Wednesday, April 29, 2009

ਜਦੋਂ ਕਿਸੇ ਅੰਗ ਵਿਚ ਮੋਚ ਆ ਜਾਵੇ

ਮਨੁੱਖੀ ਸਰੀਰ ਦੇ ਅੰਗਾਂ ਦੇ ਤੰਤੂਆਂ ਦੇ ਫਟਣ ਜਾਂ ਖਿੱਚੇ ਜਾਣ ਨੂੰ ਮੋਚ ਕਹਿੰਦੇ ਹਨ। ਅਜਿਹਾ ਸਰੀਰ ਦੇ ਕਿਸੇ ਅੰਗ ਵਿਸ਼ੇਸ਼ ਨੂੰ ਲੋੜ ਤੋਂ ਵੱਧ ਜ਼ੋਰ ਦੇ ਕੇ ਕੰਮ ਕਰਨ ਦੀ ਕੋਸ਼ਿਸ ਕਰਦੇ ਸਮੇਂ ਹੁੰਦਾ ਹੈ ਅਤੇ ਉਚਾਈ ਤੋਂ ਛਲਾਂਗ ਲਗਾਉਣਾ ਜਾਂ ਗੁੱਟ ਨਾਲ ਖੇਡਦੇ ਸਮੇਂ ਵੀ ਹੁੰਦਾ ਹੈ। ਕਹਿਣ ਦਾ ਭਾਵ ਹੈ ਕਿ ਥੋੜ੍ਹੀ ਜਿਹੀ ਵੀ ਲਾਪ੍ਰਵਾਹੀ ਨਾਲ ਕੰਮ ਕਰਨ ਦਾ ਯਤਨ ਕੀਤੇ 'ਤੇ ਮੋਚ ਆ ਜਾਂਦੀ ਹੈ।

ਅਸੀਂ ਸੁਣਦੇ ਹਾਂ ਕਿ ਉ�ਚੀ ਜਗ੍ਹਾ ਤੋਂ ਛਾਲ ਮਾਰੀ ਅਤੇ ਉਸ ਦੇ ਪੈਰ ਵਿਚ ਮੋਚ ਆ ਗਈ। ਸਾਈਕਲ ਦਾ ਟਾਇਰ ਦੌੜਾਉਂਦੇ ਹੋਏ ਡਿੱਗਣ 'ਤੇ ਉਸ ਦੇ ਹੱਥਾਂ ਵਿਚ ਮੋਚ ਆ ਗਈ। ਦੌੜਦੇ ਹੋਏ ਡਿੱਗਿਆ ਤਾਂ ਉਸ ਦੇ ਗੋਡੇ ਵਿਚ ਮੋਚ ਆ ਗਈ। ਕਬੱਡੀ ਖੇਡਦੇ ਸਮੇਂ ਕੂਹਣੀਆਂ ਨੂੰ ਮੋਚ ਆ ਗਈ।

ਸਪੱਸ਼ਟ ਹੈ ਕਿ ਇਨ੍ਹਾਂ ਗੱਲਾਂ ਤੋਂ ਪਤਾ ਲਗਦਾ ਹੈ ਕਿ ਸਾਵਧਾਨੀ ਤੋਂ ਬਗੈਰ ਕੰਮ ਕੀਤਿਆਂ ਮੋਚ ਆ ਜਾਂਦੀ ਹੈ। ਸਰੀਰ ਦੇ ਕਿਸੇ ਅੰਗ ਵਿਚ ਮੋਚ ਆ ਜਾਣ ਨਾਲ ਦਰਦ ਹੁੰਦੀ ਹੈ। ਮੋਚ ਵਾਲੀ ਥਾਂ ਹਿਲਾਉਣ ਨਾਲ ਦਰਦ ਹੁੰਦਾ ਹੈ। ਉਸ ਥਾਂ 'ਤੇ ਸੋਜ਼ ਵੀ ਆ ਜਾਂਦੀ ਹੈ। ਹੁਣ ਅਸੀਂ ਕੁਝ ਉਪਾਅ ਦੱਸਾਂਗੇ, ਜਿਨ੍ਹਾਂ ਰਾਹੀ ਤੁਸੀਂ ਆਪਣੀ ਮੋਚ ਦਾ ਇਲਾਜ ਕਰ ਸਕਦੇ ਹੋ-

