Tuesday, April 28, 2009

ਤੀਜੇ ਗੇੜ ਲਈ ਚੋਣ ਪ੍ਰਚਾਰ ਖ਼ਤਮ

ਨਵੀਂ ਦਿੱਲੀ 28 ਅਪਰੈਲ 30 ਅਪ੍ਰੈਲ ਨੂੰ ਤੀਜੇ ਗੇੜ ਲਈ ਪੈਣ ਵਾਲੀਆਂ ਵੋਟਾਂ ਦਾ ਚੋਣ ਪ੍ਰਚਾਰ ਖ਼ਤਮ ਹੋ ਗਿਆ। ਇਸ ਗੇੜ ਵਿਚ ਲੋਕ ਸਭਾ ਦੀਆਂ 107 ਸੀਟਾਂ ਲਈ ਵੋਟਾਂ ਪੈਣਗੀਆਂ, ਜਿਨ੍ਹਾਂ ਵਿਚ ਵੋਟਰ ਸੋਨੀਆ ਗਾਂਧੀ ਅਤੇ ਲਾਲ ਕ੍ਰਿਸ਼ਨ ਅਡਵਾਨੀ ਵਰਗੇ ਧਨਾਢ ਆਗੂਆਂ ਦੀ ਕਿਸਮਤ ਦਾ /ੈਸਲਾ ਕਰਨਗੇ। ਰਾਏ ਬਰੇਲੀ ਅਤੇ ਗਾਂਧੀ ਨਗਰ ਤੋਂ ਸੋਨੀਆ ਤੇ ਅਡਵਾਨੀ ਦੇ ਸੰਸਦੀ ਹਲਕਿਆਂ ਵਿਚ ਜ਼ਬਰਦਸਤ ਚੋਣ ਪ੍ਰਚਾਰ ਮੁਹਿੰਮ ਦੇਖਣ ਨੂੰ ਮਿਲੀ। ਪ੍ਰਿਯੰਕਾ ਅਤੇ ਰਾਹੁਲ ਨੇ ਜਿੱਥੇ ਆਪਣੀ ਮਾਂ ਲਈ ਵੋਟਾਂ ਮੰਗੀਆਂ, ਉਥੇ ਅਡਵਾਨੀ ਦੀ ਪੁੱਤਰੀ ਪ੍ਰਤਿਭਾ ਨੇ ਵੀ ਗਾਂਧੀ ਨਗਰ ਤੋਂ ਵੋਟਰਾਂ ਨੂੰ ਆਪਣੇ ਪਿਤਾ ਨੂੰ ਜਤਾਉਣ ਦੀ ਅਪੀਲ ਕੀਤੀ।

