Thursday, April 30, 2009

ਯੋਗ ਅਭਿਆਸ ਨਾਲ ਪਾਓ ਦਮੇ ’ਤੇ ਕਾਬੂ

ਦਮਾ ਸਰੀਰ ਦੀ ਇਕ ਤਕਲੀਫਦੇਹ ਬਿਮਾਰੀ ਹੈ, ਹਵਾ ਦੇ ਪ੍ਰਕੋਮ ਕਾਰਨ ਹੁੰਦੀ ਹੈ। ਰੋਗੀ ਖੰਘਦੇ ਬੇਹਾਲ ਹੋ ਜਾਂਦਾ ਹੈ। ਸਾਹ ਫੁੱਲਣ ਲਗਦਾ ਹੈ ਅਤੇ ਬਹੁਤ ਕੋਸ਼ਿਸ਼ ਦੇ ਬਾਅਦ ਬਲਗਮ ਨਿਕਲਦੀ ਹੈ। ਰੋਗੀਆਂ ਵਿਚ ਸਰੀਰਕ ਗਣਾਂ ਦੇ ਅਨੁਰੂਪ ਦਮਾ ਕਈ ਪ੍ਰਕਾਰ ਦਾ ਹੋ ਸਕਦਾ ਹੈ। ਸਰਦੀ ਵਿਚ ਆਮ ਤੌਰ 'ਤੇ ਦਮੇ ਦਾ ਪ੍ਰਕੋਪ ਵਧ ਜਾਂਦਾ ਹੈ।

ਸਰੀਰ ਦੀਆਂ ਵਾਯੂ-ਗ੍ਰਥੀਆਂ ਵਿਚ ਕਮਜ਼ੋਰੀ ਆ ਜਾਣ ਨਾਲ ਫੇਫੜੇ ਠੀਕ ਤਰ੍ਹਾਂ ਕੰਮ ਨਹੀਂ ਕਰਦੇ। ਇਸ ਦੀਆਂ ਨਾੜੀਆਂ ਵਿਚ ਲੋੜ ਦੇ ਅਨੁਸਾਰ ਫੈਲਾਅ ਨਹੀਂ ਹੁੰਦਾ। ਅੰਦਰ ਤੋਂ ਬਾਹਰ ਨਿਕਲਣ ਵਾਲੀ ਦੂਸ਼ਿਤ ਹਵਾ ਕਫ਼ ਦੇ ਨਾਲ ਮਿਲ ਕੇ ਸਾਹ ਕਿਰਿਆ ਵਿਚ ਰੁਕਾਵਟ ਪੈਦਾ ਕਰਦੀ ਹੈ। ਨਤੀਜੇ ਵਜੋਂ ਮਿਹਦੇ ਅੰਦਰ ਜ਼ਹਿਰੀਲੀ ਗੈਸ ਪੈਦਾ ਹੋਣ ਲਗਦੀ ਹੈ।

ਜ਼ਹਿਰੀਲੀ ਗੈਸ ਦੇ ਪ੍ਰਕੋਪ ਨਾਲ ਜੋ ਕੀਟਾਣੂ ਪੈਦਾ ਹੁੰਦੇ ਹਨ, ਉਹ ਖੂਨ ਨੂੰ ਦੂਸ਼ਿਤ ਕਰਕੇ ਸਰੀਰ ਦੇ ਸੰਪੂਰਨ ਪ੍ਰਬੰਧ ਦੀ ਕਾਰਜ ਸਮਰੱਥਾ ਵਿਚ ਅਸੰਤੁਲਨ ਪੈਦਾ ਕਰ ਦਿੰਦੇ ਹਨ, ਜਿਸ ਕਾਰਨ ਕਈ ਰੋਗ ਪੈਦਾ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਦਮੇ ਦਾ ਪ੍ਰਕੋਪ ਅਕਸਰ ਰਾਤ ਨੂੰ ਹੁੰਦਾ ਹੈ, ਉਹ ਵੀ ਰਾਤ ਦੇ ਦੂਜੇ ਤਾਂ ਤੀਜੇ ਪਹਿਰ। ਦਮੇ ਦਾ ਰੋਗੀ ਰਾਤ ਭਰ ਸੌਂ ਨਹੀਂ ਸਕਦਾ ਅਤੇ ਉਹ ਬੇਚੈਨੀ ਮਹਿਸੂਸ ਕਰਦਾ ਹੈ। ਕਈ ਵਾਰ ਸਾਹ ਛੱਡਣ ਵਿਚ ਮੁਸ਼ਕਿਲ ਹੁੰਦੀ ਹੈ। ਸਾਹ ਘੁਟਦਾ ਮਹਿਸੂਸ ਹੁੰਦਾ ਹੈ। ਇਸ ਨਾਲ ਦਿਮਾਗ ਪ੍ਰੇਸ਼ਾਨ ਹੋ ਉਠਦਾ ਹੈ। ਨੀਂਦ ਪੂਰੀ ਨਾ ਹੋਣ ਕਾਰਨ ਮਨ ਆਲਸੀ ਹੁੰਦਾ ਹੈ। ਕਹਾਵਤ ਹੈ 'ਦਮਾ ਦਮ ਦੇ ਨਾਲ ਹੀ ਜਾਂਦਾ ਹੈ' ਪਰ ਆਹਾਰ-ਵਿਹਾਰ ਅਤੇ ਯੋਗ ਅਭਿਆਸ ਨਾਲ ਇਸ ਬਿਮਾਰੀ 'ਤੇ ਕਾਬੂ ਪਾਉਣਾ ਸੰਭਵ ਹੈ।

