Wednesday, April 29, 2009

ਕਣਕ ਨੂੰ ਅੱਗ ਲੱਗੀ

ਭੋਗਪੁਰ (ਪੱਤਰ ਪ੍ਰੇਰਕ)-ਬਲਾਕ ਭੋਗਪੁਰ ਦੇ ਪਿੰਡ ਕੋਟਲੀ ਸਜਾਵਰ ਵਿਚ 4 ਏਕੜ ਦੇ ਕਰੀਬ ਕਣਕ ਦੀ ਫਸਲ ਅੱਗ ਲੱਗਣ ਨਾਲ ਸੜ ਗਈ, ਜਿਸ ਵਿਚ 3 ਏਕੜ ਦੇ ਕਰੀਬ ਕਣਕ ਸ: ਮੇਹਰ ਸਿੰਘ ਵਾਸੀ ਡੱਲਾ ਅਤੇ 1 ਏਕੜ ਕਣਕ ਕਿਸਾਨ ਜਤਿੰਦਰ ਸਿੰਘ ਪੁੱਤਰ ਜੇਤਬੰਤ ਦੀ ਸੀ। ਸ: ਮੇਹਰ ਸਿੰਘ ਨੇ ਦੱਸਿਆ ਕਿ ਅੱਜ ਜਮਾਲਪੁਰ ਸੜਕ 'ਤੇ ਸਥਿਤ ਟਰਾਂਸਫਾਰਮਰ ਵਿਚੋਂ ਸਪਾਰਕਿੰਗ ਹੋਣ ਨਾਲ ਅੱਗ ਲੱਗੀ। ਇਸ ਮੌਕੇ ਮਲੂਕ ਸਿੰਘ, ਮੁਖਤਿਆਰ ਸਿੰਘ, ਤਜਿੰਦਰ ਸਿੰਘ, ਸਵਰਨ ਸਿੰਘ, ਬਲਦੇਵ ਸਿੰਘ ਤੇ ਟਰੈਕਟਰ ਨਾਲ ਖੇਤਾਂ ਨੂੰ ਵਾਹ ਕੇ ਅੱਗ 'ਤੇ ਕਾਬੂਪਾਇਆ।


http://www.S7News.com

No comments:

 
eXTReMe Tracker