Tuesday, April 28, 2009

’84 ਦੇ ਪੀੜਤਾਂ ਨੂੰ ਨਿਆਂ ਦਿਵਾਵਾਂਗੇ : ਮਾਇਆਵਤੀ

ਚੰਡੀਗੜ੍ਹ 28 ਅਪਰੈਲ 1984 ਦੇ ਸਿੱਖ ਕਤਲੇਆਮ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਕਲੀਨ ਚਿਟ ਦੇ ਕੇ ਦੇਸ਼ ਦੀ ਏਜੰਸੀ ਸੀ ਬੀ ਆਈ ਤੇ ਕਾਂਗਰਸ ਨੇ ਸਿੱਖ ਭਾਈਚਾਰੇ ਨਾਲ ਕੋਝਾ ਮਜ਼ਾਕ ਕੀਤਾ ਹੈ। ਕੇਂਦਰ �ਚ ਬਸਪਾ ਦੀ ਸਰਕਾਰ ਬਣਨ ਤੋਂ ਬਾਅਦ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਡੱਕ ਕੇ ਪੀੜਤਾਂ ਨੂੰ ਨਿਆਂ ਦਿਵਾਇਆ ਜਾਵੇਗਾ। ਇਹ ਵਿਚਾਰ ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਨੇ ਚੰਡੀਗੜ੍ਹ ਤੇ ਲੁਧਿਆਣਾ ਵਿਖੇ ਆਪਣੇ ਉਮੀਦਵਾਰਾਂ ਦੇ ਹੱਕ �ਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ।

ਚੰਡੀਗੜ੍ਹ �ਚ ਬਸਪਾ ਉਮੀਦਵਾਰ ਹਰਮੋਹਨ ਧਵਨ ਦੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਬਸਪਾ ਮੁਖੀ ਨੇ ਕਾਂਗਰਸ �ਤੇ ਘੱਟ ਗਿਣਤੀਆਂ ਤੇ ਦਲਿਤ ਭਾਈਚਾਰੇ ਨੂੰ ਅਣਗੌਲਣ ਦਾ ਦੋਸ਼ ਲਗਾਇਆ। ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਤੇ ਯੂ ਪੀ ਦੀ ਮੁੱਖ ਮੰਤਰੀ ਕੁਮਾਰੀ ਮਾਇਆਵਤੀ ਨੇ ਪੰਜਾਬ ਭਰ ਦੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਕੇਂਦਰ ਅੰਦਰ ਬਸਪਾ ਦੀ ਸਰਕਾਰ ਸਥਾਪਤ ਕਰਵਾਉਣ ਲਈ ਅੱਗੇ ਆਉਣ ਤਾਂ ਜੋ ਹਰ ਇਕ ਨੂੰ ਬਰਾਬਰ ਦੇ ਅਧਿਕਾਰ ਪ੍ਰਾਪਤ ਹੋ ਸਕਣ। ਇਸੇ ਤਰ੍ਹਾਂ ਕੁਮਾਰੀ ਮਾਇਆਵਤੀ ਨੇ ਪਾਰਟੀ ਦੇ ਲੁਧਿਆਣਾ ਤੋਂ ਉਮੀਦਵਾਰ ਕੇਹਰ ਸਿੰਘ ਰਾਮਗੜ੍ਹੀਆ ਦੀ ਚੋਣ ਪ੍ਰਚਾਰ ਮੁਹਿੰਮ ਤਹਿਤ ਦਾਣਾ ਮੰਡੀ ਵਿਖੇ ਰੈਲੀ ਨੂੰ ਸੰਬੋਧਨ ਵੀ ਕੀਤਾ।

ਬਸਪਾ ਦੀ ਕੌਮੀ ਪ੍ਰਧਾਨ ਨੇ ਹਰ ਵਰਗ ਦੇ ਲੋਕਾਂ ਨੂੰ ਅਕਾਲੀ-ਭਾਜਪਾ ਗੱਠਜੋੜ ਅਤੇ ਕਾਂਗਰਸ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ਦੀਆਂ ਲੋਕ ਸਭਾ ਸੀਟਾਂ �ਤੇ ਚੋਣ ਲੜ ਰਹੇ ਬਸਪਾ ਉਮੀਦਵਾਰਾਂ ਨੂੰ ਸ਼ਾਨ ਨਾਲ ਜਿਤਾ ਕੇ ਸੰਸਦ �ਚ ਭੇਜਣ ਤਾਂ ਜੋ ਕੇਂਦਰ �ਚ ਬਣਨ ਵਾਲੀ ਸਰਕਾਰ ਬਸਪਾ ਦੀ ਹੀ ਬਣੇ।