ਯੋਗਿਕ ਕਿਰਿਆ ਤੋਂ ਪਹਿਲਾਂ

ਸਵੇਰ ਵੇਲੇ ਸੂਰਜ ਚੜ੍ਹਨ ਤੋਂ ਪਹਿਲਾਂ ਘੱਟੋ-ਘੱਟ ਇਕ ਘੰਟਾ ਸੈਰ ਕਰੋ। ਸੈਰ ਕਰਦੇ ਸਮੇਂ ਲਗਾਤਾਰ ਨੱਕ ਨਾਲ ਸਾਹ ਲੈਣ ਦਾ ਯਾਤਨ ਕਰੋ। ਸੈਰ ਕਰਦੇ ਸਮੇਂ ਜ਼ਰੂਰੀ ਕਿਰਿਆਵਾਂ ਤੋਂ ਵਿਹਲੇ ਹੋ ਕੇ ਹੇਠ ਲਿਖੇ ਪ੍ਰਾਮਯਾਮ ਦਾ ਅਭਿਆਸ ਕਰੋ-

ਸੂਰਜ ਨਮਸਕਾਰ ਆਸਣ, ਪਵਨ ਮੁਕਤ ਆਸਣ, ਇਕਪਾਦ ਉਤਾਨ ਆਸਣ, ਤਾੜ ਆਸਣ, ਭੁਚੰਗ ਆਸਣ, ਪੱਛਮਉਤਾਨ ਆਸਣ ਸਾਰੇ ਚਾਰ ਵਾਰ ਕਰੋ। ਪਦਮ ਆਸਣ 2 ਮਿੰਟ ਤੱਕ ਅਤੇ ਸ਼ਵ ਆਸਣ 4 ਮਿੰਟ ਤੱਕ ਕਰੋ।

ਉਪਰੋਕਤ ਆਸਣਾਂ ਨੂੰ ਨਿਯਮ ਅਨੁਸਾਰ ਕਰਦੇ ਰਹਿਣ ਨਾਲ ਸਰਦੀ, ਖਾਂਸੀ ਅਤੇ ਦਮੇ ਦੀ ਸ਼ਿਕਾਇਤ ਵਾਲੇ ਰੋਗੀਆਂ ਨੂੰ ਬਹੁਤ ਲਾਭ ਹੁੰਦਾ ਹੈ। ਜੇਕਰ ਨਿਯਮ ਅਨੁਸਾਰ ਯੋਗ ਅਭਿਆਸ ਪ੍ਰਹੇਜ਼ ਦੇ ਨਾਲ ਕੀਤੇ ਜਾਣ ਤਾਂ ਦਮੇ ਵਰਗੀ ਲਾਇਲਾਜ ਬਿਮਾਰੀ ਤੋਂ ਛੁਟਕਾਰਾ ਮਿਲ ਸਕਦਾ ਹੈ। ਜੇਕਰ ਆਸਣਾਂ ਦਾ ਅਭਿਆਸ ਪਹਿਲੀ ਵਾਰ ਕਰ ਰਹੇ ਹੋ ਅਤੇ ਆਪਣੇ ਸਰੀਰ ਦੀ ਅਸਲ ਸਮਰੱਥਾ ਦਾ ਗਿਆਨ ਨਾ ਹੋਵੇ ਤਾਂ ਕਿਸੇ ਯੋਗ ਮਹਿਰ ਦੀ ਸਲਾਹ ਲੈ ਕੇ ਹੀ ਯੋਗ ਅਭਿਆਸ ਸ਼ੁਰੂ ਕਰੋ। ਇਸ ਤੋਂ ਇਲਾਵਾ ਹੇਠ ਲਿਖੇ ਯੋਗ ਵੀ ਕਰ ਸਕਦੇ ਹੋ-