ਲੋਕ ਸਭਾ ਚੋਣਾਂ ਦੇ ਤੀਜੇ ਗੇੜ ਵਿਚ 9 ਸੂਬਿਆਂ ਅਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 107 ਲੋਕ ਸਭਾ ਸੀਟਾਂ �ਤੇ ਵੋਟਾਂ ਪੈਣੀਆਂ ਹਨ। ਇਨ੍ਹਾਂ ਸੀਟਾਂ �ਤੇ 1567 ਉਮੀਦਵਾਰ ਚੋਣ ਮੈਦਾਨ ਵਿਚ ਹਨ। ਧਨਾਢ ਉਮੀਦਵਾਰਾਂ ਦੀ ਸੂਚੀ ਵਿਚ ਸਾਬਕਾ ਪ੍ਰਧਾਨ ਮੰਤਰੀ ਐਚ ਡੀ ਦੇਵਗੌੜਾ, ਸ਼ਰਦ ਯਾਦਵ, ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐਸ ਬੰਗਾਰੱਪਾ ਅਤੇ ਕੇਂਦਰੀ ਮੰਤਰੀ ਸ੍ਰੀ ਪ੍ਰਕਾਸ਼ ਜੈਸਵਾਲ ਤੇ ਜਯੋਤੀਰਾਦਿੱਤਿਆ ਸਿੰਧੀਆ ਵੀ ਸ਼ਾਮਿਲ ਹਨ। ਗੁਜਰਾਤ ਦੀਆਂ 26 ਲੋਕ ਸਭਾ ਸੀਟਾਂ �ਤੇ ਇਸੇ ਗੇੜ ਵਿਚ ਵੋਟਾਂ ਪੈਣਗੀਆਂ। ਗੁਜਰਾਤ ਤੋਂ ਇਲਾਵਾ ਇਸ ਗੇੜ ਵਿਚ ਮੱਧ ਪ੍ਰਦੇਸ਼ ਦੀਆਂ 16, ਉਤਰ ਪ੍ਰਦੇਸ਼ ਦੀਆਂ 15, ਪੱਛਮੀ ਬੰਗਾਲ ਦੀਆਂ 14, ਬਿਹਾਰ ਅਤੇ ਕਰਨਾਟਕ ਦੀ 1-1, ਮਹਾਰਾਸ਼ਟਰ ਦੀਆਂ 10, ਜੰਮੂ ਕਸ਼ਮੀਰ 1, ਸਿੱਕਮ 1, ਦਾਦਰ 1, ਨਗਰ ਹਵੇਲੀ 1, ਦਾਮਨ ਤੇ ਦੀਪ ਦੀ 1-1 ਸੀਟ ਲਈ ਵੋਟਾਂ ਪੈਣਗੀਆਂ।

ਇਸ ਗੇੜ ਦੀਆਂ ਚੋਣਾਂ ਦਾ ਪ੍ਰਚਾਰ ਸ਼ਾਂਤੀਪੂਰਨ ਢੰਗ ਨਾਲ ਖਤਮ ਹੋਇਆ। ਪਰ ਜੁੱਤੀ ਮਾਰਨ ਦੀਆਂ ਘਟਨਾਵਾਂ ਨੇ ਥੋੜ੍ਹਾ ਮਜ਼ਾ ਕਿਰਕਿਰਾ ਕਰ ਦਿੱਤਾ। ਗੁਜਰਾਤ ਵਿਚ ਕੰਪਿਊਟਰ ਇੰਜਨੀਅਰਿੰਗ ਦੇ ਇਕ ਵਿਦਿਆਰਥੀ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲ ਜੁੱਤੀ ਸੁੱਟੀ। ਇਸੇ ਤਰ੍ਹਾਂ ਲਾਲ ਕ੍ਰਿਸ਼ਨ ਅਡਵਾਨੀ ਵੱਲ ਵੀ ਜੁੱਤੀ ਮਾਰਨ ਦੀ ਅਸ/ਲ ਕੋਸ਼ਿਸ਼ ਕੀਤੀ ਗਈ।

ਤੀਜੇ ਗੇੜ ਦੀਆਂ ਚੋਣਾਂ ਦੇ ਦੌਰਾਨ ਲੋਕ ਸਭਾ ਦੀਆਂ 545 ਸੀਟਾਂ ਵਿਚੋਂ 372 ਸੀਟਾਂ �ਤੇ ਵੋਟਾਂ ਪੈ ਜਾਣਗੀਆਂ। ਦੱਸਣਾ ਬਣਦਾ ਹੈ ਕਿ ਵੋਟਾਂ ਸਿਰ/ 543 ਸੀਟਾਂ �ਤੇ ਪਵਾਈਆਂ ਜਾਂਦੀਆਂ ਹਨ ਅਤੇ ਦੋ ਮੈਂਬਰਾਂ ਨੂੰ ਐਂਗਲੋ ਭਾਰਤੀ ਭਾਈਚਾਰੇ ਵਿਚੋਂ ਚੁਣਿਆ ਜਾਂਦਾ ਹੈ।
http://www.DhawanNews.com

No comments:

 
eXTReMe Tracker