ਮਾਇਆਵਤੀ ਨੇ ਆਪਣੀ ਜੋਸ਼ੀਲੀ ਤਕਰੀਰ ਦੌਰਾਨ ਕਾਂਗਰਸ ਨੂੰ ਡੁੱਬਦੀ ਹੋਈ ਕਿਸ਼ਤੀ ਦੱਸਦਿਆਂ ਕਿਹਾ ਕਿ ਵੋਟਰ ਆਪਣੇ ਵੋਟ ਦਾ ਇਸਤੇਮਾਲ ਪੂਰੀ ਤਰ੍ਹਾਂ ਜਾਗਰੂਕ ਹੋ ਕੇ ਕਰਨ, ਕਿਉਂਕਿ ਦੇਸ਼ ਦੇ ਉਜਵਲ ਭਵਿੱਖ ਦਾ ਸਵਾਲ ਹੈ। ਕੁਮਾਰੀ ਮਾਇਆਵਤੀ ਨੇ ਯੂ ਪੀ ਸਰਕਾਰ ਦੀਆਂ ਪ੍ਰਾਪਤੀਆਂ ਤੇ ਉਦੇਸ਼ਾਂ ਤੋਂ ਵਿਸਥਾਰ ਸਹਿਤ ਜਾਣੂ ਕਰਵਾਉਾਂਦਿਆਂ ਕਹਾ ਕਿ ਬਸਪਾ ਨੂੰ ਸ਼ਕਤੀ ਪ੍ਰਦਾਨ ਕੀਤੀ ਜਾਵੇ। ਉਹ ਇਹ ਦਾਅਵੇ ਨਾਲ ਕਹਿ ਸਕਦੇ ਹਨ ਕਿ ਭਾਰਤ ਵਿਸ਼ਵ ਦੇ ਸਭ ਤੋਂ ਮਜ਼ਬੂਤ ਤੇ ਖੁਸ਼ਹਾਲ ਮੁਲਕਾਂ �ਚੋਂ ਇੱਕ ਹੋਵੇਗਾ। ਇਸ ਮਹਾਂ ਰੈਲੀ ਦੌਰਾਨ ਵੱਖ-ਵੱਖ ਰਾਜਸੀ ਪਾਰਟੀਆਂ ਨਾਲ ਸਬੰਧਤ ਆਗੂਆਂ ਵੱਲੋਂ ਆਪਣੇ ਸਾਥੀਆਂ ਸਮੇਤ ਬਸਪਾ �ਚ ਸ਼ਾਮਲ ਹੋਣ ਦਾ ਐਲਾਨ ਕਰਨ ਵਾਲਿਆਂ ਦਾ ਮਾਇਆਵਤੀ ਅਤੇ ਪੰਜਾਬ ਦੀ ਬਸਪਾ ਲੀਡਰਸ਼ਿਪ ਵੱਲੋਂ ਸਵਾਗਤ ਕੀਤਾ ਗਿਆ।

