Wednesday, April 29, 2009

ਵਿਰਸੇ ਦੀਆਂ ਬਾਤਾਂ- ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ

ਕਦੇ ਖੜੇਤ ਨਹੀਂ ਆਈ, ਜਿਹੜੀ ਚੀਜ਼ ਅੱਜ ਫੈਸ਼ਨ ਦੇ ਤੌਰ 'ਤੇ ਵਰਤੀ ਜਾਂਦੀ ਹੈ, ਹੋ ਸਕਦਾ ਹੈ ਸਾਲ-ਛੇ ਮਹੀਨਿਆਂ ਤੱਕ ਉਸ ਦੀ ਵੀ ਕੋਈ ਵੁੱਕਤ ਨਾ ਰਹੇ।

ਕੋਈ ਵੇਲਾ ਸੀ ਜਦੋਂ ਸੱਗੀ ਫੁੱਲ, ਪਿੱਪਲ ਪੱਤੀਆਂ ਅਤੇ ਹੋਰ ਸ਼ਿੰਗਾਰਾਂ ਨਾਲ ਸਜੀਆਂ ਮੁਟਿਆਰ ਪੰਜਾਬਣਾਂ ਹੋਣ ਦਾ ਅਹਿਸਾਸ ਕਰਾਉਂਦੀਆਂ ਸਨ ਪਰ ਅੱਜ ਇਹ ਸਾਰੀਆਂ ਚੀਜ਼ਾਂ ਅਜਾਇਬ ਘਰਾਂ ਦਾ ਸ਼ਿੰਗਾਰ ਬਣ ਕੇ ਰਹਿ ਗਈਆ ਹਨ। ਹੁਣ ਤਾਂ ਸੌ ਪਿੱਛੇ ਦਸ ਮੁਟਿਆਰਾਂ ਵੀ ਅਜਿਹੀਆਂ ਨਹੀਂ ਲੱਭਦੀਆਂ ਜਿਹੜੀਆਂ ਪਰਾਂਦੇ ਨੂੰ ਅਹਿਮੀਅਤ ਦਿੰਦੀਆਂ ਹੋਣ। ਕਿਸੇ ਵੇਲੇ ਆਸਾ ਸਿੰਘ ਮਸਤਾਨਾ ਦਾ ਗੀਤ �ਕਾਲੀ ਤੇਰੀ ਗੁੱਤ 'ਤੇ ਪਰਾਂਦਾ ਤੇਰਾ ਲਾਲ ਨੀ, ਰੂਪ ਦੀਏ ਰਾਣੀਏ ਪਰਾਂਦੇ ਨੂੰ ਸੰਭਾਲ ਨੀ' ਕੰਨਾਂ ਵਿਚ ਖੰਡ-ਮਿਸ਼ਰੀ ਘੋਲਦਾ ਹੁੰਦਾ ਸੀ ਪਰ ਦੁੱਖ ਦੀ ਗੱਲ ਇਹ ਹੈ ਕਿ ਰੂਪ ਦੀਆਂ ਰਾਣੀਆਂ ਨੇ ਨਾ ਪਰਾਂਦਿਆਂ ਨੂੰ ਸੰਭਾਲਿਆ ਅਤੇ ਨਾ ਹੀ ਲੰਮੀਆਂ ਗੁੱਤਾਂ ਨੂੰ।

ਸ਼ਹਿਰਾਂ ਦੀ ਗੱਲ ਤਾਂ ਵੱਖਰੀ, ਪੇਂਡੂ ਕੁੜੀਆਂ ਸੀਨਿਆਂ 'ਤੇ ਛੁਰੀਆਂ ਚਲਾਉਂਦਾ। ਸ਼ਾਇਦ ਇਸੇ ਕਰਕੇ ਵੱਖ-ਵੱਖ ਕਵੀਆਂ ਨੇ ਪਰਾਂਦੇ ਦੀ ਮਹੱਤਤਾ ਬਿਆਨ ਕੀਤੀ ਹੈ। ਕਿਸੇ ਨੇ ਪਰਾਂਦੇ ਨੂੰ ਸੱਪ ਵਾਂਗ ਫੁੰਕਾਰੇ ਮਾਰਨ ਵਾਲਾ ਆਖਿਆ ਹੈ, ਕਿਸੇ ਨੇ ਚੋਬਰਾਂ ਦੀਆਂ ਨੀਂਦਾ ਉਡਾਉਣ ਵਾਲਾ ਤੇ ਕਿਸੇ ਨੇ ਇਸ ਨੂੰ ਮੁਟਿਆਰ ਦੇ ਹੁਸਨ ਦਾ ਪ੍ਰਤੀਕ ਆਖਿਆ ਹੈ।

ਇਹ ਸੱਚ ਹੈ ਕਿ ਪਹਿਲੇ ਵੇਲਿਆਂ ਵਿਚ ਮੁਟਿਆਰ ਦੀਆਂ ਸਧਰਾਂ ਪਰਾਂਦੇ ਨਾਲ ਵੀ ਜੁੜੀਆਂ ਹੁੰਦੀਆਂ ਸਨ। ਪਰਾਂਦੇ ਨੂੰ ਮਹਿਕਦੀ ਜਵਾਨੀ ਨਾਲ ਜੋੜ ਕੇ ਦੇਖਿਆ ਜਾਂਦਾ ਸੀ। ਪਰਾਂਦਾ ਮੁਟਿਆਰ ਦੇ ਹੁਸਨ ਨੂੰ ਚਾਰ ਚੰਨ ਲਗਾ ਦਿੰਦਾ ਅਤੇ ਉਸ ਦੇ ਰੂਪ ਦੀ ਸੋਭਾ ਵਧ ਜਾਂਦੀ ਜਿਵੇਂ ਸ਼ਿੰਗਾਰ ਦੇ ਬਾਕੀ ਸਾਧਨਾਂ ਦਾ ਆਪੋ-ਆਪਣਾ ਥਾਂ ਹੈ, ਉਸੇ ਤਰ੍ਹਾਂ ਪਰਾਂਦਾ ਆਪਣਾ ਰੋਲ ਅਦਾ ਕਰਦਾ ਅਤੇ ਵਿਆਹਾਂ ਮੌਕੇ ਮੁਟਿਆਰਾਂ ਸਹੁਰੇ ਘਰ ਕਈ-ਕਈ ਦਰਜਨ ਪਰਾਂਦੇ ਲੈ ਕੇ ਜਾਂਦੀਆਂ।

