Tuesday, April 28, 2009

ਨੂੰਹ ਨੂੰ ਮਾਰਨ ਦੇ ਦੋਸ਼ ਹੇਠ ਸਹੁਰਾ ਪਰਿਵਾਰ ਨੂੰ ਉਮਰ ਕੈਦ

ਅੰਮ੍ਰਿਤਸਰ (ਬੀ. ਐ�ਨ. ਆਈ.)-ਥਾਣਾ ਮਹਿਤਾ ਦੀ ਪੁਲਿਸ ਵੱਲੋਂ ਇਕ ਵਿਆਹੁਤਾ ਨੂੰ ਮਿੱਟੀ ਦਾ ਤੇਲ ਪਾਕੇ ਸਾੜ ਕੇ ਮਾਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਪਤੀ ਸਮੇਤ ਸਹੁਰੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਅੱਜ ਇਥੇ ਜ਼ਿਲ੍ਹਾ ਸ਼ੈਸ਼ਨ ਜੱਜ ਦੀ ਅਦਾਲਤ ਵੱਲੋਂ ਉਮਰ ਕੈਦ ਦੀ ਸਜਾ ਸੁਣਾਈ ਗਈ ਹੈ। ਤਹਿਸੀਲ ਬਾਬਾ ਬਕਾਲਾ ਅਤੇ ਥਾਣਾ ਮਹਿਤਾ ਅਧੀਨ ਪੈਂਦੇ ਪਿੰਡ ਚੰਨਣਕੇ ਦੀ ਰਹਿਣ ਵਾਲੀ ਇਕ ਵਿਆਹੁਤਾ ਨੇ ਸੜਨ ਉਪਰੰਤ ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਉਸਨੇ ਆਪਣੇ ਬਿਆਨ ਕਲਮ ਬੱਧ ਕਰਵਾਏ ਸਨ। ਉਸ ਨੇ ਦੋਸ਼ ਲਾਇਆ ਸੀ ਕਿ ਉਸ ਨੂੰ ਪਤੀ ਸਮੇਤ ਸੱਸ, ਸਹੁਰੇ ਅਤੇ ਦਿਓਰ ਵੱਲੋਂ ਮਿਲੀ ਭੁਗਤ ਕਰਕੇ ਮਿੱਟੀ ਦਾ ਤੇਲ ਪਾ ਕੇ ਸਾੜਿਆ ਗਿਆ ਸੀ। ਦਿੱਤੇ ਬਿਆਨ ਤੋਂ ਕੁਝ ਦਿਨ ਬਾਅਦ ਉਸ ਦੀ ਮੌਤ ਹੋ ਗਈ ਸੀ, ਜਿਸ ਤੋਂ ਪੁਲਿਸ ਨੇ ਉਸਦੇ ਪਤੀ ਝਿਰਮਲ ਸਿੰਘ, ਸਹੁਰਾ ਕਸ਼ਮੀਰ ਸਿੰਘ, ਸੱਸ ਕਸ਼ਮੀਰ ਕੌਰ ਅਤੇ ਦਿਓਰ ਪਰਮਜੀਤ ਸਿੰਘ ਵਿਰੁੱਧ 10 ਜਨਵਰੀ 2007 ਨੂੰ ਕਤਲ ਦਾ ਮਾਮਲਾ ਦਰਜ ਕਰ ਲਿਆ ਸੀ। ਅੱਜ ਇਥੇ ਜ਼ਿਲ੍ਹਾ ਸ਼ੈਸ਼ਨ ਜੱਜ ਸ਼੍ਰੀ ਐਸ.ਪੀ. ਬੰਗੜ ਦੀ ਅਦਾਲਤ ਉਕਤ ਚਾਰਾਂ ਨੂੰ ਦੋਸ਼ੀ ਠਹਿਰਾਉਂਦਿਆਂ ਉਮਰ ਕੈਦ ਦੀ ਸਜਾ ਅਤੇ 5-5 ਹਜ਼ਾਰ ਰੁਪਏ ਜ਼ੁਰਮਾਨਾ ਵੀ ਕੀਤਾ ਗਿਆ।
http://www.S7News.com

No comments:

 
eXTReMe Tracker