Tuesday, April 28, 2009

ਵਿਆਹ ਤੋਂ ਅੱਠ ਸਾਲ ਬਾਅਦ ਘਰੋਂ ਕੱਢਿਆ-ਜਸਬੀਰ ਕੌਰ

ਛੇਹਰਟਾ (ਪ. ਪ.)-ਜਸਬੀਰ ਕੌਰ ਪਤਨੀ ਬਲਦੇਵ ਸਿੰਘ ਵਾਸੀ ਨਰਾਇਣਗੜ੍ਹ ਛੇਹਰਟਾ ਨੇ ਪੱਤਰਕਾਰਾਂ ਨੂੰ ਹਲਫ਼ੀਆ ਬਿਆਨ ਦੀਆਂ ਕਾਪੀਆਂ ਜਾਰੀ ਕਰਦੇ ਹੋਏ ਦੱਸਿਆ ਕਿ ਉਸ ਦਾ ਵਿਆਹ ਤਕਰੀਬਨ 8 ਸਾਲ ਪਹਿਲਾਂ ਬਲਦੇਵ ਸਿੰਘ ਪੁੱਤਰ ਨਿਰੰਜਨ ਸਿੰਘ ਵਾਸੀ ਪਿੰਡ ਬਾਸਰਕੇ ਭੈਣੀ ਨਾਲ ਰਿਸ਼ਤੇਦਾਰਾਂ ਦੀ ਸਹਿਮਤੀ ਨਾਲ ਹੋਇਆ ਸੀ। ਉਸ ਨੇ ਦੱਸਿਆ ਕਿ ਬਲਦੇਵ ਸਿੰਘ ਪਹਿਲਾਂ ਹੀ ਵਿਆਹਿਆ ਹੋਇਆ ਸੀ। ਜਸਬੀਰ ਕੌਰ ਨੇ ਦੱਸਿਆ ਕਿ ਸਾਡੀ ਇੱਕ ਬੇਟੀ ਜੋਤੀ ਵੀ ਹੈ। ਜੋ ਇਸ ਵਕਤ 7 ਸਾਲ ਦੀ ਹੈ। ਉਸਨੇ ਦੱਸਿਆ ਕਿ ਬਲਦੇਵ ਸਿੰਘ ਅਕਸਰ ਹੀ ਉਸ ਦੇ ਕੋਲ ਰਹਿੰਦਾ ਸੀ ਅਤੇ ਇਸ ਬਾਰੇ ਮੇਰੇ ਸਾਰੇ ਰਿਸ਼ਤੇਦਾਰਾਂ ਨੂੰ ਜਾਣਕਾਰੀ ਸੀ। ਉਸ ਨੇ ਦੱਸਿਆ ਕਿ ਬਲਦੇਵ ਸਿੰਘ ਨੇ ਉਸ ਨੂੰ ਆਪਣੀ ਜਾਇਦਾਦ ਦੀ ਅੱਧ ਦੀ ਮਾਲਕਿਨ ਵੀ ਕਾਗਜ਼ਾਂ ਵਿੱਚ ਲਿਖਵਾ ਦਿੱਤਾ। ਜਸਬੀਰ ਕੌਰ ਨੇ ਦੋਸ਼ ਲਗਾਇਆ ਕਿ ਮੇਰਾ ਪਤੀ ਬਲਦੇਵ ਸਿੰਘ ਹੁਣ ਧੋਖਾ ਦੇ ਕੇ ਮੈਨੂੰ ਛੱਡ ਕੇ ਚਲਾ ਗਿਆ ਹੈ ਅਤੇ ਉਸਨੇ ਜਿਸ ਮਕਾਨ 'ਚ ਮੈਨੂੰ ਰੱਖਿਆ ਸੀ, ਉਹ ਵੀ ਵੇਚ ਦਿੱਤਾ ਹੈ ਜਿਸ ਕਰਕੇ ਉਹ ਹੁਣ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ। ਇਸ ਸਾਰੀ ਘਟਨਾ ਸਬੰਧੀ ਜਦ ਉ�ਕਤ ਬਲਦੇਵ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਕਤ ਔਰਤ ਨਾਲ ਉਸ ਦਾ ਕੋਈ ਵੀ ਸਬੰਧ ਨਹੀਂ ਹੈ। ਬਲਦੇਵ ਸਿੰਘ ਨੇ ਵੀ ਦੋਸ਼ ਲਗਾਇਆ ਕਿ ਜਸਬੀਰ ਕੌਰ ਸਿਰਫ ਉਸ ਦੀ ਜਾਇਦਾਦ ਹਾਸਿਲ ਕਰਨ ਵਾਸਤੇ ਹੀ ਅਜਿਹੀਆਂ ਚਾਲਾਂ ਚੱਲ ਰਹੀ ਹੈ।
http://www.S7News.com

No comments:

 
eXTReMe Tracker