Tuesday, April 28, 2009

ਪ੍ਰਿਥਵੀ ਸਿੰਘ ਬਣਿਆ ਕਰੋੜਪਤੀ

ਨਕੋਦਰ (ਦਲਜੀਤ ਸ਼ਰਮਾ/ਅਨਿਲ ਏਰੀ)-ਸਿਆਣੇ ਕਹਿੰਦੇ ਹਨ ਕਿ ਜਦੋਂ ਰੱਬ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ। ਇਹ ਕਹਾਵਤ ਉਸ ਵੇਲੇ ਸੱਚ ਦਾ ਰੂਪ ਧਾਰ ਗਈ ਜਦੋਂ ਪਿੰਡ ਸ਼ੰਕਰ 'ਚ ਟੁੱਟੀਆਂ ਹੋਈਆਂ ਹੱਡੀਆਂ ਨੂੰ ਜੋੜਨ ਦਾ ਕੰਮ ਕਰਦੇ ਪਿੰਡ ਸ਼ੰਕਰ ਦੇ ਪ੍ਰਿਥਵੀ ਸਿੰਘ ਦਾ ਚਿਹਰਾ ਖੁਸ਼ੀ ਨਾਲ ਖਿਲ ਉ�ਠਿਆ। ਜਦੋਂ ਉਸ ਨੂੰ ਪਤਾ ਲੱਗਾ ਕਿ ਪੰਜਾਬ ਸਰਕਾਰ ਦਾ ਵਿਸਾਖੀ ਬੰਪਰ ਲਾਟਰੀ 1 ਕਰੋੜ ਦਾ ਇਨਾਮ ਉਸ ਦਾ ਨਿਕਲਿਆ ਹੈ। ਇਹ ਲਾਟਰੀ ਬੰਪਰ ਉਸ ਨੇ ਸ਼ੰਕਰ ਪੋਸਟ ਆਫਿਸ 'ਚੋਂ ਖਰੀਦਿਆ ਸੀ।

ਉਸ ਨੇ ਦੱਸਿਆ ਕਿ ਉਹ ਆਪਣੇ ਭਵਿੱਖ ਨੂੰ ਸਵਾਰਨਾ ਅਤੇ ਆਪਣੇ ਕਿਰਾਏ ਦਾ ਮਕਾਨ ਛੱਡ ਕੇ ਆਪਣਾ ਮਕਾਨ ਬਣਾਉਣਾ ਚਾਹੁੰਦਾ ਹੈ ਤੇ ਆਪਣੇ ਤਿਨੰ ਬੱਚਿਆਂ ਦਾ ਭਵਿੱਖ ਉਜਵਲ ਕਰਨਾ ਚਾਹੁੰਦਾ ਹੈ।
http://www.S7News.com

No comments:

 
eXTReMe Tracker