ਆਸਣ ਕਰਨ ਤੋਂ ਪਹਿਲਾਂ ਸਿੱਧ ਆਸਣ, ਪਦਮ ਆਸਣ ਜਾਂ ਸੁੱਖ ਆਸਣ ਵਿਚ ਬੈਠ ਜਾ�" ਅਤੇ ਕਮਰ, ਰੀੜ੍ਹ ਅਤੇ ਗਰਦਨ ਨੂੰ ਸਥਿਰ ਰੱਖਣ ਦੀ ਕੋਸ਼ਿਸ਼ ਕਰੋ। ਹਥੇਲੀਆਂ ਨਾਲ ਗੋਡਿਆਂ ਨੂੰ ਦਬਾਅ ਕੇ ਨੱਕ ਸਿਕੋੜ ਕੇ ਜ਼ਿਆਦਾ ਤੋਂ ਜ਼ਿਆਦਾ ਸਾਹ ਬਾਹਰ ਕੱਢਣ ਦਾ ਯਤਨ ਕਰੋ। ਇਹ ਕਿਰਿਆ ਪੰਜ ਮਿੰਟ ਤੱਕ ਕਰੋ।

ਦੂਜੀ ਕਿਰਿਆ, ਆਸਣ ਵਿਚ ਬੈਠ ਕੇ, ਸਾਹ ਕੱਢ ਕੇ ਪੇਟ ਨੂੰ ਪੂਰੀ ਤਰ੍ਹਾਂ ਖਾਲੀ ਕਰਕੇ ਬਿਨਾਂ ਸਾਹ ਲਏ ਪੇਟ ਨੂੰ ਅੰਦਰ ਖਿੱਚੋ। ਕੋਸ਼ਿਸ਼ ਕਰੋ ਕਿ ਤੁਹਾਡੀ ਠੋਡੀ ਪੇਟ ਨਾਲ ਲੱਗ ਜਾਵੇ। ਇਸ ਹਾਲਤ ਵਿਚ ਰਹਿਣ ਤੋਂ ਬਾਅਦ ਆਮ ਹਾਲਤ ਵਿਚ ਆ ਜਾ�"। ਇਸ ਤੋਂ ਬਾਅਦ ਹਲ ਆਸਣ ਦਾ ਅਭਿਆਸ ਕਰੋ।

ਪ੍ਰਹੇਜ਼- ਦਮਾ ਰੋਗੀਆਂ ਨੂੰ ਯੋਗ ਦਾ ਅਭਿਆਸ ਕਰਦੇ ਹੋਏ ਦੁੱਧ ਤੋਂ ਬਣੀਆਂ ਵਸਤੂਆਂ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ। ਚੀਨੀ, ਡਬਲਰੋਟੀ, ਬਿਸਕੁਟ, ਸੋਡਾ ਵਾਟਰ, ਕੌਫੀ, ਤਲੀਆਂ ਹੋਈਆਂ ਵਸਤੂਆਂ, ਸਿਗਰਟਨੋਸ਼ੀ, ਸ਼ਰਾਬ ਦਾ ਤਿਆਗ ਕਰ ਲੈਣਾ ਚਾਹੀਦਾ ਹੈ।

ਗਾਜਰ, ਗੋਭੀ ਅਤੇ ਬੀਟ ਦਾ ਰਸ ਮਿਲਾ ਕੇ ਪੀਣਾ ਚੰਗਾ ਹੁੰਦਾ ਹੈ। ਸਬਜ਼ੀਆਂ ਦਾ ਰਸ ਜਾਂ ਆਲੂ ਸੇਬ ਦਾ ਮਿਸ਼ਰਤ ਰਸ ਮਿਲਾ ਕੇ ਪੀ�" ਅਤੇ ਉਸ ਦੇ ਬਾਆਦ ਲਸਣ, ਪਪੀਤੇ ਦਾ ਰਸ ਵੀ ਮਿਲਾ ਕੇ ਪੀਤਾ ਜਾ ਸਕਦਾ ਹੈ। ਦਮੇ ਰੋਗੀਆਂ ਨੂੰ ਸ਼ਹਿਦ ਦਾ ਸੇਵਨ ਕਰਨਾ ਲਾਭਦਾਇਕ ਹੁੰਦਾ ਹੈ। ਬਾਸੀ ਪਾਣੀ ਨਾਲ ਇਸ਼ਨਾਨ ਕਰਨਾ, ਬਾਸੀ ਪਾਣੀ ਪੀਣਾ, ਬਾਸੀ ਭੋਜਨ ਅਤਿਅੰਤ ਹਾਨੀਕਾਰਕ ਹੁੰਦਾ ਹੈ। ਨਦੀ-ਤਲਾਬ ਜਾਂ ਖੂਹ ਦੇ ਪਾਣੀ ਨਾਲ ਇਸਨਾਨ ਕਰਨਾ ਵੀ ਹਾਨੀਕਾਰਕ ਹੁੰਦਾ ਹੈ। ਇਨ੍ਹਾਂ ਸਭ ਤੋਂ ਪ੍ਰਹੇਜ਼ ਕਰਨਾ ਵੀ ਜ਼ਰੂਰੀ ਹੈ।

-ਡਾ. ਦੀਨਾ ਨਾਥ ਝਾਅ।
http://www.S7News.com

No comments:

 
eXTReMe Tracker