ਦੀ ਕੀਤੀ ਧੰਨ ਵਾਲਿਆਂ ਬਰਬਾਦੀ,

ਨਿਰਧਨਾਂ ਨੂੰ ਏ ਖ਼ਤਮ ਕਰਨ ਦੀ ਕਸਮ ਜਿਨ੍ਹਾਂ ਨੇ ਖਾਧੀ।

ਮਿਹਰਾਈ ਦਾ ਬੋਝ ਜੋ ਜਰਦੀ ਧੰਨ ਜਨਤਾ ਦਾ ਜੇਰਾ,

ਮੁੜ ਮਾਤਾ ਪੰਜਾਬ ਕੌਰ................।

ਗੁਰੂਆਂ ਪੀਰਾਂ ਦੀ ਧਰਤੀ ਤੇ ਜ਼ਾਲਮਾ ਡੇਰਾ ਲਾਇਆ,

ਤਾਰ ਸ਼ਾਟ ਕਰ ਗਈ ਤਾਂ ਜ਼ਿਮੀਂਦਾਰ ਦਾ ਨੁਕਸਾਨ ਹੋ ਗਿਆ।

ਈਸ਼ਵਰ, ਈਸਾ, ਮੂਸਾ, ਗੁਰੂ ਨਾਨਕ ਦਾ ਨਾਮ ਭੁਲਾਇਆ।

ਨੀਵੇਂ ਨੂੰ ਨਹੀਂ ਦੇਖ ਕੇ ਰਾਜੀ ਜੋ ਕੋਈ ਦਿਸੇ ਉਚੇਰਾ,

ਮੁੜ ਮਾਤਾ ਪੰਜਾਬ ਕੌਰ................।

ਘਰ ਘਰ ਅੰਦਰ ਰੋ ਰਹੀਆਂ ਸੱਜ ਵਿਆਹੀਆਂ ਭੈਣਾਂ,

ਮੰਗਦੇ ਨੇ ਜਿਨ੍ਹਾਂ ਤੋਂ ਸਹੁਰੇ ਨਿੱਤ ਪੈਸਾ ਤੇ ਵੈਨਾਂ।

ਸਮੇਂ ਨੇ ਸੱਭਿਅਤਾ ਦਾ ਸਾਹ ਪੀਤਾ ਇੱਕ ਸਹਾਰਾ ਤੇਰਾ,

ਮੁੜ ਮਾਤਾ ਪੰਜਾਬ ਕੌਰ................।

ਤਰਲੇ ਸੁਣਕੇ ਪੰਜਾਬੀਆਂ ਦੇ ਮਾਤਾ ਪੰਜਾਬ ਕੌਰ ਆਜਾ,

ਫਿਰ ਪੰਜਾਬ ਦੇ ਵਾਸਿਆਂ ਤਾਈਂ ਸਿੱਧੇ ਰਾਹੀਂ ਪਾ ਜਾ।

'ਪੰਛੀ' ਜ਼ੁਲਮ ਤੇ ਜ਼ਾਲਿਮ ਦੋਹਾਂ ਦਾ ਕਰ ਦੇ ਵੇਰਾ ਵੇਰਾ,

ਮੁੜ ਮਾਤਾ ਪੰਜਾਬ ਕੌਰ................।

-ਉਸਤਾਦ ਕਵੀ ਪਿਆਰੇ ਲਾਲ ਪੰਛੀ ਨਕੋਦਰ
http://www.S7News.com

No comments:

 
eXTReMe Tracker