Tuesday, April 28, 2009

ਪ੍ਰਭਾਵਸ਼ਾਲੀ ਹਸਤੀਆਂ ਵਿੱਚ ਸੋਨੀਆ ਗਾਂਧੀ ਵੀ ਸ਼ਾਮਲ

ਨਿਊਯਾਰਕ 28 ਅਪਰੇਲ ਟਾਈਮ ਮੈਗਜ਼ੀਨ ਨੇ ਦੁਨੀਆਂ ਦੀਆਂ 100 ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਹਸਤੀਆਂ ਦੀ ਜੋ ਸੂਚੀ ਬਣਾਈ ਹੈ। ਉਸ ਵਿੱਚ ਭਾਰਤ ਦੀ ਕਾਂਗਰਸ ਪਾਰਟੀ ਦੀ ਮੁਖੀ ਸੋਨੀਆ ਗਾਂਧੀ ਯੂ ਟੀ ਵੀ ਦੇ ਰੋਨੀ ਸਕਰੂਵਾਲਾ ਅਤੇ ਦੁਨੀਆਂ ਦੀ ਸਭ ਤੋਂ ਸਸਤੀ ਕਾਰ ਬਣਾਉਣ ਵਾਲੇ ਰਤਨ ਟਾਟਾ ਵੀ ਸ਼ਾਮਲ ਹਨ। ਇਸ ਸਾਲ ਦੀ ਸੂਚੀ ਵਿੱਚ ਆਨ ਲਾਈਨ ਕਮਿਊਨਿਟੀ ਦੇ ਸੰਸਥਾਪਕ 21 ਸਾਲਾ ਕ੍ਰਿਸਟੋਫਰ ਪੂਲੇ ਪਹਿਲੇ ਸਥਾਨ ਤੇ ਹਨ। ਆਨ ਲਾਈਨ ਕਮਿਊਨਿਟੀ ਦੇ ਸੰਸਥਾਪਕ ਕ੍ਰਿਸਟੋਫਰ ਨੂੰ ਮੂਟ ਨਾਮ ਨਾਲ ਜਾਣਿਆ ਜਾਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਸੂਚੀ ਵਿੱਚ ਤਾਲਿਬਾਨ ਨੇਤਾ ਬੈਤੂਲਾ ਮਹਿਸੂਦ ਨੂੰ ਦੁਨੀਆਂ ਦੀਆਂ 100 ਪ੍ਰਭਾਵਸ਼ਾਲੀ ਹਸਤੀਆਂ ਵਿੱਚ 4 ਸਥਾਨ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਇਸ ਸੂਚੀ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਪਤੀ ਬਰਾਕ ਓਬਾਮਾ 37ਵੇਂ ਅਤੇ ਦਲਾਈਲਾਮਾ 61ਵੇਂ ਸਥਾਨ ਤੇ ਹਨ। ਭਾਰਤ ਤੋਂ ਸੋਨੀਆਂ ਗਾਂਧੀ 63ਵੇਂ, ਸਕਰੂ ਵਾਲਾ 70ਵੇਂ ਅਤੇ ਟਾਟਾ 97ਵੇਂ ਨੰਬਰ ਤੇ ਹਨ। 100 ਸਭ ਤੋਂ ਪ੍ਰਭਾਵਸ਼ਾਲੀ ਹਸਤੀਆਂ ਦੀ ਸੂਚੀ ਤੋਂ ਇਲਾਵਾ ਮੁਕੇਸ਼ ਅੰਬਾਨੀ ਨੂੰ 146ਵੇਂ ਨੀਲ ਕੇਸ਼ਵਾਨੀ ਨੂੰ 162 ਸਥਾਨ ਤੇ ਰੱਖਿਆ ਗਿਆ ਹੈ।
http://www.DhawanNews.com

No comments:

 
eXTReMe Tracker