ਹੁਣ ਸਮਾਂ ਏਨਾ ਬਦਲ ਗਿਆ ਹੈ ਕਿ ਸਭ ਦੇ ਸਾਹਮਣੇ ਹੈ। ਸਕੂਲ-ਕਾਲਜ ਵਿਚ ਪੜ੍ਹਦੀ ਕਿਸੇ ਵੀ ਕੁੜੀ ਨੂੰ ਪੁੱਛ ਲਵੋ, �ਤੁਸੀਂ ਗੁੱਤ ਦੀ ਥਾਂ ਗਿੱਠ ਕੁ ਲੰਮੇ ਵਾਲਾਂ 'ਤੇ ਰਬੜ ਬੈਂਡ ਚੜ੍ਹਾਇਆ ਹੋਇਐ, ਜੇ ਤੁਸੀਂ ਲੰਮੀ ਗੁੱਤ ਰੱਖ ਲਵੋਂ ਤਾਂ ਬਹੁਤੀ ਚੰਗੀ ਗੱਲ ਹੋਵੇ।' ਅੱਗੋਂ ਜਵਾਬ ਮਿਲਦਾ ਹੈ, �ਸਾਰਾ ਦਿਨ ਗਰਦਨ ਨੂੰ ਪਸੀਨਾ ਜਿਹਾ ਆਉਂਦਾ ਰਹਿੰਦੈ, ਕੌਣ ਕਰੇ ਯੱਬ੍ਹ ਗੁੱਤ ਰੱਖਣਾ ਦਾ, ਪੋਨੀ ਵਧੀਆ ਐ, ਨਾ ਇਸ ਨੂੰ ਵਾਹੁਣ-ਸੰਵਾਰਨ 'ਤੇ ਬਹੁਤਾ ਝੰਜਟ ਕਰਨ ਦੀ ਲੋੜ ਐ...।' ਇਹ ਗੱਲ ਆਪਣੀ ਥਾਂ ਠੀਕ ਹੋ ਸਕਦੀ ਹੈ ਪਰ ਸੋਹਣੇ ਦੇਸ਼ ਪੰਜਾਬ ਦੀਆਂ ਮੁਟਿਆਰਾਂ ਜਦੋਂ ਇਹ ਵਿਚਾਰ ਰੱਖਣ ਲੱਗੀਆਂ ਹੋਣ ਤਾਂ ਮਨ ਨੂੰ ਹੌਲ ਜਿਹਾ ਪੈਂਦਾ ਹੈ।

ਗੁਰਦਾਸ ਮਾਨ ਦਾ ਗੀਤ ਵੀ ਤੁਸੀਂ ਸੁਣਿਆ ਹੋਵੇਗਾ, �ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ, ਜਿਨ੍ਹਾਂ ਦੇ ਰਾਤੀਂ ਯਾਰ ਵਿਛਾੜੇ', ਜਿਸ ਵਿਚ ਪਰਾਂਦੇ ਨਾਲ ਮੁਟਿਆਰ ਦੀਆਂ ਸਧਰਾਂ ਨੂੰ ਜੋੜ ਕੇ ਪੇਸ਼ ਕੀਤਾ ਗਿਆ ਹੈ। ਸੱਚ ਹੈ ਕਿ ਜਦੋਂ ਮਨ ਵਿਚ ਕੋਈ ਚਾਅ ਨਾ ਹੋਵੇ, ਸਧਰਾਂ ਮਰ ਗਈਆਂ ਹੋਣ, ਖੁਸ਼ੀ ਨਾਂਅ ਦੀ ਕੋਈ ਚੀਜ਼ ਨਾ ਹੋਵੇ, ਉਦੋਂ ਕੀਹਦੇ ਲਈ ਸੰਵਰਨਾ ਹੁੰਦਾ ਹੈ। ਜ਼ਮਾਨਾ ਭਾਵੇਂ ਬਦਲ ਜਾਵੇ, ਫੈਸ਼ਨ ਭਾਵੇਂ ਕੋਈ ਵੀ ਆ ਜਾਵੇ, ਸਾਨੂੰ ਆਪਣਾ ਪਿਛੋਕੜ ਨਹੀਂ ਭੁੱਲਣਾ ਚਾਹੀਦਾ, ਕਿਉਂਕਿ ਜਿਹੜੀਆਂ ਕੌਮਾਂ ਅਤੀਤਵਿਸਾਰ ਦਿੰਦੀਆਂ ਹਨ, ਸਮਾਂ ਉਨ੍ਹਾਂ ਨੂੰ ਘੱਟ ਹੀ ਮੁਆਫ ਕਰਦਾ ਹੈ।
http://www.S7News.com

No comments:

 
eXTReMe Tracker