Tuesday, April 28, 2009

ਐਕਸਿਸ ਬੈਂਕ ਦੇ ਡਿਪਟੀ ਮੈਨੇਜਰ ਵੱਲੋਂ ਹੋਟਲ ’ਚ ਖੁਦਕੁਸ਼ੀ

ਚੰਡੀਗੜ੍ਹ (ਨਿੱਝਰ)-ਦਿੱਲੀ ਦੇ ਰੋਹਿਣੀ ਇਲਾਕੇ ਦੇ ਰਹਿਣ ਵਾਲੇ ਐਕਸਿਸ ਬੈਂਕ ਦੇ ਡਿਪਟੀ ਮੈਨੇਜਰ ਗਗਨ ਗੁਲਾਟੀ ਨੇ ਚੰਡੀਗੜ੍ਹ ਦੇ ਹੋਟਲ ਐਨਸੀਸੀਆ ਦੇ ਕਮਰੇ ਅੰਦਰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸੂਚਨਾ ਅਨੁਸਾਰ ਉਹ ਕੱਲ੍ਹ ਕਰੀਬ ਸਵੇਰੇ 11 ਵਜੇ ਹੋਟਲ 'ਚ ਆਇਆ ਸੀ ਤੇ ਉਸ ਨੇ ਉਦੋਂ ਤੋਂ ਦਰਵਾਜ਼ਾ ਨਹੀਂ ਸੀ ਖੋਲ੍ਹਿਆ। ਅੱਜ ਰਾਤ 8 ਵਜੇ ਹੋਟਲ ਦੇ ਵੇਟਰਾਂ ਨੇ ਨਕਲੀ ਚਾਬੀ ਨਾਲ ਦਰਵਾਜ਼ਾ ਖੋਲ੍ਹਿਆ ਤਾਂ ਉਨ੍ਹਾਂ ਨੇ ਦੇਖਿਆ ਕਿ ਉਸ ਨੇ ਪਰਦੇ ਦੇ ਕੱਪੜੇ ਨਾਲ ਫਾਹਾ ਲਿਆ ਹੋਇਆ ਸੀ। ਪਤਾ ਲੱਗਾ ਹੈ ਕਿ ਉਸ ਨੇ ਪਹਿਲਾਂ ਆਪਣੇ ਲੈਪਟਾਪ ਦੀ ਤਾਰ ਅਤੇ ਫਿਰ ਪੈਂਟ ਦੀ ਬੈਲਟ ਨਾਲ ਫਾਹਾ ਲੈਣ ਦੀ ਕੋਸ਼ਿਸ਼ ਕੀਤੀ ਸੀ ਪਰੰਤੂ ਕਾਮਯਾਬ ਨਾ ਹੋਣ 'ਤੇ ਬਾਥਰੂਮ ਦੇ ਪਰਦੇ ਨੂੰ ਪਾੜ ਕੇ ਉਸ ਨਾਲ ਫਾਹਾ ਲੈ ਲਿਆ। ਪੁਲਿਸ ਵੱਲੋਂ ਉਸ ਦਾ ਲੈਪਟਾਪ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


http://www.S7News.com

No comments:

 
eXTReMe Tracker