Tuesday, April 28, 2009

ਪਾਕਿ ਤੋਂ ਮੇਜ਼ਬਾਨੀ ਵਾਪਸ ਲੈਣ ਦਾ ਫੈਸਲਾ ਕਾਹਲ ਵਿੱਚ ਨਹੀਂ ਲਿਆ : ਲੋਗਰਟ

ਦੁਬਈ 27 ਅਪਰੈਲ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ਖੁਦ ਤੇ ਲੱਗ ਰਹੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਉਸ ਨੇ ਸਾਲ 2011 ਵਿੱਚ ਹੋਣ ਵਾਲੇ ਵਿਸ਼ਵ ਕੱਪ ਮੈਚਾਂ ਦੀ ਪਾਕਿਸਤਾਨ ਤੋਂ ਮੇਜ਼ਬਾਨੀ ਵਾਪਸ ਲੈਣ ਦਾ ਫੈਸਲਾ ਕਾਹਲ ਵਿੱਚ ਨਹੀਂ ਲਿਆ ਸੀ। ਆਈ ਸੀ ਸੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਾਰੂਨ ਲੋਗਰਟ ਨੇ ਪਾਕਿਸਤਾਨ ਦੇ ਖੇਡ ਮੰਤਰੀ ਆਫਤਾਬ ਸ਼ਾਹ ਜ਼ਿਲਾਨੀ ਨਾਲ ਮੀਟਿੰਗ ਤੋਂ ਬਾਅਦ ਇਥੇ ਕਿਹਾ ਕਿ ਉਹ ਜਾਣਦੇ ਹਨ ਕਿ ਇਹ ਫੈਸਲਾ ਪਾਕਿਸਤਾਨ ਦੇ ਕ੍ਰਿਕਟ ਖਿਡਾਰੀਆਂ ਪ੍ਰਸ਼ਾਸਕਾਂ ਅਤੇ ਪ੍ਰਸੰਸਕਾਂ ਲਈ ਕਿੰਨਾ ਨਿਰਾਸ਼ਾਜਨਕ ਹੈ। ਪਾਕਿਸਤਾਨ ਦੇ ਖੇਡ ਮੰਤਰੀ ਨੇ ਮੀਟਿੰਗ ਵਿੱਚ ਵਿਸ਼ਵ ਕੱਪ ਦੀ ਮੇਜ਼ਬਾਨੀ ਰੱਦ ਕਰਨ ਦੇ ਫੈਸਲੇ ਤੇ ਨਾਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਲੋਗਰਟ ਨੇ ਬਿਆਨ ਵਿੱਚ ਕਿਹਾ ਕਿ ਟੂਰਨਾਮੈਂਟ ਨੂੰ ਸੁਰੱਖਿਅਤ ਤੇ ਸਫਲਤਾਪੂਰਵਕ ਢੰਗ ਨਾਲ ਸਿਰੇ ਚਾੜ੍ਹਨਾ ਉਨ੍ਹਾਂ ਦੀ ਮੁੱਢਲੀ ਜ਼ਿੰਮੇਵਾਰੀ ਹੈ ਅਤੇ ਪਾਕਿਸਤਾਨ ਵਿੱਚ ਵਾਪਰ ਰਹੀਆਂ ਘਟਨਾਵਾਂ ਨੇ ਉਨ੍ਹਾਂ ਲਈ ਮੁਸ਼ਕਲ ਖੜ੍ਹੀ ਕਰ ਦਿੱਤੀ।
http://www.DhawanNews.com

No comments:

 
eXTReMe Tracker