Tuesday, April 28, 2009

ਗੁਜਰਾਤ ਦੰਗੇ : ਮੋਦੀ ਦੀ ਭੂਮਿਕਾ ਬਾਰੇ ਜਾਂਚ ਦੇ ਆਦੇਸ਼

ਨਵੀਂ ਦਿੱਲੀ 27 ਅਪ੍ਰੈਲ ਸੁਪਰੀਮ ਕੋਰਟ ਨੇ ਸਾਲ-2002 ਦੇ ਗੁਜਰਾਤ ਦੰਗਿਆਂ ਵਿਚ ਮੁੱਖ ਮੰਤਰੀ ਨਰਿੰਦਰ ਮੋਦੀ ਸਮੇਤ 64 ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਸੁਪਰੀਮ ਕੋਰਟ ਨੇ ਇਹ ਆਦੇਸ਼ ਸਾਬਕਾ ਸੰਸਦ ਅਹਿਸਾਨ ਜਾ/ਰੀ ਦੀ ਪਤਨੀ ਜਕੀਆ ਨਸੀਮ ਅਹਿਸਾਨ ਅਤੇ ਸਮਾਜ ਸੇਵੀ ਤੀਸਤਾ ਸੀਤਲਵਾੜ ਦੀ ਪਟੀਸ਼ਨ �ਤੇ ਦਿੱਤਾ ਹੈ। ਜੱਜ ਅਰਿਜੀਤ ਪਸਾਇਤ ਅਤੇ ਅਸ਼ੋਕ ਕੁਮਾਰ ਗਾਂਗੁਲੀ ਦੇ ਬੈਂਚ ਨੇ ਆਪਣੇ ਆਦੇਸ਼ ਵਿਚ ਕਿਹਾ ਹੈ ਕਿ ਵਿਸ਼ੇਸ਼ ਜਾਂਚ ਦਲ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਸ਼ਿਕਾਇਤ ਦੀ ਜਾਂਚ ਕਰਕੇ ਆਪਣੀ ਰਿਪੋਰਟ ਸੌਂਪੇ। ਦੱਸਣਾ ਬਣਦਾ ਹੈ ਕਿ ਅਹਿਸਾਨ ਜਾ/ਰੀ ਦੀ ਪਤਨੀ ਜਕੀਆ ਨਸੀਮ ਅਹਿਸਾਨ ਨੇ ਨਵੰਬਰ-2007 ਵਿਚ ਗੁਜਰਾਤ ਹਾਈ ਕੋਰਟ ਵਿਚ ਵੀ ਪਟੀਸ਼ਨ ਦਾਇਰ ਕੀਤੀ ਸੀ, ਪਰ ਕੋਰਟ ਨੇ ਉਸ ਨੂੰ ਰੱਦ ਕਰ ਦਿੱਤਾ ਸੀ। ਉਸ ਤੋਂ ਬਾਅਦ ਹੀ ਉਨ੍ਹਾਂ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ। 3 ਮਾਰਚ ਨੂੰ ਸੁਪਰੀਮ ਕੋਰਟ ਨੇ ਗੁਜਰਾਤ ਸਰਕਾਰ ਨੂੰ ਵੀ ਨੋਟਿਸ ਜਾਰੀ ਕੀਤਾ ਸੀ। ਜਕੀਆ ਨਸੀਮ ਗੁਲਬਰਗ ਸੁਸਾਇਟੀ ਕਾਂਡ ਦੀ ਪ੍ਰਤੱਖਦਰਸ਼ੀ ਹੈ ਅਤੇ ਉਸ ਨੇ ਆਪਣੀ ਸ਼ਿਕਾਇਤ ਵਿਚ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦੇ ਕਈ ਮੰਤਰੀਆਂ ਦਾ ਜ਼ਿਕਰ ਕੀਤਾ ਹੈ।

ਅਦਾਲਤ ਨੇ ਐਸ ਆਈ ਟੀ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇਸ ਮਾਮਲੇ ਵਿਚ ਨਰਿੰਦਰ ਮੋਦੀ ਅਤੇ 63 ਹੋਰ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਕਰੇ। ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਐਸ ਆਈ ਟੀ ਨੇ ਜਿਨ੍ਹਾਂ ਲੋਕਾਂ ਦੀ ਭੂਮਿਕਾ ਬਾਰੇ ਜਾਂਚ ਕਰਨੀ ਹੈ, ਉਨ੍ਹਾਂ ਵਿਚ ਨਰਿੰਦਰ ਮੋਦੀ ਤੋਂ ਇਲਾਵਾ ਇਕ ਮੰਤਰੀ, ਤਿੰਨ ਵਿਧਾਇਕ ਅਤੇ ਵਿਸ਼ਵ ਹਿੰਦ ਪ੍ਰੀਸ਼ਦ ਦੇ ਆਗੂ ਵੀ ਸ਼ਾਮਿਲ ਹਨ। ਅਦਾਲਤ ਨੇ ਐਸ ਆਈ ਟੀ ਨੂੰ ਜਾਂਚ ਲਈ ਤਿੰਨ ਮਹੀਨੇ ਦਾ ਸਮਾਂ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸਾਲ 2002 ਵਿਚ ਗੋਧਰਾ ਵਿਚ ਸਾਬਰਮਤੀ ਐਕਸਪ੍ਰੈਸ ਵਿਚ ਅੱਗ ਲੱਗਣ ਕਾਰਨ 59 ਹਿੰਦੂ ਮਾਰੇ ਗਏ ਸਨ, ਜਿਸ ਤੋਂ ਬਾਅਦ ਗੁਜਰਾਤ ਵਿਚ ਸੰਪਰਦਾਇਕ ਦੰਗੇ ਭੜਕ ਗਏ ਸਨ।
http://www.DhawanNews.com

No comments:

 
eXTReMe Tracker