Tuesday, May 19, 2009

ਸੁਰੱਖਿਆ ਦੇ ਖੇਤਰ ਵਿੱਚ ਭਾਰਤ ਆਤਮ ਨਿਰਭਰ - ਡਾ. ਸੇਠੀ

ਜਲੰਧਰ (ਵਿ. ਪ੍ਰ.)-ਤਕਨਾਲੌਜੀ ਦਿਵਸ ਦੇ ਮੌਕੇ 'ਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿੱਚ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਟਰਮੀਨਲ ਬੈਲਿਸੈਟਿਕ ਰਿਸਰਚ ਲੈਬਾਟਰੀ ਚੰਡੀਗੜ੍ਹ ਦੇ ਸਾਬਕਾ ਡਾਇਰੈਕਟਰ ਡਾ.ਵਰਿੰਦਰ ਸਿੰਘ ਸੇਠੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸੁਰੱਖਿਆ ਦੇ ਖੇਤਰ ਵਿੱਚ ਤਕਨਾਲੌਜੀ ਵਿਸ਼ੇ ਉਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਡਾ. ਸੇਠੀ ਨੇ ਕਿਹਾ ਕਿ ਸੁਰੱਖਿਆ ਦੇ ਖੇਤਰ ਵਿੱਚ ਹੁਣ ਭਾਰਤ ਇੱਕ ਆਤਮ ਨਿਰਭਰ ਦੇਸ਼ ਹੈ। ਦੇਸ਼ ਵਿੱਚ ਬਹੁਤ ਸਾਰੇ ਅਤਿ ਆਧੁਨਿਕ ਕਿਸਮ ਦੇ ਰਾਡਾਰ ਸਿਸਟਮ, ਮੇਨ ਬੈਟਲ ਟੈਂਕ, ਵਿਸ਼ਵ ਪੱਧਰੀ ਮਿਆਰ ਦੇ ਹਥਿਆਰ, ਇੰਟੈਲੀਜੈਂਸ ਸਿਸਟਮ ਤੇ ਸਮੁੰਦਰੀ ਲੜਾਈ ਦੇ ਹਥਿਆਰ ਤਿਆਰ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਦੀ ਲੈਬਾਟਰੀ ਪ੍ਰਮਾਣੂ ਤਜ਼ਰਬੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੀ ਹੈ । ਡਾ. ਸੇਠੀ ਨੇ ਦੱਸਿਆ ਕਿ ਦੇਸ਼ ਦੇ ਸਾਰੇ ਪ੍ਰਮਾਣੂ ਪ੍ਰੀਖਿਅਣ ਬਾਬਾ ਆਟੋਮਿਕ ਰਿਸਰਚ ਸੈਂਟਰ ਮੁੰਬਈ ਵੱਲੋਂ ਟਰਮੀਨਲ ਬੈਲਿਸੈਟਿਕ ਰਿਸਰਚ ਲੈਬਾਟਰੀ ਨਾਲ ਮਿਲ ਕੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਲੈਬਾਟਰੀ ਆਪਣੀਆਂ ਖੋਜਾਂ ਲਈ ਵਿਸ਼ਵ ਵਿੱਚ ਇੱਕ ਨਿਵੇਕਲਾ ਸਥਾਨ ਰੱਖਦੀ ਹੈ। ਪਦਮਸ਼੍ਰੀ ਨਾਲ ਸਨਮਾਨਿਤ ਡਾ. ਸੇਠੀ ਨੇ ਇਸ ਮੌਕੇ ਦੇਸ਼ ਵਿੱਚ ਵੱਖ-ਵੱਖ ਮਿਸ਼ਾਲਾਂ 'ਤੇ ਹੋ ਰਹੀਆਂ ਖੋਜਾਂ ਦੇ ਨਾਲ-ਨਾਲ ਪ੍ਰਮਾਣੂ ਤਜ਼ਰਬਿਆਂ ਵੇਲੇ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਵੀ ਜਾਣੂ ਕਰਵਾਇਆ। ਉਨ੍ਹਾਂ ਨੇ 1998 ਦੇ ਪੋਖਰਨ ਪ੍ਰਮਾਣੂ ਤਜ਼ਰਬੇ ਬਾਰੇ ਵੀ ਵਿਸਤ੍ਰਿਤ ਜਾਣਕਾਰੀ ਦਿੱਤੀ।

ਇਸ ਮੌਕੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਡਾਇਰੈਕਟਰ ਜਨਰਲ ਡਾ. ਆਰ. ਐਸ. ਖੰਡਪੁਰ ਨੇ ਕਿਹਾ ਕਿ 1998 ਵਿੱਚ ਅੱਜ ਦੇ ਦਿਨ ਪੋਖਰਨ ਵਿੱਚ ਦੂਜਾ ਪ੍ਰਮਾਣੂ ਤਜ਼ਰਬਾ ਕੀਤਾ ਗਿਆ ਸੀ। ਇਸ ਲਈ ਅੱਜ ਦੇ ਦਿਨ ਨੂੰ ਭਾਰਤ ਵਿੱਚ ਤਕਨਾਲੌਜੀ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਨੂੰ ਮਿਜਾਇਲ ਤਕਨਾਲੌਜੀ ਦੇ ਖੇਤਰ ਵਿੱਚ ਦੁਨੀਆ ਦੇ ਮੋਹਰੀ ਬਣਾਉਣ ਵਾਲੇ ਮਹਾਨ ਵਿਗਿਆਨੀ ਅਤੇ ਸਾਬਕਾ ਰਾਸ਼ਟਰਪਤੀ ਡਾ. ਅਬੁਦਲ ਕਲਾਮ ਤੇ ਡਾ. ਸਤੀਸ ਧਵਨ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਾਇੰਸ ਸਿਟੀ ਵਿੱਚ ਅਤਿ ਆਧੁਨਿਕ ਤਕਨਾਲੌਜੀ ਦੇ ਹਰੇਕ ਨਮੂੰਨੇ ਦਰਸਾਉਣ ਦਾ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਬੱਚਿਆਂ ਦੇ ਭਾਸ਼ਣ ਤੇ ਚਿੱਤਕਾਰੀ ਮੁਕਾਬਲੇ ਕਰਵਾਏ ਗਏ। ਪੰਜਾਬ ਟਰੈਕਟਰਜ ਦੇ ਸੰਸਥਾਪਕ ਸ਼੍ਰੀ ਚੰਦਰ ਮੋਹਨ ਨੇ ਇਨਾਮਾਂ ਦੀ ਵੰਡ ਕੀਤੀ।
http://www.S7News.com

No comments:

 
eXTReMe Tracker