* ਮੋਚਗ੍ਰਸਤ ਅੰਗ ਨੂੰ ਸਥਿਰ ਅਵਸਥਾ ਵਿਚ ਰੱਖੋ।

* ਅੰਗ 'ਤੇ ਪੱਟੀ ਬੰਨ੍ਹੋ ਅਤੇ ਉਸ ਨੂੰ ਪਾਣੀ ਨਾਲ ਗਿੱਲਾ ਰੱਖੋ।

* ਇਮਲੀ ਦੀਆਂ ਪੱਤੀਆਂ ਉਬਾਲ ਲਓ। ਉਸ ਵਿਚ ਨਮਕ ਵੀ ਪਾਉਸ਼ ਉਬਲੇ ਪਾਣੀ ਨਾਲ ਮੋਚਗ੍ਰਸਤ ਅੰਗ ਨੂੰ ਧੋਵੋ। ਫਿਰ ਪੱਤੀਆਂ ਲਗਾ ਕੇ ਸਾਫ ਕੱਪੜੇ ਨੂੰ ਪੱਟੀ ਨਾਲ ਬੰਨ੍ਹ ਦਿਉ। ਇਸ ਤਰ੍ਹਾਂ ਕੁਝ ਦਿਨ ਕਰੋ, ਜਦੋ ਤੱਕ ਮੋਚ ਠੀਕ ਨਾ ਹੋ ਜਾਵੇ।

* ਜੇਕਰ ਮੋਚ ਵਾਲੀ ਥਾਂ 'ਤੇ ਜ਼ਖਮ ਹੋ ਗਿਆ ਹੈ ਜਾਂ ਖੂਨ ਨਿਕਲਿਆ ਹੈ ਤਾਂ ਹਲਦੀ ਅਤੇ ਪਿਆਜ਼ ਪੀਸ ਕੇ ਸਰ੍ਹੋਂ ਦੇ ਤੇਲ ਵਿਚ ਬੰਨ੍ਹੋ। ਅਜਿਹਾ ਤਦ ਤੱਕ ਕਰੋ ਜਦ ਤੱਕ ਆਰਾਮ ਨਾ ਆਵੇ।

* ਮੋਚਗ੍ਰਸਤ ਅੰਗ 'ਤੇ ਮਾਲਿਸ਼ ਨਾ ਕਰੋ। ਇਸ ਨਾਲ ਨਸਾਂ ਇਧਰ-ਉਧਰ ਹੋ ਸਕਦੀਆਂ ਹਨ, ਜੋ ਨੁਕਸਾਨਦੇਹ ਹੈ।

* ਸਾਧਾਰਨ ਮੋਚ ਵਿਚ ਆਇਓਡੈਕਸ ਦੀ ਗਰਮ ਮਾਲਿਸ਼ ਕੀਤੀ ਜਾ ਸਕਦੀ ਹੈ।

ਇਹ ਕੁਝ ਉਪਾਅ ਹਨ, ਜਿਨ੍ਹਾਂ ਨਾਲ ਅਸੀਂ ਮੋਚ ਦਾ ਇਲਾਜ ਕਰ ਸਕਦੇ ਹਾਂ। ਸਭ ਕੁਝ ਕਰਨ ਤੋਂ ਬਾਅਦ ਵੀ ਜਦੋਂ ਸਾਨੂੰ ਇਹ ਲੱਗੇ ਕਿ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ ਤਾਂ ਡਾਕਟਰ ਕੋਲ ਜਾਣਾ ਚਾਹੀਦਾ ਹੈ।

ਮੋਚ ਵਾਲੀ ਥਾਂ ਨੂੰ ਕੁਝ ਲੋਕ ਖਿੱਚ-ਠੋਕ ਕੇ ਬਿਠਾਉਣ ਦਾ ਦਾਅਵਾ ਵੀ ਕਰਦੇ ਹਨ। ਯਾਦ ਰੱਖੋ, ਅਜਿਹਾ ਖਤਰਾ ਲੈਂਦੇ ਸਮੇਂ ਡਾਕਟਰ ਨਾਲ ਸਲਾਹ ਜ਼ਰੂਰ ਕਰੋ ਅਤੇ ਸੰਭਵ ਇਲਾਜ ਕਰਵਾਓ।

-ਗਰੀਸ਼ ਚੰਦਰ।
http://www.S7News.com

No comments:

 
eXTReMe Tracker