Tuesday, April 28, 2009

ਦੋ ਮੱਝਾਂ ਤੇ ਗੱਡੀ ਸਮੇਤ ਚੋਰ ਕਾਬੂ

ਰਈਆ (ਵਿ. ਪ੍ਰ.)-ਬੀਤੀ ਰਾਤ ਰਈਆ ਖੁਰਦ ਵਿਖੇ ਸਰਬਰਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਦੀਆਂ ਦੋ ਮੱਝਾਂ ਕਰੀਬ 2.30 ਵਜੇ ਖੋਲੀਆਂ ਅਤੇ ਛੋਟੇ ਹਾਥੀ (ਟੈਂਪੂ) ਨੰ: ਪੀ.ਬੀ. 06 ਐਚ 8132 ਵਿਚ ਲੱਦ ਲਈਆਂ। ਉਧਰੋਂ ਰਈਆ ਖੁਰਦ ਦੇ ਨਿਵਾਸੀ ਸੁਖਦੇਵ ਸਿੰਘ ਮਾਨ ਅਤੇ ਉਸਦੇ ਸਾਥੀ ਜੋ ਕਿ ਬਾਬਾ ਬਕਾਲਾ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੇ ਸਨ ਤਾਂ ਉਨ੍ਹਾਂ ਨੇ ਟੈਂਪੂਤੇ ਮੱਝਾਂ ਲੱਦੀਆਂ ਵੇਖੀਆਂ ਤੇ ਪੁੱਛਣ 'ਤੇ ਕੌਣ ਹੋ, ਦੋ ਆਦਮੀ ਭੱਜ ਗਏ ਅਤੇ ਟੈਂਪੂਦਾ ਡਰਾਈਵਰ ਟੈਂਪੂਦੇ ਥੱਲੇ ਵੜ ਕੇ ਲੁਕ ਗਿਆ। ਇਕੱਤਰ ਹੋਏ ਲੋਕਾਂ ਨੇ ਜਿਸ ਨੂੰ ਮੌਕੇ 'ਤੇ ਫੜ ਲਿਆ ਅਤੇ ਰਈਆ ਪੁਲਿਸ ਚੌਂਕੀ ਨੂੰ ਦੇ ਦਿੱਤਾ। ਰਈਆ ਪੁਲਿਸ ਚੌਂਕੀ ਦੇ ਇੰਚਾਰਜ ਸ. ਸੁਖਵਿੰਦਰ ਸਿੰਘ ਬੋਪਾਰਾਏ ਨੇ ਮੱਝਾਂ, ਟੈਂਪੂਸਮੇਤ ਡਰਾਇਵਰ ਬਲਕਾਰ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਧਰਦਿਓ ਨੂੰ ਗ੍ਰਿਫਤਾਰ ਕਰਕੇ ਬਾਕੀ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
http://www.S7News.com

No comments:

 
eXTReMe Tracker