Tuesday, April 28, 2009

ਵਾਹ ਸਿਆਸਤਦਾਨੋਂ! ਲੀਡਰਾਂ ਦੇ ਪੁੱਤ ਲੀਡਰ ਬਣੇ ਆਮ ਆਦਮੀ ਦੇ ਪੁੱਤ ਰੁਲੇ

ਸੰਗਰੂਰ (ਪੱਤਰ ਪ੍ਰੇਰਕ)-ਲੋਕ ਭਲਾਈ ਪਾਰਟੀ ਦੇ ਕੋਮੀ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਕਿ ਰਾਮੂੰਵਾਲੀਆ ਨੇ ਅਕਾਲੀ ਦਲ-ਅਤੇ ਕਾਂਗਰਸੀਆਂ 'ਤੇ ਹਮਲੇ ਕਰਦਿਆਂ ਕਿਹਾ ਕਿ ਲੀਡਰਾਂ ਦੇ ਪੁੱਤ ਲੀਡਰ ਬਣਦੇ ਜਾ ਰਹੇ ਹਨ ਅਤੇ ਆਮ ਲੋਕਾਂ ਦੇ ਹੀਰਿਆਂ ਵਰਗੇ ਪੁੱਤਰ ਨੋਕਰੀਆਂ ਲਈ ਦਰ-ਦਰ ਧੱਕੇ ਖਾ ਰਹੇ ਹਨ, ਅੱਜ ਪਿੰਡ ਢੱਡਰੀਆਂ ਵਿਖੇ ਭਰਵੀਂ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੁਝ ਸਿਆਸੀ ਪਾਰਟੀਆਂ ਦੀ ਇਹ ਸੋਚ ਹੈ ਕਿ ਉਹ ਭੁੱਕੀ ਸ਼ਰਾਬ ਅਫੀਮ ਨਸ਼ੇ ਦੀਆਂ ਗੋਲੀਆਂ ਟੀਕੇ ਆਦਿਕ ਅਤੇ ਭ੍ਰਿਸ਼ਟ ਤਰੀਕੇ ਦੇ ਨਾਲ ਇਕੱਠਾ ਕੀਤਾ ਪੈਸਾ ਵੰਡ ਕੇ ਵੋਟਾਂ ਖਰੀਦ ਦੇ ਹਨ, ਕਿ ਮੁੜਕੇ 3 ਸਾਲ ਇਲਾਕੇ ਵਿੱਚ ਉਹਨਾਂ ਲੀਡਰਾਂ ਦਾ ਪਰਛਾਵਾਂ ਤੱਕ ਵੇਖਣ ਨੂੰ ਨਹੀਂ ਮਿਲਦਾ, ਇਹੀ ਕਾਰਨ ਹੈ ਕਿ ਅੱਜ ਪੰਜਾਬ ਆਰਥਿਕ ਤੋਰ 'ਤੇ ਕਿੰਨਾ ਕਮਜ਼ੋਰ ਹੋ ਚੁੱਕਾ ਹੈ, ਉਹਨਾਂ ਕਿਹਾ ਕਿ ਜਿਹੜੀ ਸ਼ਰਾਬ ਲੋਕਾਂ ਦਾ ਜ਼ਮੀਰ ਖਰੀਦਣ ਲਈ ਵੰਡੀ ਜਾਂਦੀ ਹੈ, ਜੇਕਰ ਇਹੋ ਸ਼ਾਰਾਬ ਇਕ ਲੀਡਰ ਆਪਣੇ ਪੁੱਤਰਾਂ ਨੂੰ ਪਿਲਾ ਦੇਣ ਤਾਂ ਉਹਨਾਂ ਕਿਹਾ ਮੈ ਸਿਆਸਤ ਤੋਂ ਕਿਨਾਰਾ ਕਰ ਲਵਾਂਗਾ। ਇਹੋ ਜਿਹੇ ਨਸ਼ਈ ਤਸ਼ਕਰਾਂ ਨੂੰ ਸਬਕ ਸਿਖਾਉਣ ਲਈ ਜਨਤਾ ਕਮਰ ਕਸ ਲਵੇ, ਅਤੇ ਰਾਮੂਵਾਲੀਆ ਨੇ ਕਿਹਾ ਕਿ ਸੰਗਰੂਰ ਲੋਕ ਸਭਾ ਹਲਕੇ ਤੋਂ ਸ੍ਰ. ਸੁਖਦੇਵ ਸਿੰਘ ਢੀਂਡਸਾ ਚੋਣ ਜਿੱਤੇ ਹਨ ਅਤੇ ਉਹਨਾਂ ਦੇ ਪੁੱਤਰ ਸ੍ਰ. ਪ੍ਰਮਿੰਦਰ ਸਿੰਘ ਢੀਂਡਸਾ ਵਿਧਾਨ ਸਭਾ ਚੋਣ ਜਿੱਤ ਕੇ ਕੈਬਨਿਟ ਮੰਤਰੀ ਬਣੇ ਪਰ ਵੋਟਾਂ ਲੈਣ ਲਈ ਜੋ ਵਾਦੇ ਕੀਤੇ ਸੀ ਉਹ ਸਾਰੇ ਹੀ ਭੁੱਲ ਗਏ ਇਹਨਾਂ ਨੂੰ ਬਾਦ ਹੀ ਨਹੀਂ ਅਤੇ ਕਿਹਾ ਕਿ ਸਰਕਾਰੀ ਖਜ਼ਾਨਿਆਂ ਨੂੰ ਚੁਣਨ ਵਾਲੇ ਲੀਡਰਾਂ ਨੇ ਸਰਕਾਰੀ ਸਕੂਲ, ਹਸਪਤਾਲ, ਡਿਸਪੈਂਸਰੀਆਂ ਉਜਾੜੇ ਹੀ ਬਣ ਦਿੱਤਾ ਹਨ ਆਓ ਆਪਾਂ ਅੱਜ ਹੰਭਲਾ ਮਾਰੀਏ ਤੁਹਾਡੇ ਸਹਿਯੋਗ ਨਾਲ ਮੇਰੀ ਜਿੱਤ ਹੋਵੇਗੀ ਇਹ ਤੁਹਾਡੀ ਇੱਕ ਆਪਣੀ ਹੀ ਜਿੱਤ ਹੋਵੇਗੀ ਇਸ ਮੌਕੇ 'ਤੇ ਰਾਮੂਵਾਲੀਆ ਨੂੰ ਪਿੰਡ ਦੇ ਲੋਕਾਂ ਨੇ ਲੱਡੂਆਂ ਨਾਲ ਤੋਲਿਆ।
http://www.S7News.com

No comments:

 
eXTReMe Tracker