ਬਹੁਜਨ ਸਮਾਜ ਪਾਰਟੀ ਦੇ ਕੌਮੀ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਨਰਿੰਦਰ ਕਸ਼ਯਪ ਅਤੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਭੈਣ ਮਾਇਆਵਤੀ ਦਾ ਪੰਜਾਬ ਦੀ ਧਰਤੀ �ਤੇ ਆਉਣ �ਤੇ ਸਵਾਗਤ ਕਰਦਿਆਂ ਕਿਹਾ ਕਿ ਇਸ ਵਾਰ ਪੰਜਾਬ �ਚੋਂ ਵੀ ਬਸਪਾ ਚੰਗੇ ਨਤੀਜੇ ਦੇਵੇਗੀ, ਕਿਉਂਕਿ ਹਰ ਵਰਗ ਦੇ ਲੋਕ ਅਕਾਲੀ-ਭਾਜਪਾ ਗਠਜੋੜ ਤੇ ਕਾਂਗਰਸ ਦੀਆਂ ਦੋਗਲੀਆਂ ਨੀਤੀਆਂ ਤੋਂ ਭਲੀਭਾਂਤ ਜਾਣੂ ਹੋ ਚੁੱਕੇ ਹਨ। ਇਸ ਮੌਕੇ ਬਸਪਾ ਪੰਜਾਬ ਦੇ ਜਨਰਲ ਸਕੱਤਰ ਰਮਨਜੀਤ ਲਾਲੀ, ਲੁਧਿਆਣਾ ਤੋਂ ਬਸਪਾ ਦੇ ਉਮੀਦਵਾਰ ਕੇਹਰ ਸਿੰਘ ਰਾਮਗੜ੍ਹੀਆ, ਜਨਰਲ ਸਕੱਤਰ ਪ੍ਰਕਾਸ਼ ਸਿੰਘ ਜੰਡਾਲੀ, ਅਮਰਜੀਤ ਸਿੰਘ, ਕੁਲਵਿੰਦਰ ਸਿੰਘ ਬਿਰਦੀ, ਉਮੀਦਵਾਰ ਕੇਵਲ ਕ੍ਰਿਸ਼ਨ ਚੌਹਾਨ, ਸੁਰਜੀਤ ਸਿੰਘ, ਦੀਪਕ ਜੋਸ਼ੀ, ਮੇਹਰ ਚੰਦ, ਗੁਰਦੇਵ ਸਿੰਘ, ਸੁਰਿੰਦਰ ਸਿੰਘ ਸ਼ਾਹੀ, ਰੇਸ਼ਮ ਸਿੰਘ, ਸੁਖਵਿੰਦਰ ਕੁਮਾਰ ਆਦਿ ਮੌਜੂਦ ਸਨ। ਇਸੇ ਤਰ੍ਹਾਂ ਚੰਡੀਗੜ੍ਹ ਵਿਖੇ ਰੈਲੀ ਦੌਰਾਨ ਉਸ ਸਮੇਂ ਹਾਲਾਤ ਅਜੀਬੋ-ਗਰੀਬ ਹੋ ਗਏ ਜਦੋਂ ਬਾਲਮੀਕ ਭਾਈਚਾਰੇ ਦੇ ਇੱਕ ਆਗੂ ਨੇ ਜ਼ਬਰਦਸਤੀ ਸਟੇਜ �ਤੇ ਚੜ੍ਹ ਕੇ ਬਸਪਾ ਦੇ ਸੀਨੀਅਰ ਆਗੂ ਮਾਨ ਸਿੰਘ ਮਨਹੇੜਾ ਨੂੰ ਬਾਲਮੀਕ ਭਾਈਚਾਰੇ ਦਾ ਵਿਰੋਧੀ ਦੱਸਿਆ। ਅੰਤ �ਚ ਨਾਲ ਖੜ੍ਹੇ ਸਮਰਥਕਾਂ ਨੇ ਬਾਲਮੀਕ ਭਾਈਚਾਰੇ ਦੇ ਇਸ ਆਗੂ ਕਰਤਾਰ ਸਿੰਘ ਕਲਿਆਣ ਤੋਂ ਪਾਰਟੀ ਸਮਰਥਕਾਂ ਨੇ ਮਾਈਕ ਖੋਹਿਆ। ਦੂਜੇ ਪਾਸੇ ਸ. ਮਨਹੇੜਾ ਨੇ ਉਪਰੋਕਤ ਵਿਅਕਤੀ ਨੂੰ ਕਾਂਗਰਸ ਦਾ ਏਜੰਟ ਦੱਸਦਿਆਂ ਉਸ ਨੂੰ ਮੰਚ ਤੋਂ ਦੂਰ ਰੱਖਣ ਦੀ ਹਦਾਇਤ ਦਿੱਤੀ।
http://www.DhawanNews.com

No comments:

 
eXTReMe Tracker